ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨੰਬਰ ਉਨ੍ਹੀ... ਮੈਂ ਨੌਂ ਵਜੇ ਤੱਕ ਬੋਲਾਂਗੀ, ਠੀਕ ਹੈ? ਹੁਣ ਤੁਸੀਂ ਮੇਰਾ ਧਿਆਨ ਰੱਖੋ। ਪੰਜ ਮਿੰਟ ਅਤੇ ਮੈਂ ਉੱਥੇ ਹੀ ਰੁਕ ਜਾਵਾਂਗੀ, ਠੀਕ ਹੈ।ਨੰਬਰ ਉਨ੍ਹੀ: ਤੁਸੀਂ "ਆਪਣੇ ਅੰਦਰ ਅਤੇ ਆਲੇ ਦੁਆਲੇ ਇੱਕੋ ਸਮੇਂ ਆਤਮਾ ਦੀ ਕਲਪਨਾ ਕਰਕੇ ਵੀ ਧਿਆਨ ਕੇਂਦਰਿਤ ਕਰ ਸਕਦੇ ਹੋ ਜਦੋਂ ਤੱਕ ਸਾਰਾ ਬ੍ਰਹਿਮੰਡ ਅਧਿਆਤਮਿਕ ਨਹੀਂ ਹੋ ਜਾਂਦਾ।" ਵਾਹ, ਇਹ ਔਖਾ ਹੈ ਜਾਂ ਨਹੀਂ? ਕਰ ਸਕਦੇ, ਹੈ ਨਾ? ਕਰ ਸਕਦੇ ਹਾਂ। ਕੋਸ਼ਿਸ਼ ਕਰੋ। ਕਈ ਵਾਰ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਸੀਂ ਆਪਣੇ ਮਨ ਨੂੰ ਇੰਨੀ ਜਲਦੀ ਸ਼ਾਂਤ ਨਹੀਂ ਕਰ ਸਕਦੇ, ਫਿਰ ਕੁਝ ਸਮੇਂ ਲਈ ਕਲਪਨਾ ਕਰੋ। ਕਲਪਨਾ ਕਰੋ ਕਿ ਸਤਿਗੁਰੂ ਤੁਹਾਡੇ ਆਲੇ-ਦੁਆਲੇ ਹੈ। ਕਲਪਨਾ ਕਰੋ ਪਰਮ ਸਤਿਗੁਰੂ ਤੁਹਾਡੇ ਅੰਦਰ ਜਾਂ ਸਾਰੇ ਬ੍ਰਹਿਮੰਡ ਵਿੱਚ ਹੈ, ਅਤੇ ਫਿਰ ਆਪਣੇ ਅੰਦਰੂਨੀ ਸਤਿਗੁਰੂ ਦੇ ਅਧਿਆਤਮਿਕ ਸ਼ਖਸੀਅਤ ਵਿੱਚ ਦਾਖਲ ਹੋਵੋ। ਫਿਰ ਤੁਸੀਂ ਵੀ ਆਰਾਮਦਾਇਕ ਮਹਿਸੂਸ ਕਰੋਗੇ। ਘੱਟੋ-ਘੱਟ ਤੁਹਾਡੇ ਮਨ ਵਿੱਚ ਸੋਚਣ ਲਈ ਕੁਝ ਤਾਂ ਹੈ; ਇਸ ਵਿੱਚ ਹਰ ਸਮੇਂ ਸੋਚਣ ਲਈ ਕੁਝ ਨਾ ਕੁਝ ਹੁੰਦਾ ਹੈ। ਇਸ ਲਈ ਉਸਨੂੰ ਉਹ ਸੋਚਣ ਦਿਓ ਜੋ ਤੁਸੀਂ ਚਾਹੁੰਦੇ ਹੋ, ਉਸਨੂੰ ਹਰ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਪ੍ਰੇਸ਼ਾਨੀਆਂ, ਅਤੇ ਹਰ ਤਰ੍ਹਾਂ ਦੀਆਂ ਬੇਕਾਰ ਚੀਜ਼ਾਂ ਬਾਰੇ ਸੋਚਣ ਦੇਣ ਦੀ ਬਜਾਏ ਜਿਨ੍ਹਾਂ ਬਾਰੇ ਅਸੀਂ ਕਦੇ ਵੀ ਕੁਝ ਨਹੀਂ ਕਰ ਸਕਦੇ। ਅਸੀਂ ਉਸਨੂੰ ਸਤਿਗੁਰੂ ਬਾਰੇ ਸੋਚਣ ਦਿੰਦੇ ਹਾਂ। ਕਲਪਨਾ ਕਰੋ ਕਿ ਸਤਿਗੁਰੂ ਦੀ ਮਹਾਨ ਆਤਮਾ ਸਾਡੇ ਅੰਦਰ ਹੈ, ਸਾਡੇ ਬਾਹਰ ਹੈ, ਸਾਡੇ ਆਲੇ ਦੁਆਲੇ ਹੈ, ਅਤੇ ਸਾਰੇ ਸਥਾਨ ਅਤੇ ਸਮੇਂ ਵਿੱਚ ਹੈ, ਜਦੋਂ ਤੱਕ ਅਸੀਂ ਉਸ ਆਤਮਾ ਵਿੱਚ ਪ੍ਰਵੇਸ਼ ਨਹੀਂ ਕਰਦੇ, ਫਿਰ ਅਸੀਂ ਕਿਸੇ ਵੀ ਤਰ੍ਹਾਂ ਸਮਾਧੀ ਵਿੱਚ ਹੁੰਦੇ ਹਾਂ। ਇਸ ਲਈ, ਇਹ ਹੈ ਜਿਵੇਂ ਅਸੀਂ ਮਨ ਦੀ ਯੋਗਤਾ ਨੂੰ ਮਨ ਨੂੰ ਹੀ ਹਰਾਉਣ ਲਈ ਵਰਤਦੇ ਹਾਂ। ਸ਼ਾਇਦ ਗੁਰੂ ਦਾ ਇਹੀ ਮਤਲਬ ਸੀ। ਸ਼ਾਇਦ।ਹੁਣ, ਨੰਬਰ ਵੀਹ। ਹੁਣ ਉਸਨੂੰ ਉਸਦੀ (ਪਾਰਵਤੀ) ਦੀ ਮੌਜੂਦਗੀ ਯਾਦ ਆਉਂਦੀ ਹੈ, ਇੰਨੇ ਲੰਬੇ ਸਮੇਂ ਤੋਂ ਗਲਾਂ ਜ਼ਾਰੀ ਰਖਣ ਤੋਂ ਬਾਅਦ। ਤਾਂ ਉਸਨੇ ਕਿਹਾ, "ਦਿਆਲੂ ਦੇਵੀ, ਉਸ ਈਥੈਰਿਕ, ਆਕਾਸ਼ੀ ਮੌਜੂਦਗੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੋ, ਜੋ ਤੁਹਾਡੇ ਭੌਤਿਕ ਰੂਪ ਤੋਂ ਬਹੁਤ ਉੱਪਰ ਅਤੇ ਹੇਠਾਂ ਵਿਆਪਕ ਹੈ।" ਇਹ ਇਕਾਗਰਤਾ ਦੇ ਤਰੀਕਿਆਂ ਵਿੱਚੋਂ ਇੱਕ ਹੈ। ਦੋ ਮਿੰਟ ਹੋਰ।ਨੰਬਰ ਇੱਕੀ: "ਆਪਣੇ ਮਨ ਦੀਆਂ ਸਾਰੀਆਂ ਗੱਲਾਂ ਨੂੰ ਅਜਿਹੀ ਅਕਹਿ ਸੂਖਮਤਾ ਵਿੱਚ ਰੱਖੋ, ਉੱਪਰ, ਹੇਠਾਂ, ਅਤੇ ਆਪਣੇ ਦਿਲ ਵਿੱਚ।" ਠੀਕ ਹੈ, ਹੁਣ, "ਮਨ ਦੀਆਂ ਗੱਲਾਂ" ਕੀ ਹਨ? ਤੁਹਾਡਾ ਦਿਮਾਗ, ਸ਼ਾਇਦ? ਤੁਹਾਡਾ ਗ੍ਰੇ ਮੈਟਰ? (ਵਿਚਾਰ।) ਵਿਚਾਰ, ਸ਼ਾਇਦ, ਹਾਂਜੀ। ਜਾਂ ਤੁਹਾਡੇ ਅਸ਼ਾਂਤ ਵਿਚਾਰਾਂ ਦੀਆਂ ਲਹਿਰਾਂ, ਉੱਠਦੀਆਂ ਅਤੇ ਡਿੱਗਦੀਆਂ, ਆਉਂਦੀਆਂ ਅਤੇ ਜਾਂਦੀਆਂ, ਅਤੇ ਤੁਹਾਡੇ ਲਈ ਮੁਸੀਬਤ ਖੜ੍ਹੀਆਂ ਕਰਦੀਆਂ ਹਨ। ਕਲਪਨਾ ਕਰੋ, ਕਲਪਨਾ ਕਰੋ ਕਿ ਤੁਸੀਂ ਉਨ੍ਹਾਂ ਸਾਰਿਆਂ ਨੂੰ ਪੈਕ ਕਰਦੇ ਹੋ ਅਤੇ ਉਹਨਾਂ ਨੂੰ ਇੰਨੇ ਇਕ ਬਾਰੀਕ, ਅਕਹਿ ਤਰੀਕੇ ਨਾਲ ਪਾਓਦੇ ਹੋ, ਤਾਂ ਜੋ ਉਹ ਹੁਣ ਇੰਨੇ ਕੱਚੇ ਰੂਪ ਵਿੱਚ ਬਾਹਰ ਨਾ ਨਿਕਲ ਸਕੇ ਅਤੇ ਤੁਹਾਨੂੰ ਪਰੇਸ਼ਾਨ ਨਾ ਕਰ ਸਕੇ। ਸ਼ਾਇਦ ਤੁਸੀਂ ਉਨ੍ਹਾਂ ਸਾਰਿਆਂ ਨੂੰ ਬਰੀਕ ਕਾਲੀ ਮਿਰਚ ਦੇ ਪਾਊਡਰ ਵਿੱਚ ਪੀਸ ਲਓ, ਅਤੇ ਉਹਨਾਂ ਨੂੰ ਇੱਕ ਬਹੁਤ ਹੀ ਸੁੰਦਰ ਹਾਈ ਕੁਆਨ ਯਿਨ ਬੋਰੀ ਜਾਂ ਇਕ ਕੁਆਨ ਯਿਨ ਬੈਗ ਵਰਗੀ ਕਿਸੇ ਚੀਜ਼ ਵਿੱਚ, ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਵਿੱਚ ਪਾ ਦਿਓ, ਤਾਂ ਜੋ ਉਹ ਦੁਬਾਰਾ ਕਦੇ ਵੀ ਇੰਨੇ ਕੱਚੇ ਅਤੇ ਮੋਟੇ ਰੂਪ ਵਿੱਚ ਬਾਹਰ ਨਾ ਆਉਣ ਅਤੇ ਤੁਹਾਨੂੰ ਕਦੇ ਵੀ ਪਰੇਸ਼ਾਨ ਨਾ ਕਰ ਸਕਣ। ਪਰ ਉਸਨੇ ਕਿਹਾ, "ਇਸਨੂੰ ਆਪਣੇ ਦਿਲ ਵਿੱਚ ਪਾ ਲਓ।" ਇਸਨੂੰ ਉੱਪਰ, ਹੇਠਾਂ, ਅਤੇ ਆਪਣੇ ਦਿਲ ਵਿੱਚ ਰੱਖੋ।" ਖੈਰ, ਜਦੋਂ ਇਸਨੂੰ ਸੁਧਾਰਿਆ ਜਾਂਦਾ ਹੈ ਤਾਂ ਇਹ ਠੀਕ ਹੈ। ਜਦੋਂ ਇਹ ਪਹਿਲਾਂ ਹੀ ਪਾਊਡਰ ਵਿੱਚ ਪੀਸਿਆ ਹੋਇਆ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਦਿਮਾਗੀ ਚੀਜ਼ਾਂ ਤੁਹਾਨੂੰ ਹੁਣ ਕੋਈ ਨੁਕਸਾਨ ਪਹੁੰਚਾ ਸਕਦੀਆਂ ਹਨ। ਤੁਸੀਂ ਉਸ ਤੋਂ ਬੇਬੀ ਪਾਊਡਰ ਬਣਾਉ, ਸਾਰੇ ਪਾਸੇ ਛਿੜਕੋ ਅਤੇ ਆਪਣੇ ਆਪ ਨੂੰ ਸੁੰਦਰ, ਮੁਲਾਇਮ ਅਤੇ ਖੁਸ਼ਬੂਦਾਰ ਬਣਾਓ।Photo Caption: "ਆਪਣੇ ਆਪ ਨੂੰ ਕੁਝ ਜਗ੍ਹਾ ਦੇਣੀ, ਅਥਾਹ ਪ੍ਰਮਾਤਮਾ-ਮਹਿਲ ਨੂੰ ਯਾਦ ਕਰਨ ਲਈ"











