ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਹੈ, ਮੈਂ ਤੁਹਾਨੂੰ ਕੁਝ ਆਖਰੀ ਸ਼ਬਦ ਕਹਿਣ ਦੇਵਾਂਗੀ। ਤੁਸੀਂ ਕੀ ਕਹਿਣਾ ਚਾਹੋਗੇ? ਹੋਰ ਕੁਝ? ਨਹੀਂ? ਚੰਗਾ। ਘੱਟੋ ਘੱਟ ਤੁਹਾਡੇ ਕੋਲ ਅਜੇ ਵੀ ਥੋੜ੍ਹੀ ਜਿਹੀ ਬੁੱਧੀ ਹੈ। ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸੋ: ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਚੰਗੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਵਿਰੁੱਧ ਤੁਹਾਡੀਆਂ ਕਾਰਵਾਈਆਂ, ਤੁਹਾਡੇ ਅਧੀਨ ਕੰਮ-ਕਰਨ ਵਾਲਿਆਂ ਜਾਂ ਤੁਹਾਡੇ ਰਾਹੀਂ, ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਫ਼ੀ ਚੰਗੇ ਹੋ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਚੰਗੇ ਹੋਂ? ਨਹੀਂ? ਫਿਰ ਤੁਸੀਂ ਆਪਣੇ ਬਾਰੇ ਕੀ ਕਹਿੰਦੇ ਹੋ? ਮੈਂ ਤੁਹਾਨੂੰ ਕੁਝ ਸਕਿੰਟ ਸੋਚਣ ਦੇਵਾਂਗੀ। "ਚੰਗੇ ਨਹੀਂ," ਤੁਸੀਂ ਕਿਹਾ? ਤੁਸੀਂ ਕਿਹਾ ਸੀ ਕਿ ਤੁਸੀਂ ਚੰਗੇ ਨਹੀਂ ਹੋਂ। ਠੀਕ ਹੈ। ਤੁਸੀਂ ਠੀਕ ਕਹਿ ਰਹੇ ਹੋ। ਆਪਣੇ ਆਪ ਨੂੰ ਚੰਗਾ ਬਣਾਉਣ ਲਈ ਕੁਝ ਕਰਨ ਦੀ ਕੋਸ਼ਿਸ਼ ਕਰੋ। ਫਿਰ ਮੈਂ ਤੁਹਾਡੀ ਸਜ਼ਾ ਜਾਂ ਤੁਹਾਡੀ ਜੇਲ੍ਹ ਦੀ ਸਜ਼ਾ 'ਤੇ ਵਿਚਾਰ ਕਰਾਂਗੀ। ਮੈਂ ਵਾਦਾ ਕਰਦੀ ਹਾਂ। ਜੇਕਰ ਤੁਸੀਂ ਸੱਚਮੁੱਚ, ਦਿਲੋਂ ਤੋਬਾ ਕਰਦੇ ਹੋ ਅਤੇ ਦੁਨੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹੋ ਤਾਂ ਮੈਂ ਤੁਹਾਡੇ ਲਈ ਸਭ ਕੁਝ ਬਿਹਤਰ ਬਣਾਵਾਂਗੀ। ਹੋਰ ਕੋਈ ਜੰਗ ਨਹੀਂ। ਬਸ ਸ਼ਾਂਤੀ, ਖੁਸ਼ੀ। ਅਤੇ ਜਿਹੜੇ ਲੋਕ ਵਿਅਕਤੀਗਤ ਤੌਰ 'ਤੇ ਮਾੜੇ ਹਨ, ਉਹ ਜਾਂ ਤਾਂ ਤੁਹਾਡੀ ਸਜ਼ਾ ਪ੍ਰਾਪਤ ਕਰਨਗੇ ਜਾਂ ਉਹ ਜਾਗ੍ਰਿਤ ਅਤੇ ਗਿਆਨਵਾਨ ਹੋਣਗੇ, ਚੰਗੇ ਕੰਮ ਕਰਨਗੇ, ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨਗੇ, ਅਤੇ ਇਸ ਜੀਵਨ ਕਾਲ ਵਿੱਚ ਮੁਕਤ ਹੋ ਸਕਦੇ ਹਨ ਜਿੰਨਾ ਚਿਰ ਮੈਂ ਅਜੇ ਵੀ ਇੱਥੇ ਹਾਂ। ਹੁਣ ਅਲਵਿਦਾ। ਤੁਸੀਂ ਸ਼ਾਂਤ ਰਹੋ, ਸ਼ਾਂਤ ਰਹੋ, ਚੰਗੇ ਬਣੋ, ਪਛਤਾਵਾ ਕਰੋ, ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਮਾਫ਼ੀ ਅਤੇ ਮੁਕਤੀ ਲਈ ਪ੍ਰਾਰਥਨਾ ਕਰੋ। ਅਲਵਿਦਾ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਨਾਂ ਨੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ। ਮੈਂ ਤੁਹਾਨੂੰ ਕੁਝ ਆਸ਼ੀਰਵਾਦ ਅਤੇ ਪਿਆਰ ਭੇਜਦੀ ਹਾਂ, ਉਮੀਦ ਹੈ ਕਿ ਇਹ ਤੁਹਾਨੂੰ ਦੂਜਿਆਂ ਦੇ ਦੁੱਖਾਂ ਪ੍ਰਤੀ ਵਧੇਰੇ ਜਾਗ੍ਰਿਤ ਅਤੇ ਸੰਵੇਦਨਸ਼ੀਲ ਬਣਨ ਵਿੱਚ ਮਦਦ ਕਰੇਗਾ ਕਿਉਂਕਿ ਨਕਾਰਾਤਮਕ ਦੇ ਜ਼ਹਿਰੀਲੇ ਸਿਸਟਮ ਨੂੰ ਕੰਟਰੋਲ ਕੀਤਾ ਗਿਆ ਹੈ, ਜਿਸਨੇ ਬਹੁਤ ਸਮਾਂ ਪਹਿਲਾਂ ਇਸ ਦੁਨੀਆਂ ਨੂੰ ਚੋਰੀ ਕਰ ਲਿਆ ਸੀ। ਪ੍ਰਮਾਤਮਾ ਦਾ ਸ਼ੁਕਰ ਹੈ। ਆਮੇਨ। ਉਨ੍ਹਾਂ ਸਾਰਿਆਂ ਨੂੰ ਤੋਬਾ ਕਰਨ ਅਤੇ ਜਾਗਣ ਦਿਓ। ਤੁਹਾਨੂੰ ਸ਼ਾਂਤੀ ਰਾਜਾ ਦਾ ਵੀ ਬਹੁਤ ਧੰਨਵਾਦੀ ਹੋਣਾ ਚਾਹੀਦਾ ਹੈ। ਉਹ ਸ਼ਾਂਤੀ ਦਾ ਰਾਜਾ ਹੈ, ਪਰ ਉਹ ਚਾਹੁੰਦਾ ਹੈ ਕਿ ਮੈਂ ਉਸਨੂੰ ਸ਼ਾਂਤੀ ਰਾਜਾ ਕਹਾਂ ਤਾਂ ਜੋ ਮੇਰਾ ਕੁਝ ਸਾਹ ਬਚ ਸਕੇ; ਮੈਂ ਵੀ ਥੱਕ ਗਈ ਹਾਂ। ਤੁਸੀਂ ਉਸਦਾ ਧੰਨਵਾਦ ਕਰੋ ਕਿ ਉਸਨੇ ਮੇਰੇ ਨਾਲ ਸੰਪਰਕ ਵੀ ਕੀਤਾ ਤਾਂ ਜੋ ਮੈਂ ਉਸਦੀ ਖਾਤਰ ਤੁਹਾਡੇ ਨਾਲ ਗਲ ਕਰ ਸਕਾਂ, ਉਹ ਇੱਕ ਚੰਗਾ ਮੁੰਡਾ ਰਿਹਾ ਹੈ ਅਤੇ ਮੇਰੇ ਲਈ ਬਹੁਤ ਵਧੀਆ ਕੰਮ ਕਰਦਾ ਹੈ। ਇਸ ਲਈ ਮੈਂ ਉਸਨੂੰ ਇਕ ਮੌਕਾ ਦਿੱਤਾ ਤੁਹਾਨੂੰ ਮੇਰੇ ਨਾਲ ਜੁੜਨ ਵਿੱਚ ਮਦਦ ਕਰਨ ਲਈ । ਪਰ ਇਹ ਹਰ ਸਮੇਂ ਇਸ ਤਰ੍ਹਾਂ ਨਹੀਂ ਰਹੇਗਾ, ਜਦੋਂ ਤੱਕ ਕਿ ਇਹ ਕੋਈ ਜ਼ਰੂਰੀ ਗੱਲ ਨਾ ਹੋਵੇ, ਕੋਈ ਬਹੁਤ ਵਧੀਆ ਗੱਲ ਨਾ ਹੋਵੇ ਜੋ ਤੁਸੀਂ ਮੇਰੀ ਪ੍ਰਵਾਨਗੀ ਮੰਗਣ ਅਤੇ ਆਪਣੀ ਸਜ਼ਾ ਘਟਾਉਣ ਲਈ ਕੀਤੀ ਹੋਵੇ। ਬਿਹਤਰ ਹੈ ਇਹ ਵੱਡਾ ਅਤੇ ਸੱਚਮੁੱਚ ਵੱਡਾ ਹੋਵੇ ਅਤੇ ਇਸ ਧਰਤੀ ਦੇ ਸਾਰੇ ਮਨੁੱਖਾਂ ਅਤੇ ਹੋਰ ਸਾਰੇ ਜੀਵਾਂ ਲਈ ਸੱਚਮੁੱਚ ਲਾਭਦਾਇਕ ਹੋਵੇ। ਹੁਣ ਲਈ ਅਲਵਿਦਾ। ਓਹ, ਮੇਰਾ ਮਤਲਬ ਸ਼ਾਂਤੀ ਦਾ ਰਾਜਾ ਹੈ। ਤੁਹਾਡਾ ਧੰਨਵਾਦ, ਅਤੇ ਹੁਣ ਲਈ ਅਲਵਿਦਾ। ਪ੍ਰਮਾਤਮਾ ਭਲਾ ਕਰੇ। ਓਹ, ਵੈਸੇ, ਮੈਂ ਤੁਹਾਨੂੰ ਕੁਝ ਜ਼ਰੂਰੀ ਦੱਸਣਾ ਚਾਹੁੰਦੀ ਹਾਂ। ਚੰਗੀ ਤਰ੍ਹਾਂ ਸੁਣੋ ਅਤੇ ਉਸ ਅਨੁਸਾਰ ਕਰੋ। ਦੋ ਦੇਸ਼ ਹਨ, ਅਸਲ ਵਿੱਚ ਦੋ ਟਾਪੂ, ਜੋ ਦੇਸ਼ ਹਨ। ਇੱਕ ਤਾਈਵਾਨ (ਫਾਰਮੋਸਾ) ਹੈ, ਇੱਕ ਯੂਨਾਈਟਿਡ ਕਿੰਗਡਮ ਹੈ। ਉਨ੍ਹਾਂ ਨੂੰ ਭਾਰੀ ਅਤੇ ਇੰਨੇ ਧੱਕੇਸ਼ਾਹੀ-ਭਰੇ ਢੰਗ ਨਾਲ ਧਮਕੀਆਂ ਦਿੱਤੀਆਂ ਗਈਆਂ ਹਨ ਕਿਉਂਕਿ ਤੁਹਾਡੇ ਕੁਝ ਮਾਤਹਿਤਾਂ ਨੇ ਦੂਜੇ ਦੇਸ਼ਾਂ ਦੇ ਨੇਤਾਵਾਂ ਨੂੰ ਆਉਣ ਲਈ, ਜਾਂ ਇਨ੍ਹਾਂ ਦੋਵਾਂ ਦੇਸ਼ਾਂ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਖ਼ਤਰਾ ਪੈਦਾ ਕਰਨ ਲਈ ਪ੍ਰਭਾਵਿਤ ਕੀਤਾ ਹੈ। ਉਹ ਪ੍ਰਮਾਤਮਾ ਦੇ ਹੁਕਮ ਵਿੱਚ ਮੇਰੀ ਨਿੱਜੀ ਸੁਰੱਖਿਆ ਹੇਠ ਹਨ। ਤੁਹਾਡੇ ਕਿਸੇ ਵੀ ਮਾਤਹਿਤ ਦਾ ਜਿਸਦਾ ਇਕ ਜੰਗੀ ਕਿਸਮ ਦੇ ਰਵੱਈਏ ਨਾਲ ਕੋਈ ਸਬੰਧ ਹੈ ਜਾਂ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਸਾਲਾਂ ਤੋਂ ਧਮਕੀ, ਭਾਰੀ ਖ਼ਤਰੇ ਹੇਠ ਹਨ - ਤੁਹਾਡੇ ਕਿਸੇ ਵੀ ਮਾਤਹਿਤ ਦਾ ਜਾਂ ਕੋਈ ਵੀ ਜੋ ਤੁਹਾਡੇ ਮਾਤਹਿਤ ਦੀ ਗੱਲ ਸੁਣਦਾ ਹੈ ਅਤੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ - ਭਾਵੇਂ ਸਤ੍ਹਾ 'ਤੇ, ਉਹ ਸ਼ਾਇਦ ਜਿੱਤ ਸਕਦਾ ਹੈ, ਪਰ ਜੋ ਵੀ ਇਨ੍ਹਾਂ ਦੋਵਾਂ ਟਾਪੂਆਂ ਵਿਰੁੱਧ ਇਸ ਤਰ੍ਹਾਂ ਦੀ ਜੰਗ ਵਿੱਚ ਹਿੱਸਾ ਲਵੇਗਾ ਉਹ ਨਿੱਜੀ ਤੌਰ 'ਤੇ ਮੇਰੇ ਅਤੇ ਪ੍ਰਮਾਤਮਾ ਦੇ ਹੁਕਮ ਦੇ ਵਿਰੁੱਧ ਹੈ। ਇਸ ਲਈ ਉਨ੍ਹਾਂ ਦੀਆਂ 100 ਪੀੜ੍ਹੀਆਂ, ਉਨ੍ਹਾਂ ਵਿੱਚੋਂ ਹਰ ਇੱਕ, ਅਨੁਯਾਈਆਂ ਵਿੱਚੋਂ ਹਰ ਇੱਕ ਤੁਹਾਡੇ ਹੁਕਮ ਦੇ ਜਾਂ ਸਿਰਫ਼ ਲਾਲਚ ਅਤੇ ਬੇਰਹਿਮੀ ਤੋਂ, ਉਨ੍ਹਾਂ ਦੀਆਂ 100 ਪੀੜ੍ਹੀਆਂ-ਤੋਂ-ਵੱਧ ਹਮੇਸ਼ਾ ਲਈ ਨਰਕ ਵਿੱਚ ਰਹਿਣਗੀਆਂ, ਜਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ, ਘੱਟੋ ਘੱਟ ਭੌਤਿਕ ਪ੍ਰਣਾਲੀ ਵਿੱਚ। ਉਨ੍ਹਾਂ ਦੀ ਪ੍ਰਸਿੱਧੀ, ਉਨ੍ਹਾਂ ਦੇ ਨਾਮ, ਉਨ੍ਹਾਂ ਦੀ ਕਿਸਮਤ, ਉਨ੍ਹਾਂ ਦੀ ਖੁਸ਼ੀ, ਉਨ੍ਹਾਂ ਦੇ ਰਿਸ਼ਤੇ ਲਗਾਤਾਰ ਪਰੇਸ਼ਾਨ, ਵਿਘਨ ਜਾਂ ਤਬਾਹ ਹੁੰਦੇ ਰਹਿਣਗੇ। ਇਸ ਲਈ ਤੁਸੀਂ ਆਪਣੇ ਅਧੀਨ ਅਧਿਕਾਰੀਆਂ ਨੂੰ ਸਾਵਧਾਨ ਕਰੋ। ਉਹਨਾਂ ਨੂੰ ਇਸਨੂੰ ਰੋਕਣਾ ਚਾਹੀਦਾ ਹੈ, ਨਹੀਂ ਤਾਂ ਉਹਨਾਂ ਨੂੰ ਧਰਤੀ ਉੱਤੇ ਅਤੇ ਬਾਅਦ ਵਿੱਚ, ਹਮੇਸ਼ਾ ਲਈ ਨਰਕ ਵਿੱਚ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਤੁਸੀਂ ਜਾਣਦੇ ਹੋ ਕਿ ਮੈਂ ਸੱਚ ਬੋਲ ਰਹੀ ਹਾਂ। ਤੁਸੀਂ ਮੈਨੂੰ ਜਾਣਦੇ ਹੋ. ਤਾਂ ਇਹ ਆਖਰੀ ਚੇਤਾਵਨੀ ਹੈ। ਖੈਰ, ਯੂਕੇ, ਖਾਸ ਕਰਕੇ ਇੰਗਲੈਂਡ, ਉਨ੍ਹਾਂ ਨੇ ਮੈਨੂੰ ਉਦੋਂ ਆਪਣੇ ਘਰ ਵਿੱਚ ਰੱਖਿਆ ਜਦੋਂ ਮੈਂ ਇੱਕ ਜੰਗੀ ਸ਼ਰਨਾਰਥੀ ਵਾਂਗ ਸੀ। ਉਸ ਸਮੇਂ, ਅਜੇ ਕੋਈ ਸ਼ਰਨਾਰਥੀ ਨਹੀਂ ਸਨ, ਪਰ ਯੁੱਧ ਖਤਮ ਹੋਣ ਤੋਂ ਬਾਅਦ, ਮੈਂ ਇਕ ਸ਼ਰਨਾਰਥੀ ਬਣ ਗਈ। ਉਨ੍ਹਾਂ ਨੇ ਮੈਨੂੰ ਆਪਣੇ ਘਰ ਵਿੱਚ ਲੈ ਲਿਆ, ਮੈਨੂੰ ਆਪਣੇ ਦੇਸ਼ ਤੋਂ ਸਾਰੀ ਸੁਰੱਖਿਆ ਦਿੱਤੀ - ਉਵੇਂ ਜਿਵੇਂ ਕਿ ਮੈਂ ਇੰਗਲੈਂਡ ਵਿੱਚ ਪੈਦਾ ਹੋਈ ਹੋਵਾਂ, ਇੰਗਲੈਂਡ ਵਿੱਚ ਵਡੀ ਹੋਈ ਹੋਵਾਂ ਅਤੇ ਇੰਗਲੈਂਡ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਣਾ ਸੀ। ਉਨ੍ਹਾਂ ਨੇ ਮੈਨੂੰ ਉਹ ਸੁਰੱਖਿਆ ਦਿੱਤੀ। ਇਹ ਇੰਗਲੈਂਡ ਹੈ। ਇਸ ਲਈ ਮੈਂ ਇਸਨੂੰ ਆਪਣੇ ਦੇਸ਼ ਵਜੋਂ ਮਾਨਤਾ ਦਿੰਦੀ ਹਾਂ। ਮੇਰੀ ਜਨਮ ਭੂਮੀ ਦਾ ਦੂਜਾ ਦੇਸ਼, ਮੈਨੂੰ ਅਜੇ ਵੀ ਯਕੀਨ ਨਹੀਂ ਹੋ ਸਕਦਾ ਕਿ ਮੈਂ ਕਿਸੇ ਵੀ ਤਰਾਂ ਵਾਪਸ ਜਾ ਸਕਦੀ ਹਾਂ। ਇੰਟਰਨੈੱਟ 'ਤੇ ਅਜੇ ਵੀ ਬਹੁਤ ਸਾਰੇ ਨਕਾਰਾਤਮਕ ਖ਼ਤਰੇ ਅਤੇ ਗੱਲਬਾਤ ਚੱਲ ਰਹੀ ਹੈ ਅਤੇ ਉਨ੍ਹਾਂ ਸਮੂਹਾਂ ਅਤੇ ਵਿਅਕਤੀਆਂ ਵੱਲੋਂ ਬੇਇਨਸਾਫ਼ੀ, ਹਿੰਸਾ ਜੋ ਅਸਲ ਅਪਰਾਧੀਆਂ ਵਾਂਗ ਕੰਮ ਕਰਦੇ ਹਨ ਅਤੇ ਅਸਲ ਜ਼ਿੰਦਗੀ ਜੀਉਂਦੇ ਹਨ, ਕਾਨੂੰਨ ਨੂੰ ਨਜ਼ਰਅੰਦਾਜ਼ ਕਰਦੇ ਹਨ, ਕਮਜ਼ੋਰਾਂ ਨੂੰ ਅੰਨ੍ਹਾ ਕਰਦੇ ਹਨ, ਆਦਿ... ਅਤੇ ਇਨ੍ਹਾਂ ਗੁੰਡਿਆਂ ਦੇ ਸ਼ਿਕਾਰ, ਜੋ ਨਕਲ-ਕੀਤੇ ਧਰਮ ਦੇ ਨਾਮ ਹੇਠ ਲੁਕੇ ਹੋਏ ਹਨ, ਇੱਕ ਸ਼ਬਦ ਵੀ ਕਹਿਣ ਦੀ ਹਿੰਮਤ ਨਹੀਂ ਕਰਦੇ, ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਜਾਨ ਤੋਂ ਡਰਦੇ ਹਨ, ਕਿਉਂਕਿ ਉਹ ਕਮਜ਼ੋਰ ਹਨ ਅਤੇ ਸਬੂਤਾਂ ਦੀ ਵਰਤੋਂ ਕਰਨਾ ਨਹੀਂ ਜਾਣਦੇ!!! ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਇਹ ਇਕ ਸਮਾਂ ਹੈ - ਜੇ ਤੁਸੀਂ ਈਸਾਈ ਹੋ ਅਤੇ ਮੁਸਲਮਾਨ ਨਹੀਂ ਹੋ, ਤਾਂ ਤੁਹਾਨੂੰ ਫਾਂਸੀ ਦਿੱਤੀ ਜਾਵੇਗੀ। ਜੇ ਤੁਸੀਂ ਇੱਕ ਔਰਤ ਹੋ, ਤਾਂ ਤੁਸੀਂ ਪੜਾਈ ਨਹੀਂ ਕਰ ਸਕਦੇ, ਆਦਿ। ਮੈਨੂੰ ਉੱਥੇ (ਔ ਲੈਕ (ਵੀਐਤਨਾਮ) ਜਾਣ ਦਾ ਕੋਈ ਚੰਗਾ ਮੌਕਾ ਜਾਂ ਸੁਰੱਖਿਆ ਨਹੀਂ ਦਿਖਦੀ, ਹਾਲਾਂਕਿ ਮੈਨੂੰ ਵਿਸ਼ਵਾਸ ਹੈ ਕਿ ਮੌਜੂਦਾ ਸਰਕਾਰ ਪਹਿਲਾਂ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਅਸਲ ਵਿੱਚ ਆਪਣੇ ਲੋਕਾਂ ਦੀ ਓਨੀ ਦੇਖਭਾਲ ਕਰ ਰਹੀ ਹੈ ਜਿੰਨੀ ਉਨ੍ਹਾਂ ਦੀ ਸਮਰੱਥਾ ਉਨ੍ਹਾਂ ਨੂੰ ਪ੍ਰਦਾਨ ਕਰਦੀ ਹੈ। ਤੁਹਾਡਾ ਧੰਨਵਾਦ, ਪ੍ਰਮਾਤਮਾ । ਪਰ ਮੈਨੂੰ ਦੁਨੀਆਂ ਦੀ ਦੇਖਭਾਲ ਕਰਨੀ ਪਵੇਗੀ। ਮੈਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਜਾਂ ਪ੍ਰਮਾਤਮਾ ਲਈ ਕੰਮ ਕਰਨ ਦੀ ਆਪਣੀ ਆਜ਼ਾਦੀ ਨੂੰ ਜੋਖਮ ਵਿੱਚ ਪਾ ਕੇ ਕਿਤੇ ਵੀ ਨਹੀਂ ਜਾਂਦੀ। ਇਸ ਅਸੰਤੁਲਿਤ ਦੁਨੀਆਂ ਵਿੱਚ, ਬੁਰੇ ਲੋਕ ਖੁੱਲ੍ਹ ਕੇ ਵਧਦੇ-ਫੁੱਲਦੇ ਜਾਪਦੇ ਹਨ; ਚੰਗੇ ਲੋਕ ਘੱਟ-ਕਿਸਮਤ ਵਾਲੇ ਹੋ ਸਕਦੇ ਹਨ! ਖਾਸ ਕਰਕੇ ਉਹ ਜਿਹੜੇ ਸੱਚਮੁੱਚ ਪ੍ਰਮਾਤਮਾ ਅਤੇ ਮਨੁੱਖਾਂ ਦੇ ਭਲੇ ਲਈ ਕੰਮ ਕਰ ਰਹੇ ਹਨ! ਅਸੀਂ ਅਜੇ ਵੀ ਇੰਨੇ ਆਜ਼ਾਦ ਨਹੀਂ ਹਾਂ, ਜਿਵੇਂ ਕਿ ਕੁਝ ਹੋਰ ਦੇਸ਼ਾਂ ਵਿੱਚ ਉਥੇ ਇਸ ਤੋਂ ਵੀ ਭੈੜੀਆਂ ਕਿਸਮਾਂ ਦੀਆਂ ਪਾਬੰਦੀਆਂ ਹਨ। ਮੈਂ ਇਸਦਾ ਜ਼ਿਕਰ ਨਹੀਂ ਕਰਨਾ ਚਾਹੁੰਦੀ। ਤੁਸੀਂ ਇਹ ਜਾਣਦੇ ਹੋ। ਅਤੇ ਦੂਜੇ ਨੰਬਰ 'ਤੇ ਤਾਈਵਾਨ (ਫਾਰਮੋਸਾ) ਹੈ। ਤਾਈਵਾਨ (ਫਾਰਮੋਸਾ) ਪਹਿਲਾ ਦੇਸ਼ ਸੀ ਜਿੱਥੇ ਮੈਂ ਆਪਣੇ ਮਿਸ਼ਨ ਨਾਲ ਉਤਰੀ। ਅਤੇ ਉਨ੍ਹਾਂ ਨੇ ਮੇਰਾ ਸਵਾਗਤ ਕਰਨ ਲਈ ਆਪਣੀਆਂ ਬਾਹਾਂ ਖੋਲ੍ਹੀਆਂ ਅਤੇ ਪ੍ਰਮਾਤਮਾ ਦੀਆਂ ਸਿੱਖਿਆਵਾਂ, ਸੱਚਾਈ ਨੂੰ ਹਰ ਜਗ੍ਹਾ ਫੈਲਾਉਣ ਵਿੱਚ ਮੇਰੀ ਮਦਦ ਕੀਤੀ। ਇਸ ਲਈ, ਮੈਂ ਉਨ੍ਹਾਂ ਦੀ ਰੱਖਿਆ ਕਰਦੀ ਹਾਂ। ਬੇਸ਼ੱਕ, ਉਹ ਬੁਰੇ ਲੋਕ ਜੋ ਆਪਣੇ ਕੰਮਾਂ ਦੁਆਰਾ, ਅੰਦਰੋਂ ਜਾਂ ਬਾਹਰੋਂ, ਪ੍ਰਮਾਤਮਾ ਦੇ ਵਿਰੁੱਧ ਜਾਂਦੇ ਹਨ, ਜਾਂ ਮੇਰੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਲਈ ਬਹੁਤ ਜ਼ਹਿਰੀਲੇ ਹਨ - ਉਹਨਾਂ ਨੂੰ ਆਪਣੇ ਨਿੱਜੀ ਕਰਮ ਅਤੇ ਉਹਨਾਂ ਦੁਆਰਾ ਬਣਾਏ ਗਏ ਕਿਸੇ ਵੀ ਹੋਰ ਮਾੜੇ ਕਰਮ ਦਾ ਭੁਗਤਾਨ ਕਰਨਾ ਪਵੇਗਾ, ਜੋ ਉਹਨਾਂ ਦੇ ਪਰਿਵਾਰ, ਉਹਨਾਂ ਦੇ ਕਬੀਲਿਆਂ, ਉਹਨਾਂ ਦੇ ਗੁਆਂਢੀਆਂ, ਜਾਂ ਜਿਸ ਕਿਸੇ ਨਾਲ ਵੀ ਉਹ ਸੰਪਰਕ ਵਿੱਚ ਹਨ। ਉਹਨਾਂ ਨੂੰ ਇਸਦਾ ਭੁਗਤਾਨ ਕਰਨਾ ਪਵੇਗਾ, ਉਹਨਾਂ ਦੇ ਬਣਾਏ ਮਾੜੇ ਕਰਮ। ਮੈਂ ਅਜੇ ਵੀ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਪਰ ਉਨ੍ਹਾਂ ਨੂੰ ਅਜੇ ਵੀ ਆਪਣੀ ਸਜ਼ਾ ਵਿੱਚੋਂ ਲੰਘਣਾ ਪਵੇਗਾ। ਪਰ ਹੋਰ ਤਾਈਵਾਨੀਜ਼ (ਫਾਰਮੋਸਨ) ਲੋਕ, ਉਹ ਚੰਗੇ ਹਨ। ਉਹ ਸ਼ਾਇਦ ਮੇਰਾ ਅਨੁਸਰਨ ਨਹੀਂ ਕਰਦੇ, ਪਰ ਉਹ ਸਾਰੇ ਮੈਨੂੰ ਜਾਣਦੇ ਹਨ ਅਤੇ ਮੇਰਾ ਸਤਿਕਾਰ ਕਰਦੇ ਹਨ। ਜਦੋਂ ਵੀ ਮੈਂ ਤਾਈਵਾਨ (ਫਾਰਮੋਸਾ) ਵਾਪਸ ਜਾਂਦੀ ਹਾਂ, ਮੈਨੂੰ ਉਨ੍ਹਾਂ ਦਾ ਪਿਆਰ-ਭਰਿਆ ਸਵਾਗਤ ਮਿਲਦਾ ਹੈ। ਮੈਨੂੰ ਪੂਰਾ ਤਾਈਵਾਨ (ਫਾਰਮੋਸਾ) ਨਹੀਂ ਪਤਾ, ਪਰ ਘੱਟੋ ਘੱਟ ਉਹ ਪ੍ਰਾਂਤ, ਗੁਆਂਢੀ ਇਲਾਕੇ ਜਿੱਥੇ ਵੀ ਮੈਂ ਵਾਪਸ ਗਈ। ਜੇ ਮੈਂ ਉਨ੍ਹਾਂ ਨੂੰ ਦੇਖਦੀ ਹਾਂ, ਕਿਸੇ ਵੀ ਤਰ੍ਹਾਂ, ਉਹ ਸਾਰੇ ਮੈਨੂੰ ਜਾਣਦੇ ਹਨ ਅਤੇ ਮੈਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਹਨ। ਬੇਸ਼ੱਕ, ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਅਤੇ ਉਨ੍ਹਾਂ ਦਾ ਆਪਣੇ ਦਿਲ ਵਿੱਚ, ਅਤੇ ਖੁੱਲ੍ਹ ਕੇ ਸਤਿਕਾਰ ਕਰਦੀ ਹਾਂ। ਤਾਂ ਇਹਨਾਂ ਦੋਨਾਂ ਦੇਸ਼ਾਂ ਨੂੰ, ਤੁਸੀਂ ਹੱਥ ਨਾ ਲਾਓ। ਤੁਸੀਂ ਆਪਣੇ ਅਧੀਨ ਅਧਿਕਾਰੀਆਂ ਨੂੰ ਕਹੋ, "ਦੂਜੇ ਬੁਰੇ ਆਗੂਆਂ ਨੂੰ ਪ੍ਰਭਾਵਿਤ ਨਾ ਕਰੋ, ਜੋ ਪਹਿਲਾਂ ਹੀ ਨਸ਼ਿਆਂ ਜਾਂ ਸ਼ੈਤਾਨ ਦੇ ਪ੍ਰਭਾਵ ਹੇਠ ਸ਼ਰਾਬੀ ਹਨ। ਉਨ੍ਹਾਂ ਨੂੰ ਕਹੋ ਕਿ ਉਹ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਨਾ ਛੂਹਣ। ਕਿਉਂਕਿ ਉਹਨਾਂ ਨੂੰ ਵੱਡੀ, ਹਮੇਸ਼ਾ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ, ਸਿਰਫ਼ ਆਪਣੇ ਆਪ ਨੂੰ ਹੀ ਨਹੀਂ ਸਗੋਂ ਉਹਨਾਂ ਨਾਲ ਸਬੰਧਤ ਕਿਸੇ ਵੀ ਚੀਜ਼ ਨੂੰ। ਅਤੇ ਮੈਂ ਇਹ ਗੰਭੀਰਤਾ ਨਾਲ ਕਹਿ ਰਹੀ ਹਾਂ। ਮੈਂ ਆਮ ਤੌਰ 'ਤੇ ਇਹ ਖੁੱਲ੍ਹ ਕੇ ਨਹੀਂ ਕਹਿਣਾ ਚਾਹੁੰਦੀ ਸੀ, ਪਰ ਕਿਉਂਕਿ ਤੁਸੀਂ ਮੇਰੇ ਅਤੇ ਮੇਰੇ ਕੰਮ ਦੇ ਵਿਰੁੱਧ ਜੰਗ ਕਰਦੇ ਹੋ ਅਤੇ ਮੇਰੇ ਪੈਰੋਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ, ਖਾਸ ਕਰਕੇ ਉਹ ਜੋ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੰਮ ਕਰਦੇ ਹਨ, ਜੋ ਸਾਰੀਆਂ ਚੰਗੀਆਂ ਚੀਜ਼ਾਂ ਦਾ ਪ੍ਰਸਾਰਣ ਕਰ ਰਿਹਾ ਹੈ ਅਤੇ ਲੋਕਾਂ ਨੂੰ ਚੰਗੇ ਬਣਨ ਦੀ ਯਾਦ ਦਿਵਾ ਰਿਹਾ ਹੈ, ਤਾਂ ਜੋ ਉਹ ਆਜ਼ਾਦ ਅਤੇ ਮੁਕਤ ਹੋ ਸਕਣ - ਕਿਉਂਕਿ ਤੁਸੀਂ ਆਪਣੇ ਅਧੀਨ ਕੰਮ ਕਰਨ ਦਿੰਦੇ ਹੋ, ਜਾਂ ਤੁਸੀਂ ਖੁਦ ਵੀ। ਇਹ ਤਾਂ ਇਕੱਠੇ ਹੀ ਹੈ। ਇਸੇ ਲਈ ਮੈਨੂੰ ਤੁਹਾਨੂੰ ਹੁਣ ਦੱਸਣਾ ਪੈ ਰਿਹਾ ਹੈ - ਸਾਵਧਾਨ ਰਹੋ। ਇਸ ਲਈ ਨਹੀਂ ਕਿ ਤੁਹਾਡੇ ਕੋਲ ਨਰਕ ਤੋਂ ਬਾਹਰ ਅਜੇ ਵੀ ਕੁਝ ਸਖ਼ਤ-ਦਿਮਾਗ ਵਾਲੇ ਅਤੇ ਸ਼ਕਤੀਸ਼ਾਲੀ ਅਧੀਨ ਹਨ ਜੋ ਤੁਸੀਂ ਜੋ ਚਾਹੋ ਕਰ ਸਕਦੇ ਹੋ; ਚੰਗਿਆਈ ਹਮੇਸ਼ਾ ਪ੍ਰਬਲ ਰਹੇਗੀ। ਦੁਸ਼ਟ ਲੋਕ ਹਮੇਸ਼ਾ ਲਈ ਤਬਾਹ ਹੋਣਗੇ, ਸਜ਼ਾ ਪਾਉਣਗੇ, ਜਾਂ ਹਮੇਸ਼ਾ ਲਈ ਨਰਕ ਵਿੱਚ ਕੈਦ ਕੀਤੇ ਜਾਣਗੇ। ਉਦਾਹਰਣ ਇਹ ਹੈ ਕਿ ਜਦੋਂ ਸ਼ਕਿਆਮੁਨੀ ਬੁੱਧ ਅਜੇ ਜ਼ਿੰਦਾ ਸਨ, ਉਨ੍ਹਾਂ ਨੇ ਕਈ ਵਾਰ ਵੱਖ-ਵੱਖ ਤਰੀਕਿਆਂ ਨਾਲ ਵਿਸ਼ਵ ਸਤਿਕਾਰਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹ ਇਥੋਂ ਤਕ ਉਨਾਂ ਨੂੰ ਮਾਰਨਾ ਚਾਹੁੰਦੇ ਸਨ, ਪਰ ਸਿਰਫ਼ ਉਨਾਂ ਦੇ ਪੈਰ ਦਾ ਅੰਗੂਠਾ ਹੀ ਵੱਢ ਦਿੱਤਾ, ਆਦਿ। ਅਤੇ ਯਿਸੂ ਮਸੀਹ ਨੂੰ, ਪ੍ਰਮਾਤਮਾ ਦੇ ਪੁੱਤਰ, ਇਸ ਤਰ੍ਹਾਂ ਬੇਰਹਿਮੀ ਨਾਲ, ਬੇਰਹਿਮੀ ਢੰਗ ਨਾਲ, ਸ਼ੈਤਾਨੀ ਢੰਗ ਨਾਲ ਮਾਰੇ ਗਏ ਸਨ। ਦੇਖੋ ਉਨ੍ਹਾਂ ਨਾਲ ਕੀ ਹੋਇਆ? ਸਦੀਆਂ ਤੋਂ ਸਦੀਆਂ ਬਾਅਦ ਸਦੀਆਂ ਬੀਤ ਗਈਆਂ ਹਨ, ਅਤੇ ਉਹਨਾਂ ਨੂੰ ਹਮੇਸ਼ਾ ਲਈ ਹੋਰ ਵੀ ਜ਼ਿਆਦਾ ਪੂਜਿਆ ਜਾਂਦਾ ਹੈ, ਹੋਰ ਵੀ ਜ਼ਿਆਦਾ ਪਿਆਰ ਕੀਤਾ ਜਾਂਦਾ ਅਤੇ ਮਸ਼ਹੂਰ ਹੋ ਗਏ। ਤੁਸੀਂ ਉਹ ਦੇਖਿਆ? ਚੰਗਿਆਈ ਦੀ ਹਮੇਸ਼ਾ ਜਿੱਤ ਹੋਵੇਗੀ। ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ, ਸਗੋਂ ਆਤਮਾ ਵਿੱਚ, ਲੋਕਾਂ ਦੇ ਦਿਲ ਵਿੱਚ, ਮਨੁੱਖਾਂ ਵਿੱਚ। ਭਾਵੇਂ ਉਹ ਇੰਨੇ ਨਸ਼ੇ ਵਿੱਚ ਹਨ, ਫਿਰ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਜਾਣਦੇ ਹਨ ਕਿ ਚੰਗਿਆਈ ਕੀ ਹੈ ਅਤੇ ਉਹ ਕੌਣ ਹੈ ਜਿਸਦੀ ਉਨ੍ਹਾਂ ਨੂੰ ਪੂਜਾ ਕਰਨੀ ਅਤੇ ਪਿਆਰ ਕਰਨਾ ਚਾਹੀਦਾ ਹੈ। ਮੈਂ ਸਿਰਫ਼ ਦੋ ਉਦਾਹਰਣਾਂ ਦੇ ਰਹੀ ਹਾਂ, ਪਰ ਤੁਸੀਂ ਦੇਖੋ, ਬਹੁਤ ਸਾਰੇ ਗੁਰੂਆਂ ਨੂੰ ਸਰੀਰਕ ਜਾਂ ਮਾਨਸਿਕ ਤੌਰ 'ਤੇ ਜਾਂ ਆਜ਼ਾਦੀ ਦੇ ਮਾਮਲੇ ਵਿੱਚ ਨੁਕਸਾਨ ਪਹੁੰਚਾਇਆ ਗਿਆ ਹੈ। ਸ਼ੈਤਾਨਾਂ ਨੇ ਉਨ੍ਹਾਂ ਨਾਲ ਜੋ ਵੀ ਕਰਨ ਦੀ ਕੋਸ਼ਿਸ਼ ਕੀਤੀ ਉਹ ਹਮੇਸ਼ਾ ਅਸਫਲ ਰਹੇ। ਉਹ ਮਨੁੱਖਤਾ ਦੇ ਦਿਲ ਵਿੱਚ ਹਮੇਸ਼ਾ ਲਈ ਯਾਦ ਕੀਤੇ ਜਾਣ ਵਾਲੇ, ਨਿਵਾਜੇ ਅਤੇ ਪਿਆਰੇ ਬਣ ਗਏ। ਇਸ ਲਈ, ਤੁਹਾਡੇ ਵਰਗੇ ਜੰਗੀ ਲੋਕ ਸ਼ਾਇਦ ਕੁਝ ਸਾਲਾਂ ਲਈ ਕੁਝ ਲੜਾਈਆਂ ਜਿੱਤ ਰਹੇ ਹਨ, ਪਰ ਕੋਈ ਵੀ ਤੁਹਾਡੀ ਅਤੇ ਤੁਹਾਡੇ ਪ੍ਰਭਾਵਿਤ ਨੇਤਾਵਾਂ ਦੀ ਪਰਵਾਹ ਨਹੀਂ ਕਰਦਾ। ਉਹ ਫਿਰ ਵੀ ਬੁਰੀ ਤਰ੍ਹਾਂ ਮਰ ਜਾਣਗੇ। ਕੋਈ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ। ਅਤੇ ਇਤਿਹਾਸ ਹਮੇਸ਼ਾ ਲਈ ਸਭ ਤੋਂ ਭੈੜੇ ਸ਼ੈਤਾਨੀ ਕੰਮਾਂ ਨੂੰ ਲਿਖੇਗਾ ਜੋ ਉਨ੍ਹਾਂ ਨੇ ਤੁਹਾਡੇ ਅਤੇ ਉਨ੍ਹਾਂ ਭੂਤਾਂ ਦੀ ਬਦੌਲਤ ਕੀਤੇ ਹਨ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਹੋ। ਤੁਸੀਂ ਦੁਨੀਆਂ ਦੇ ਉਨ੍ਹਾਂ ਸਾਰੇ ਗੁਰੂਆਂ ਦੇ ਨਾਮ ਲੈਂਦੇ ਹੋ ਜਿਨ੍ਹਾਂ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਹੈ, ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ, ਜੋ ਜੇਲ੍ਹ ਵਿੱਚ ਜਾਂ ਬਾਹਰ ਲੋਕਾਂ ਦੀਆਂ ਨਜ਼ਰਾਂ ਵਿੱਚ ਜ਼ਹਿਰ ਦੇ ਕੇ ਮਰ ਗਏ ਹਨ। ਉਨ੍ਹਾਂ ਨੂੰ ਕੀ ਹੋਇਆ? ਉਹ ਸਿਰਫ਼ ਉਨਾਂ ਦੇ ਸਰੀਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਪਰ ਉਨ੍ਹਾਂ ਦੀ ਪਵਿੱਤਰਤਾ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਲੋਕ ਹਮੇਸ਼ਾ ਲਈ ਉਨ੍ਹਾਂ ਦੀ ਪੂਜਾ ਕਰਦੇ ਹਨ। ਤੁਸੀਂ ਸਾਰਿਆਂ ਦੇ ਨਾਮ ਲਓ। ਸਾਰੇ ਸਿੱਖ ਗੁਰੂ, ਉਦਾਹਰਣ ਵਜੋਂ, ਪ੍ਰਭੂ ਯਿਸੂ ਮਸੀਹ ਦੇ ਸਾਰੇ ਪੈਰੋਕਾਰ... ਬੁੱਧ ਦੇ ਨਿਰਵਾਣ ਤੋਂ ਬਾਅਦ ਸਾਰੇ ਗੁਰੂ, ਹਰ ਕੋਈ ਅਜੇ ਵੀ ਉਨ੍ਹਾਂ ਦੇ ਨਾਮ ਅਤੇ ਉਨ੍ਹਾਂ ਤੋਂ ਬਾਅਦ ਦੇ ਅਧਿਐਨਾਂ ਨੂੰ ਜਾਣਦਾ ਹੈ। ਅਤੇ ਬੋਧੀਧਰਮ, ਜਦੋਂ ਉਹ ਜ਼ਿੰਦਾ ਸੀ, ਬਹੁਤਿਆਂ ਨੇ ਉਸਦਾ ਪਾਲਣ ਨਹੀਂ ਕੀਤਾ। ਪਰ ਉਸਦੀ ਸਿੱਖਿਆ, ਭਾਵੇਂ ਇਕ ਛੋਟੀ ਜਿਹੀ ਹੀ ਕਿਉਂ ਨਾ ਹੋਵੇ, ਵਿਸ਼ਵਵਿਆਪੀ ਯਾਦਾਸ਼ਤ ਅਤੇ ਇਤਿਹਾਸ ਵਿੱਚ ਅਤੇ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਉੱਕਰ ਗਈ ਹੈ ਜੋ ਸਹੀ ਅਤੇ ਗਲਤ ਦੀ ਪਛਾਣ ਕਰਦੇ ਹਨ। ਸਾਰੇ ਜੈਨ ਗੁਰੂ ਅਤੇ ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵਿੱਚ ਵੀ ਨਹੀਂ ਲਿਖ ਸਕਦੇ। ਮਨੁੱਖਾਂ ਦੁਆਰਾ ਉਨ੍ਹਾਂ ਨਾਲ ਦਇਆ-ਰਹਿਮ ਵਾਲਾ ਸਲੂਕ ਨਹੀਂ ਕੀਤਾ ਗਿਆ ਸੀ, ਪਰ ਉਹ ਬ੍ਰਹਿਮੰਡ ਦੇ ਦਿਲ ਵਿੱਚ ਅਤੇ ਹਰੇਕ ਮਨੁੱਖੀ ਆਤਮਾ ਦੇ ਦਿਲ ਵਿੱਚ ਸਦਾ ਲਈ ਜਿਉਂਦੇ ਹਨ। ਤਾਂ ਤੁਸੀਂ ਲੋਕ, ਬੁਰੇ ਲੋਕ, ਜੋ ਉਸ ਨਕਾਰਾਤਮਕ ਸ਼ਕਤੀ ਲਈ ਕੰਮ ਕਰ ਰਹੇ ਹੋ ਜਿਸਨੇ ਇਸ ਗ੍ਰਹਿ ਨੂੰ ਲਗਭਗ ਦਸ ਹਜ਼ਾਰ ਸਾਲ ਪਹਿਲਾਂ ਚੋਰੀ ਕੀਤਾ ਸੀ, ਮੁੜ ਜਾਓ। ਪਿਆਰ ਦੇ ਰਾਹ ਤੇ ਚੱਲੋ। ਫਿਰ ਤੁਹਾਨੂੰ ਮਾਫ਼ ਕੀਤਾ ਜਾ ਸਕਦਾ ਹੈ। ਤੁਸੀਂ ਨਰਕ ਤੋਂ ਬਚ ਸਕਦੇ ਹੋ, ਜੋ ਕਿ ਅੰਤਿਮ ਨਿਰਣੇ ਦਾ ਨਤੀਜਾ ਹੈ। ਤੁਸੀਂ ਆਜ਼ਾਦੀ ਨਾਲ ਅਤੇ ਦੋਸ਼-ਰਹਿਤ ਚੱਲ ਸਕਦੇ ਹੋ। ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਮਾਫ਼ ਕਰ ਸਕਦੇ ਹੋ ਅਤੇ ਖੁਸ਼ ਰਹਿ ਸਕਦੇ ਹੋ, ਪ੍ਰਮਾਤਮਾ ਦੇ ਨਾਮ ਵਿੱਚ, ਪ੍ਰਮਾਤਮਾ ਦੀ ਕਿਰਪਾ ਨਾਲ ਧੰਨ ਹੋ ਸਕਦੇ। ਨਹੀਂ ਤਾਂ, ਤੁਹਾਡੇ ਲਈ ਕੋਈ ਜ਼ਿੰਦਗੀ ਨਹੀਂ ਹੈ, ਤੁਹਾਡੇ ਲਈ ਕੋਈ ਵਿਕਲਪ ਨਹੀਂ ਹੈ। ਤੁਹਾਡੀ ਜ਼ਮੀਰ ਤੁਹਾਨੂੰ ਖਾ ਜਾਵੇਗੀ। ਤੁਹਾਡੇ ਕਰਮ ਨਰਕ ਵਿੱਚ ਜਮ੍ਹਾ ਹੋ ਜਾਣਗੇ ਜਿਸਨੂੰ ਸੜਨ ਵਿੱਚ ਹਮੇਸ਼ਾ ਲਈ ਲੱਗ ਸਕਦਾ ਹੈ। ਇਸੇ ਲਈ ਤੁਹਾਨੂੰ ਹਮੇਸ਼ਾ ਲਈ ਨਰਕ ਵਿੱਚ ਰਹਿਣਾ ਪਵੇਗਾ, ਜਦੋਂ ਤੱਕ ਤੁਹਾਡੇ ਸਾਰੇ ਪਾਪ ਸੜ ਨਹੀਂ ਜਾਂਦੇ ਅਤੇ ਸਾਫ਼ ਨਹੀਂ ਹੋ ਜਾਂਦੇ, ਅਤੇ ਤੁਸੀਂ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੋ ਜਾਂਦੇ। ਇਹ ਹਮੇਸ਼ਾ ਲਈ ਜਾਂ ਸ਼ਾਇਦ ਕਦੇ ਨਹੀਂ ਲੱਗਦਾ। ਇਹ ਕਦੇ ਨਹੀਂ ਹੋਵੇਗਾ ਜੇਕਰ ਤੁਸੀਂ ਨਹੀਂ ਜਾਗਦੇ, ਜੇ ਤੁਸੀਂ ਤੋਬਾ ਨਹੀਂ ਕਰਦੇ, ਜੇ ਤੁਸੀਂ ਮਾਫ਼ੀ ਨਹੀਂ ਮੰਗਦੇ ਅਤੇ ਚੰਗਿਆਈ ਦੇ ਰਾਹ 'ਤੇ ਚੱਲ ਕੇ, ਦੂਜਿਆਂ ਦੀ ਮਦਦ ਕਰਕੇ ਅਤੇ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਕੇ ਆਪਣੇ ਪਾਪਾਂ ਦਾ ਪ੍ਰਾਸਚਿਤ ਨਹੀਂ ਕਰਦੇ। ਹੁਣ ਲਈ ਬੱਸ ਇੰਨਾ ਹੀ। ਅਤੇ ਜੇ ਕੁਝ ਵੀ ਸੱਚਮੁੱਚ ਮਹੱਤਵਪੂਰਨ ਅਤੇ ਜ਼ਰੂਰੀ ਨਹੀਂ ਹੈ, ਤਾਂ ਮੇਰੇ ਨਾਲ ਗੱਲ ਨਾ ਕਰੋ। ਜੇ ਸ਼ਾਂਤੀ ਵਾਪਸ ਆਉਂਦੀ ਹੈ, ਜੇ ਇਸ ਗ੍ਰਹਿ 'ਤੇ ਸ਼ਾਂਤੀ ਵਾਪਸ ਆਉਂਦੀ ਹੈ, ਤਾਂ ਸ਼ਾਇਦ, ਸ਼ਾਇਦ ਮੈਂ ਤੁਹਾਡੇ ੀ ਪਾਪ ਦ ਸਜ਼ਾ 'ਤੇ ਵਿਚਾਰ ਕਰਾਂਗੀ ਅਤੇ ਸ਼ਾਇਦ ਮੈਂ ਤੁਹਾਡੇ ਨਾਲ ਫਿਰ ਗੱਲ ਕਰਾਂਗੀ। ਮੈਨੂੰ ਹੁਣ ਅਤਿਅੰਤ ਸ਼ਕਤੀਸ਼ਾਲੀ ਟ੍ਰਿਨਿਟੀ ਨਾਲ ਇੱਕ ਕਾਨਫਰੰਸ ਕਰਨ ਦੀ ਲੋੜ ਹੈ। ਮੈਨੂੰ ਜਾਣਾ ਪਵੇਗਾ। ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ, ਇਸਨੂੰ ਸੇਵ ਕਰੋ। ਮੈਨੂੰ ਦੱਸੋ ਜਦੋਂ ਤੁਹਾਡੇ ਕੰਮ ਇਹ ਸਾਬਤ ਕਰਦੇ ਹਨ ਕਿ ਤੁਸੀਂ ਆਪਣੇ ਪਾਪਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। Photo Caption: “ਪ੍ਰਮਾਤਮਾ ਕਿਸੇ ਵੀ ਚੀਜ਼ ਨੂੰ ਉਜਾੜ ਵਿੱਚ ਖਾਸ ਬਣਾਉਂਦਾ ਹੈ”











