ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਦੀਆਂ ਇੱਕ ਲੂੰਬੜੀ-ਵਿਅਕਤੀ ਨਾਲ ਨਿੱਘੀਆਂ ਦਿਲ-ਵਾਲੀਆਂ ਮੁਲਾਕਾਤਾਂ ਅਤੇ MAPA ਅਤੇ ਬੁੱਧ ਰਾਜਿਆਂ ਨਾਲ ਉਨਾਂ ਦੀ ਕਾਨਫਰੰਸ, ਗਿਆਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਰੋਜ਼, ਮੈਂ ਸਿਰਫ਼ ਅਗਲੇ 24 ਘੰਟਿਆਂ ਲਈ ਹੀ ਪੁੱਛਦੀ ਹਾਂ ਕਿਉਂਕਿ ਟੈਲੀਵਿਜ਼ਨ ਦੇ ਕੰਮ ਅਤੇ ਹੋਰ ਸਭ ਕੁਝ ਨਾਲ ਮੈਂ ਬੱਸ ਇੰਨਾ ਹੀ ਪ੍ਰਬੰਧ ਕਰ ਸਕਦੀ ਹਾਂ - ਕਾਰੋਬਾਰ ਅਤੇ ਟੀਮ ਦੇ ਮੈਂਬਰਾਂ ਦੀ ਦੇਖਭਾਲ ਕਰਨਾ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦੀ ਹਾਂ, ਜ਼ਿਆਦਾਤਰ ਅੰਦਰੂਨੀ ਟੀਮ ਦੇ ਮੈਂਬਰ। ਕਿਉਂਕਿ ਉਨ੍ਹਾਂ ਕੋਲ ਵੀ ਸਿਰਫ਼ ਮਨੁੱਖੀ ਸਰੀਰ ਹਨ - ਮਾਸ, ਨਰਮ, ਕੋਮਲ, ਅਤੇ ਕਈ ਵਾਰ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਸ਼ਾਇਦ ਅਚਾਨਕ ਬਿਮਾਰ ਹੋ ਜਾਂਦੇ, ਜਾਂ ਅਚਾਨਕ ਸ਼ਾਇਦ ਠੋਕਰ ਲੱਗਦੀ ਜਾਂ ਕੁਝ ਅਜਿਹਾ ਜਿਸ ਨਾਲ ਉਨ੍ਹਾਂ ਦੇ ਪੈਰਾਂ ਦੇ ਅੰਗੂਠੇ ਜਾਂ ਪੈਰਾਂ ਨੂੰ ਸੱਟ ਲੱਗ ਸਕਦੀ ਹੈ। ਫਿਰ ਮੈਨੂੰ ਉਨ੍ਹਾਂ ਨਾਲ ਗੱਲ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਕੀ ਕਰਨਾ ਹੈ, ਕਿਉਂਕਿ ਕਈ ਵਾਰ ਉਹ ਬਹੁਤ ਵਿਅਸਤ ਹੁੰਦੇ ਹਨ। ਮੈਨੂੰ ਨਹੀਂ ਲੱਗਦਾ ਸੀ ਕਿ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ, ਪਰ ਦਰਦ ਜਾਂ ਬੇਅਰਾਮੀ ਨੂੰ ਲੰਮਾ ਸਮਾਂ ਰੱਖਣਾ ਸੁਰੱਖਿਅਤ ਨਹੀਂ ਹੈ। ਸਾਨੂੰ ਇਸਨੂੰ ਤੁਰੰਤ ਸੰਭਾਲਣਾ ਪਵੇਗਾ। ਅਤੇ ਇਸਨੂੰ ਕਿਵੇਂ ਸੰਭਾਲਣਾ ਹੈ ਇਹ ਵੀ ਨਿਰਭਰ ਕਰਦਾ ਹੈ। ਉਹ ਮੇਰੇ ਨਾਲ ਗੱਲ ਕਰਨਾ ਅਤੇ ਮੇਰੇ ਤੋਂ ਸਲਾਹ ਮੰਗਣਾ ਪਸੰਦ ਕਰਦੇ ਹਨ। ਇਸ ਲਈ ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਪੈਂਦਾ ਹੈ, ਕਈ ਵਾਰ ਘੰਟ‌ਿਆਂ ਤਕ, ਗੱਲਾਂ ਕਰਨ ਲਈ, ਉਨ੍ਹਾਂ ਨੂੰ ਦਿਲਾਸਾ ਦੇਣ ਲਈ ਅਤੇ ਇਹ ਸਭ। ਅਤੇ ਇੱਕ ਚੀਜ਼ ਦੂਜੀ ਵੱਲ ਲੈ ਜਾਂਦੀ ਹੈ। ਅਸੀਂ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਸਿਰਫ਼ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾਉਣ ਲਈ। ਅਤੇ ਇਹ ਇੱਕ ਨਜ਼ਦੀਕੀ ਕਿਸਮ ਦੀ ਗੱਲਬਾਤ ਕਰਨ ਦਾ ਮੌਕਾ ਵੀ ਹੈ, ਵਧੇਰੇ ਖੁੱਲ੍ਹਾ, ਵਧੇਰੇ ਆਰਾਮਦਾਇਕ। ਇਸ ਲਈ ਇਹ ਉਨ੍ਹਾਂ ਦੀ ਕੰਮ-ਕਰਨ ਵਾਲੀ ਊਰਜਾ ਅਤੇ ਟੀਮ ਦੇ ਸਾਥੀਆਂ ਦੇ ਤੌਰ 'ਤੇ ਸਬੰਧਾਂ ਲਈ ਵੀ ਚੰਗਾ ਹੈ।

ਇੱਕ ਪਲ, ਮੈਨੂੰ ਯਾਦ ਰੱਖਣਾ ਪਵੇਗਾ। ਕਿਉਂਕਿ ਉਹ ਸੋਚ ਸਕਦੇ ਹਨ ਕਿ ਇਹ ਇੱਕ ਛੋਟੀ ਜਿਹੀ ਗੱਲ ਹੈ ਅਤੇ ਇਹ ਠੀਕ ਹੋ ਜਾਵੇਗੀ, ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ। ਕਿਉਂਕਿ ਮੇਰੇ ਮਾਮਲੇ ਵਿੱਚ, ਉਦਾਹਰਣ ਵਜੋਂ, ਮੈਂ ਕੁਝ ਦਿਨ ਪਹਿਲਾਂ, ਮੇਰੇ ਖਿਆਲ, ਇੱਕ ਹਫ਼ਤਾ ਪਹਿਲਾਂ, ਇੱਕ ਬਹੁਤ ਬੁਰੀ ਤਰਾਂ ਡਿਗ ਪਈ ਸੀ। ਮੈਨੂੰ ਹੁਣ ਯਾਦ ਨਹੀਂ ਹੈ। ਅਤੇ MAPA ਅਤੇ ਟ੍ਰੀਨਿਟੀ ਨੇ ਸੱਚਮੁੱਚ ਮੈਨੂੰ ਕਈ ਘੰਟਿਆਂ ਤੱਕ ਠੀਕ ਕਰਨ ਵਿੱਚ ਮਦਦ ਕੀਤੀ। ਅਤੇ ਮੈਂ ਠੀਕ ਹਾਂ। ਮੈਨੂੰ ਲੱਗਦਾ ਹੈ ਕਿ ਮੈਨੂੰ ਕੋਈ ਸਿਰ ਦੀ ਸਟ ਜਾਂ ਕੁਝ ਵੀ ਨਹੀਂ ਹੋਇਆ। ਬੱਸ ਇਹੀ ਹੈ ਕਿ ਸਿਰ ਦਰਦ ਅਜੇ ਵੀ ਹੈ, ਹਾਲਾਂਕਿ ਮੈਂ ਠੀਕ ਹਾਂ। ਮੈਂ ਅਜੇ ਵੀ ਕੰਮ ਕਰਦੀ ਹਾਂ ਅਤੇ ਸਭ ਕੁਝ ਆਮ ਵਾਂਗ ਹੈ। ਇਹ ਬਸ ਕਦੇ-ਕਦੇ ਹੈ, ਮੇਰਾ ਥੋੜ੍ਹਾ ਜਿਹਾ ਸਿਰ ਦਰਦ ਹੁੰਦਾ ਹੈ।

ਅਤੇ ਅੱਜ, ਮੈਨੂੰ ਪਹਿਲਾਂ ਦੇ ਕਈ ਦਿਨਾਂ ਨਾਲੋਂ ਜ਼ਿਆਦਾ ਸਿਰ ਦਰਦ ਹੋ ਰਿਹਾ ਹੈ ਜਦੋਂ ਮੈਨੂੰ ਇਹ ਨਹੀਂ ਹੁੰਦਾ ਸੀ। ਮੈਨੂੰ ਲੱਗਦਾ ਹੈ ਕਿ ਇਹ ਡਿੱਗਣ ਦੀ ਘਟਨਾ ਤੋਂ ਹੈ। ਇਹ ਸੱਚਮੁੱਚ ਇੱਕ ਸਖ਼ਤ ਧੱਕਾ ਸੀ। ਇੱਕ ਸਖ਼ਤ ਧੱਕਾ ਸਿਰਫ਼ ਇੱਕ ਵਿਅਕਤੀ ਵੱਲੋਂ ਧੱਕੇ ਵਾਂਗ ਨਹੀਂ ਹੁੰਦਾ। ਇਹ ਇੱਕ ਵੱਡੀ ਗੈਂਗ ਹੈ। ਗੱਲ ਇਹ ਹੈ ਕਿ ਨਕਾਰਾਤਮਕ, ਉਹ ਮੈਨੂੰ ਦੂਰ ਕਰਨ ਲਈ ਕੁਝ ਵੀ ਕਰਨਗੇ, ਪਰ ਮੈਂ ਉਨ੍ਹਾਂ ਨੂੰ ਕਿਹਾ, "ਅਨਕਰਾਓਟ ਸਟਰਬਟ ਨਿਚਟ।" ਇਹ ਜਰਮਨ ਹੈ - ਇਹ ਹੈ ਜੋ ਉਹ ਕਹਿੰਦੇ ਹਨ। ਇਸਦਾ ਮਤਲਬ ਹੈ "ਜੰਗਲੀ ਘਾਹ ਨਹੀਂ ਮਰਦਾ।" ਇਹ ਇਸ ਤਰ੍ਹਾਂ ਸੱਚ ਹੈ। ਤੁਸੀਂ ਆਪਣਾ ਘਾਹ ਕੱਟਦੇ ਹੋ ਜਾਂ ਕਈ ਵਾਰ ਪੂਰੀਆਂ ਜੜ੍ਹਾਂ ਪੁੱਟ ਦਿੰਦੇ ਹੋ। ਕੁਝ ਦਿਨਾਂ ਬਾਅਦ, ਖਾਸ ਕਰਕੇ ਜਦੋਂ ਥੋੜ੍ਹਾ ਜਿਹਾ ਮੀਂਹ ਪੈਂਦਾ ਹੈ, ਓਹ, ਉਹ ਦੁਬਾਰਾ ਉੱਗਦੇ ਹਨ, ਸਾਰੇ ਹਰੇ, ਮਜ਼ਬੂਤ ਅਤੇ ਸ਼ਕਤੀਸ਼ਾਲੀ। ਤਾਂ, ਮੈਂ ਉਨ੍ਹਾਂ ਨੂੰ ਕਿਹਾ, "ਮੈਂ ਇੱਕ ਜੰਗਲੀ, ਜੰਗਲੀ ਘਾਹ ਹਾਂ। ਮੈਂ ਇੱਕ 'ਬੇਕਾਰ' ਹਾਂ। ਇਸ ਲਈ ਮੈਨੂੰ ਕੁਝ ਵੀ ਨਹੀਂ ਮਾਰ ਸਕਦਾ। ਮੈਂ ਜੀਉਂਦੀ ਰਹਾਂਗੀ।" ਪਰ ਉਹ ਹਮੇਸ਼ਾ ਕੋਸ਼ਿਸ਼ ਕਰਦੇ ਹਨ। ਜਾਂ ਤਾਂ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕਰਦੇ ਹਨ... ਦੂਰੋਂ ਇਥੋਂ ਤਕ। ਵਾਹ, ਇੰਨੀ ਸ਼ਕਤੀਸ਼ਾਲੀ, ਇਹ ਨਕਾਰਾਤਮਕ ਸ਼ਕਤੀ। ਇਸੇ ਲਈ ਉਹ ਮਨੁੱਖਾਂ ਨੂੰ, ਮਨੁੱਖਾਂ ਦੀ ਸਾਰੀ ਨਸਲ ਨੂੰ ਕੰਟ੍ਰੋਲ ਕਰ ਸਕੇ, ਜਾਨਵਰ-ਲੋਕਾਂ ਨੂੰ ਕੰਟ੍ਰੋਲ ਕਰਦੇ, ਹੋਰ ਚੀਜ਼ਾਂ ਵੀ, ਸਾਰੀਆਂ ਜਾਦੂਗਰਨੀਆਂ ਅਤੇ ਇਹ ਸਭ। ਅਤੇ ਇਸੇ ਲਈ ਉਹ ਹੁਣ ਤੱਕ ਕਈ, ਕਈ, ਕਈ ਹਜ਼ਾਰਾਂ ਸਾਲਾਂ ਤੱਕ ਧਰਤੀ ਨੂੰ ਕੰਟਰੋਲ ਕਰ ਸਕਦੇ ਰਹੇ ।

ਉਸ ਤੋਂ ਪਹਿਲਾਂ, ਅਸੀਂ ਬਿਹਤਰ ਸੀ। ਅਸੀਂ ਠੀਕ ਸੀ। ਜਦੋਂ ਤੱਕ ਉਹ ਇਸ ਦੁਨੀਆਂ 'ਤੇ ਕਬਜ਼ਾ ਕਰਨਾ ਅਤੇ ਇਸਨੂੰ ਆਪਣਾ ਬਣਾਉਣਾ ਨਹੀਂ ਚਾਹੁੰਦੇ ਸਨ, ਪਰ ਫਿਰ ਉਹ ਸਾਡੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮਾਰ ਰਹੇ ਹਨ। ਅਤੇ ਭਾਵੇਂ ਉਹ ਹਮੇਸ਼ਾ ਮੈਨੂੰ ਸਿੱਧੇ ਤੌਰ ਤੇ ਛੂਹ ਨਹੀਂ ਸਕਦੇ, ਉਹ ਮੇਰੇ ਪੈਰੋਕਾਰਾਂ ਨੂੰ ਮੈਨੂੰ ਪਰੇਸ਼ਾਨ ਕਰਨ ਲਈ ਵਰਤਦੇ ਹਨ, ਜਾਂ ਮੇਰੇ ਕੁੱਤੇ-ਲੋਕਾਂ ਨੂੰ ਵੀ ਵਰਤਦੇ ਹਨ, ਕਿਉਂਕਿ ਮੈਂ ਆਪਣੇ ਕੁੱਤੇ-ਲੋਕਾਂ ਨੂੰ ਦੇਖਣ ਜਾਂ ਇਹ ਜਾਣਨ ਨਾਲੋਂ ਕਿ ਮੇਰਾ ਆਪਣਾ ਕੁੱਤਾ-ਲੋਕ ਬਿਮਾਰ ਅਤੇ ਬੇਸਹਾਰਾ ਹੈ, ਜਾਂ ਮੇਰੇ ਆਪਣੇ ਅਖੌਤੀ ਪੈਰੋਕਾਰਾਂ ਨੂੰ ਇਨ੍ਹਾਂ ਹਸਤੀਆਂ ਦੁਆਰਾ ਪਰੇਸ਼ਾਨ ਕੀਤਾ ਜਾ ਰਿਹਾ ਹੈ, ਮੈਂ ਖੁਦ ਦਰਦ ਸਹਿਣਾ ਪਸੰਦ ਕਰਾਂਗੀ। ਉਹ ਦੁਸ਼ਟ ਹਨ; ਉਹ ਜ਼ਾਲਮ ਹਨ। ਅਤੇ ਮੇਰੇ ਸਾਰੇ ਅਖੌਤੀ ਪੈਰੋਕਾਰ ਜਾਂ ਟੀਮ ਦੇ ਮੈਂਬਰ ਵੀ ਇਕ ਉੱਚ ਪੱਧਰ 'ਤੇ ਨਹੀਂ ਹਨ, ਨਕਾਰਾਤਮਕ ਸ਼ਕਤੀ ਦੀ ਪਹੁੰਚ ਤੋਂ ਬਾਹਰ । ਅਤੇ ਉਹਨਾਂ ਦੇ ਕਰਮ, ਉਹਨਾਂ ਦੇ ਮੌਜੂਦਾ ਜੀਵਨ ਕਰਮ, ਵੀ ਕਈ ਵਾਰ ਆਉਂਦੇ ਹਨ ਅਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ, ਫਿਰ ਮੈਨੂੰ ਵੀ ਸ਼ਾਮਲ ਹੋਣਾ ਪੈਂਦਾ ਹੈ। ਮੈਂ ਕੁਝ ਕਰਮ ਲੈ ਸਕਦੀ ਹਾਂ, ਸਾਰੇ ਨਹੀਂ। ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਹੈ। ਇਸ ਭੌਤਿਕ ਸੰਸਾਰ ਵਿੱਚ ਇਸ ਤਰ੍ਹਾਂ ਕੰਮ ਨਹੀਂ ਕਰਦਾ। ਇਸ ਲਈ ਮੈਂ ਕੁਝ ਕਰਮ ਲੈਂਦੀ ਹਾਂ, ਅਤੇ ਜੇ ਬਹੁਤ ਸਾਰੀਆਂ ਛੋਟੀਆਂ ਚੀਜ਼ਾਂ, ਬਹੁਤ ਸਾਰੇ ਛੋਟੇ ਕਰਮ ਇੱਥੇ ਅਤੇ ਉੱਥੇ, ਤਾਂ ਇਹ ਸਰੀਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੈਂ ਲੋਹੇ ਦੀ ਨਹੀਂ ਬਣੀ ਹੋਈ। ਮੈਂ ਬਸ ਹੱਡੀਆਂ ਅਤੇ ਮਾਸ ਦੀ ਬਣੀ ਹਾਂ, ਬਿਲਕੁਲ ਤੁਹਾਡੇ ਵਾਂਗ।

ਠੀਕ ਹੈ, ਮੇਰੇ ਪਿਆਰੇ ਪ੍ਰਮਾਤਮਾ ਦੇ ਸੁੰਦਰ ਪੈਰੋਕਾਰ, ਪ੍ਰਮਾਤਮਾ ਦੇ ਪੈਰੋਕਾਰ, ਲੂੰਬੜੀ-ਵਿਅਕਤੀ ਦੇ ਆਉਣ ਦਾ ਕਾਰਨ, ਮੈਨੂੰ ਹੁਣ ਲੱਗਦਾ ਹੈ, ਉਸ ਕਾਨਫਰੰਸ ਦੇ ਕਾਰਨ ਹੈ ਜੋ ਪਹਿਲਾਂ ਹੋਈ ਸੀ, ਸ਼ਾਇਦ ਕੁਝ ਦਿਨ ਪਹਿਲਾਂ, ਕੁਝ ਹਫ਼ਤੇ ਪਹਿਲਾਂ। ਮੈਂ ਇੱਕ ਫਲਾਈ-ਇਨ ਨਿਊਜ਼ ਵਿੱਚ ਇਸਦਾ ਜ਼ਿਕਰ ਕੀਤਾ ਸੀ ਕਿ ਮੈਨੂੰ ਹੁਣ ਇੱਕ ਕਾਨਫਰੰਸ ਵਿੱਚ ਜਾਣਾ ਪਵੇਗਾ। ਬੁੱਧ ਰਾਜੇ ਨਾਲ ਮੁਲਾਕਾਤ ਤੋਂ ਬਾਅਦ, ਮੈਨੂੰ ਤੁਰੰਤ MAPA ਅਤੇ ਕੁਝ ਬੁੱਧ ਰਾਜਿਆਂ ਨਾਲ ਇੱਕ ਕਾਨਫਰੰਸ ਕਰਨ ਦੀ ਲੋੜ ਸੀ - ਨਿੱਜੀ। ਇਹ ਦੁਨੀਆਂ ਜਾਂ ਕਿਸੇ ਵੀ ਚੀਜ਼ ਬਾਰੇ ਨਹੀਂ ਹੈ। ਇਹ ਸਿਰਫ਼, ਖੈਰ, ਮੇਰੇ ਲਈ ਹੈ। ਇਹ ਸਭ ਕੁਝ ਸਿਰਫ਼ ਮੇਰੇ ਇੱਕ ਬਦਲੀ ਲਈ ਹੈ। ਮੈਂ ਹੈਰਾਨ ਸੀ। ਮੈਨੂੰ ਪਹਿਲਾਂ ਤੋਂ ਨਹੀਂ ਦੱਸਿਆ ਗਿਆ ਸੀ ਕਿ ਕਾਨਫਰੰਸ ਕਿਸ ਤਰ੍ਹਾਂ ਦੀ ਹੋਵੇਗੀ ਅਤੇ ਕਾਨਫਰੰਸ ਵਿੱਚ ਕਿਸ ਤਰ੍ਹਾਂ ਦੀ ਸਮੱਗਰੀ ਹੋਵੇਗੀ। ਮੈਨੂੰ ਇਹ ਸਿਰਫ਼ ਦੌਰਾਨ ਅਤੇ ਬਾਅਦ ਵਿੱਚ ਪਤਾ ਲਗਾ ਸੀ। ਇਸ ਲਈ ਇਸ ਕਰਕੇ, ਉਨ੍ਹਾਂ ਨੇ ਮੇਰੀ ਸੁਰੱਖਿਆ ਬਾਰੇ ਗੱਲ ਕੀਤੀ ਅਤੇ ਮੈਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇੱਕ ਇਲੈਕਟ੍ਰਾਨਿਕ ਤਰੀਕੇ ਦੀ ਵਰਤੋਂ ਕਰਨੀ ਪਵੇਗੀ। ਬੁੱਧ ਰਾਜੇ ਨੇ ਕਿਹਾ, "ਸੁਰੱਖਿਆ ਨੰਬਰ ਇੱਕ।" ਮੇਰੇ ਕੋਲ ਹੁਣ ਨੋਟਸ ਨਹੀਂ ਹਨ, ਇਸ ਲਈ ਮੈਂ ਉਨ੍ਹਾਂ ਨੂੰ ਬਾਅਦ ਵਿੱਚ ਤੁਹਾਡੇ ਲਈ ਪੜ੍ਹਾਂਗੀ।

ਮੈਂ ਅਜੇ ਵੀ ਝਿਜਕ ਰਹੀ ਹਾਂ, ਪਰ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਸਦਾ 90% ਹਿੱਸਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ, ਤੁਹਾਡੇ ਲਈ, ਸਿਰਫ਼ ਇਸ ਲਈ ਕਿ ਤੁਸੀਂ ਕੁਝ ਜਾਣੋ। ਨਹੀਂ ਤਾਂ, ਤੁਹਾਡੇ ਕੋਲ ਅੰਦਰੂਨੀ ਅਨੁਭਵ ਹਨ, ਪਰ ਤੁਹਾਡੇ ਕੋਲ ਉਹ ਨਹੀਂ ਜੋ ਮੇਰੇ ਕੋਲ ਹਨ। ਤਾਂ ਮੈਨੂੰ ਲੱਗਦਾ ਹੈ ਕਿ ਕਈ ਵਾਰ ਤੁਸੀਂ ਮੈਨੂੰ ਮੇਰੀ ਡਾਇਰੀ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਪੁੱਛਦੇ ਹੋ, ਜਾਂ ਮੈਂ ਕੀ ਕੀਤਾ ਹੈ, ਅਤੇ ਮੈਂ ਤੁਹਾਨੂੰ ਹਮੇਸ਼ਾਂ ਸਭ ਕੁਝ ਨਹੀਂ ਦੱਸਦੀ। ਮੈਂ ਨਹੀਂ ਕੀਤਾ। ਇਸ ਲਈ ਹਾਲ ਹੀ ਵਿੱਚ, ਮੈਨੂੰ ਲੱਗਦਾ ਹੈ ਕਿ ਮੈਨੂੰ ਤੁਹਾਨੂੰ ਕੁਝ ਦੱਸਣਾ ਚਾਹੀਦਾ ਹੈ, ਜਿੰਨਾ ਮੈਂ ਕਰ ਸਕਦੀ ਹਾਂ, ਘੱਟੋ ਘੱਟ ਕੁਝ, ਤਾਂ ਜੋ ਤੁਸੀਂ ਵੀ ਕੁਝ ਸਿੱਖ ਸਕੋ। ਤੁਸੀਂ ਇਹ ਵੀ ਜਾਣਦੇ ਹੋ ਕਿ ਮੇਰੀ ਜ਼ਿੰਦਗੀ ਵਿੱਚ ਇਹ ਅਤੇ ਉਹ ਵਾਪਰ ਰਹੇ ਹਨ, ਅਤੇ ਇਹ ਅਤੇ ਉਹ ਚੀਜ਼ਾਂ ਜੋ ਮੈਨੂੰ ਕਰਨੀਆਂ ਜ਼ਰੂਰੀ ਹਨ, ਜਾਂ ਮੈਂ ਕਰ ਸਕਦੀ ਹਾਂ, ਜਾਂ ਮੈਂ ਇੱਕ ਛੋਟੀ ਜਿਹੀ ਸ਼ਾਂਤੀ ਲੜਾਈ ਜਿੱਤ ਲਈ ਹੈ, ਅਤੇ ਕੁਝ ਦੇਸ਼ ਯੁੱਧ ਤੋਂ ਮੁਕਤ ਹੋ ਗਏ ਹਨ, ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਮੈਂ ਤੁਹਾਨੂੰ ਸਾਰੇ ਵੇਰਵੇ ਨਹੀਂ ਦੱਸ ਸਕਦੀ ਕਿਉਂਕਿ ਲੜਾਈ ਇੱਕ ਲੜਾਈ ਹੈ, ਭੌਤਿਕ ਜਾਂ ਸੂਖਮ, ਉਹ ਇੱਕੋ ਜਿਹੇ ਹਨ। ਤੁਸੀਂ ਖੁਦ ਇਸਦੀ ਕਲਪਨਾ ਕਰ ਸਕਦੇ ਹੋ। ਨਹੀਂ ਤਾਂ, ਮੈਂ ਇਸ ਬਾਰੇ ਗੱਲ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਬਰਬਾਦ ਕਰਦੀ ਹਾਂ ਕਿ ਕੌਣ ਕਿਸ ਨੂੰ ਮਾਰ ਰਿਹਾ ਸੀ।

ਸਾਡਾ ਇੱਕ ਸਿਧਾਂਤ ਹੈ ਕਿ ਅਸੀਂ ਨਾ ਮਾਰੀਏ। ਪਰ ਮਨੁੱਖਾਂ ਦੀ ਰੱਖਿਆ ਲਈ ਅਤੇ ਇਸ ਗ੍ਰਹਿ ਦੀ ਰੱਖਿਆ ਲਈ, ਇਸਨੂੰ ਜ਼ਿੰਦਾ ਰੱਖਣ ਲਈ, ਕੁਝ ਸ਼ੈਤਾਨਾਂ ਨੂੰ ਖਤਮ ਕਰਨਾ ਪਵੇਗਾ ਕਿਉਂਕਿ ਉਹ ਨਕਾਰਾਤਮਕ ਸ਼ਕਤੀ ਲਈ ਕੰਮ ਕਰ ਰਹੇ ਹਨ, ਅਤੇ ਉਹ ਮਨੁੱਖਾਂ ਨੂੰ ਮਾਰ ਰਹੇ ਹਨ ਜਾਂ ਉਨ੍ਹਾਂ ਨੂੰ ਅਪੰਗ ਕਰ ਰਹੇ ਹਨ, ਜਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨਸ਼ਾ ਦੇ ਰਹੇ ਹਨ ਜਾਂ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਉਨ੍ਹਾਂ ਨੂੰ ਕੰਟਰੋਲ ਕਰ ਰਹੇ ਹਨ, ਤਾਂ ਜੋ ਉਹ ਇਥੋਂ ਤਕ ਪ੍ਰਮਾਤਮਾ ਨੂੰ ਯਾਦ ਵੀ ਨਾ ਕਰ ਸਕਣ। ਉਹ ਪ੍ਰਾਰਥਨਾ ਵੀ ਨਹੀਂ ਕਰਦੇ, ਕਦੇ-ਕਦੇ ਵੀ ਨਹੀਂ। ਉਹਨਾਂ ਨੂੰ ਪ੍ਰਾਰਥਨਾ ਕਰਨੀ ਵੀ ਨਹੀਂ ਆਉਂਦੀ, ਜਾਂ ਉਹ ਕਦੇ ਵੀ ਗਿਰਜਾਘਰ, ਇੱਕ ਮੰਦਰ, ਇੱਕ ਮਸਜਿਦ, ਜਾਂ ਕਿਸੇ ਹੋਰ ਧਾਰਮਿਕ ਸੰਸਥਾ ਵਿੱਚ ਨਹੀਂ ਜਾਂਦੇ, ਜਿੱਥੇ ਉਹ ਉਹਨਾਂ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ। ਯਹੂਦੀ ਪ੍ਰਾਰਥਨਾ ਸਥਾਨਾਂ ਵਾਂਗ। ਤੁਸੀਂ ਜਾਣਦੇ ਹੋ, ਹਰ ਧਰਮ, ਉਹ ਚਰਚ ਬਣਾਉਂਦੇ ਹਨ, ਪਰ ਉਹ ਉਨ੍ਹਾਂ ਨੂੰ ਵੱਖੋ-ਵੱਖਰੇ ਨਾਮ ਦਿੰਦੇ ਹਨ ਕਿਉਂਕਿ ਉਨ੍ਹਾਂ ਦੀ ਭਾਸ਼ਾ ਵੱਖਰੀ ਹੈ। ਬਸ ਇਹੀ ਹੈ। ਜਿਵੇਂ ਈਸਾਈ ਧਰਮ ਵਿਚ, ਉਹ ਆਪਣੇ ਸਮੂਹਿਕ ਪ੍ਰਾਰਥਨਾ ਹਾਲ ਨੂੰ ਇੱਕ ਚਰਚ ਕਹਿੰਦੇ ਹਨ। ਅਤੇ ਬੋਧੀ, ਉਹ ਇਸਨੂੰ ਇੱਕ ਮੰਦਰ ਕਹਿੰਦੇ ਹਨ। ਅਤੇ ਮੁਸਲਮਾਨ, ਉਹ ਆਪਣੇ ਪਵਿੱਤਰ ਸਥਾਨ ਨੂੰ ਜਿੱਥੇ ਉਹ ਪ੍ਰਮਾਤਮਾ ਦੀ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ, ਇੱਕ ਮਸਜਿਦ ਕਹਿੰਦੇ ਹਨ। ਉਦਾਹਰਣ ਵਜੋਂ, ਇਸ ਤਰ੍ਹਾਂ।

ਅਤੇ ਸਾਡੇ ਕੋਲ ਸਾਡਾ ਆਪਣਾ ਮੰਦਰ ਹੈ। ਇਹ ਪਵਿੱਤਰ ਸਰੀਰ ਹੈ ਜਿਸ ਵਿੱਚ ਪਵਿੱਤਰ ਆਤਮਾ ਨਿਵਾਸ ਕਰਦੀ ਹੈ। ਇਸ ਲਈ ਬਾਈਬਲ ਵਿੱਚ ਇਹ ਲਿਖਿਆ ਹੈ ਕਿ, "ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪ੍ਰਮਾਤਮਾ ਦਾ ਮੰਦਰ ਹੋ ਅਤੇ ਪਵਿੱਤਰ ਆਤਮਾ ਤੁਹਾਡੇ ਅੰਦਰ ਵੱਸਦੀ ਹੈ?" ਜਾਂ, "ਪ੍ਰਮਾਤਮਾ ਦਾ ਰਾਜ ਤੁਹਾਡੇ ਅੰਦਰ ਹੈ।" ਇਸ ਲਈ ਹੁਣ, ਸਾਨੂੰ ਇਸ ਮੰਦਰ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ, ਜੇਕਰ ਇਹ ਅਜੇ ਤੱਕ ਸ਼ੁੱਧ ਨਹੀਂ ਹੋਇਆ ਹੈ ਤਾਂ ਇਸਨੂੰ ਸ਼ੁੱਧ ਕਰਨਾ ਚਾਹੀਦਾ ਹੈ: ਵੀਗਨ ਨਾਲ ਤੁਰੰਤ ਸ਼ੁਰੂਆਤ ਕਰਦੇ ਹੋਏ, ਆਪਣੇ ਅੰਦਰ ਪ੍ਰਮਾਤਮਾ ਦੇ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ। ਤੁਹਾਡੇ ਉੱਤੇ, ਤੁਹਾਡੇ ਆਲੇ-ਦੁਆਲੇ, ਤੁਹਾਡੇ ਅੰਦਰ, ਤੁਹਾਡੇ ਬਾਹਰ ਸਾਰਾ ਕੂੜਾ-ਕਰਕਟ ਸਾਫ਼ ਕਰੋ। ਆਪਣੇ ਆਪ ਨੂੰ ਪ੍ਰਮਾਤਮਾ ਦਾ ਇੱਕ ਮੰਦਰ ਬਣਾਓ - ਸ਼ੁੱਧ, ਸਹੀ, ਕੁਸ਼ਲ, ਅਤੇ ਦੁਬਾਰਾ ਪਵਿੱਤਰ।

ਜਦੋਂ ਮੈਂ ਗੱਲ ਕਰਦੀ ਹਾਂ, ਤਾਂ ਮੈਂ ਭੁੱਲ ਵੀ ਜਾਂਦੀ ਹਾਂ ਕਿਉਂਕਿ ਮੇਰੇ ਕੋਲ ਇੱਕ ਸਕ੍ਰਿਪਟ ਨਹੀਂ ਹੈ। ਮੇਰੇ ਕੋਲ ਕਦੇ ਇੱਕ ਸਕ੍ਰਿਪਟ ਨਹੀਂ ਹੁੰਦੀ। ਖਾਸ ਕਰਕੇ ਪ੍ਰਮਾਤਮਾ ਜਾਂ ਬੁੱਧ ਰਾਜਾ ਨਾਲ ਗੱਲ ਕਰਦੇ ਹੋਏ। ਮੈਨੂੰ ਕਦੇ ਨਹੀਂ ਪਤਾ ਹੋਵੇਗਾ ਕਿ ਉਹ ਮੈਨੂੰ ਕੀ ਕਹਿਣਗੇ, ਤਾਂ ਮੈਂ ਇਸਨੂੰ ਕਿਵੇਂ ਲਿਖ ਸਕਦੀ ਹਾਂ? ਮੈਨੂੰ ਕਦੇ ਵੀ ਕਿਸੇ ਸਕ੍ਰਿਪਟ ਦੀ ਲੋੜ ਨਹੀਂ ਪਈ। ਜਦੋਂ ਤੋਂ ਮੈਂ ਇਹ ਕੰਮ ਸੰਭਾਲਿਆ ਹੈ, ਪ੍ਰਮਾਤਮਾ ਦੀ ਕਿਰਪਾ ਨਾਲ, ਪ੍ਰਮਾਤਮਾ ਦੀ ਇੱਛਾ ਨਾਲ, ਮੈਂ ਕਦੇ ਵੀ ਗੱਲ ਕਰਨ ਲਈ ਕੋਈ ਸਕ੍ਰਿਪਟ ਨਹੀਂ ਲਿਖੀ। ਮੈਂ ਜ਼ਿਆਦਾਤਰ ਉੱਥੇ ਹੀ ਬੈਠੀ ਰਹਿੰਦੀ ਹਾਂ। ਮੇਰੇ ਸਾਹਮਣੇ ਕੁਝ ਨਹੀਂ ਹੈ, ਅਤੇ ਮੈਂ ਕਿਸੇ ਵੀ ਚੀਜ਼ ਵਿੱਚ ਦੀ ਨਹੀਂ ਦੇਖਦੀ। ਮੈਂ ਸਿਰਫ਼ ਇਸ ਲਈ ਬੋਲਦੀ ਹਾਂ ਕਿਉਂਕਿ ਇਹ ਸਿੱਧਾ ਪ੍ਰਮਾਤਮਾ ਵੱਲੋਂ ਆਉਂਦਾ ਹੈ। ਜੇਕਰ ਬੋਲਣ ਵਿੱਚ ਕੋਈ ਗਲਤੀ ਹੈ ਜਾਂ ਕੁਝ ਵੀ ਹੈ, ਤਾਂ ਇਹ ਮੇਰੇ ਮਨੁੱਖੀ ਮਿਆਰ ਦੀ ਗਲਤੀ ਹੈ; ਪ੍ਰਮਾਤਮਾ ਕਦੇ ਕੋਈ ਗਲਤੀ ਨਹੀਂ ਕਰਦਾ। ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਨਸਾਨ ਕਈ ਵਾਰ ਗਲਤੀਆਂ ਕਰ ਬੈਠਦੇ ਹਨ। ਇਥੋਂ ਤਕ ਜਦੋਂ ਅਸੀਂ ਕੁਝ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਤਾਂ ਵੀ ਅਸੀਂ ਉਸਨੂੰ ਗਲਤ ਸੁਣਦੇ ਹਾਂ ਅਤੇ ਉਸਨੂੰ ਗਲਤ ਦੁਹਰਾਉਂਦੇ ਹਾਂ। ਇਸੇ ਕਰਕੇ ਇਸ ਦੁਨੀਆਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ।

ਪਰ ਮੈਂ ਅਜਿਹੀ ਇਕ ਭਿਆਨਕ ਗਲਤੀ ਨਹੀਂ ਕਰਦੀ। ਬਸ ਹੋ ਸਕਦਾ ਹੈ, ਬੇਸ਼ੱਕ, ਮੈਂ ਜਨਮ ਤੋਂ ਹੀ ਅੰਗਰੇਜ਼ ਨਹੀਂ ਹਾਂ, ਇਸ ਲਈ ਕੁਝ ਸ਼ਬਦ ਜੋ ਮੈਂ ਕਦੇ ਨਹੀਂ ਵਰਤਦੀ, ਉਹ ਬਸ ਬਾਹਰ ਆ ਜਾਂਦੇ ਹਨ ਅਤੇ ਹੋ ਸਕਦਾ ਹੈ ਕਿ ਮੈਂ ਇਸਨੂੰ ਗਲਤ ਉਚਾਰਿਆ ਹੋਵੇ। ਪਰ ਇਹ ਸਿਰਫ਼ ਇੱਕ ਛੋਟੀ ਜਿਹੀ ਗਲਤੀ ਹੈ। ਕੁਝ ਲੋਕ, "ਸੂਰਜ," ਅਸਮਾਨ ਦੇ ਉੱਪਰ ਸੂਰਜ ਕਹਿਣ ਦੀ ਬਜਾਏ, "ਪੁੱਤਰ" ਕਹਿੰਦੇ ਹਨ। ਕਈ ਵਾਰ ਉਹ ਇੱਕ ਮਜ਼ਾਕ ਕਰਦੇ ਹਨ, ਬਸ ਕਿਸੇ ਨੂੰ ਛੇੜਨਾ ਚਾਹੁੰਦੇ ਹਨ। ਉਹ ਕਹਿੰਦੇ ਹਨ, "ਤੁਸੀਂ ਮੇਰਾ ਪੁੱਤਰ ਹੋ।" ਇਸਦਾ ਅਰਥ ਹੈ ਮੇਰਾ ਸੂਰਜ, ਕਿਉਂਕਿ (ਅੰਗਰੇਜ਼ੀ ਵਿਚ) ਸ਼ਬਦ ਮਿਲਦੇ-ਜੁਲਦੇ ਹਨ। ਅਤੇ ਕੁਝ ਸ਼ਬਦ ਜੋ ਮੈਂ ਪਹਿਲਾਂ ਕਦੇ ਨਹੀਂ ਵਰਤੇ, ਇਸ ਲਈ ਮੈਂ ਸ਼ਾਇਦ ਭੁੱਲ ਗਈ ਹੋਵਾਂਗੀ। ਬੱਸ ਇੰਨਾ ਹੀ - ਕੋਈ ਵੱਡੀ ਗਲਤੀ ਨਹੀਂ।

ਹੁਣ, ਗੱਲਬਾਤ ਦੇ ਕਾਰਨ, ਮੁਲਾਕਾਤ, ਪ੍ਰਮਾਤਮਾ ਅਤੇ ਕੁਝ ਬੁੱਧ ਰਾਜਿਆਂ ਨਾਲ ਪਹਿਲਾਂ ਹੋਈ ਕਾਨਫਰੰਸ ਦੇ ਕਾਰਨ... ਮੈਂ ਪਹਿਲਾਂ ਜਾਰੀ ਰੱਖਣਾ ਭੁੱਲ ਗਈ ਸੀ, ਇਸ ਲਈ ਮੈਂ ਹੁਣ ਜਾਰੀ ਰੱਖਦੀ ਹਾਂ। ਜੰਗਲ ਵਿੱਚ ਮੇਰੀ ਸੁਰੱਖਿਆ ਦਾ ਜ਼ਿਕਰ ਸੀ, ਇਸ ਲਈ ਉਦੋਂ ਤੋਂ ਮੈਂ ਥੋੜੀ ਹੋਰ ਸੁਚੇਤ ਹੋ ਗਈ ਹਾਂ। ਦਰਅਸਲ, ਜ਼ਿਆਦਾਤਰ ਮੈਂ 10 ਮੀਟਰ ਤੋਂ ਵੱਧ ਦੂਰ ਕਿਤੇ ਬਾਹਰ ਨਹੀਂ ਜਾਂਦੀ, ਇੱਥੋਂ ਤੱਕ ਕਿ ਸਿਰਫ਼ ਘੁੰਮਣ-ਫਿਰਨ ਲਈ, ਇੱਕ ਸੈਰ ਕਰਨ ਲਈ ਜਾਂ ਕੁਝ ਵੀ ਕਰਨ ਲਈ । ਇਸ ਲਈ ਜ਼ਿਆਦਾਤਰ, ਮੈਂ ਸੁਰੱਖਿਅਤ ਹਾਂ। ਇੱਥੇ ਵੱਡੇ ਜਾਨਵਰ-ਲੋਕ ਹਨ ਜਿਵੇਂ ਕਿ ਵੱਡੇ ਹਿਰਨ-ਲੋਕ ਅਤੇ ਕੁਝ ਵੱਡੇ ਵਿਅਕਤੀ, ਪਰ ਜਾਨਵਰ-ਲੋਕ, ਉਹ ਮੇਰੇ ਪ੍ਰਤੀ ਬਹੁਤ ਕੋਮਲ ਹਨ। ਉਹ ਸ਼ਾਇਦ ਮੇਰੇ ਵੱਲ ਵੇਖਣ, ਜਾਂ ਦੋ ਕੁ ਵਾਰ ਆਪਣਾ ਸਿਰ ਝੁਕਾ ਲੈਣ, ਅਤੇ ਫਿਰ ਉਹ ਬਸ ਚਲੇ ਜਾਂਦੇ। ਕੋਈ ਸਮੱਸਿਆ ਨਹੀ। ਪਰ ਕਾਨਫਰੰਸ ਤੋਂ ਬਾਅਦ, ਮੈਂ ਆਪਣੇ ਵਾਤਾਵਰਣ ਪ੍ਰਤੀ ਥੋੜ੍ਹਾ ਹੋਰ ਸੁਚੇਤ ਮਹਿਸੂਸ ਕਰ ਰਹੀ ਹਾਂ। ਇਸ ਲਈ ਮੈਂ ਜ਼ਿਆਦਾ ਧਿਆਨ ਦਿੰਦੀ ਹਾਂ।

Photo Caption: "ਕੁਦਰਤ ਦੀ ਨਕਲ ਕਰਨੀ ਔਖੀ ਹੈ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-01
1581 ਦੇਖੇ ਗਏ
34:38
ਧਿਆਨਯੋਗ ਖਬਰਾਂ
2026-11-01
1252 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-01
2206 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-11-01
1409 ਦੇਖੇ ਗਏ
ਸ਼ਾਰਟਸ
2026-11-01
2777 ਦੇਖੇ ਗਏ
ਸ਼ਾਰਟਸ
2026-11-01
2477 ਦੇਖੇ ਗਏ
ਸ਼ਾਰਟਸ
2026-11-01
1968 ਦੇਖੇ ਗਏ
ਸ਼ਾਰਟਸ
2026-11-01
1855 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ