ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਤੁਹਾਡੇ ਨਾਲ ਇੰਨੀ ਸਾਫ਼ ਆਵਾਜ਼ ਵਿੱਚ ਗੱਲ ਕਰ ਸਕਦੀ ਹਾਂ, ਕਿਉਂਕਿ ਮੈਂ ਧਰਤੀ 'ਤੇ ਹਾਂ। ਮੇਰਾ ਉੱਚਾ ਆਪਾ, ਬੇਸ਼ੱਕ, ਉੱਚੇ ਸਥਾਨ 'ਤੇ ਹੈ, ਪਰ ਮੈਂ ਜਿਵੇਂ ਸਮਾਧੀ ਦੇ ਵਿਚਕਾਰ ਨਹੀੰ, ਜਾਂ ਡੂੰਘੀ, ਡੂੰਘੀ ਸਮਾਧੀ ਵਿਚ ਨਹੀਂ ਹਾਂ, ਕਿ ਮੈਨੂੰ ਉਸੇ ਸਮੇਂ ਸੰਸਾਰ ਵਿੱਚ ਵੀ ਜਾਗਦੀ ਰਹਿਣਾ ਪਵੇ, ਅਤੇ ਇਸ ਲਈ ਕੁਝ ਕੋਸ਼ਿਸ਼ ਕਰਨੀ ਪਵੇ। ਕਿਸੇ ਇਕ ਉੱਚੇ ਸਥਾਨ 'ਤੇ ਰਹਿਣ ਦੀ ਕੋਸ਼ਿਸ਼ ਨਹੀਂ, ਸਗੋਂ ਉੱਚੇ ਸਵਰਗਾਂ ਵਿੱਚ ਉੱਚੇ ਸਥਾਨ ਅਤੇ ਧਰਤੀ 'ਤੇ ਨੀਵੇਂ ਸਥਾਨ, ਭਾਰੀ ਧਰਤੀ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ - ਬਹੁਤ ਮੁਸ਼ਕਲ। ਅਤੇ ਮੈਂ ਹੁਣੇ ਇਸਦਾ ਜ਼ਿਕਰ ਕੀਤਾ, ਮੈਂ ਕਿਹਾ, "ਠੀਕ ਹੈ, ਹੁਣ ਮੈਨੂੰ ਜਾਣਾ ਪਵੇਗਾ ਕਿਉਂਕਿ ਮੇਰੀ ਬਾਅਦ ਵਿੱਚ ਇੱਕ ਮੀਟਿੰਗ ਹੈ।" ਪ੍ਰਮਾਤਮਾ ਅਤੇ ਕੁਝ ਬੁੱਧ ਰਾਜਿਆਂ ਨਾਲ ਇੱਕ ਮੁਲਾਕਾਤ ਹੋਈ, ਅਤੇ ਫਿਰ ਅਸੀਂ ਚਰਚਾ ਕਰ ਰਹੇ ਸੀ... ਦਰਅਸਲ, ਪ੍ਰਮਾਤਮਾ ਅਤੇ ਬੁੱਧ ਰਾਜੇ ਗੱਲਾਂ-ਬਾਤਾਂ ਕਰ ਰਹੇ ਸਨ। ਅਤੇ ਮੈਂ ਉਸ ਦਿਨ ਜਾਂ ਬਾਅਦ ਵਿੱਚ ਫਲਾਈ-ਇਨ ਨਿਊਜ਼ ਦੇ ਨਾਲ ਇਸਨੂੰ ਭੇਜਣ, ਦੇਣ ਤੋਂ ਝਿਜਕ ਰਹੀ ਸੀ, ਕਿਉਂਕਿ ਉਥੇ ਕੁਝ ਚੀਜ਼ਾਂ ਹਨ... ਉਨ੍ਹਾਂ ਵਿੱਚੋਂ ਕੁਝ ਸੰਵੇਦਨਸ਼ੀਲ ਵਿਸ਼ੇ ਹਨ। ਪਰ ਸ਼ਾਇਦ ਮੈਂ ਫਿਰ ਵੀ ਤੁਹਾਨੂੰ ਦੱਸਾਂਗੀ, ਕਿਉਂਕਿ ਜੇ ਮੈਂ ਤੁਹਾਨੂੰ ਨਹੀਂ ਦੱਸਾਂਗੀ, ਤਾਂ ਤੁਹਾਨੂੰ ਕੌਣ ਦੱਸੇਗਾ? ਕੌਣ ਜਾਣਦਾ ਹੋਵੇਗਾ? ਇਸ ਲਈ ਹੋ ਸਕਦਾ ਹੈ ਕਿ ਲੂੰਬੜੀ-ਵਿਅਕਤੀ ਨਾਲ ਗੱਲ ਕਰਨ ਤੋਂ ਬਾਅਦ, ਮੈਂ ਸ਼ਾਇਦ ਅਜੇ ਵੀ ਪ੍ਰਮਾਤਮਾ ਅਤੇ ਕੁਝ ਬੁੱਧ ਰਾਜਿਆਂ ਨਾਲ ਉਸ ਮੁਲਾਕਾਤ ਦੀ ਜਾਣਕਾਰੀ ਦੇਣ ਤੋਂ ਬਹੁਤ, ਬਹੁਤ, ਬਹੁਤ ਝਿਜਕਦੀ ਰਹਾਂਗੀ। ਪਰ ਮੈਂ ਫਿਰ ਵੀ ਇਸ 'ਤੇ ਵਿਚਾਰ ਕਰਾਂਗੀ, ਸ਼ਾਇਦ ਮੈਂ ਇਹ ਕਰਾਂਗੀ। ਸ਼ਾਇਦ ਮੈਂ ਕੁਝ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਨੂੰ ਛੱਡ ਦੇਵਾਂਗੀ ਅਤੇ ਤੁਹਾਨੂੰ ਉਨ੍ਹਾਂ ਵਿੱਚੋਂ ਕੁਝ ਦੱਸਾਂਗੀ। ਅਤੇ ਉਸ ਮੁਲਾਕਾਤ ਦੌਰਾਨ ਮੁਦਿਆਂ ਵਿਚੋਂ ਇੱਕ ਇਹ ਸੀ ਕਿ ਕੁਝ ਬੁੱਧ ਰਾਜਿਆਂ ਨੇ ਜੋਸ਼ੀਲੇ ਭੂਤਾਂ ਤੋਂ ਛੁਟਕਾਰਾ ਪਾਉਣ ਵਿੱਚ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਬਹੁਤੇ ਨਹੀਂ ਬਚੇ, ਪਰ ਫਿਰ ਵੀ, ਸਿਰਫ਼ ਤਿੰਨ ਜਾਂ ਪੰਜ ਬਚੇ ਹੋਣ ਦੇ ਬਾਵਜੂਦ, ਉਹ ਅਜੇ ਵੀ ਮੇਰੇ ਕਮਜ਼ੋਰ ਅਖੌਤੀ ਪੈਰੋਕਾਰਾਂ ਰਾਹੀਂ ਮੈਨੂੰ ਬਹੁਤ ਪਰੇਸ਼ਾਨ ਕਰ ਸਕਦੇ ਹਨ। ਇਹੀ ਗੱਲ ਹੈ। ਇਸ ਲਈ ਉਹ ਕੋਸ਼ਿਸ਼ ਕਰ ਰਹੇ ਸਨ। ਇਹ ਇੱਕ ਵਿਸ਼ਾ ਹੈ। ਅਤੇ ਇੱਕ ਹੋਰ ਗੱਲ ਇਹ ਹੈ ਕਿ ਉਹ ਮੇਰੀ ਸੁਰੱਖਿਆ ਦੀ ਚਿੰਤਾ ਕਰਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਕੀ ਕਰਨਾ ਹੈ, ਸੁਰੱਖਿਅਤ ਰਹਿਣ ਲਈ ਕੀ ਕਰਨਾ ਹੈ, ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ, ਯਾਨੀ। ਮੇਰੇ ਰੱਬਾ। ਜੇ ਇਹ ਦੁਨੀਆ ਦੇ ਮਨੁੱਖਾਂ ਦੀ ਮਦਦ ਕਰਨ ਲਈ ਨਹੀਂ ਹੈ, ਤਾਂ ਮੈਂ ਇੱਥੇ ਜ਼ਿੰਦਾ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਾਂਗੀ। ਬਿਲਕੁਲ ਨਹੀਂ। ਇਹ ਕਿਹੋ ਜਿਹੀ ਦੁਨੀਆਂ ਹੈ? ਤੁਹਾਨੂੰ ਵੀ ਰਹਿਣਾ ਪਸੰਦ ਨਹੀਂ। ਤੁਹਾਡੇ ਵਿੱਚੋਂ ਬਹੁਤਿਆਂ ਨੇ ਮੈਨੂੰ ਇਹ ਦੱਸਿਆ ਸੀ। ਇਸ ਲਈ ਨਹੀਂ ਕਿ ਤੁਸੀਂ ਉਦਾਸ ਹੋ ਜਾਂ ਕੁਝ ਹੋਰ, ਪਰ ਇਸ ਲਈ ਕਿਉਂਕਿ ਤੁਸੀਂ ਇਹ ਅਨੁਭਵ ਕਰ ਚੁੱਕੇ ਹੋ ਅਤੇ ਤੁਸੀਂ ਪਹਿਲਾਂ ਹੀ ਅੰਦਰਲੀ ਦੁਨੀਆਂ ਨੂੰ ਸਮਝਦੇ ਹੋ - ਕਿ ਇਹ ਸੱਚਮੁੱਚ ਇੱਕ ਵੱਡਾ, ਵੱਡਾ, ਮਹਾਨ, ਬਹੁਤ ਵੱਡਾ ਭਰਮ ਹੈ। ਅਤੇ ਕਿਉਂਕਿ ਸਾਨੂੰ ਇਸ ਭਰਮ ਨਾਲ ਰਲ ਕੇ ਦੂਜਿਆਂ ਦੀ ਮਦਦ ਕਰਨੀ ਪੈਂਦੀ ਹੈ, ਖਾਸ ਕਰਕੇ ਮਨੁੱਖਾਂ ਅਤੇ ਵਿਚਾਰੇ ਜਾਨਵਰ-ਲੋਕਾਂ ਦੀ - ਜਿਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ ਅਤੇ ਸਿਰਫ਼ ਮਨੁੱਖਾਂ ਦੇ ਕੁਝ ਮਿੰਟਾਂ ਦੇ ਸੁਆਦ ਲਈ ਕਤਲ ਕੀਤੇ ਜਾਂਦੇ ਹਨ। ਪਿਆਰੇ ਪ੍ਰਮਾਤਮਾ । ਹਾਂਜੀ, ਪ੍ਰਮਾਤਮਾ ਵੀ ਅਜਿਹੀ ਇਕ ਦੁਨੀਆਂ ਨਹੀਂ ਰੱਖਣਾ ਚਾਹੁੰਦਾ। ਇਸ ਲਈ ਹੁਣ, ਪ੍ਰਮਾਤਮਾ ਦੇ ਹੁਕਮ ਅਨੁਸਾਰ, ਸਵਰਗਾਂ ਨੂੰ ਸਫਾਈ ਕਰਦੇ ਰਹਿਣਾ ਪਵੇਗਾ, ਉਨ੍ਹਾਂ ਲੋਕਾਂ ਨੂੰ ਸਾਫ਼ ਕਰਨਾ ਪਵੇਗਾ ਜੋ ਇੱਕ ਉੱਜਵਲ, ਗਿਆਨਵਾਨ, ਸ਼ਾਂਤੀਪੂਰਨ ਭਵਿੱਖ ਵਿੱਚ ਨਹੀਂ ਰਹਿਣਾ ਚਾਹੁੰਦੇ। ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਾਫ਼ ਕਰਨਾ ਹੀ ਪਵੇਗਾ, ਤਾਂ ਜੋ ਭਵਿੱਖ ਵਿੱਚ ਸਿਰਫ਼ ਸੰਤ ਪੁਰਖ ਹੀ ਰਹਿ ਜਾਣ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਉੱਚ ਪੱਧਰ ਦੀ ਅਧਿਆਤਮਿਕ ਪ੍ਰਾਪਤੀ ਹੋਵੇ। ਘੱਟੋ ਘੱਟ ਉਹ ਲੋਕ ਜੋ ਇਮਾਨਦਾਰੀ ਨਾਲ, ਨਿਮਰਤਾ ਨਾਲ, ਇਮਾਨਦਾਰੀ ਨਾਲ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਮਾਫ਼ੀ ਅਤੇ ਮਦਦ ਲਈ ਪ੍ਰਾਰਥਨਾ ਕਰਦੇ ਹਨ, ਅਤੇ ਆਪਣੇ ਆਪ ਨੂੰ ਇੱਕ ਸਵਰਗੀ ਆਤਮਾ ਵਿੱਚ ਬਦਲਦੇ ਹਨ, ਜਿਵੇਂ ਕਿ ਉਹ ਹੁਣ ਜਾਨਵਰ-ਲੋਕਾਂ ਦਾ ਮਾਸ ਨਹੀਂ ਖਾਂਦੇ, ਇੱਥੋਂ ਤੱਕ ਕਿ ਕੋਈ ਵੀ ਛੋਟਾ ਜੀਵ, ਕੀੜੇ-ਮਕੌੜੇ ਜਾਂ... ਜਿਸਨੇ ਵੀ ਇਸ ਗੱਲ ਨੂੰ ਮਨਜ਼ੂਰੀ ਦਿੱਤੀ ਹੈ ਕਿ ਇਨਸਾਨ ਕੀੜੇ-ਮਕੌੜੇ ਖਾ ਸਕਦੇ ਹਨ। ਕੋਈ ਵੀ ਗਤੀਸ਼ੀਲ ਚੀਜ਼, ਇਹ ਇੱਕ ਜੀਵ ਹੈ। ਬਸ ਉਨ੍ਹਾਂ ਨੂੰ ਖਾਣ ਲਈ ਮਾਰਨ ਬਾਰੇ ਸੋਚਣ ਲਈ। ਓਹ, ਇਹ ਬਹੁਤ ਬੇਰਹਿਮ ਹੈ, ਇਹ ਬਹੁਤ ਨਿਰਦਈ ਹੈ। ਤੁਸੀਂ ਇਸ ਨਾਲ ਸਵਰਗ ਨਹੀਂ ਜਾ ਸਕਦੇ। ਸਵਰਗੀ ਲੋਕ, ਉਹ ਇਸ ਤਰ੍ਹਾਂ ਨਹੀਂ ਵਰਤਾਓ ਕਰਦੇ। ਉਹ ਖਾਣ ਲਈ ਕੁਝ ਨਹੀਂ ਮਾਰਦੇ। ਉਹ ਲੜਦੇ ਨਹੀਂ; ਉਹ ਜੰਗ ਨਹੀਂ ਕਰਦੇ। ਉਹ ਪਿਆਰ ਕਰਨ ਵਾਲੇ, ਦਿਆਲੂ, ਹਮਦਰਦ, ਦਿਆਲੂ ਜੀਵ ਹਨ, ਸੰਤ ਜੀਵ ਹਨ, ਇੱਥੋਂ ਤੱਕ ਕਿ ਹੇਠਲੇ ਸਵਰਗ ਵੀ ਪਹਿਲਾਂ ਹੀ ਅਜਿਹੇ ਹਨ। ਅਤੇ ਉੱਚਾ ਸਵਰਗ ਫਿਰ ਤੋਂ ਇੱਕ ਬਿਲਕੁਲ ਵੱਖਰੀ ਸ਼੍ਰੇਣੀ ਹੈ। ਉਹਨਾਂ ਦਾ ਵਰਣਨ ਕਰਨਾ ਔਖਾ ਹੈ। ਉਹ ਬਸ ਰੌਸ਼ਨੀ ਨਾਲ ਭਰੇ ਹੋਏ ਹਨ। ਉਹ ਜਿੰਨੇ ਉੱਚੇ ਹੋਣਗੇ, ਤੁਹਾਡੇ ਲਈ ਉਨ੍ਹਾਂ ਨੂੰ ਪਛਾਣਨਾ, ਉਨ੍ਹਾਂ ਨੂੰ ਦੇਖਣਾ, ਉਨ੍ਹਾਂ ਦਾ ਰੂਪ ਦੇਖਣਾ ਓਨਾ ਹੀ ਔਖਾ ਹੋਵੇਗਾ, ਕਿਉਂਕਿ ਉਹ ਬਿਲਕੁਲ ਰੌਸ਼ਨੀ, ਚਮਕਦਾਰ, ਪਿਆਰ ਕਰਨ ਵਾਲੇ, ਦਿਆਲੂ ਊਰਜਾ, ਸ਼ਾਨਦਾਰ ਅਤੇ ਸੁੰਦਰ ਬਣ ਜਾਂਦੇ ਹਨ, ਬੇਸ਼ੱਕ - ਜੇਕਰ ਤੁਸੀਂ ਉਨ੍ਹਾਂ ਦੇ ਚਿਹਰੇ ਵੀ ਦੇਖ ਸਕਦੇ ਹੋ। ਅਤੇ ਹੁਣ, ਉੱਪਰ-ਦੱਸੇ ਗਏ ਕਾਂਨਫਰੰਸ ਦੇ ਕਾਰਨ, ਕੁਝ ਬੁੱਧ ਰਾਜੇ ਮੇਰੀ ਸੁਰੱਖਿਆ ਬਾਰੇ ਚਿੰਤਤ ਹਨ ਅਤੇ ਮੈਨੂੰ ਦੱਸਦੇ ਹਨ ਕਿ ਕੀ ਕਰਨਾ ਹੈ। ਉਦਾਹਰਣ ਵਜੋਂ, ਇੱਕ ਬੁੱਧ ਰਾਜਾ ਨੇ ਮੈਨੂੰ ਦੱਸਿਆ ਕਿ ਮੈਨੂੰ ਕੁੱਤੇ-ਲੋਕਾਂ ਦੀ ਲੋੜ ਹੈ, ਇਸ ਲਈ ਹਰ ਰਾਤ, ਹਰ ਦਿਨ ਉਹ ਮੇਰੀ ਰੱਖਿਆ ਕਰਨਗੇ। ਅਤੇ ਹੋਰ ਬੁੱਧ ਰਾਜਿਆਂ ਨੇ ਕਿਹਾ ਕਿ ਨਹੀਂ, ਮੈਨੂੰ ਸੁਰੱਖਿਆ ਲਈ ਇਲੈਕਟ੍ਰਾਨਿਕ ਯੰਤਰਾਂ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਸੀ, "ਸੁਰੱਖਿਆ ਨੰਬਰ ਇੱਕ।" ਉਸਨੇ ਕਿਹਾ ਕਿ ਮੈਨੂੰ ਆਪਣੀ ਜਗ੍ਹਾ ਦੇ ਆਲੇ-ਦੁਆਲੇ ਜਾਂ ਆਪਣੀ ਜਗ੍ਹਾ ਦੇ ਅੰਦਰ ਇਲੈਕਟ੍ਰਾਨਿਕ ਯੰਤਰ ਰੱਖਣੇ ਪੈਣਗੇ। ਮੈਂ ਅਜੇ ਵੇਰਵਿਆਂ ਬਾਰੇ ਨਹੀਂ ਪੁੱਛਿਆ। ਮੈਂ ਇਸਨੂੰ ਹੁਣੇ ਨੋਟ ਕੀਤਾ ਹੈ, ਜਿਵੇਂ ਕਿ 10 ਮੁੱਖ ਨੁਕਤੇ। ਪਰ ਮੈਂ ਕਿਸੇ ਬੁੱਧ ਰਾਜਾ ਨੂੰ ਇਹ ਨਹੀਂ ਪੁੱਛਿਆ ਕਿ ਕਿਸ ਕਿਸਮ ਦੇ ਇਲੈਕਟ੍ਰਾਨਿਕਸ, ਉਦਾਹਰਣ ਵਜੋਂ, ਕਿਉਂਕਿ ਮੈਨੂੰ ਇਲੈਕਟ੍ਰਾਨਿਕਸ ਬਾਰੇ ਕੁਝ ਨਹੀਂ ਪਤਾ। ਮੈਨੂੰ ਬਹੁਤ ਘੱਟ ਪਤਾ ਹੈ। ਮੇਰੇ ਕੋਲ ਸਿਰਫ਼ ਇੱਕ ਕੰਪਿਊਟਰ ਅਤੇ ਦੋ ਫ਼ੋਨ ਹਨ, ਜਿਨ੍ਹਾਂ 'ਤੇ ਮੈਂ ਇਥੋਂ ਤਕ ਟੈਕਸਟ ਸੁਨੇਹਾ ਵੀ ਨਹੀਂ ਭੇਜ ਸਕਦੀ। ਮੈਂ ਕੋਸ਼ਿਸ਼ ਕੀਤੀ ਹੈ। ਮੈਂ ਸਿੱਖਿਆ ਸੀ, ਪਰ ਫਿਰ ਮੈਂ ਦੁਬਾਰਾ ਭੁੱਲ ਗਈ, ਕਿਉਂਕਿ ਮੈਂ ਸ਼ਾਇਦ ਹੀ ਕਿਸੇ ਨੂੰ ਸੁਨੇਹਾ ਭੇਜਦੀ ਹਾਂ। ਅਤੇ ਨਾਲੇ, ਜੰਗਲ ਵਿੱਚ ਇਥੋਂ ਤਕ ਭਾਵੇਂ ਤੁਸੀਂ ਮੇਰੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਹੋਵੋਂ, ਮੇਰਾ ਫ਼ੋਨ ਤੁਹਾਡੇ ਤੱਕ ਨਹੀਂ ਪਹੁੰਚੇਗਾ। ਮੇਰਾ ਫ਼ੋਨ ਤੁਹਾਨੂੰ ਕੋਈ ਸੁਨੇਹਾ ਨਹੀਂ ਦੇਵੇਗਾ। ਜਾਂ ਹੋ ਸਕਦਾ ਹੈ ਕਿ ਇਹ ਤੁਹਾਨੂੰ ਦੋ ਦਿਨ ਬਾਅਦ, ਜਾਂ ਕਈ ਘੰਟਿਆਂ ਬਾਅਦ ਸੁਨੇਹਾ ਦੇਵੇ, ਜਾਂ ਬਿਲਕੁਲ ਵੀ ਨਾ ਦੇਵੇ। ਤਾਂ, ਇਹ ਬਹੁਤ ਨਿਰਾਸ਼ਾਜਨਕ ਹੈ। ਅਤੇ ਫ਼ੋਨ ਕਈ ਵਾਰ ਕੰਮ ਨਹੀਂ ਕਰਦਾ। ਇਹ ਕੋਈ ਸਿਗਨਲ ਨਹੀਂ ਦਿੰਦਾ, ਜਾਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਕਾਲ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਕੋਈ ਸਿਗਨਲ ਨਹੀਂ ਮਿਲਦਾ। ਅਤੇ ਕਈ ਵਾਰ, ਮੈਂ ਕਿਤੇ ਹੋਰ ਕਿਸੇ ਨੂੰ ਫ਼ੋਨ ਕਰਨ ਲਈ ਕਾਫ਼ੀ ਸਮਾਂ, ਘੰਟੇ ਬਿਤਾਉਂਦੀ ਹਾਂ। ਹੋ ਸਕਦਾ ਹੈ ਕਿ ਉਹ ਵਿਅਕਤੀ ਵੀ ਜੰਗਲ ਵਿੱਚ ਹੋਵੇ ਜਾਂ ਕੁਝ ਹੋਰ। ਇਹ ਨਹੀਂ ਸੰਪਰਕ ਕਰਦਾ। ਅਤੇ ਉਹ ਸ਼ਹਿਰਾਂ ਵਿੱਚ ਵੀ ਹਨ। ਪਰ ਅਸਲ ਵਿੱਚ, ਮੈਂ ਕਦੇ ਵੀ ਸ਼ਹਿਰ ਵਿੱਚ ਕਿਸੇ ਨੂੰ ਫ਼ੋਨ ਨਹੀਂ ਕਰਦੀ। ਮੈਨੂੰ ਲਗਦਾ ਹੈ ਕਿ ਨਹੀਂ। ਉਹ ਸਮਾਜ ਵਿੱਚ ਰਹਿੰਦੇ ਹਨ, ਭਾਵ ਉਪਨਗਰਾਂ ਵਿੱਚ ਜਾਂ ਕਿਸੇ ਸ਼ਾਂਤ ਸ਼ਹਿਰ ਦੇ ਕਿਨਾਰੇ ਜਾਂ ਸ਼ਹਿਰ ਦੇ ਬਾਹਰ, ਕੁਝ ਇਸ ਤਰ੍ਹਾਂ, ਅਤੇ ਕਈ ਵਾਰ ਉਹਨਾਂ ਨੂੰ ਮੇਰਾ ਸੁਨੇਹਾ ਨਹੀਂ ਮਿਲਦਾ, ਜਾਂ ਮੇਰਾ ਕਾਲ ਨਹੀਂ ਆਉਂਦਾ, ਅਤੇ ਮੈਨੂੰ ਇਹ ਵਾਰ-ਵਾਰ ਵਾਰ-ਵਾਰ ਕਰਨਾ ਪੈਂਦਾ ਹੈ। ਮੈਂ ਅਜੇ ਤੱਕ ਕਿਸੇ ਨੂੰ ਸੁਨੇਹਾ ਨਹੀਂ ਭੇਜਿਆ, ਕਿਉਂਕਿ ਮੈਂ ਆਪਣੇ ਫ਼ੋਨ ਨਾਲ ਕਈ ਵਾਰ ਕੋਸ਼ਿਸ਼ ਕੀਤੀ ਹੈ। ਮੇਰੇ ਕੋਲ ਦੋ ਫ਼ੋਨ ਹਨ ਜੇਕਰ ਇੱਕ ਕੰਮ ਨਹੀਂ ਕਰਦਾ, ਜਾਂ ਬਿਜਲੀ ਨਹੀਂ ਹੈ। ਮੈਂ ਦੋਵਾਂ ਨੂੰ ਇਕੱਠੇ ਅਜ਼ਮਾਇਆ, ਅਤੇ ਫਿਰ ਮੈਂ ਭੁੱਲ ਗਈ ਕਿ ਇਸਨੂੰ ਦੁਬਾਰਾ ਕਿਵੇਂ ਕਰਨਾ ਹੈ, ਕਿਉਂਕਿ ਮੈਂ ਇਹ ਅਕਸਰ ਨਹੀਂ ਕਰਦੀ। ਮੈਂ ਇਹ ਬਿਲਕੁਲ ਨਹੀਂ ਕਰਦੀ। ਇਸ ਕਰਕੇ। ਜ਼ਿਆਦਾਤਰ, ਮੈਂ ਸਿਰਫ਼ ਆਪਣੇ ਕੰਪਿਊਟਰ 'ਤੇ ਕੰਮ ਕਰ ਰਹੀ ਹਾਂ। ਇੱਕ ਪਲ। ਮੈਂ ਦੇਖਾਂਗੀ ਕਿ ਮੈਨੂੰ ਹੋਰ ਕੀ ਯਾਦ ਹੈ। ਹਾਂਜੀ, ਇਹ ਸਵੇਰ ਦੇ 5 ਵੱਜ ਚੁੱਕੇ ਸਨ, ਮੈਂ ਪੂਰੀ ਰਾਤ ਸੁੱਤੀ ਨਹੀਂ ਸੀ, ਸੁਪਰੀਮ ਮਾਸਟਰ ਟੀਵੀ ਲਈ ਆਪਣਾ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਜ਼ਿਆਦਾਤਰ ਅੱਧੀ ਰਾਤ ਤੋਂ ਪਹਿਲਾਂ ਕਦੇ ਨਹੀਂ ਹੁੰਦਾ। ਇਹ ਸਵੇਰ ਤੱਕ ਚੱਲੇਗਾ, ਜਾਂ ਦਸਤਾਵੇਜ਼ਾਂ ਦੇ ਅਗਲੇ ਬੈਚ ਤੱਕ ਜਾਰੀ ਰਹੇਗਾ ਜੋ ਉਹ ਮੈਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਸੰਪਾਦਿਤ ਕਰਨ ਲਈ ਭੇਜਣਗੇ। ਮੈਂ ਬਹੁਤ ਸਾਰੀਆਂ ਟੀਮਾਂ ਦੇ ਮੈਂਬਰਾਂ ਵਿੱਚੋਂ ਇੱਕ ਹਾਂ, ਸਿਰਫ਼ ਇੱਕ ਟੀਮ ਨਹੀਂ, ਕਿਉਂਕਿ ਮੈਨੂੰ ਉਨ੍ਹਾਂ ਸਾਰਿਆਂ ਦੀ ਜਾਂਚ ਕਰਨੀ ਪੈਂਦੀ ਹੈ। ਕੋਈ ਵੀ ਟੀਮ ਜਿਸਦਾ ਸਾਡੇ ਟੀਵੀ 'ਤੇ ਸ਼ੋਅ ਹੈ - ਮੈਨੂੰ ਉਸ ਨਾਲ ਕੰਮ ਕਰਨਾ ਪਵੇਗਾ। ਪਰ ਖੁਸ਼ਕਿਸਮਤੀ ਨਾਲ, ਸੰਪਾਦਨ ਦਾ ਕੰਮ ਬਹੁਤ ਜ਼ਿਆਦਾ ਭਾਰੀ ਨਹੀਂ ਹੈ। ਕਿਉਂਕਿ ਸਾਡੇ ਕੋਲ ਹੁਣ ਇੱਕ ਬਿਹਤਰ ਸਿਸਟਮ ਹੈ। ਸਾਡੇ ਕੋਲ ਹੋਰ ਵੀ ਪ੍ਰਤਿਭਾਸ਼ਾਲੀ ਲੋਕ ਹਨ। ਅਤੇ ਇਹ ਘੱਟ ਜਾਂ ਵੱਧ ਸੁਲਝ ਜਾਂਦਾ ਹੈ, ਸ਼ੁਰੂਆਤੀ ਸਾਲਾਂ ਵਾਂਗ ਨਹੀਂ ਜਦੋਂ ਮੈਨੂੰ ਹਰ ਸ਼ਬਦ, ਹਰ ਕੋਮਾ ਅਤੇ ਹਰ ਡੈਸ਼, ਹਰ ਅੱਖਰ ਦੀ ਪਾਲਣਾ ਕਰਨੀ ਪੈਂਦੀ ਸੀ। ਪਰ ਮੇਰੇ ਕੋਲ ਅਜੇ ਵੀ ਬਹੁਤ ਕੰਮ ਹੈ, ਇਹ ਜਾਣਨ ਲਈ ਵੀ ਕਿ ਉਹ ਕੋਈ ਗਲਤੀ ਨਹੀਂ ਕਰਦੇ, ਜਾਂ ਉਨ੍ਹਾਂ ਨੇ ਇਹ ਵਧੀਆ ਲਿਖਿਆ ਹੈ ਕਿ ਮੈਨੂੰ ਕੁਝ ਵੀ ਜੋੜਨ ਜਾਂ ਕੁਝ ਵੀ ਸੁਧਾਰਨ ਦੀ ਜ਼ਰੂਰਤ ਨਹੀਂ ਹੈ - ਫਿਰ ਵੀ, ਮੈਨੂੰ ਪਹਿਲਾਂ ਉਨ੍ਹਾਂ ਨੂੰ ਪੜ੍ਹਨ ਦੀ ਜ਼ਰੂਰਤ ਹੈ। ਇਹ ਬਹੁਤ ਕੰਮ ਹੈ - ਸਿਰਫ਼ ਪੜ੍ਹਨਾ ਹੀ ਨਹੀਂ, ਸਗੋਂ ਮੈਨੂੰ ਉਨ੍ਹਾਂ ਦੁਆਰਾ ਭੇਜੇ ਗਏ ਵੀਡੀਓ ਵੀ ਦੇਖਣੇ ਪੈਂਦੇ ਹਨ। ਇਸ ਲਈ ਇਹ ਕਾਫ਼ੀ ਕੰਮ ਹੈ, ਅਤੇ ਮੇਰੇ ਕੋਲ ਕੰਮ ਤੋਂ ਇਲਾਵਾ ਕਿਸੇ ਵੀ ਚੀਜ਼ ਲਈ ਕਾਫ਼ੀ ਸਮਾਂ ਨਹੀਂ ਹੈ, ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਹੋਰ ਬਹੁਤ ਸਾਰੇ ਵਾਧੂ ਕੰਮਾਂ ਲਈ। ਹਰ ਚੀਜ਼ ਵਿੱਚ ਸਮਾਂ ਲੱਗਦਾ ਹੈ। ਹੁਣ, ਤਾਂ ਅੱਜ, ਪ੍ਰਮਾਤਮਾ ਚਾਹੁੰਦੇ ਸਨ ਕਿ ਮੈਂ ਉਨਾਂ ਨਾਲ ਗੱਲ ਕਰਾਂ। ਉਨਾਂ ਨੇ ਦਿਨੇ ਪਹਿਲਾਂ ਹੀ ਮੇਰੇ ਨਾਲ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਲਿਆ ਸੀ। ਮੈਂ ਕਿਹਾ, "ਹੁਣ ਕਿਉਂ ਨਹੀਂ, ਪ੍ਰਮਾਤਮਾ ਜੀ?" ਉਨਾਂ ਨੇ ਕਿਹਾ, "ਨਹੀਂ, ਲਗਭਗ 10 ਵਜੇ।" ਓਹ, ਇਸ ਲਈ ਮੈਂ ਜਲਦੀ, ਜਲਦੀ, ਜਲਦੀ 10 ਵਜੇ ਤੱਕ ਅਪੜਨ ਅਤੇ ਕੁਝ ਮਿੰਟ ਲੇਟ ਵੀ ਹੋ ਗਈ। ਅਤੇ ਪ੍ਰਮਾਤਮਾ ਨੇ ਕਿਹਾ, "ਚਿੰਤਾ ਨਾ ਕਰੋ, ਮੈਂ ਤੁਹਾਨੂੰ 19 ਮਿੰਟ ਹੋਰ ਦੇਵਾਂਗਾ।" ਵਾਹ, ਠੀਕ 10:19 ਵਜੇ, ਮੈਂਨੂੰ ਜੋ ਕੁਝ ਕਰਨ ਦੀ ਲੋੜ ਸੀ ਉਹ ਕਰ ਲਿਆ ਹੈ। ਮੇਰਾ ਮਤਲਬ ਹੈ, ਜੋ ਵੀ ਜ਼ਰੂਰੀ ਸੀ ਜੋ ਭੇਜ ਦੇਣਾ ਚਾਹੀਦਾ ਸੀ, ਕਿਉਂਕਿ ਹਰ ਰੋਜ਼ ਸਾਡੇ ਕੋਲ ਸ਼ੋਅ ਹੁੰਦੇ ਹਨ। ਮੈਂ ਇਹ ਨਹੀਂ ਕਹਿ ਸਕਦੀ, "ਓਹ, ਮੈਂ ਇਹ ਅਗਲੇ ਹਫ਼ਤੇ ਕਰਾਂਗੀ," ਜਾਂ "ਕੱਲ੍ਹ ਨੂੰ।" ਕੁਝ ਸ਼ੋਅ ਕੱਲ੍ ਨਹੀਂ ਕੀਤੇ ਜਾ ਸਕਦੇ - ਇਹ ਹੁਣੇ ਕਰਨੇ ਪੈਣਗੇ। ਤਾਂ, ਪ੍ਰਮਾਤਮਾ ਜਾਣਦੇ ਸਨ ਕਿ ਮੈਂ ਰੁੱਝੀ ਹੋਈ ਸੀ। ਮੈਂ ਕਿਹਾ, "ਅਸੀਂ ਹੁਣ ਗੱਲ ਕਰ ਸਕਦੇ ਹਾਂ, ਪਿਆਰੇ ਸ਼੍ਰੀਮਾਨ ਜੀ।" ਉਨਾਂ ਨੇ ਕਿਹਾ, "ਨਹੀਂ, ਬਾਅਦ ਵਿੱਚ, ਸ਼ਾਮ ਨੂੰ 10 ਵਜੇ।" ਇਹ ਖੁਸ਼ਕਿਸਮਤ ਹੈ, ਕਿਉਂਕਿ ਬਹੁਤ ਸਾਰੇ ਸ਼ੋਅ ਹਨ ਜੋ ਕੱਲ੍ਹ ਤੋਂ ਪਹਿਲਾਂ ਕੀਤੇ ਜਾਣੇ ਚਾਹੀਦੇ ਹਨ - ਕਿਉਂਕਿ ਉਹ ਕੱਲ੍ਹ ਪ੍ਰਸਾਰਿਤ ਹੋਣਗੇ - ਇਹ ਸਭ ਉਸ ਤੋਂ ਪਹਿਲਾਂ ਕੀਤੇ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਮੇਰੇ ਅਜੇ ਵੀ ਕਈ ਸ਼ੋਅ ਪੂਰੇ ਨਹੀਂ ਹੋਏ ਹਨ, ਪਰ ਇਹ ਵਾਲੇ ਬਹੁਤ ਜ਼ਰੂਰੀ ਨਹੀਂ ਹਨ। ਇਸੇ ਲਈ ਰਾਤ 10 ਵਜੇ ਦੇ ਕਰੀਬ, ਅਸਲ ਵਿੱਚ ਰਾਤ 10:20 ਵਜੇ, ਜਦੋਂ ਮੈਂ ਸਮੇਂ ਸਿਰ ਉੱਥੇ ਸੀ। ਅਤੇ ਕਿਉਂਕਿ ਪਿਛਲੀ ਕਾਨਫਰੰਸ ਵਿੱਚ, ਕੁਝ ਦਿਨ ਪਹਿਲਾਂ ਜਾਂ ਸ਼ਾਇਦ ਇੱਕ ਹਫ਼ਤਾ ਪਹਿਲਾਂ, ਉਨ੍ਹਾਂ ਨੇ ਜੰਗਲ ਵਿੱਚ ਮੇਰੀ ਸੁਰੱਖਿਆ ਬਾਰੇ ਜ਼ਿਕਰ ਕੀਤਾ ਸੀ, ਇਸ ਲਈ ਮੈਂ ਹੋਰ ਵੀ ਸੁਚੇਤ ਹੋ ਗਈ। ਅਤੇ ਇਸ ਲਈ ਕੱਲ੍ਹ ਰਾਤ, ਲੂੰਬੜੀ-ਵਿਅਕਤੀ ਦੇ ਆ ਕੇ ਅਤੇ ਮੈਨੂੰ ਦੱਸਣ ਤੋਂ ਪਹਿਲਾਂ, ਪ੍ਰਮਾਤਮਾ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਠੀਕ ਹੈ, ਘੱਟੋ ਘੱਟ ਅੱਜ, 24 ਘੰਟੇ ਬਾਅਦ। ਹਰ ਰੋਜ਼, ਮੈਂ ਸਿਰਫ਼ ਅਗਲੇ 24 ਘੰਟਿਆਂ ਲਈ ਹੀ ਪੁੱਛਦੀ ਹਾਂ ਕਿਉਂਕਿ ਟੈਲੀਵਿਜ਼ਨ ਦੇ ਕੰਮ ਅਤੇ ਹੋਰ ਸਭ ਕੁਝ ਨਾਲ ਮੈਂ ਬੱਸ ਇੰਨਾ ਹੀ ਪ੍ਰਬੰਧ ਕਰ ਸਕਦੀ ਹਾਂ - ਕਾਰੋਬਾਰ ਅਤੇ ਟੀਮ ਦੇ ਮੈਂਬਰਾਂ ਦੀ ਦੇਖਭਾਲ ਕਰਨਾ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦੀ ਹਾਂ, ਜ਼ਿਆਦਾਤਰ ਅੰਦਰੂਨੀ ਟੀਮ ਦੇ ਮੈਂਬਰ। ਕਿਉਂਕਿ ਉਨ੍ਹਾਂ ਕੋਲ ਵੀ ਸਿਰਫ਼ ਮਨੁੱਖੀ ਸਰੀਰ ਹਨ - ਮਾਸ, ਨਰਮ, ਕੋਮਲ, ਅਤੇ ਕਈ ਵਾਰ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਸ਼ਾਇਦ ਅਚਾਨਕ ਬਿਮਾਰ ਹੋ ਜਾਂਦੇ, ਜਾਂ ਅਚਾਨਕ ਸ਼ਾਇਦ ਠੋਕਰ ਲੱਗਦੀ ਜਾਂ ਕੁਝ ਅਜਿਹਾ ਜਿਸ ਨਾਲ ਉਨ੍ਹਾਂ ਦੇ ਪੈਰਾਂ ਦੇ ਅੰਗੂਠੇ ਜਾਂ ਪੈਰਾਂ ਨੂੰ ਸੱਟ ਲੱਗ ਸਕਦੀ ਹੈ। ਫਿਰ ਮੈਨੂੰ ਉਨ੍ਹਾਂ ਨਾਲ ਗੱਲ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਕੀ ਕਰਨਾ ਹੈ, ਕਿਉਂਕਿ ਕਈ ਵਾਰ ਉਹ ਬਹੁਤ ਵਿਅਸਤ ਹੁੰਦੇ ਹਨ। ਮੈਨੂੰ ਨਹੀਂ ਲੱਗਦਾ ਸੀ ਕਿ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ, ਪਰ ਦਰਦ ਜਾਂ ਬੇਅਰਾਮੀ ਨੂੰ ਲੰਮਾ ਸਮਾਂ ਰੱਖਣਾ ਸੁਰੱਖਿਅਤ ਨਹੀਂ ਹੈ। ਸਾਨੂੰ ਇਸਨੂੰ ਤੁਰੰਤ ਸੰਭਾਲਣਾ ਪਵੇਗਾ। ਅਤੇ ਇਸਨੂੰ ਕਿਵੇਂ ਸੰਭਾਲਣਾ ਹੈ ਇਹ ਵੀ ਨਿਰਭਰ ਕਰਦਾ ਹੈ। ਉਹ ਮੇਰੇ ਨਾਲ ਗੱਲ ਕਰਨਾ ਅਤੇ ਮੇਰੇ ਤੋਂ ਸਲਾਹ ਮੰਗਣਾ ਪਸੰਦ ਕਰਦੇ ਹਨ। ਇਸ ਲਈ ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਪੈਂਦਾ ਹੈ, ਕਈ ਵਾਰ ਘੰਟਿਆਂ ਤਕ, ਗੱਲਾਂ ਕਰਨ ਲਈ, ਉਨ੍ਹਾਂ ਨੂੰ ਦਿਲਾਸਾ ਦੇਣ ਲਈ ਅਤੇ ਇਹ ਸਭ। ਅਤੇ ਇੱਕ ਚੀਜ਼ ਦੂਜੀ ਵੱਲ ਲੈ ਜਾਂਦੀ ਹੈ। ਅਸੀਂ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਸਿਰਫ਼ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾਉਣ ਲਈ। ਅਤੇ ਇਹ ਇੱਕ ਨਜ਼ਦੀਕੀ ਕਿਸਮ ਦੀ ਗੱਲਬਾਤ ਕਰਨ ਦਾ ਮੌਕਾ ਵੀ ਹੈ, ਵਧੇਰੇ ਖੁੱਲ੍ਹਾ, ਵਧੇਰੇ ਆਰਾਮਦਾਇਕ। ਇਸ ਲਈ ਇਹ ਉਨ੍ਹਾਂ ਦੀ ਕੰਮ-ਕਰਨ ਵਾਲੀ ਊਰਜਾ ਅਤੇ ਟੀਮ ਦੇ ਸਾਥੀਆਂ ਦੇ ਤੌਰ 'ਤੇ ਸਬੰਧਾਂ ਲਈ ਵੀ ਚੰਗਾ ਹੈ। Photo Caption: "ਸੂਰਜ ਦਾ ਸਿਆਣਾ ਸੰਦੇਸ਼, ਕੋਈ ਸੁਣਦਾ ਹੈ?"











