ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਕਿਹਾ ਸੀ ਕਿ ਤੁਸੀਂ ਅਦਾਲਤ ਵਿੱਚ ਇੱਕ ਕੇਸ ਕਰਨਾ ਚਾਹੁੰਦੇ ਹੋਂ, ਅਦਾਲਤ ਜਾ ਕੇ ਮੇਰੇ ਨਾਲ ਬਹਿਸ ਕਰਨਾ? ਤੁਸੀਂ ਕਿਹੜੀ ਅਦਾਲਤ ਵਿਚ ਜਾਣਾ ਚਾਹੁੰਦੇ ਹੋ? ਮੈਂ ਅਦਾਲਤ ਹਾਂ। ਮੈਂ ਧਰਮ ਚੱਕਰ-ਮੋੜਨ ਦਾ ਰਾਜਾ ਹਾਂ। ਮੈਂ ਤੁਹਾਡਾ ਨਿਰਪੱਖਤਾ ਨਾਲ ਨਿਰਣਾ ਕਰਦੀ ਹਾਂ। ਹੁਣ ਤੁਹਾਡੇ ਕੋਲ ਸ਼ਿਕਾਇਤ ਕਰਨ ਲਈ ਕੁਝ ਨਹੀਂ ਹੈ। ਤੁਹਾਡੇ ਕੋਲ ਸ਼ਿਕਾਇਤ ਕਰਨ ਲਈ ਜਾਣ ਲਈ ਕਿਤੇ ਵੀ ਨਹੀਂ ਹੈ। ਮੈਂ ਪ੍ਰਮਾਤਮਾ ਲਈ ਕੰਮ ਕਰਦੀ ਹਾਂ, ਜੋ ਕਿ ਅਤਿਅੰਤ ਸ਼ਕਤੀਸ਼ਾਲੀ, ਸਾਰੇ ਬ੍ਰਹਿਮੰਡਾਂ ਦਾ ਮੁਖੀ ਹੈ। ਮੈਂ ਟ੍ਰਿਨਿਟੀ, ਮੁੜ-ਇਕਠੇ ਹੋਏ ਅਤਿਅੰਤ ਸ਼ਕਤੀਸ਼ਾਲੀ ਲਈ ਕੰਮ ਕਰਦੀ ਹਾਂ। ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਕਿੱਥੇ ਜਾਣਾ ਚਾਹੁੰਦੇ ਹੋ? ਤੁਹਾਡੇ ਕੋਲ ਅਜਿਹਾ ਕੀ ਗੁਣ ਹੈ ਜਿਸ ਲਈ ਤੁਹਾਨੂੰ ਇਹ ਦਿਤਾ ਜਾਵੇ? ਤੁਹਾਡਾ ਸਾਥ ਕੌਣ ਦੇਵੇਗਾ? ਉਹ ਰਾਜਾ ਜੋ ਖੂਨ ਦਾ ਪਿਆਸਾ ਹੈ, ਜੋ ਸੰਸਾਰ ਕਰਮ ਦੀ ਵਰਤੋਂ ਕਰਕੇ ਮੈਨੂੰ ਅਤੇ ਮੇਰੇ ਕੰਮ ਨੂੰ ਨੁਕਸਾਨ ਪਹੁੰਚਾਉਣ ਲਈ ਜੋਸ਼ੀਲੇ ਭੂਤਾਂ, ਦੈਂਤਾਂ ਨੂੰ ਮਾਰਨ, ਮਦਦ ਕਰਨ ਲਈ ਵਰਤਦਾ ਹੈ। ਤੁਹਾਡਾ ਸਾਥ ਕੌਣ ਦੇਵੇਗਾ? ਬ੍ਰਹਿਮੰਡਾਂ ਵਿੱਚ ਹਰ ਕੋਈ ਦੇਸ਼ਾਂ ਵਿਚਕਾਰ, ਇੱਕ ਦੂਜੇ ਵਿਚਕਾਰ ਸ਼ਾਂਤੀ, ਦਿਆਲਤਾ, ਸਦਭਾਵਨਾ ਨੂੰ ਪਿਆਰ ਕਰਦਾ ਹੈ। ਤੁਸੀਂ ਅਤੇ ਤੁਹਾਡੇ ਮਾਤਹਿਤ ਬਹੁਤ ਸਾਰੇ ਪੁਲ ਤੋੜਦੇ ਹੋ ਜੋ ਕੌਮਾਂ ਦੇ ਟਕਰਾਅ ਨੂੰ ਠੀਕ ਕਰਦੇ ਹਨ ਅਤੇ ਦੇਸ਼ਾਂ ਵਿਚਕਾਰ ਦੋਸਤੀ ਬਣਾਉਂਦੇ ਹਨ। ਮੈਨੂੰ ਕਈ ਵਾਰ ਪੁਲ ਨੂੰ ਦੁਬਾਰਾ ਠੀਕ ਕਰਨ ਲਈ ਨਿੱਜੀ ਤੌਰ 'ਤੇ ਵੀ ਕੁਰਬਾਨੀ ਦੇਣੀ ਪੈਂਦੀ ਹੈ। ਤੁਸੀਂ ਕੋਈ ਚੀਜ਼ ਕਮਾਉਣ ਲਈ ਕੀ ਕਰਦੇ ਹੋ? ਤੁਸੀਂ ਇਥੋਂ ਤਕ ਮੇਰੇ ਨਾਲ ਗੱਲ ਕਰਨ ਲਈ ਕੀ ਕਰਦੇ ਹੋਂ? ਤੁਸੀਂ ਕੁਝ ਅਜਿਹੇ ਆਗੂ ਬਣਾਏ ਜੋ ਅਸਲ ਵਿੱਚ ਮੂਰਖ ਹੋ ਸਕਦੇ ਹਨ, ਪਰ ਖੂਨ ਦੇ ਪਿਆਸੇ ਜੰਗਬਾਜ਼ ਨਹੀਂ ਸਨ। ਤੁਸੀਂ ਉਨ੍ਹਾਂ ਨੂੰ ਦੁਨੀਆਂ ਦੇ ਮਾੜੇ ਕਰਮ ਵਰਤ ਕੇ, ਪਾਪੀ ਗਤੀਵਿਧੀਆਂ ਨਾਲ ਕਿਸੇ ਵੀ ਸਬੰਧ ਦੀ ਵਰਤੋਂ ਕਰਕੇ, ਉਨ੍ਹਾਂ ਦੇ ਅਧੀਨ ਅਧਿਕਾਰੀਆਂ ਦੀ ਵਰਤੋਂ ਕਰਕੇ, ਪ੍ਰਸਿੱਧੀ ਅਤੇ ਮੁਨਾਫ਼ੇ ਦੇ ਲਾਲਚੀ ਲੋਕਾਂ ਦੀ ਵਰਤੋਂ ਕਰਕੇ ਇਨ੍ਹਾਂ ਰਾਸ਼ਟਰਪਤੀਆਂ ਨੂੰ ਯੁੱਧ ਵਿੱਚ ਧੱਕਣ ਲਈ ਉਨ੍ਹਾਂ ਵਰਗੇ ਬਣਾ ਦਿੱਤਾ। ਹੋ ਸਕਦਾ ਹੈ ਕਿ ਮੈਂ ਇਸ ਬਾਰੇ ਬਹੁਤਾ ਕੁਝ ਨਾ ਕਰ ਸਕੀ ਕਿਉਂਕਿ ਉਹ ਦੁਨਿਆਵੀ ਲੋਕ ਹਨ, ਜਿਨ੍ਹਾਂ ਵਿੱਚ ਇਹ ਆਗੂ ਵੀ ਸ਼ਾਮਲ ਹਨ, ਪਰ ਮੈਨੂੰ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਨਰਕ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਨੀ ਪਵੇਗੀ। ਉਹ ਸਿਰਫ਼ ਅਣਜਾਣ ਹਨ। ਉਹ ਤੁਹਾਡੇ ਜਾਂ ਨਰਕ ਵਿੱਚ ਸ਼ੈਤਾਨਾਂ ਵਾਂਗ ਪਾਪੀ ਨਹੀਂ ਹਨ। ਮੈਨੂੰ ਉਨ੍ਹਾਂ ਦੀਆਂ ਆਤਮਾਵਾਂ ਨੂੰ ਬਚਾਉਣ ਲਈ ਬਹੁਤ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ, ਉਨ੍ਹਾਂ ਨੂੰ ਸਹੀ ਕੰਮ ਕਰਨ ਲਈ ਜਗਾਉਣ ਦੀ ਕੋਸ਼ਿਸ਼ ਕਰਨੀ ਪਈ। ਪਰ ਤੁਸੀਂ ਹੀ ਉਹ ਹੋ ਜਿਸਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਜੰਗ ਦੇ ਮਾਮਲਿਆਂ ਵਿੱਚ ਜਾਣ ਲਈ ਭਰਮਾਇਆ ਸੀ। ਅਤੇ ਹੁਣ ਤੁਸੀਂ ਸ਼ਿਕਾਇਤ ਕਰਦੇ ਹੋ ਕਿ ਤੁਸੀਂ ਇਕ ਅਪਰਾਧੀ ਨਹੀਂ ਹੋ? ਅਗੇ ਚਲੋ। ਸਾਰੀ ਦੁਨੀਆਂ ਤੋਂ ਪੁੱਛੋ - ਤੁਹਾਡੀ ਗੱਲ ਕੌਣ ਮੰਨੇਗਾ? ਸ਼ੈਤਾਨਾਂ ਨੂੰ ਛੱਡ ਕੇ। ਤੁਸੀਂ ਕਿਹਾ ਸੀ ਕਿ ਲੋਕ ਯੁੱਧ ਵਿੱਚ ਮਰਦੇ ਹਨ ਜਾਂ ਉਹ ਯੁੱਧ ਦੀਆਂ ਮੁਸੀਬਤਾਂ ਜਾਂ ਯੁੱਧ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਕਿਉਂਕਿ ਉਨ੍ਹਾਂ ਕੋਲ ਕਤਲ, ਅਸਿੱਧੇ ਕਤਲ ਜਾਂ ਆਪਣੇ ਆਪ ਨੂੰ ਕਤਲ ਕਰਨ, ਦੂਜਿਆਂ ਨੂੰ ਮਾਰਨ, ਜਾਂ ਮਾਰੇ ਗਏ ਜਾਨਵਰ-ਲੋਕਾਂ ਦਾ ਮਾਸ ਖਾਣ ਦਾ ਅਪਰਾਧ ਹੈ। ਮੈਂ ਇਸ ਗੱਲ ਨੂੰ ਸਮਝਦੀ ਹਾਂ, ਪਰ ਮੇਰੇ ਪੈਰੋਕਾਰ, ਉਹ ਮੁੜ ਗਏ ਹਨ। ਉਹ ਚੰਗਾ ਕਰ ਰਹੇ ਹਨ। ਖਾਸ ਕਰਕੇ ਉਹ ਮੇਰੇ ਨਾਲ ਪ੍ਰਮਾਤਮਾ ਦੇ ਅਸਾਈਨਮੈਂਟ 'ਤੇ ਕੰਮ ਕਰ ਰਹੇ ਹਨ, ਪ੍ਰਮਾਤਮਾ ਵੱਲੋਂ ਸਿੱਧੀ ਉੱਚ-ਪੱਧਰੀ ਅਸਾਈਨਮੈਂਟ। ਤਾਂ ਤੁਸੀਂ ਇਸ ਨਾਲ ਛੇੜਛਾੜ ਕਰਨ ਦੀ ਹਿੰਮਤ ਕਰਦੇ ਹੋ, ਪ੍ਰਮਾਤਮਾ ਦੇ ਅਸਾਈਨਮੈਂਟ ਵਰਕਰਾਂ ਨਾਲ ਛੇੜਛਾੜ ਕਰਨ ਦੀ। ਕੀ ਤੁਸੀਂ ਮੇਰੇ ਨਾਲ ਸ਼ਿਕਾਇਤ ਕਰਨ ਅਤੇ ਗੱਲ ਕਰਨ ਦੇ ਵੀ ਯੋਗ ਹੋ? ਕਾਹਦੇ ਲਈ? ਭਾਵੇਂ ਤੁਸੀਂ ਤੋਬਾ ਕਰੋ, ਤੁਹਾਡੇ ਪਾਪ ਦਾ ਛੁਟਕਾਰਾ ਨਹੀਂ ਹੋ ਸਕਦਾ। ਇਸ ਲਈ ਜੇਲ੍ਹ ਵਿੱਚ ਖੁਸ਼ ਰਹੋ। ਇਹ ਬਹੁਤ ਚੰਗਾ ਹੈ ਕਿ ਮੈਂ ਤੁਹਾਨੂੰ ਖਤਮ ਕਰਨ ਦਾ ਹੁਕਮ ਨਹੀਂ ਦਿੱਤਾ। ਨਹੀਂ ਤਾਂ, ਤੁਸੀਂ ਪਹਿਲਾਂ ਹੀ ਖਤਮ ਹੋ ਗਏ ਹੁੰਦੇ। ਮੈਂ ਤੁਹਾਨੂੰ ਇਸ ਲਈ ਜਿਉਣ ਦਿੰਦੀ ਹਾਂ ਤਾਂ ਜੋ ਤੁਸੀਂ ਆਪਣੇ ਸਾਰੇ ਅਪਰਾਧਾਂ, ਆਪਣੇ ਸਾਰੇ ਬੁਰੇ ਕੰਮਾਂ, ਅਤੇ ਆਪਣੀ ਨੌਕਰੀ ਦੀ ਸੀਮਾ ਤੋਂ ਪਰੇ ਆਪਣੇ ਸਾਰੇ ਅਪਰਾਧਾਂ 'ਤੇ ਵਿਚਾਰ ਕਰੋ। ਇਸ ਲਈ ਖੁਸ਼ ਰਹੋ ਕਿ ਤੁਸੀਂ ਅਜੇ ਵੀ ਜ਼ਿੰਦਾ ਹੋ। ਤੁਹਾਡੇ ਕੋਲ ਨਰਕ ਵਿੱਚ ਉਹ ਸਭ ਕੁਝ ਹੈ ਜਿਸਦੀ ਤੁਹਾਨੂੰ ਲੋੜ ਹੈ। ਜੇ ਤੁਹਾਨੂੰ ਇਹ ਪਸੰਦ ਨਹੀਂ ਹੈ, ਤਾਂ ਮੈਂ ਤੁਹਾਡੇ ਲਈ ਇਸਨੂੰ ਹੋਰ ਵੀ ਬਦਤਰ ਬਣਾ ਸਕਦੀ ਹਾਂ। ਜੇ ਤੁਸੀਂ ਜੰਗ-ਵਰਗੀ ਊਰਜਾ ਦੇ ਇੰਨੇ ਆਦੀ ਹੋ, ਤਾਂ ਮੈਂ ਤੁਹਾਡੇ ਲਈ ਹਾਲਾਤ ਹੋਰ ਵੀ ਬਦਤਰ ਬਣਾ ਦਿਆਂਗੀ। ਇਸ ਬਾਰੇ ਕਿਵੇਂ? "ਨਹੀਂ, ਨਹੀਂ, ਨਹੀਂ।" ਠੀਕ ਹੈ। ਚੰਗਾ, ਚੰਗਾ। ਠੀਕ ਹੈ। ਮੇਰਾ ਮੰਨਣਾ ਹੈ ਕਿ ਇਹ ਸਾਰਾ ਤੁਹਾਡਾ ਇਕੱਲਾ ਕਸੂਰ ਨਹੀਂ ਹੈ। ਇਹ ਦੁਨੀਆਂ ਦਾ ਕਰਮ ਹੈ। ਇਸ ਲਈ ਤੁਹਾਡਾ ਕੰਮ ਵੀ ਸ਼ੈਤਾਨਾਂ ਨਾਲ ਤਾਲਮੇਲ ਰੱਖਦਾ ਹੈ। ਇਸ ਲਈ, ਮੈਂ ਤੁਹਾਨੂੰ ਇੱਕ ਨਰਮ ਸਜ਼ਾ ਦਿੰਦੀ ਹਾਂ - ਸਿਰਫ਼ ਜੇਲ੍ਹ ਵਿੱਚ ਰਹਿਣ ਲਈ। ਨਹੀਂ ਤਾਂ, ਇਹ ਹੋਰ ਵੀ ਬਦਤਰ ਹੋ ਸਕਦਾ ਹੈ। ਤੁਹਾਨੂੰ ਸੱਚਮੁੱਚ ਪਛਤਾਵਾ ਹੋਣਾ ਚਾਹੀਦਾ ਹੈ। ਪ੍ਰਮਾਤਮਾ ਤੋਂ ਵਾਰ-ਵਾਰ ਮਾਫ਼ੀ ਮੰਗੋ। ਰੋਜ਼ਾਨਾ ਆਪਣੇ ਗੋਡਿਆਂ ਭਾਰ ਬੈਠ ਕੇ ਮੁਕਤੀ, ਮਾਫ਼ੀ ਲਈ ਪ੍ਰਾਰਥਨਾ ਕਰੋ, ਤਾਂ ਜੋ ਤੁਹਾਡੀ ਆਤਮਾ ਨੂੰ ਵਧੇਰੇ ਸ਼ਾਂਤੀ ਮਿਲੇ। ਹੁਣ ਤੁਹਾਨੂੰ ਬੱਸ ਇਹੀ ਕਰਨਾ ਹੈ। ਬਹੁਤਾ ਕੰਮ ਨਹੀਂ। ਕੀ ਇਹ ਜੰਗ ਵਿੱਚ ਜਾਣ ਨਾਲੋਂ ਬਿਹਤਰ ਨਹੀਂ ਹੈ ਕਿ ਉੱਥੇ ਖੂਨ ਵਗਦਾ ਵੇਖਿਆ ਜਾਵੇ, ਲੋਕਾਂ ਨੂੰ ਰੋਂਦੇ ਵੇਖਿਆ ਜਾਵੇ ਅਤੇ ਬੱਚੇ, ਔਰਤਾਂ, ਬਜ਼ੁਰਗ ਪੀੜ ਵਿੱਚ ਮਰ ਰਹੇ ਹੋਣ? ਤਾਂ ਫਿਰ ਇਹ ਕਰੋ। ਹਰ ਰੋਜ਼ ਗੋਡੇ ਟੇਕੋ ਅਤੇ ਤੋਬਾ ਕਰੋ। ਤੁਹਾਡੇ ਕੋਲ ਕਹਿਣ ਲਈ ਬਹੁਤ ਕੁਝ ਨਹੀਂ ਹੈ, ਪਰ ਫਿਰ ਵੀ, ਮੈਂ ਤੁਹਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਹਾਂ: ਜੇਕਰ ਤੁਸੀਂ ਕਿਸੇ ਤਰ੍ਹਾਂ ਇਸ ਦੁਨੀਆਂ ਵਿੱਚ ਆਪਣੇ ਅਧੀਨ ਅਧਿਕਾਰੀਆਂ ਨੂੰ ਪ੍ਰਭਾਵਿਤ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਲੜਨ ਤੋਂ, ਨਿਰਦੋਸ਼ਾਂ ਨੂੰ ਮਾਰਨ ਤੋਂ ਰੋਕ ਸਕਦੇ ਹੋ, ਜਿਨ੍ਹਾਂ ਨੂੰ ਸ਼ਾਇਦ ਸ਼ੈਤਾਨਾਂ ਨੇ ਕੁਝ ਮਾੜੇ ਕੰਮ ਕਰਨ ਲਈ ਭਰਮਾਇਆ ਹੋਵੇ ਜਾਂ ਇੱਥੋਂ ਤੱਕ ਕਿ ਕਤਲ ਕੀਤੇ ਜਾਨਵਰ-ਲੋਕਾਂ ਦਾ ਮਾਸ, ਹੱਡੀਆਂ ਅਤੇ ਖੂਨ - ਖਾਣ ਲਈ ਭਰਮਾਇਆ ਹੋਵੇ, ਅਤੇ ਫਿਰ ਤੁਸੀਂ ਅਤੇ ਤੁਹਾਡੇ ਅਧੀਨ ਅਧਿਕਾਰੀ, ਉਸ ਊਰਜਾ, ਉਸ ਬਹਾਨੇ ਦੀ ਵਰਤੋਂ ਕਰਕੇ, ਇਸ ਖੇਤਰ ਵਿੱਚ ਅਰਾਜਕ ਯੁੱਧ ਪੈਦਾ ਕਰਦੇ ਹੋ - ਜੇਕਰ ਤੁਸੀਂ ਇਸ ਸਭ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ, ਤਾਂ ਮੈਂ ਤੁਹਾਨੂੰ ਰਿਹਾ ਕਰਨ ਅਤੇ ਫਿਰ ਤੁਹਾਨੂੰ ਇੱਕ ਹੋਰ ਨੌਕਰੀ ਦੇਣ ਬਾਰੇ ਵਿਚਾਰ ਕਰ ਸਕਦੀ ਹਾਂ। ਜਾਂ ਹੋ ਸਕਦਾ ਹੈ, ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡਾ ਖਿਤਾਬ ਵਾਪਸ ਕਰ ਦਿਆਂਗੀ ਜਾਂ ਨਹੀਂ, ਪਰ ਘੱਟੋ ਘੱਟ ਤੁਸੀਂ ਆਜ਼ਾਦ ਹੋਵੋਗੇ। ਇਸ ਰੁਖੀ ਜੰਗ-ਵਾਲੀ ਦੁਨੀਆਂ ਵਿੱਚ ਕੰਮ ਕਰਨਾ ਮੇਰੇ ਲਈ ਪਹਿਲਾਂ ਹੀ ਆਸਾਨ ਨਹੀਂ ਹੈ। ਜੇ ਉਹ ਇੱਕ ਦੂਜੇ ਨਾਲ ਨਹੀਂ ਲੜਦੇ, ਤਾਂ ਉਨ੍ਹਾਂ ਦੀ ਮੇਰੇ ਕੰਮ ਵਿਰੁੱਧ ਵੀ ਇੱਕ ਰੁਖੀ ਜੰਗ ਹੈ। ਉਹ ਮੇਰੇ ਪੈਰੋਕਾਰਾਂ ਨੂੰ ਧਮਕੀਆਂ ਦਿੰਦੇ ਹਨ, ਉਹ ਮੇਰੇ ਸੈਂਟਰਾਂ 'ਤੇ ਛਾਪੇ ਮਾਰਦੇ ਹਨ। ਉਨ੍ਹਾਂ ਨੇ ਮੇਰੀ ਵਿੱਤੀ ਬੱਚਤ ਇਸ ਲਈ ਲੈ ਲਈ ਤਾਂ ਜੋ ਮੈਂ ਜ਼ਿਆਦਾ ਕੰਮ ਨਾ ਕਰ ਸਕਾਂ ਜਾਂ ਮੈਂ ਆਪਣੇ ਲੋਕਾਂ ਲਈ ਹੋਰ ਸੈਂਟਰ ਨਾ ਖਰੀਦ ਸਕਾਂ। ਕਈ ਵਾਰ ਦੀਖਿਆ ਦੇਣਾ ਜੰਗਲ ਵਿੱਚ ਲੁਕਣ ਵਾਂਗ ਹੁੰਦਾ ਹੈ। ਕੀ ਇਹ ਤੁਹਾਡੇ ਲਈ ਪਹਿਲਾਂ ਹੀ ਕਾਫ਼ੀ ਬੁਰਾ ਨਹੀਂ ਹੈ? ਤੁਹਾਨੂੰ ਮੇਰੇ ਲੋਕਾਂ ਨੂੰ ਖੋਹਦੇ ਹੋ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਦੇ ਅਤੇ ਉਨ੍ਹਾਂ ਨੂੰ ਮੇਰੇ ਕਾਰਜ ਸਮੂਹ ਵਿੱਚੋਂ ਬਾਹਰ ਕੱਢ ਰਹੇ ਹੋ? ਤੁਹਾਡਾ ਪਾਪ ਬਹੁਤ ਭਾਰੀ ਹੈ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਦੁਬਾਰਾ ਇੱਕ ਰਾਜਾ ਬਣ ਸਕਦੇ ਹੋ, ਭਾਵੇਂ ਸਿਰਫ਼ ਇੱਕ ਨਿਰੀਖਣ ਕਰਨ ਵਾਲੇ ਰਾਜਾ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੋ। ਤੁਸੀਂ ਬੁਰੇ ਲੋਕਾਂ ਦਾ ਪਿਛਾ ਨਹੀਂ ਕਰਦੇ। ਤੁਸੀਂ ਚੰਗੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ। ਇਹ ਪਹਿਲੇ ਹੀ 21ਵੀਂ ਸਦੀ ਹੈ। ਬਹੁਤ ਸਾਰੇ ਸੰਤ ਆਏ ਅਤੇ ਚਲੇ ਗਏ। ਯਿਸੂ ਮਸੀਹ ਨੇ ਦੁਨੀਆਂ ਨੂੰ ਸਾਫ਼ ਕਰਨ ਲਈ ਆਪਣੇ ਲਹੂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਅਤੇ ਤੁਸੀਂ ਅਜੇ ਵੀ ਇਸਦੇ ਵਿਰੁੱਧ ਜਾ ਰਹੇ ਹੋ। ਤੁਸੀਂ ਇੱਕ ਹੋਰ ਵੀ ਭਿਆਨਕ ਸਜ਼ਾ ਦੇ ਹੱਕਦਾਰ ਹੈਂ। ਪਰ ਮੈਂ ਇਸਨੂੰ ਹੁਣ ਲਈ ਇੱਕ ਹਲਕੀ ਸਜ਼ਾ ਰਹਿਣ ਦੇਵਾਂਗੀ। ਅਤੇ ਜੇ ਤੁਸੀਂ ਇਸ ਦੁਨੀਆਂ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਮੇਰੀ ਮਦਦ ਕਰਦੇ ਹੋ, ਤਾਂ ਮੈਨੂੰ ਉਸ ਨਕਾਰਾਤਮਕ ਸ਼ਕਤੀ ਦੀ ਇੱਕ ਹੋਰ ਸ਼ੈਤਾਨੀ ਯੋਜਨਾ ਨੂੰ ਹਰਾਉਣ ਵਿੱਚ ਮਦਦ ਕਰੋ ਜੋ ਇਸ ਦੁਨੀਆਂ ਦੇ ਨਾਗਰਿਕਾਂ ਨੂੰ ਜ਼ਹਿਰ ਦੇ ਰਹੀ ਹੈ, ਉਨ੍ਹਾਂ ਨੂੰ ਨਸ਼ੇ ਵਿੱਚ ਡੁੱਬਣ ਦੇ ਰਹੀ ਹੈ ਕਿ ਉਹ ਸਿੱਧਾ ਸੋਚ ਵੀ ਨਹੀਂ ਸਕਦੇ... ਭਾਵੇਂ ਵੀਗਨ ਬਣਨਾ ਇੰਨਾ ਸੌਖਾ ਹੈ, ਉਨ੍ਹਾਂ ਲਈ ਔਖਾ ਹੈ! ਬੱਚੇ ਵੀ ਇਸਦਾ ਤਰਕ ਸਮਝਦੇ ਹਨ। ਜਿਵੇਂ ਤੁਸੀਂ ਦੂਜੇ ਮਾਸੂਮ ਜੀਵਾਂ ਨੂੰ ਦੁੱਖ ਨਹੀਂ ਦਿੰਦੇ। ਜਾਨਵਰ-ਲੋਕ, ਉਹ ਕੋਈ ਨੁਕਸਾਨ ਨਹੀਂ ਕਰਦੇ। ਦੁਨੀਆਂ ਵਿੱਚ, ਤੁਹਾਡੇ ਕੋਲ ਇੱਕ ਕਾਨੂੰਨ ਹੈ ਕਿ ਜੇ ਤੁਸੀਂ ਕਿਸੇ ਨੂੰ ਮਾਰਦੇ ਹੋ, ਜੇ ਤੁਸੀਂ ਕਿਸੇ ਬੇਕਸੂਰ ਨੂੰ ਮਾਰਦੇ ਹੋ, ਤਾਂ ਤੁਹਾਨੂੰ ਜੇਲ੍ਹ ਵਿੱਚ ਹੋਣਾ ਪਵੇਗਾ ਜਾਂ ਫਾਂਸੀ ਦਿੱਤੀ ਜਾਵੇਗੀ। ਪਰ ਉਹ ਇਹ ਸਮਝ ਵੀ ਨਹੀਂ ਸਕਦੇ। ਉਹ ਆਪਣੇ ਬੱਚਿਆਂ ਨੂੰ ਮਾਰਦੇ ਹਨ, ਤੁਹਾਡੇ ਅਤੇ ਭੂਤਾਂ, ਸ਼ੈਤਾਨਾਂ ਦੇ ਕਾਰਨ, ਜਿਨ੍ਹਾਂ ਕੋਲ ਕੋਈ ਆਤਮਾ ਨਹੀਂ ਹੈ। ਤੁਸੀਂ ਆਤਮਾਹੀਣ ਹੋਣਾ ਵੀ ਚਾਹੁੰਦੇ ਹੋ, ਹਹ? ਇਹ ਕੀਤਾ ਜਾ ਸਕਦਾ ਹੈ। ਜੇ ਤੁਸੀਂ ਅਜੇ ਵੀ ਮੇਰੇ ਵਿਰੁੱਧ ਜਾ ਰਹੇ ਹੋ, ਨਰਕ ਤੋਂ ਬਾਹਰ ਆਪਣੇ ਅਧੀਨ ਲੋਕਾਂ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਡੀ ਆਤਮਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਇਹ ਆਖਰੀ ਹੈ। ਪਰ ਜੇ ਤੁਸੀਂ ਕਿਸੇ ਤਰ੍ਹਾਂ ਮੇਰੀ ਮਦਦ ਕਰਦੇ ਹੋ, ਦੁਨੀਆਂ ਨੂੰ ਸ਼ਾਂਤ ਕਰਦੇ ਹੋ, ਲੋਕਾਂ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਤਬਾਹ ਕਰਨ ਦੀ ਬਜਾਏ ਸ਼ਾਂਤੀ ਮੁੜ ਸਥਾਪਿਤ ਕਰਦੇ ਹੋ, ਤਾਂ ਮੈਂ ਤੁਹਾਡੇ ਲਈ ਇੱਕ ਹੋਰ ਨਰਮ ਸਜ਼ਾ 'ਤੇ ਵਿਚਾਰ ਕਰਾਂਗੀ। ਅਤੇ ਇਹ ਮੇਰਾ ਆਖਰੀ ਸ਼ਬਦ ਹੈ। ਮੈਂ ਇਸਨੂੰ ਨਹੀਂ ਬਦਲਾਂਗੀ, ਕੁਝ ਵੀ ਹੋ ਜਾਵੇ। ਇਸ ਲਈ ਕਿਸੇ ਵੀ ਜੋਸ਼ੀਲੇ ਬਚੇ-ਹੋਏ ਭੂਤਾਂ, ਇਨਕਲਾਬੀ ਗੁਰੀਲਾ ਜੋਸ਼ੀਲੇ ਭੂਤਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਾ ਕਰੋ ਜੋ ਆਪਣੇ ਰਾਜੇ ਦੇ ਵਿਰੁੱਧ ਗਏ ਸਨ, ਉਨ੍ਹਾਂ ਲਈ ਇੱਕ ਸਵਰਗ ਸੰਸਾਰ ਦੀ ਮੇਰੀ ਪੇਸ਼ਕਸ਼ ਦੇ ਵਿਰੁੱਧ ਗਏ ਸਨ, ਅਤੇ ਲੋਕਾਂ ਅਤੇ ਜਾਨਵਰ-ਲੋਕਾਂ ਨੂੰ ਨੁਕਸਾਨ ਪਹੁੰਚਾਉਂਣਾ ਜ਼ਾਰੀ ਰਖ ਰਹੇ ਹਨ। ਉਨਾਂ ਦੀ ਵਰਤੋਂ ਨਾ ਕਰੋ। ਹੁਣ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੇ ਅਧੀਨ ਦੁਸ਼ਟ ਆਤਮਾਵਾਂ ਦੀ ਵਰਤੋਂ ਨਾ ਕਰੋ। ਮੇਰੇ ਕੰਮ ਵਿੱਚ ਵਿਘਨ ਪਾਉਣ ਲਈ ਮੇਰੇ ਜਾਨਵਰ-ਲੋਕਾਂ ਨੂੰ ਬਿਮਾਰ ਕਰਨ ਦੀ ਕੋਸ਼ਿਸ਼ ਵੀ ਨਾ ਕਰੋ। ਜੇ ਤੁਸੀਂ ਇਹ ਸਾਰੇ ਬੁਰੇ ਕੰਮ, ਛੋਟੇ-ਮੋਟੇ ਕੰਮ ਜਾਰੀ ਰੱਖੇ ਤਾਂ ਤੁਹਾਡੀ ਸਜ਼ਾ ਹੋਰ ਵੀ ਭਾਰੀ ਹੋਵੇਗੀ। ਫਿਰ ਤੁਸੀਂ ਮੇਰੇ ਨਾਲ ਗੱਲ ਵੀ ਨਹੀਂ ਕਰ ਸਕੋਂਗੇ। ਤੁਸੀਂ ਨਰਕ ਵਿੱਚ ਰਹੋਗੇ ਅਤੇ ਹਮੇਸ਼ਾ ਲਈ ਸੜਦੇ ਰਹੋਗੇ, ਜਾਂ ਪੂਰੀ ਤਰ੍ਹਾਂ ਤਬਾਹ ਹੋ ਜਾਓਗੇ, ਹੋਰ ਕੋਈ ਹੋਂਦ ਨਹੀਂ ਰਹੇਗੀ। ਤੁਹਾਡੀ ਆਤਮਾ ਪਹਾੜਾਂ, ਦਰਿਆਵਾਂ ਅਤੇ ਸਮੁੰਦਰਾਂ ਵਿੱਚ ਖਿੰਡੀ ਹੋਈ ਹੋਵੇਗੀ, ਇਸਦਾ ਇਥੋਂ ਤਕ ਇੱਕ ਕਣ, ਇੱਕ ਨੈਨੋਕਣ ਵੀ ਨਹੀਂ ਦੇਖਿਆ ਜਾ ਸਕੇਗਾ। ਮੈਂ ਤੁਹਾਨੂੰ ਧਮਕੀ ਨਹੀਂ ਦੇ ਰਹੀ। ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗੀ। ਇਹੀ ਤੁਹਾਡੀ ਕਿਸਮਤ ਹੈ ਜੇਕਰ ਤੁਸੀਂ ਪ੍ਰਮਾਤਮਾ ਦੇ ਵਿਰੁੱਧ, ਸ਼ਾਂਤੀਪੂਰਨ, ਪਿਆਰ-ਭਰੀ ਦਿਆਲਤਾ ਦੇ ਸਿਧਾਂਤ ਦੇ ਵਿਰੁੱਧ ਜਾਂਦੇ ਰਹੋਗੇ, ਜੋ ਕਿ ਬ੍ਰਹਿਮੰਡ ਵਿੱਚ ਹਰ ਜਗ੍ਹਾ, ਸਾਰੇ ਨਾਗਰਿਕਾਂ ਲਈ ਪ੍ਰਮਾਤਮਾ ਦੇ ਰਾਜ ਦਾ ਗੁਣ ਹੈ। ਸ਼ਾਇਦ ਤੁਹਾਨੂੰ ਇਹ ਕਿਸੇ ਨੇ ਨਹੀਂ ਸਿਖਾਇਆ। ਇਸ ਲਈ ਮੈਂ ਤੁਹਾਡੇ ਪ੍ਰਤੀ ਥੋੜ੍ਹਾ ਜਿਹਾ ਨਰਮ ਮਹਿਸੂਸ ਕਰ ਰਹੀ ਹਾਂ, ਪਰ ਇਸਦੀ ਵਰਤੋਂ ਨਾ ਕਰੋ। ਮੇਰੀ ਦਇਆ ਦੀ ਦੁਰਵਰਤੋਂ ਕਰਕੇ ਮਾਸੂਮ ਲੋਕਾਂ, ਜਾਨਵਰ-ਲੋਕਾਂ, ਇਸ ਦੁਨੀਆਂ ਦੇ ਕਿਸੇ ਵੀ ਜੀਵ ਵਿਰੁੱਧ ਆਪਣੇ ਬੁਰੇ ਕੰਮ ਜਾਰੀ ਨਾ ਰੱਖੋ। ਕਿਉਂਕਿ ਤੁਸੀਂ ਇਸ ਦੁਨੀਆਂ ਤੋਂ ਪਰੇ ਬਹੁਤ ਕੁਝ ਨਹੀਂ ਕਰ ਸਕਦੇ, ਇਸ ਲਈ ਮੈਂ ਤੁਹਾਨੂੰ ਸਿਰਫ਼ ਇਸ ਦੁਨੀਆਂ ਦੇ ਆਲੇ-ਦੁਆਲੇ ਹੀ ਦੱਸ ਰਹੀ ਹਾਂ। ਤਾਂ ਇਸ ਬਾਰੇ ਸੋਚੋ। ਤੋਬਾ ਕਰੋ। ਮੇਰੇ ਨਾਲ ਅੰਦਰੋਂ ਬਹਿਸ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਤੁਹਾਡੇ ਲਈ ਬਦਤਰ ਕਰਮ ਪੈਦਾ ਕਰੇਗਾ। ਤੁਸੀਂ ਮੈਨੂੰ ਜੋ ਵੀ ਕਹਿਣਾ ਚਾਹੁੰਦੇ ਹੋ, ਮੈਨੂੰ ਇਹ ਪਹਿਲਾਂ ਹੀ ਪਤਾ ਹੈ, ਅਤੇ ਇਹ ਬੇਕਾਰ ਹੈ। ਇਹ ਤੁਹਾਡੀ ਕਿਸੇ ਵੀ ਤਰ੍ਹਾਂ ਮਦਦ ਨਹੀਂ ਕਰੇਗਾ, ਸਿਵਾਏ ਜੇਕਰ ਤੁਸੀਂ ਤੋਬਾ ਕਰਦੇ ਹੋ ਅਤੇ ਉਲਟ ਕਾਰਵਾਈਆਂ ਕਰਕੇ ਆਪਣੇ ਪਾਪਾਂ ਤੋਂ ਛੁਟਕਾਰਾ ਪਾਉਂਦੇ ਹੋ। Photo Caption: "ਤੁਹਾਡੇ ਵਿਹੜੇ ਲਈ ਇੱਕ ਰੰਗੀਨ ਸਜਾਵਟ"











