ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ, ਸਾਰੀਆਂ ਖੂਬਸੂਰਤ ਆਤਮਾਵਾਂ ਜੋ ਇਸ ਸੰਸਾਰ ਵਿਚ ਉਤਰੀਆਂ ਹਨ ਦੂਜਿਆਂ ਨੂੰ ਲਾਭ ਦੇਣ ਲਈ, ਜਿਤਨ‌ਿਆਂ ਲਈ ਤੁਸੀਂ ਸਮਰਥ ਹੋ, ਪ੍ਰਮਾਤਮਾ ਦੀ ਮਿਹਰ ਅਤੇ ਪ੍ਰਮਾਤਮਾ ਦੀ ਰਜ਼ਾ ਮੁਤਾਬਕ। ਮੈਂ ਖੁਸ਼ ਹਾਂ ਤੁਸੀਂ ਸੰਸਾਰ ਵਿਚ ਹੋ, ਅਤੇ ਮੈਂ ਇਹਦੇ ਲਈ ਤੁਹਾਡੇ ਨਾਲ ਪਿਆਰ ਕਰਦੀ ਹਾਂ, ਅਤੇ ਇਹਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਭਾਵੇਂ ਜੇਕਰ ਤੁਸੀਂ ਕੁਝ ਥੋੜਾ ਜਿਹਾ ਚੰਗਾ ਦੂਜਿਆਂ ਲਈ ਕਰਦੇ ਹੋ, ਭਾਵੇਂ ਤੁਸੀਂ ਸੋਚਦੇ ਹੋ ਇਹ ਬਹੁਤ ਥੋੜਾ ਹੈ, ਸਵੀਕਾਰ ਕਰਨ ਵਾਲੇ ਲਈ ਇਹ ਬਹੁਤ ਹੋ ਸਕਦਾ ਹੈ। ਘਟੋ ਘਟ ਤੁਹਾਡੀ ਆਤਮਾ ਪਵਿਤਰ ਹੈ, ਤੁਹਾਡਾ ਦਿਲ ਉਦਾਰਚਿਤ ਹੈ, ਕਿਉਂਕਿ ਤੁਸੀਂ ਪ੍ਰਮਾਤਮਾ ਨੂੰ ਪੂਜਦੇ ਹੋ, ਸਾਰੇ ਸਤਿਗੁਰੂਆਂ ਦੀ ਸ਼ਲਾਘਾ ਕਰਦੇ ਹੋ, ਅਤੇ ਸਾਰੀਆਂ ਨੇਕ ਆਤਮਾਵਾਂ ਦਾ ਧੰਨਵਾਦ ਕਰਦੇ ਹੋ ਜੋ ਸਾਰੇ ਦੇ ਲਾਭ ਲਈ ਪ੍ਰਮਾਤਮਾ ਦੀ ਰਜ਼ਾ ਕਰ ਰਹੇ ਹਨ।

ਮੈਂ ਖੁਸ਼ ਹਾਂ ਕਿ ਤੁਸੀਂ ਇਥੇ ਮੇਰੇ ਨਾਲ ਹੋ। ਨਹੀਂ ਤਾਂ, ਹੋ ਸਕਦਾ ਮੈਂ ਇਸ ਗ੍ਰਹਿ ਉਤੇ ਮਹਿਸੂਸ ਕਰਨਾ ਸੀ ਜਾਂ ਅਜ਼ੇ ਵੀ ਬਹੁਤ ਇਕਲਾ ਮਹਿਸੂਸ ਕਰਦੀ ਹੋਣਾ ਸੀ, ਭਾਵੇਂ ਅਸੀਂ ਘਰ ਤੋਂ ਦੂਰ ਹਾਂ। ਭਾਵੇਂ ਇਹ ਦੂਰ ਨਹੀਂ, ਪਰ ਭੌਤਿਕ ਜਗਾ ਕਾਰਨ, ਇਹ ਸਾਨੂੰ ਮਹਿਸੂਸ ਕਰਵਾਉਂਦਾ ਹੈ ਕਿ ਇਹ ਦੂਰ ਹੈ। ਪਰ ਜਦੋਂ ਤਕ ਅਸੀਂ ਅੰਦਰ ਅਭਿਆਸ ਕਰਦੇ ਹਾਂ, ਅਸੀਂ ਹਮੇਸਾਂ ਘਰ ਨਾਲ ਸੰਪਰਕ ਕਰ ਸਕਦੇ ਹਾਂ, ਜਾਂ ਸਾਡੇ ਸਵਰਗੀ ਘਰ ਦੇ ਲਾਗੇ ਕੁਝ ਗੁਆਂਢ ਦਾ ਇਕ ਛੋਟਾ ਜਿਹਾ ਦੌਰਾ ਕਰ ਸਕਦੇ ਹਾਂ।

ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ , ਕ੍ਰਿਪਾ ਕਰਕੇ ਮਹਾਂਕਸਯਾਪਾ ਦਾ ਧੰਨਵਾਦ ਕਰਨ ਲਈ ਮੇਰੀ ਮਦਦ ਕਰੋ ਕਿਉਂਕਿ ਮੇਰੇ ਖਿਆਲ ਵਿਚ ਮੈਂ ਉਸ ਦਾ ਕਾਫੀ ਧੰਨਵਾਦ ਨਹੀਂ ਕੀਤਾ। ਅਤੇ ਮੈਂ ਤੁਹਾਨੂੰ ਉਸ ਦੀ ਕਹਾਣੀ ਦਸਣੀ ਚਾਹੁੰਦੀ ਹਾਂ ਤਾਂਕਿ ਤੁਹਾਡੇ ਵਿਚੋਂ ਕਈ ਜੋ ਨਹੀਂ ਜਾਣਦੇ ਉਹ ਕੌਣ ਹੈ ਉਹਨੂੰ ਜਾਨਣ ਨਾਲ ਮਾਨਤਾ ਮਹਿਸੂਸ ਕਰਨਗੇ। ਤੁਸੀਂ ਦੇਖੋ, ਮੇਹਾਂਕਸਯਾਪਾ ਬੁਧ ਦੇ ਪ੍ਰਮੁਖ ਪੈਰੋਕਾਰਾਂ ਵਿਚੋਂ ਇਕ ਸੀ, ਜਦੋਂ ਸੰਸਾਰ ਦੇ ਮੰਨੇ ਪ੍ਰਮੰਨੇ ਅਜ਼ੇ ਜਿੰਦਾ ਸਨ। ਅਤੇ ਉਹਨੂੰ "ਤਪਸਵੀ ਨੰਬਰ ਇਕ" ਨਾਮ ਦਿਤਾ ਗਿਆ ਸੀ। ਬੁਧ ਕੋਲ ਦਸ ਪ੍ਰਮੁਖ ਪੈਰੋਕਾਰ ਸਨ, ਅਤੇ ਉਨਾਂ ਵਿਚੋਂ ਕਈਆਂ ਕੋਲ ਇਕ ਸਿਰਲੇਖ ਸੀ ਜਿਵੇਂ ਮਹਾਂਕਸਯਾਪਾ "ਤਪਸਵੀ ਨੰਬਰ ਇਕ" ਹੈ। ਮੌਡਗਲਯਾਯਾਨਾ ਹੈ ਜਿਵੇਂ "ਜਾਦੂਮਈ ਸ਼ਕਤੀ ਨੰਬਰ ਇਕ।" ਅਤੇ ਮਹਾਨ ਅਨੰਦਾ "ਚੰਗੀ ਯਾਦਦਾਸ਼ਤ ਨੰਬਰ ਇਕ" ਹੈ। ਉਥੇ ਹੋਰ ਹਨ। ਸਾਰੀਪੁਤਰਾ ਸਭ ਤੋਂ ਸਿਆਣਾ ਹੈ, ਮਿਸਾਲ ਵਜੋਂ। ਅਤੇ ਇਕ ਬੋਧੀ ਕਥਾ ਦੇ ਮੁਤਾਬਕ, ਮਹਾਂਕਸਯਾਪਾ - ਅਸਲੀ ਮਹਾਂਕਸਯਾਪਾ, ਭਿਕਸ਼ੂ, ਬੁਧ ਦੇ ਪ੍ਰਮੁਖ ਪੈਰੋਕਾਰਾਂ ਵਿਚੋਂ ਇਕ - ਅਜ਼ੇ ਅਜ ਧਰਤੀ ਉਤੇ ਜਿੰਦਾ ਹੈ ਅਤੇ ਇਕ ਜਗਾ ਵਿਚ ਮੈਡੀਟੇਸ਼ਨ ਕਰ ਰਿਹਾ ਹੈ, ਸ਼ਾਇਦ ਇਕ ਪਹਾੜ ਵਿਚ ਇਕ ਗੁਫਾ ਵਿਚ, ਜਿਸ ਦਾ ਨਾਂ ਚਿਕਨ ਫੁਟ ਹੈ।

ਸੋ ਉਹ ਜਿਸ ਨੇ ਮੈਨੂੰ ਬੁਧ ਦਾ ਸਾਰੀਰਾ ਦਿਤਾ ਸੀ, ਤੁਹਾਡੀ ਭੈਣ, ਚਾਹੁੰਦੀ ਸੀ ਕਿ ਫੋਟੋ ਜੋ ਉਨਾਂ ਨੇ (ਸੁਪਰੀਮ ਮਾਸਟਰ ਟੀਵੀ ਉਤੇ) ਪਹਿਲਾਂ ਦਿਖਾਇਆ ਸੀ ਉਸ ਨੂੰ ਮੈਂ ਬਦਲ ਦੇਵਾਂ - ਉਹ ਨਹੀਂ ਹਨ ਜੋ ਮਹਾਂਕਸਯਾਪਾ ਨੇ ਮੈਨੂੰ ਦਿਤੇ ਸਨ। ਸੋ, ਉਹ ਚਾਹੁੰਦੀ ਸੀ ਮੈਂ ਇਹ ਅਸਲੀ ਫੋਟੋ ਨਾਲ ਬਦਲ ਦੇਵਾਂ। ਮੈਂ ਸਚਮੁਚ ਇਹ (ਬੁਧ ਦਾ ਸਰੀਰਾ) ਹੁਣ ਦੇਖਣਾ ਚਾਹੁੰਦੀ ਹਾਂ, ਪਰ ਮੈਂ ਜਿਵੇਂ ਦੂਰ ਹਾਂ। ਮੈਂ ਉਥੇ ਕਾਫੀ ਜ਼ਲਦੀ ਨਾਲ ਅਜ਼ੇ ਨਹੀਂ ਜਾ ਸਕਦੀ। ਨਾਲੇ, ਮੈਂ ਅਜ਼ੇ ਰੀਟਰੀਟ ਵਿਚ ਹਾਂ। ਮੈਂ ਨਹੀਂ ਚਾਹੁੰਦੀ ਬਹੁਤਾ ਦੂਰ ਜਾਣਾ। ਮੈਂਨੂੰ ਨਹੀਂ ਚਾਹੀਦਾ।

ਇਕੇਰਾਂ ਤੁਸੀਂ ਰੀਟਰੀਟ ਵਿਚ ਹੋ, ਤੁਹਾਨੂੰ ਹਮੇਸ਼ਾਂ ਇਕੋ ਜਗਾ ਵਿਚ ਰਹਿਣਾ ਚਾਹੀਦਾ ਹੈ, ਜਿਤਨਾ ਸੰਭਵ ਹੋਵੇ ਇਕੋ ਜਗਾ ਵਿਚ ਇਕਾਗਰ ਹੋਣਾ । ਸ਼ਾਇਦ ਤੁਸੀਂ ਬਾਗ ਵਿਚ ਜਾ ਸਕਦੇ ਹੋ, ਪਰ ਕਿਸੇ ਦੇ ਤੁਹਾਨੂੰ ਨਾ ਦੇਖੇ ਬਿਨਾਂ, ਅਤੇ ਕਿਸੇ ਨੂੰ ਤੁਹਾਨੂੰ ਨਾ ਦੇਖਣ ਦੇਣ ਬਿਨਾਂ, ਤਾਂਕਿ ਤੁਸੀਂ ਆਪਣੀ ਸਾਰੀ ਸ਼ਕਤੀ ਕੁਝ ਖਾਸ ਮੰਤਵ ਲਈ ਇਕਠੀ ਕਰ ਸਕੋਂ। ਬਹੁਤੇ ਲੋਕ ਇਕ ਰੀਟਰੀਟ ਕਰਦੇ ਹਨ ਸਿਰਫ ਆਪਣੀ ਐਨਰਜ਼ੀ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਸਾਰੀ ਸ਼ਕਤੀ ਨੂੰ ਇਕਠੀ ਕਰਨ ਲਈ ਤਾਂਕਿ ਉਹ ਕੁਝ ਕੰਮ ਨੂੰ ਪੂਰਾ ਕਰ ਸਕਣ।

ਕਲ, ਮੈਂ ਆਪਣੇ ਕੁਤੇ-ਲੋਕਾਂ ਨਾਲ ਗਲਬਾਤ ਕੀਤੀ ਸੀ। ਕਦੇ ਕਦਾਂਈ, ਇਹ ਸਿਰਫ ਟੈਲੀਪੈਥੀ ਦੇ ਤੌਰ ਤੇ ਹੈ; ਕਦੇ ਕਦਾਂਈ, ਜੇਕਰ ਸੰਭਵ ਹੋਵੇ, ਫੋਨ ਦੁਆਰਾ। ਅਤੇ ਕੁਤੇ-ਲੋਕ ਇਥੋਂ ਤਕ ਜਾਣਦੇ ਹਨ ਜੋ ਮੈਂ ਤੁਹਾਨੂੰ ਪ੍ਰਗਟ ਕੀਤਾ ਸੀ। ਮੈਂ ਨਹੀਂ ਚਾਹੁੰਦੀ ਸੀ (ਦਸਣਾ)। ਮੈਂ ਇਹ ਪ੍ਰਗਟ ਕਰਨਾ ਨਹੀਂ ਚਾਹੁੰਦੀ ਸੀ, ਪਰ ਪ੍ਰਮਾਤਮਾ ਨੇ ਮੈਨੂੰ ਮਜ਼ਬੂਰ ਕੀਤਾ। ਅਤੇ ਮੇਰੇ ਤੁਹਾਨੂੰ ਪ੍ਰਗਟ ਕਰਨ ਤੋਂ ਬਾਅਦ, ਮੈਂ ਪ੍ਰਮਾਤਮਾ ਨੂੰ ਹੋਰ ਤਿੰਨ ਵਾਰ ਪੁਛਿਆ ਜੇਕਰ ਇਹ ਕਰਨਾ ਸਹੀ ਹੈ ਜਾਂ ਨਹੀਂ - ਤੁਹਾਨੂੰ ਮੇਰੀ ਅਸਲ ਪਛਾਣ ਬਾਰੇ ਦਸਣਾ; ਜਾਂ ਜੇਕਰ ਨਹੀਂ, ਕ੍ਰਿਪਾ ਕਰਕੇ ਮੈਨੂੰ ਇਹ ਸਾਰੇ ਹਿਸੇ ਮਿਟਾਉਣ ਦੇਵੋ। ਕਿਉਂਕਿ ਮੈਂ ਨਹੀਂ ਜਾਣਦੀ ਲੋਕ ਕਿਵੇਂ ਪ੍ਰਤੀਕ੍ਰਿਆ ਕਰਨਗੇ, ਅਤੇ ਮੈਂ ਵੀ ਨਹੀਂ ਜਾਣਦੀ ਉਨਾਂ ਦੀ ਪ੍ਰਤਿਕ੍ਰਿਆ ਪ੍ਰਤੀ ਕਿਵੇਂ ਪ੍ਰਤਿਕ੍ਰ‌ਿਆ ਕਰਨੀ ਹੈ। ਮੈਂ ਬਹੁਤਾ ਸੁਖਾਵਾਂ ਨਹੀਂ ਮਹਿਸੂਸ ਕਰਦੀ ਸਿਧੇ ਤੌਰ ਤੇ, ਇਮਾਨਦਾਰੀ ਨਾਲ ਅਤੇ ਖੁਲੇ ਤੌਰ ਤੇ ਇਸ ਤਰਾਂ ਗਲ ਕਰਨ ਬਾਰੇ ਕਿ ਮੈਂ ਕੌਣ ਹਾਂ। ਇਸ ਭੌਤਿਕ ਸੰਸਾਰ ਵਿਚ, ਮੈਂ ਬਸ ਤੁਹਾਡੇ ਵਾਂਗ ਹੀ ਹਾਂ। ਪਰ ਮੈਂ ਆਪਣੇ ਉਚੇਰੇ ਆਪੇ ਨਾਲ ਜੁੜੀ ਹੋਈ ਹਾਂ, ਅਤੇ ਉਹ ਇਕ ਵਖਰੀ ਚੀਜ਼ ਹੈ; ਨਹੀਂ ਤਾਂ, ਆਪਣਾ ਕੰਮ ਕਰਨ ਲਈ, ਜੋ ਬਹੁਤ, ਬਹੁਤ ਜਿਆਦਾ, ਬਹੁਤ ਅਤੇ ਬਹੁਤ, ਬਹੁਤ ਭਾਰਾ ਕੰਮ ਹੈ, ਮੇਰੇ ਕੋਲ ਕਾਫੀ ਐਨਰਜ਼ੀ ਸਪਲਾਏ ਨਹੀਂ ਹੋ ਸਕਣੀ ਸੀ।

ਮੈਂ ਤੁਹਾਨੂੰ ਮਹਾਂਕਸਯਾਪਾ ਬਾਰੇ ਦਸਣਾ ਚਾਹੁੰਦੀ ਹਾਂ ਤਾਂਕਿ ਤੁਸੀਂ ਜਾਣ ਲਵੋਂ ਉਹ ਕਿਤਨੇ ਮਹਾਨ ਸਨ - ਇਥੋਂ ਤਕ ਇਕ ਮਨੁਖ ਵਜੋਂ, ਇਕ ਵਿਆਕਤੀ ਵਜੋਂ, ਇਕ ਸੰਤ ਬਾਰੇ ਗਲ ਕਰਨੀ ਤਾਂ ਪਾਸੇ ਦੀ ਗਲ ਹੈ। ਉਹ ਸਚਮੁਚ ਇਕ ਸੰਤ ਹਨ। ਉਨਾਂ ਨੇ ਆਪਣਾ ਅਨੁਸ਼ਾਸਨ ਬਣਾਈ ਰਖਿਆ। ਬੁਧ ਧਰਮ ਵਿਚ, ਤੁਹਾਡੇ ਕੋਲ 13 ਬਹੁਤ ਹੀ ਸਖਤ ਅਨੁਸ਼ਾਸਨ ਹਨ ਜਿਨਾਂ ਦੀ ਤੁਹਾਨੂੰ ਪਾਲਣਾ ਕਰਨੀ ਜ਼ਰੂਰੀ ਹੈ ਤਾਂਕਿ "ਸਭ ਤੋਂ ਵਧੀਆ ਤਪਸਵੀ" ਆਖੇ ਜਾਣ ਲਈ।

ਜਿਵੇਂ, ਤੁਸੀਂ ਦੁਪਹਿਰ ਤੋਂ ਬਾਅਦ ਨਹੀਂ ਖਾ ਸਕਦੇ, ਅਤੇ ਤੁਸੀਂ ਦਿਹਾੜੀ ਵਿਚ ਸਿਰਫ ਇਕ ਵਾਰ ਖਾਂਦੇ ਹੋ। ਤੁਹਾਡੇ ਕੋਲ ਸਿਰਫ ਭਿਕਸ਼ੂ ਦੇ ਚੋਗੇ ਦੀਆਂ ਤਿੰਨ ਪਰਤਾਂ ਹੋ ਸਕਦੀਆਂ, ਅਤੇ ਤੁਹਾਨੂੰ ਸੜਕ ਤੇ, ਕਬਰਸਤਾਨ ਵਿਚ, ਜਾਂ ਕੂੜੇ ਵਾਲੀ ਜਗਾ ਵਿਚ ਜਿਥੇ ਲੋਕ ਚੀਜ਼ਾਂ ਸੁਟ ਦਿੰਦੇ ਹਨ, ਉਥੋਂ ਸੁਟ‌ਿਆ ਗਿਆ ਕਪੜਾ ਇਕਠਾ ਕਰਨਾ ਜ਼ਰੂਰੀ ਹੈ, ਆਪਣੇ ਆਵਦੇ ਕਪੜੇ ਬਨਾਉਣ ਲਈ। ਤੁਸੀਂ ਨਵੇਂ ਕਪੜੇ ਨਹੀਂ ਪਹਿਨ ਸਕਦੇ; ਤੁਸੀਂ ਨਵੇਂ ਕਪੜੇ ਨਹੀਂ ਖਰੀਦ ਸਕਦੇ; ਤੁਸੀਂ ਤੁਹਾਡੇ ਲਈ ਨਵੇਂ ਬਣਾਏ ਹੋਏ ਕਪੜ‌ਿਆਂ ਨੂੰ ਨਹੀਂ ਸਵੀਕਾਰ ਕਰ ਸਕਦੇ। ਤੁਸੀਂ ਇਹ ਆਪਣੇ ਆਪ ਕਰਦੇ ਹੋ; ਤੁਸੀਂ ਕਪੜ‌ਿਆਂ ਨੂੰ ਚੁਕਦੇ ਹੋ ਹਰ ਜਗਾ ਤੋਂ, ਜਿਥੋਂ ਵੀ ਤੁਸੀਂ ਕਰ ਸਕੋਂ, ਅਤੇ ਉਨਾਂ ਨੂੰ ਇਕਠਾ ਸਿਉਂਦੇ ਹੋ ਇਕ ਟੁਕੜਾ ਇਕ ਸਮੇਂ ਇਸ ਨੂੰ ਇਕ ਚੰਗਾ ਨਿਘਾ ਕਪੜਾ ਬਨਾਉਣ ਲਈ ਆਪਣੇ ਆਪ ਨੂੰ ਢਕਣ ਲਈ ਮਾਨ ਲਈ। ਉਹੀ ਹੈ ਜੋ ਤੁਹਾਡੇ ਕੋਲ ਹੋ ਸਕਦਾ ਹੈ। ਅਤੇ ਤੁਹਾਡੇ ਕੋਲ ਇਕ ਭੀਖ ਮੰਗਣ ਵਾਲਾ ਕੌਲਾ ਹੈ ਜਾ ਕੇਦਿਹਾੜੀ ਵਿਚ ਇਕ ਵਾਰ ਭੀਖ ਮੰਗਣ ਲਈ, ਅਤੇ ਆਪਣੇ ਆਪ ਦੀ ਦੇਖ ਭਾਲ ਕਰਨ ਲਈ ।

ਅਤੇ ਅਜਕਲ ਅਜੇ ਵੀ, ਉਥੇ ਹੀਨਾਯਾਨਾ ਭਿਕਸ਼ੂ ਹਨ ਜੋ ਸਮਾਨ ਜਾਂ ਉਵੇਂ ਕਰਦੇ ਹਨ। ਪਰ ਫਿਰ ਉਹ ਕੁਝ ਵੀ ਖਾਂਦੇ ਹਨ। ਉਹ ਆਪਣੇ ਆਪ ਨੂੰ ਵੀਗਨਿਜ਼ਮ ਤਕ ਸੀਮਤ ਨਹੀਂ ਕਰਦੇ, ਜੋ ਕਿ ਇਕ ਦਿਆਲੂ ਆਹਾਰ ਹੈ। ਕਿਉਂਕਿ ਸ਼ੁਰੂ ਵਿਚ, ਕੁਝ ਲੋਕ ਬਸ ਆਏ ਅਤੇ ਵੀਗਨ ਆਹਾਰ ਦੇ ਆਦੀ ਨਹੀਂ ਸਨ, ਸੋ ਬੁਧ ਨੇ ਉਨਾਂ ਨੂੰ ਤਿੰਨ ਕਿਸਮਾਂ ਦੇ ਜਾਨਵਰ-ਲੋਕਾਂ ਦੇ ਮਾਸ ਦੀ ਆਗਿਆ ਦਿਤੀ - ਜਿਵੇਂ ਉਹ ਜਾਨਵਰ-ਲੋਕ ਜਿਨਾਂ ਦਾ ਤੁਸੀਂ ਮਾਸ ਖਾਂਦੇ ਹੋ, ਤੁਸੀਂ ਉਨਾਂ ਦੀ ਪੁਕਾਰ ਪੁਕਾਰ ਨਹੀਂ ਸੁਣ ਸਕਦੇ ਜਦੋਂ ਉਹ ਮਰਦੇ ਹਨ; ਜਾਂ ਇਕ ਜਾਨਵਰ-ਵਿਆਕਤੀ ਜੋ ਤੁਸੀਂ ਜਾਣਦੇ ਹੋ ਇਹ ਤੁਹਾਡੇ ਕਾਰਨ ਨਹੀਂ ਹੈ ਕਿ ਉਹ ਮਾਰਿਆ ਜਾ ਰਿਹਾ ਹੈ; ਜਾਂ ਜਾਨਵਰ-ਲੋਕ ਜਿਹੜੇ ਜੰਗਲ ਵਿਚ ਜਾਂ ਸੜਕ ਉਤੇ ਕੁਦਰਤੀ ਤੌਰ ਤੇ, ਜਾਂ ਦੁਰਘਟਨਾ ਦੁਆਰਾ, ਜਾਂ ਬੁਢਾਪੇ ਕਾਰਨ ਮਰਦੇ ਹਨ - ਫਿਰ ਤੁਸੀਂ ਉਨਾਂ ਨੂੰ ਖਾ ਸਕਦੇ ਹੋ। ਪਰ ਬਾਅਦ ਵਿਚ, ਬੁਧ ਨੇ ਕਿਹਾ, "ਤੁਹਾਨੂੰ ਉਹ ਹੁਣ ਇਹ ਨਹੀਂ ਖਾਣਾ ਚਾਹੀਦਾ।" ਅਤੇ ਉਨਾਂ ਨੇ ਜ਼ੋਰ ਦਿਤਾ ਕਿ ਜਿਹੜਾ ਵੀ ਜਾਨਵਰ-ਲੋਕਾਂ ਦਾ ਮਾਸ ਖਾਂਦਾ ਹੈ, ਉਹ ਉਨਾਂ ਦਾ ਪੈਰੋਕਾਰ ਨਹੀਂ ਹੈ, ਅਤੇ ਜਿਹੜਾ ਮਾਸ ਖਾਂਦਾ ਹੇ, ਉਹ ਉਸ ਵਿਆਕਤੀ ਦਾ ਅਧਿਆਪਕ, ਗੁਰੂ ਵੀ ਨਹੀਂ ਹੈ।

"ਉਸ ਸਮੇਂ, ਆਰੀਆ (ਰਿਸ਼ੀ) ਮਹਾਮਤੀ (ਮਹਾਨ ਗਿਆਨ ਵਾਲੇ) ਬੋਧੀਸਤਵਾ-ਮਹਾਸਤਵਾ ਨੇ ਬੁਧ ਨੂੰ ਕਿਹਾ: 'ਭਗਵਾਨ (ਸੰਸਾਰ ਦੇ ਮੰਨੇ-ਪ੍ਰਮੰਨੇ ਸਾਹਿਬ ਜੀ), ਮੈਂ ਸਾਰੇ ਸੰਸਾਰਾਂ ਵਿਚ ਦੇਖਦਾ ਹਾਂ ਕਿ, ਜਨਮ-ਮਰਨ ਦੀ ਭਟਕਣਾ ਵਿਚ, ਦੁਸ਼ਮਣੀਆਂ ਨਾਲ ਭਰੇ, ਅਤੇ ਦੁਸ਼ਟ ਮਾਰਗਾਂ ਵਿਚ ਡਿਗਦੇ, ਸਭ ਮਾਸ ਖਾਣ ਕਾਰਨ ਅਤੇ ਚਕਰੀ, ਸਿਲਸਿਲੇਦਾਰ ਕਤਲ ਕਾਰਨ ਹਨ। ਇਹ ਵਿਹਾਰ ਲਾਲਚ ਅਤੇ ਗੁਸੇ ਨੂੰ ਵਧਾਉਂਦੇ ਹਨ, ਅਤੇ ਜੀਵਾਂ ਨੂੰ ਦੁਖ ਤੋਂ ਬਚਣ ਲਈ ਅਸਮਰਥ ਬਣਾ ਦਿੰਦੇ ਹਨ। ਇਹ ਸਚਮੁਚ ਬਹੁਤ ਦਰਦਨਾਕ ਹੈ।' (...) 'ਮਹਾਮਤੀ, ਮੇਰੇ ਸ਼ਬਦ ਸੁਣ ਕੇ, ਜੇਕਰ ਮੇਰੇ ਕੋਈ ਪੈਰੋਕਾਰ ਇਮਾਨਦਾਰੀ ਨਾਲ ਇਹਦਾ ਵਿਚਾਰ ਨਹੀਂ ਕਰਦੇ ਅਤੇ ਅਜ਼ੇ ਮਾਸ ਖਾਂਦੇ ਹਨ, ਸਾਨੂੰ ਜਾਨਣਾ ਚਾਹੀਦਾ ਹੇ ਕਿ ਉਹ ਕੈਂਡੇਲਾ (ਕਾਤਲ) ਦਾ ਵੰਸ਼ ਹੈ। ਉਹ ਮੇਰਾ ਚੇਲਾ ਨਹੀਂ ਹੈ ਅਤੇ ਮੈਂ ਉਸ ਦਾ ਅਧਿਆਪਕ, ਗੁਰੂ ਨਹੀਂ ਹਾਂ। ਇਸੇ ਲਈ, ਮਹਾਮਤੀ, ਜੇਕਰ ਕੋਈ ਮੇਰਾ ਰਿਸ਼ਤੇਦਾਰ ਬਣਨਾ ਚਾਹੁੰਦਾ ਹੈ, ਉਸ ਨੂੰ ਕੋਈ ਮਾਸ ਨਹੀਂ ਖਾਣਾ ਚਾਹੀਦਾ।'" - ਲੰਕਾਵਾਤਾਰਾ ਸੂਤਰ (ਟ੍ਰੀਪੀਤਾਕਾ ਨੰਬਰ 671)

ਅਤੇ ਬੁਧ ਸ਼ਖਤੀ ਨਾਲ ਵੀਗਨ ਸਨ। ਤੁਸੀਂ ਦੇਖ ਸਕਦੇ ਹੋ ਕੁਝ ਸੰਕਲਨ ਜੋ ਮੈਂ ਤੁਹਾਨੂੰ ਕੁਝ ਸਾਲ ਪਹਿਲਾਂ ਦਸੇ ਸੀ ਜੋ ਕਹਿੰਦੇ ਕਿ ਬੁਧ ਵੀਗਨ ਸਨ। ਕਿਉਂਕਿ ਉਨਾਂ ਨੇ ਰੇਸ਼ਮ, ਖੰਭ, ਦੁਧ, ਅੰਡੇ, ਚਮੜੀ ਦੀ ਜੁਤੀ ਜਾਂ ਕੋਈ ਚੀਜ਼ ਜਾਨਵਰ-ਲੋਕਾਂ ਨਾਲ ਸਬੰਧਤ, ਤੁਹਾਨੂੰ ਨਹੀਂ ਵਰਤੋਂ ਕਰਨੀ ਚਾਹੀਦੀ ਕਿਉਂਕਿ ਇਹ ਕਿਵੇਂ ਵੀ ਦੁਖ ਪੀੜਾ ਦਾ ਕਾਰਨ ਹੈ।

"ਬੋਧੀਸਾਤਵਾ ਅਤੇ ਸ਼ੁਧ ਭਿਕਸ਼ੂ ਜੋ ਪੇਂਡੂ ਰਾਹਾਂ ਉਤੇ ਤੁਰਦੇ ਹਨ ਉਹ ਇਥੋਂ ਤਕ ਜਿਉਂਦੇ ਘਾਹਾਂ ਉਤੇ ਨਹੀਂ ਤੁਰਨਗੇ, ਉਨਾਂ ਨੂੰ ਉਖਾੜਨ, ਪੁਟਣ ਦੀ ਤਾਂ ਗਲ ਪਾਸੇ ਰਹੀ। ਫਿਰ ਇਹ ਕਿਵੇਂ ਦਿਆਲੂ ਹੋ ਸਕਦਾ ਹੈ ਹੋਰਨਾਂ ਜੀਵਾਂ ਦਾ ਲਹੂ ਅਤੇ ਮਾਸ ਹੜਪ ਕਰਨਾ? ਭਿਕਸ਼ੂ ਜਿਹੜੇ ਪੂਰਬ ਤੋਂ ਰੇਸ਼ਮ ਨਹੀਂ ਪਹਿਨਣਗੇ, ਭਾਵੇਂ ਖਰਵਾ ਹੋਵੇ ਜਾਂ ਮੁਲਾਇਮ; ਜੋ ਚਮੜੀ ਦੇ ਬੂਟ ਜਾਂ ਜੁਤੇ ਨਹੀਂ ਪਹਿਨਣਗੇ, ਨਾ ਹੀ ਫਾਰ, ਜਾਂ ਪੰਛੀਆਂ ਦੇ ਖੰਭਾਂ ਤੋਂ ਡਾਓਨ ਸਾਡੇ ਆਪਣੇ ਦੇਸ਼ ਤੋਂ; ਅਤੇ ਜੋ ਦੁਧ, ਦਹੀਂ, ਜਾਂ ਘਿਓ ਨਹੀਂ ਖਾਣਗੇ, ਉਹਨਾਂ ਨੇ ਸਚਮੁਚ ਆਪਣੇ ਆਪ ਨੂੰ ਸੰਸਾਰ ਤੋਂ ਆਜ਼ਾਦ ਕਰ ਲਿਆ ਹੈ। ਜਦੋਂ ਉਹ ਆਪਣੇ ਪਿਛਲੇ ਜਨਮਾਂ ਤੋਂ ਆਪਣੇ ਕਰਜ਼ ਭੁਗਤਾਨ ਕਰ ਲੈਣਗੇ, ਉਹ ਹੋਰ ਤਿੰਨ ਮੰਡਲਾਂ ਦੇ ਵਿਚ ਦੀ ਨਹੀਂ ਭਟਕਣਗੇ। ਕਿਉਂ? ਕਿਸੇ ਇਕ ਜੀਵ ਦੇ ਸਰੀਰ ਦੇ ਅੰਗਾਂ ਨੂੰ ਪਹਿਨਣ ਨਾਲ ਵਿਆਕਤੀ ਉਸ ਦੇ ਕਰਮਾਂ ਨੂੰ ਸ਼ਾਮਲ ਕਰਦਾ ਹੈ, ਬਸ ਉਵੇਂ ਜਿਵੇਂ ਲੋਕ ਸਬਜ਼ੀਆਂ ਅਤੇ ਅਨਾਜ ਖਾਣ ਨਾਲ ਇਸ ਧਰਤੀ ਨਾਲ ਜੁੜੇ ਗਏ ਹਨ। ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਇਕ ਵਿਆਕਤੀ ਜ੍ਹਿੜਾ ਨਾ ਦੂਜੇ ਜੀਵਾਂ ਦਾ ਮਾਸ ਖਾਂਦਾ ਹੈ ਨਾਂ ਹੀ ਹੋਰਨਾਂ ਜੀਵਾਂ ਦੇ ਸਰੀਰਾਂ ਦਾ ਕੋਈ ਅੰਗ ਪਹਿਨਦਾ ਹੈ, ਨਾਂ ਇਥੋਂ ਤਕ ਇਹਨਾਂ ਚੀਜ਼ਾਂ ਨੂੰ ਖਾਣ ਜਾਂ ਪਹਿਨਣ ਬਾਰੇ ਸੋਚਦਾ ਹੈ, ਉਹ ਵਿਆਕਤੀ ਹੈ ਜਿਹੜਾ ਮੁਕਤੀ ਪ੍ਰਾਪਤ ਕਰ ਲਵੇਗਾ। ਜੋ ਮੈਂ ਕਿਹਾ ਹੈ ਇਹ ਹੈ ਜੋ ਬੁਧ (ਗਿਆਨਵਾਨ ਗੁਰੂ) ਸਿਖਾਉਂਦੇ ਹਨ। ਮਾਰਾ, ਦੁਸ਼ਟ ਜੋ ਹੈ, ਉਲਟ ਸਿਖਾਉਂਦਾ ਹੈ।" - ਸੁਰੰਗਾਮਾ ਸੂਤਰ

ਭਾਵੇਂ ਜੇਕਰ ਉਹ ਜਾਨਵਰ-ਵਿਆਕਤੀ ਨੂੰ ਤੁਹਾਡੇ ਕਾਰਨ ਨਹੀਂ ਮਾਰਿਆ ਗਿਆ, ਜੇਕਰ ਤੁਸੀਂ ਖਾਂਦੇ ਹੋ, ਫਿਰ ਲੋਕਾਂ ਨੂੰ ਹੋਰਨਾਂ ਲੋਕਾਂ ਨੂੰ ਵੇਚਣ ਲਈ ਕਿਸੇ ਹੋਰ ਜਾਨਵਰ-ਵਿਆਕਤੀ ਨੂੰ ਮਾਰਨਾ ਪਵੇਗਾ ਜਿਹੜੇ ਖਰੀਦਣਾ ਚਾਹੁੰਦੇ ਹਨ, ਕਿਉਂਕਿ ਤੁਸੀਂ ਉਹ ਜਾਨਵਰ-ਲੋਕਾਂ ਦਾ ਹਿਸਾ ਖਾਧਾ ਹੈ। ਸੋ, ਉਥੇ ਇਕ ਹਿਸਾ ਗੁੰਮ ਹੈ, ਇਕ ਚਿਕਨ-ਵਿਆਕਤੀ ਗੁੰਮ ਹੈ। ਸੋ, ਜੇਕਰ ਕੋਈ ਵਿਆਕਤੀ ਖਰੀਦਣਾ ਚਾਹੁੰਦਾ ਹੈ, ਤੁਹਾਨੂੰ ਵੇਚਣ ਲਈ, ਜਾਂ ਉਨਾਂ ਨੂੰ ਵੇਚਣ ਲਈ, ਉਨਾਂ ਨੂੰ ਇਕ ਹੋਰ ਚਿਕਨ-ਵਿਆਕਤੀ ਨੂੰ ਮਾਰਨਾ ਪਵੇਗਾ ।

ਬੁਧ ਨੇ ਸਾਰੇ ਸ਼ਾਸਤਰਾਂ ਵਿਚ ਦਇਆ ਦੀ ਸਿਖਿਆ ਦਿਤੀ ਸੀ, ਜਿਨਾਂ ਦਾ ਉਨਾਂ ਨੇ ਆਪਣੇ ਜੀਵਨਕਾਲ ਦੌਰਾਨ ਪ੍ਰਚਾਰ ਕੀਤਾ ਸੀ, ਜੋ ਕਿ ਕਈ ਦਹਾਕੇ ਸੀ। ਸੋ, ਜੇਕਰ ਇਕ ਭਿਕਸ਼ੂ ਨੂੰ ਬੁਧ ਦਾ ਅਨੁਸਰਨ ਕਰਨ ਚਾਹੀਦਾ ਹੈ, ਉਹਨੂੰ ਦਇਆ ਦੀ ਪਾਲਣਾ ਕਰਨੀ ਚਾਹੀਦੀ ਹੈ; ਇਹ ਆਮ ਹੈ। ਤੁਸੀਂ ਕਰਦੇ ਹੋ ਜੋ ਤੁਹਾਡੇ ਅਧਿਆਪਕ ਕਰਦੇ ਹਨ। ਇਸ ਤੋਂ ਇਲਾਵਾ, ਇਹ ਇਕ ਅਜਿਹੀ ਨਾ-ਕਰਨ-ਵਾਲੀ ਚੀਜ਼ ਹੈ; ਤੁਹਾਨੂੰ ਹੋਰਨਾਂ ਨੂੰ ਨਹੀਂ ਮਾਰਨਾ ਚਾਹੀਦਾ ਆਪਣੇ ਜੀਵਨ ਨੂੰ ਕਾਇਮ ਰਖਣ ਲਈ, ਬਸ ਜਿਵੈਂ ਤੁਸੀਂ ਨਹੀਂ ਚਾਹੁੰਦੇ ਮਾਰੇ ਜਾਣਾ ਦੂਜੇ ਜੀਵਾਂ ਦੀਆਂ ਜਿੰਦਗੀਆਂ ਨੂੰ ਕਾਇਮ ਰਖਣ ਲਈ। ਤੁਸੀਂ ਮਾਰੇ ਜਾਣ ਲਈ ਤਿਆਰ ਨਹੀਂ ਹੋਵੋਂਗੇ ਤਾਂਕਿ ਇਕ ਸ਼ੇਰ ਆਪਣਾ ਪੇਟ ਭਰ ਸਕੇ - ਨਹੀਂ। ਸੋ, ਉਵੇਂ ਵੀ, ਇਕ ਚਿਕਨ-, ਇਕ ਗਾਂ-, ਇਕ ਸੂਰ-, ਇਕ ਬਕਰੀ-ਵਿਆਕਤੀ ਮਾਰ‌ਿਆ ਜਾਣਾ ਨਹੀਂ ਚਾਹੇਗੀ ਤੁਹਾਡੇ ਜੀਵਨ ਨੂੰ ਕਾਇਮ ਰਖਣ ਲਈ, ਤੁਹਾਡੇ ਪੇਟ ਨੂੰ ਭਰਨ ਲਈ।

Photo Caption: ਰੁਖੇ, ਸੁਕੇ ਮਾਰੂਥਲ ਤੋਂ ਭੀੜ-ਭੜਕੇ ਵਾਲੇ ਸ਼ਹਿਰ ਤਕ। ਪ੍ਰਮਾਤਮਾ ਦਾ ਧੰਨਵਾਦ, ਅਸੀਂ ਖੁਸ਼ੀ ਨਾਲ ਅਸਚਰਜ਼-ਨਵੇਂ ਸਟਾਇਲ ਨਾਲ ਅਨੁਕੂਲ ਹੋ ਸਕਦੇ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-07
1192 ਦੇਖੇ ਗਏ
37:37
2025-01-07
320 ਦੇਖੇ ਗਏ
2025-01-07
206 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ