ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਹੀਮਾਲ‌ਿਆ ਦੇ ਪਹਾੜਾਂ ਅਤੇ ਜੰਗਲਾਂ ਵਿਚ, ਸ਼ਾਮ ਦੇ ਸਮੇਂ ਬਹੁਤ ਜ਼ਲਦੀ ਹਨੇਰਾ ਹੋ ਜਾਂਦਾ ਹੈ। ਖੈਰ, ਜਦੋਂ ਮੈਂ ਉਥੇ ਸੀ, ਇਹ ਬਹੁਤ ਜ਼ਲਦੀ ਹਨੇਰਾ ਹੋ ਜਾਂਦਾ ਸੀ। ਕਦੇ ਕਦਾਂਈ ਮੈਂ ਲਾਏਬਰੇਰੀ ਨੂੰ ਜਾਂਦੀ ਸੀ ਕੁਝ ਕਿਤਾਬਾਂ ਉਧਾਰਾ ਲੈਣ ਲਈ ਜਾਂ ਉਥੇ ਕੁਝ ਚੀਜ਼ ਪੜਨ ਲਈ, ਅਤੇ ਫਿਰ ਜਦੋਂ ਉਹ ਬੰਦ ਕਰਦੇ ਸੀ ਅਤੇ ਮੈਨੂੰ ਘਰ ਨੂੰ ਜਾਣਾ ਪੈਂਦਾ ਸੀ, ਇਹ ਇਕ ਲੰਮੇ ਰਾਹ ਤੁਰਨਾ ਪੈਂਦਾ ਸੀ। […] ਉਨਾਂ ਜੰਗਲਾਂ ਦੇ ਰਾਹਾਂ ਵਿਚ, ਕਦੇ ਕਦਾਂਈ ਤੁਸੀਂ ਕਿਸੇ ਨੂੰ ਨਹੀਂ ਦੇਖਦੇ। ਕਦੇ ਕਦੇ, ਬਹੁਤ ਘਟ, ਤੁਸੀਂ ਸ਼ਾਇਦ ਖੁਸ਼ਕਿਸਮਤ ਹੋਵੋਂ ਇਕ ਸੰਨਿਆਸੀ ਨੂੰ, ਕਿਸੇ ਬਜ਼ੁਰਗ ਭਿਕਸ਼ੂ ਨੂੰ ਦੇਖ ਲਵੋਂ, ਅਤੇ ਉਸ ਦੇ ਕੋਲ ਆਪਣੇ ਸਿਰ ਉਪਰ ਸਿਰਫ ਇਕ ਪਲਾਸਟਿਕ ਦੀ ਸ਼ੀਟ ਹੈ ਕੁਝ ਨੇੜੇ ਦੇ ਰੁਖਾਂ ਦੀਆਂ ਕੁਝ ਸ਼ਾਖਾਵਾਂ ਤੋਂ ਉਸ ਦੇ ਕੁਝ ਸ਼ਰਧਾਲੂਆਂ ਜਾਂ ਸ਼ਾਇਦ ਉਹਦੇ ਖੁਦ ਆਪਣੇ ਦੁਆਰਾ ਬਣਾਈ ਗਈ। […]

ਇਹਨਾਂ ਭਿਕਸ਼ੂਆਂ ਨੂੰ ਦੇਖਦੇ ਹੋਏ, ਇਹ ਹਮੇਸ਼ਾਂ ਮੇਰੇ ਲਈ ਜਿਵੇਂ ਇਕ ਖੁਸ਼ੀ ਵਾਂਗ ਸੀ। ਸਭ ਤੋਂ ਪਹਿਲਾਂ, ਕਿਉਂਕਿ ਰਸਤਾ ਬਹੁਤ ਇਕਾਂਤ, ਇਕਲਾ ਹੈ, ਉਥੇ ਕੋਈ ਨਹੀਂ ਹੈ। ਅਤੇ ਦੂਜਾ, ਕਿਉਂਕਿ ਉਹ ਮੇਰੇ ਲਈ ਪਵਿਤਰ ਚਿਤਰ ਨੂੰ ਦਰਸਾਉਂਦਾ ਹੈ, ਮਨੁਖਾਂ ਵਿਚਕਾਰ ਸਬੰਧ ਅਤੇ ਕੁਝ ਚੀਜ਼ ਜੋ ਜਿੰਦਗੀ ਤੋਂ ਵੀ ਵਡੀ ਹੈ, ਕੁਝ ਚੀਜ਼ ਜੋ ਪ੍ਰਮਾਤਮਾ, ਸਵਰਗਾਂ ਨਾਲ ਜੁੜਦੀ ਹੈ। ਸੋ ਇਕ ਲਮਾਂ ਸਮਾਂ ਪਹਿਲਾਂ ਜਦੋਂ ਵੀ ਮੈਂ ਕੋਈ ਭਿਕਸ਼ੂਆਂ, ਸਾਧੂਆਂ ਨੂੰ ਦੇਖਿਆ ਸੀ, ਮੈਂ ਇਸ ਸਮੇਂ ਨੂੰ ਕੀਮਤੀ ਸਮਝਿਆ । ਇਥੋਂ ਤਕ ਇਕ ਸ਼ਹਿਰ ਵਿਚ ਵੀ, ਭਾਰਤ ਵਿਚ, ਤੁਹਾਨੂੰ ਚੰਗੇ, ਬਹੁਤ ਪਵਿਤਰ ਅਤੇ ਸਧਾਰਨ ਭਿਕਸ਼ੂਆਂ, ਸਾਧੂਆਂ ਨੂੰ ਮਿਲਣ ਦੇ, ਦੇਖਣ ਦੇ ਹੋਰ ਮੌਕੇ ਹੋ ਸਕਦੇ ਹਨ। ਉਹ ਹਰ ਥਾਂ ਤੁਰਦੇ ਹਨ। ਉਨਾਂ ਕੋਲ ਆਪਣੀ ਜੇਬ ਵਿਚ ਪੈਸਾ ਨਹੀਂ ਹੈ।

ਇਕ ਵਾਰ, ਮੈਂ ਇਕ ਭਿਕਸ਼ੂ, ਸਾਧੂ ਨੂੰ ਮਿਲੀ ਸੀ ਜੋ ਬਾਅਦ ਵਿਚ ਹਿੰਦੂ ਧਰਮ ਲਈ ਮੇਰਾ ਅਧਿਆਪਕ ਬਣ ਗਿਆ ਸੀ, ਅਤੇ ਮੈਂ ਉਸ ਦੇ ਅਧੀਨ ਇਕ ਹਿੰਦੂ ਭਿਕਸ਼ਣੀ ਬਣ ਗਈ ਸੀ। ਉਸ ਦੇ ਕੋਲ ਕਦੇ ਕੋਈ ਪੈਸੇ ਨਹੀਂ ਸੀ, ਸੋ ਉਹ ਹਰ ਜਗਾ ਤੁਰ‌ਿਆ ਫਿਰਦਾ ਸੀ। ਅਤੇ ਫਿਰ ਉਹ ਆਪਣੇ ਦੋਸਤ ਨੂੰ ਮਿਲਣ ਲਈ ਕਿਸੇ ਹੋਰ ਮੰਦਰ ਵਿਚ ਤੁਰ ਕੇ ਗਿਆ ਸੀ। ਉਸ ਸਮੇਂ, ਮੇਰੇ ਕੋਲ ਕੁਝ ਪੈਸੇ ਸੀ। ਇਹ ਬਹੁਤ ਹਨੇਰਾ ਸੀ, ਸੋ ਮੈਂ ਉਸ ਨੂੰ ਇਕ ਬਸ ਸਟਾਪ ਤੇ ਜਾਣ ਲਈ ਸਦਾ ਦਿਤਾ ਸੀ, ਅਤੇ ਅਸੀਂ ਬਸ ਰਾਹੀਂ ਗਏ ਬਸ ਉਸ ਦੀ ਲੰਮੀ ਜਿੰਦਗੀ ਵਿਚ ਇਕ ਵਾਰ ।' ਫਿਰ ਅਸੀਂ ਇਕ ਮੰਦਰ ਨੂੰ ਗਏ ਸੀ, ਅਤੇ ਉਸ ਦੇ ਸੰਨਿਆਸੀ ਦੋਸਤ ਅਤੇ ਸਹਾਇਕ, ਅਤੇ ਕੁਝ ਉਸ ਦੇ ਮਾਦਾ ਸ਼ਰਧਾਲੂਆਂ ਨੇ ਉਥੇ ਸਾਡੇ ਲਈ ਕੁਝ ਭੋਜਨ ਬਣਾਇਆ। ਉਹ ਬਹੁਤ ਉਦਾਰਚਿਤ ਅਤੇ ਰਹਿਮਦਿਲ ਸਨ। ਅਤੇ ਉਥੇ ਉਸ ਮੰਦਰ ਦੇ ਲਾਗੇ ਇਕ ਵਡੀ ਨਦੀ ਸੀ, ਅਤੇ ਉਥੇ ਹੈ ਜਿਥੇ ਮੈਂ ਇਕ ਹਿੰਦੀ ਸੰਨਿਆਸਣ ਬਣ ਗਈ ਸੀ।

ਮੈਂ ਇਹ (ਚੋਗਾ) ਹੋਰ ਨਹੀਂ ਪਹਿਨਦੀ, ਪਰ ਮੈਂ ਅਜ਼ੇ ਵੀ ਉਹ ਮਾਂਡਾਕੀਨੀ ਗੀਰੀ ਦੇ ਨਾਮ ਦੀ ਸੰਨਿਆਸਣ ਹਾਂ। ਗੀਰੀ ਇਕ ਰਵਾਇਤ ਹੈ, ਭਾਰਤ ਵਿਚ ਸਭ ਤੋਂ ਵਡੇ ਰਵਾਇਤੀ ਸੰਨਿਆਸੀ ਸਕੂਲਾਂ ਵਿਚੋਂ ਇਕ ਹੈ। ਮੈਨੂੰ ਦਸ‌ਿਆ ਗਿਆ ਹੈ ਇਹ ਹਿੰਦੂ ਸਖਤ ਸੰਨ‌ਿਆਸੀ ਰਵਾਇਤਾਂ ਵਿਚੋਂ ਇਕ ਉਸ ਮਹਾਨ ਸੰਸਥਾਪਕ (ਸ਼ਾਂਕਾਰਾ) ਦੇ ਵਲ ਸਾਰੇ ਰਾਹ ਤਕ ਪਿਛੇ ਨੂੰ ਜਾਂਦੀ ਹੈ। ਭਾਰਤ ਵਿਚ, ਸਾਰੇ ਸੰਨਿਆਸੀ ਮੈਂ ਦੇਖੇ ਜਿਆਦਾਤਰ ਬਹੁਤ, ਬਹੁਤ ਪਵਿਤਰ ਸਨ। ਅਤੇ ਉਹ ਬਸ ਹਰ ਜਗਾ ਤੁਰਦੇ ਹਨ। ਉਨਾਂ ਕੋਲ ਉਨਾਂ ਦੇ ਸਰੀਰ ਉਪਰ ਸਚਮੁਚ ਸਿਰਫ ਤਿੰਨ ਕਪੜ‌ਿਆਂ ਦੇ ਟੁਕੜੇ ਸਨ। ਅਤੇ ਜੇਕਰ ਉਹ ਇਕ ਨੂੰ ਧੋਂਦੇ ਹਨ, ਉਹ ਉਡੀਕਦੇ ਹਨ ਜਦੋਂ ਤਕ ਇਹ ਸੁਕ ਨਹੀਂ ਜਾਂਦਾ, ਅਤੇ ਫਿਰ ਉਹ ਦੂਜੇ ਨੂੰ ਧੋਂਦੇ; ਉਹ ਸਾਰੇ ਇਕ ਦਿਨ ਵਿਚ ਹੀ ਨਹੀਂ ਧੋਂਦੇ।

ਬੁਧ ਧਰਮ ਵਿਚ, ਬੁਧ ਨੇ ਕਿਹਾ ਕਿ ਧਰਮ-ਅੰਤ ਯੁਗ ਵਿਚ, ਮਾਇਆ ਦੇ ਬਚੇ ਆਪਣੇ ਆਪ ਨੂੰ ਭਿਕਸ਼ੂਆਂ, ਸਾਧੂਆਂ ਵਿਚ ਦੀ ਬਣਾਉਣਗੇ ਲੋਕਾਂ ਨੂੰ ਭਰਮਾਉਣ ਲਈ - ਕਮਜ਼ੋਰ ਲੋਕਾਂ ਨੂੰ, ਉਹ ਜਿਹੜੇ ਪਰਲੋਕ ਵਿਚ ਅਤੇ ਇਸ ਜਿੰਦਗੀ ਵਿਚ ਸਮਸ‌ਿਆ ਤੋਂ ਡਰਦੇ ਹਨ, ਜਿਹੜੇ ਭਿਕਸ਼ੂਆਂ, ਸਾਧੂਆਂ ਤੋਂ ਪਨਾਹ ਅਤੇ ਸੁਰਖਿਆ ਲਭਦੇ ਹਨ - ਉਹ ਉਨਾਂ ਲਈ ਬਹੁਤ ਹੀ ਸਮਸ‌ਿਆ ਪੈਦਾ ਕਰਨਗੇ। ਮੈਂ ਬਹੁਤ ਹੀ ਸੁਣ‌ਿਆ । ਮੈਂ ਨਹੀਂ ਜਾਣਦੀ ਜੇਕਰ ਬਹੁਤ ਸਾਰੇ ਦੇਸ਼ਾਂ ਵਿਚ ਹੈ ਜਾਂ ਨਹੀਂ, ਪਰ ਕਈਆਂ ਵਿਚ ਮੈਂ ਬਹੁਤ ਇਹਦੇ ਬਾਰੇ ਸੁਣ‌ਿਆ ਸੀ, ਅਤੇ ਇਹ ਬਹੁਤ ਹੀ ਅਫਸੋਸ ਦੀ ਗਲ ਹੈ। ਪਰ ਮੈਂ ਵਿਸ਼ਵਾਸ਼ ਕਰਦੀ ਹਾਂ ਉਥੇ ਅਜ਼ੇ ਵੀ ਚੰਗੇ ਭਿਕਸ਼ੂ ਹਨ, ਇਸੇ ਕਰਕੇ ਮੈਂ ਤੁਹਾਨੂੰ ਦਸਿਆ ਸੀ ਉਨਾਂ ਦੀ ਮਦਦ ਕਰਨ ਲਈ ਜਾਂ ਉਨਾਂ ਦਾ ਸਮਰਥਨ ਕਰਨ ਲਈ ਜੇਕਰ ਤੁਸੀਂ ਕਰ ਸਕਦੇ ਹੋ।

ਹੋਰਨਾਂ ਰਵਾਇਤਾਂ ਵਿਚ, ਮੈਂ ਸਮਸ‌ਿਆਵਾਂ ਬਾਰੇ ਬਹੁਤਾ ਨਹੀਂ ਸੁਣ ਰਹੀ, ਜਿਵੇਂ ਸ਼ਾਇਦ ਹੋਆ ਹਾਓ ਬੁਧ ਧਰਮ ਜਾਂ ਨਾਮ ਕੁਓਕ ਬੁਧ ਧਰਮ, ਜਿਸ ਨੂੰ ਪਿਆਰ ਨਾਲ, ਨਾਰੀਅਲ ਬੁਧ ਧਰਮ ਵੀ ਆਖਿਆ ਜਾਂਦਾ ਹੈ। ਕਿਉਂਕਿ, ਸੰਸਥਾਪਕ, ਇਕ ਮਹਾਨ ਗੁਰੂ, ਨਗੂਯੈਨ ਥਾਨ ਨਾਮ, ਉਹ ਜਿੰਦਾ ਰਹਿਣ ਲਈ ਸਿਰਫ ਨਾਰੀਅਲ ਖਾਂਦਾ ਸੀ ਅਤੇ ਨਾਰੀਅਲ ਪਾਣੀ ਪੀਂਦਾ ਸੀ । ਓਹ, ਮੈਂ ਨਾਰੀਅਲ ਬਹੁਤ ਪਸੰਦ ਕਰਦੀ ਹਾਂ, ਇਹਦੇ ਬਾਰੇ ਗਲ ਕਰਦੇ ਹੋਏ। ਔ ਲੈਕ (ਵੀਐਤਨਾਮ) ਵਿਚ, ਮੇਰੇ ਕੋਲ ਬਹੁਤ ਸਾਰੇ ਚੰਗੇ ਨਾਰੀਅਲ ਸਨ। ਉਥੇ ਵਖ ਵਖ ਕਿਸਮ ਦੇ ਨਾਰੀਅਲ ਹਨ। ਥਾਏਲੈਂਡ ਵਿਚ, ਫੀਲੀਪੀਂਨਜ਼ ਵਿਚ ਵੀ, ਉੇਥੇ ਵਖ ਵਖ ਕਿਸਮ ਦੇ ਹਨ। ਸਭ ਤੋਂ ਵਧੀਆ ਇਕ ਹੈ ਜੋ ਬਹੁਤ ਖੁਸ਼ਬੂਦਾਰ ਅਤੇ ਬਹੁਤ ਮਿਠਾ, ਤੁਸੀਂ ਸਚਮੁਚ ਇਹ ਸਦਾ ਹੀ ਖਾ ਸਕਦੇ ਹੋ। ਅਤੇ ਕੁਝ ਹੋਰ ਨਾਰੀਅਲ ਉਸ ਤਰਾਂ ਨਹੀਂ ਹਨ, ਉਹ ਬਸ ਵਧੇਰੇ ਸਧਾਰਨ ਹਨ। ਤੁਹਾਡੇ ਕੋਲ ਬਹੁਤਾ ਉਹ ਸੁਆਦ ਨਹੀਂ ਹੈ। ਜਦੋਂ ਮੈਂ ਥਾਏਲੈਂਡ ਵਿਚ ਸੀ, ਸਾਡੇ ਕੋਲ ਬਹੁਤ ਸਾਰੇ ਖੁਸ਼ਬੂਦਾਰ ਨਾਰੀਅਲ ਸੀ, ਔ ਲੈਕ (ਵੀਐਤਨਾਮ) ਵਿਚ ਵੀ। ਫੀਲੀਪੀਨਜ਼ ਕੋਲ ਵੀ ਅਜਿਹੇ ਕਿਸਮ ਦੇ ਹਨ।

ਇਕ ਵਾਰ, ਮੈਂ ਕੇਅਮੈਨ ਟਾਪੂਆਂ ਵਿਚ ਸੀ, ਕਿਉਂਕਿ ਮੈਂ ਹੋਰ ਅਮਰੀਕਾ ਵਿਚ ਨਹੀਂ ਰਹਿ ਸਕਦੀ ਸੀ। ਅਤੇ ਕੇਅਮੈਨ ਟਾਪੂਆਂ ਵਿਚ, ਮੇਰੇ ਛੋਟੇ ਜਿਹੇ ਘਰ ਦੇ ਸਾਹਮੁਣੇ, ਉਥੇ ਵੀ ਨਾਰੀਅਲ ਰੁਖ ਸਨ। ਅਤੇ ਇਹ ਨਾਰੀਅਲ, ਅਸਲ ਵਿਚ ਬੀਚ ਉਤੇ , ਇਤਨੇ ਮਿਠੇ ਅਤੇ ਇਤਨੇ ਖੁਸ਼ਬੂਦਾਰ ਸਨ - ਬਸ ਉਵੇਂ ਜਿਹੋ ਜਿਹੇ ਤੁਹਾਨੂੰ ਥਾਏਲੈਂਡ, (ਔ ਲੈਕ) ਵੀਐਤਨਾਮ ਜਾਂ ਫੀਲੀਪੀਨਜ਼ ਵਿਚ ਮਿਲਦੇ ਹਨ। ਮੈਂ ਨਹੀਂ ਜਾਣਦੀ ਕਿਉਂ, ਸ਼ਾਇਦ ਬੀਚ ਸੁਆਦ ਨੂੰ ਇਸ ਤਰਾਂ ਬਣਾਉਂਦਾ ਹੈ। ਇਹ ਰੇਤ ਦੀ ਬੀਚ ਉਤੇ ਹੈ; ਇਹ ਇਕ ਕਿਸਮ ਦੀ ਨਿਜ਼ੀ ਬੀਚ ਹੈ। ਇਹ ਇਕ ਬਹੁਤ ਸਸਤਾ ਘਰ ਹੈ। ਤੁਸੀਂ ਉਹ ਕਿਸੇ ਵੀ ਜਗਾ ਕਿਰਾਏ ਤੇ ਲੈ ਸਕਦੇ ਹੋ ਅਤੇ ਉਹ ਵਾਲਾ ਜਿਵੇਂ ਸ਼ਹਿਰ ਵਿਚ ਨਹੀਂ ਸੀ। ਇਹ ਇਕ ਘੰਟਾ ਲਗਦਾ ਸ਼ਹਿਰ ਤੋਂ ਗਡੀ ਵਿਚ ਜਾਣ ਲਈ, ਉਸ ਘਰ ਤੋਂ ਸਭ ਤੋਂ ਨੇੜੇ ਵਾਲਾ ਬਜ਼ਾਰ, ਇਕ ਬਹੁਤ ਦੂਰ ਦੁਰਾਡੇ ਵਾਲਾ ਇਲਾਕਾ। ਅਤੇ ਮੈਂ ਇਕਲੀ ਉਥੇ ਰਹਿੰਦੀ ਸੀ। ਜਦੋਂ ਵੀ ਮੈਂ ਅਮਰੀਕਾ ਵਿਚ ਨਹੀਂ ਰਹਿ ਸਕਦੀ ਸੀ, ਮੈਨੂੰ ਉਥੇ ਥੋੜੇ ਸਮੇਂ ਲਈ ਕਿਸੇ ਜਗਾ ਜਾਣਾ ਪੈਂਦਾ ਸੀ। ਇਹ ਬਹੁਤ ਹੀ ਸੋਹਣਾ ਹੈ, ਅਤੇ ਮੈਂਨੂੰ ਕਿਸੇ ਚੀਜ਼ ਦਾ ਡਰ ਨਹੀਂ ਸੀ। ਇਹ ਬਹੁਤ ਵਧੀਆ ਸੀ।

ਉਸ ਸਮੇਂ ਮੇਰੇ ਕੋਲ ਬਹੁਤ ਥੋੜੇ ਪੈਰੋਕਾਰ ਸਨ। ਜਿਤਨੇ ਜਿਆਦਾ ਲੋਕ ਤੁਸੀਂ ਜਾਣਦੇ ਹੋ, ਜਿਤਨੇ ਜਿਆਦਾ ਪੈਰੋਕਾਰ ਤੁਹਾਡੇ ਕੋਲ ਹਨ, ਉਤਨਾ ਜਿਆਦਾ ਤੁਸੀਂ ਵਖਰਾ ਮਹਿਸੂਸ ਕਰੋਂਗੇ। ਉਥੇ ਬਹੁਤ ਸਾਰੇ ਕਰਮ ਹਨ ਉਨਾਂ ਦੇ ਆਲੇ ਦੁਆਲੇ ਅਤੇ ਇਹ ਤੁਹਾਡੇ ਵਲ ਆਉਂਦੇ ਹਨ। ਅਤੇ ਫਿਰ ਇਹ ਤੁਹਾਨੂੰ ਵਖ ਵਖ ਕਿਸਮ ਦੇ ਬੋਝ ਦਿੰਦਾ ਹੈ, ਵਖ ਵਖ ਕਿਸਮ ਦੀਆਂ ਭਾਵਨਾਵਾਂ, ਇਥੋਂ ਤਕ ਕਿ ਡਰ ਵੀ। ਪਰ ਇਹ ਅਖੌਤੀ ਸਤਿਗੁਰੂ ਦਾ ਜੀਵਨ ਹੈ। ਜੇਕਰ ਤੁਸੀਂ ਇਕ ਸਤਿਗੁਰੂ ਬਣਨਾ ਚਾਹੁੰਦੇ ਹੋ, ਤੁਹਾਨੂੰ ਇਹ ਸਭ ਦੇ ਨਾਲ ਸਾਹਮੁਣਾ ਕਰਨਾ ਪਵੇਗਾ, ਜੋ ਤੁਸੀਂ ਕਦੇ ਨਹੀਂ ਜਾਣਦੇ ਸੀ ਤੁਹਾਡੇ ਨਾਲ ਵਾਪਰ ਸਕਦਾ। ਜਿਤਨਾ ਜਿਆਦਾ ਤੁਸੀਂ ਦਿੰਦੇ ਹੋ, ਇਹ ਨਹੀਂ ਕਿ ਤੁਹਾਡੇ ਕੋਲ ਹੋਰ ਜਿਆਦਾ ਹੋਵੇਗਾ - ਰੂਹਾਨੀ ਤੌਰ ਤੇ, ਨਹੀਂ; ਭੌਤਿਕ ਤੌਰ ਤੇ, ਹਾਂਜੀ। ਖੈਰ, ਮੈਂ ਸਚਮੁਚ ਨਹੀਂ ਜਾਣਦੀ, ਅਸਲ ਵਿਚ, ਜੇਕਰ ਤੁਸੀਂ ਭੌਤਿਕ ਤੌਰ ਤੇ ਵਧੇਰੇ ਦਿੰਦੇ ਹੋ, ਤੁਹਾਡੇ ਕੋਲ ਹੋਰ ਜਿਆਦਾ ਹੋਵੇਗਾ ਜਾਂ ਨਹੀਂ। ਬਸ ਯਕੀਨੀ ਬਨਾਉਣਾ ਤੁਸੀਂ ਕਾਫੀ ਦਿੰਦੇ ਹੋ ਅਤੇ ਆਪਣੇ ਲਈ ਕਾਫੀ ਰਖਦੇ ਹੋ। ਕਿਉਂਕਿ ਤੁਸੀਂ ਕਦੇ ਨਹੀਂ ਜਾਣ ਸਕਦੇ ਕਰਮ ਤੁਹਾਡੇ ਲਈ ਕੀ ਲਿਆਉਂਦੇ ਹਨ। ਕਰਮ ਸ਼ਾਇਦ ਤੁਹਾਡੇ ਖੁਦ ਤੋਂ ਨਾ ਹੋਣ; ਇਹ ਕਿਸੇ ਹੋਰ ਤੋਂ ਹੋ ਸਕਦੇ ਹਨ। ਸੋ ਹਰ ਚੀਜ ਵਿਚ ਸੰਜਮ ਰਖੋ, ਫਿਰ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਹਨ।

ਅਤੇ ਤੁਹਾਡੇ ਵਿਚੋਂ ਕਈ ਕਹਿੰਦੇ ਹਨ ਤੁਸੀਂ ਭੇਟਾਵਾਂ ਦੇਣ ਲਈ ਕਿਸੇ ਭਿਕਸ਼ੂ, ਸਾਧੂ ਤੇ ਭਰੋਸਾ ਨਹੀਂ ਕਰਦੇ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ। ਇਹ ਹੈ ਬਸ, ਤੁਹਾਨੂੰ ਜਾਨਣਾ ਜ਼ਰੂਰੀ ਹੈ ਕਿਹੜਾ ਸਾਧੂ ਚੰਗਾ ਹੈ ਦੇਣ ਲਈ। ਅਤੇ ਕੋਈ ਵੀ ਸਾਧੂ ਜਿਹੜਾ ਕੁਝ ਪੈਸੇ ਮੰਗਦਾ ਹੈ, ਇਹ ਹੈ ਕਿਉਂਕਿ ਉਨਾਂ ਕੋਲ ਪੈਸੇ ਨਹੀਂ ਹਨ, ਅਤੇ ਉਹ ਆਪਣੇ ਲਈ ਅਤੇ ਨਾਲੇ ਉਨਾਂ ਦੇ ਅਨੁਯਾਈਆਂ ਲਈ ਥੋੜਾ ਜਿਹਾ ਆਰਾਮਦਾਇਕ ਜੀਵਨ ਚਾਹੁੰਦੇ ਹਨ। ਸ਼ਾਇਦ ਕੁਝ ਲੋਕ ਉਨਾਂ ਦੇ ਅਧੀਨ ਸੰਨਿਆਸੀ ਅਤੇ ਸੰਨਿਆਸਣਾਂ ਬਣਨ ਲਈ ਅੰਦਰ ਆਉਂਦੇ ਹਨ, ਅਤੇ ਉਨਾਂ ਨੂੰ ਉਨਾਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ। ਸ਼ਾਇਦ ਇਸ ਤਰਾਂ। ਮੈਂ ਇਹੀ ਸੋਚਦੀ ਹਾਂ, ਪਰ ਮੈਨੂੰ ਇਤਨਾ ਯਕੀਨ ਨਹੀਂ ਹੈ। ਬਹੁਤ ਸਾਰੇ ਲੋਕ ਸਾਧੂਆਂ ਬਾਰੇ ਸ਼ਿਕਾਇਤ ਕਰਦੇ ਹਨ ਜਿਹੜੇ ਦਾਨ ਮੰਗਦੇ ਹਨ ਅਤੇ ਜਿਹੜੇ ਲੋਕਾਂ ਨੂੰ ਉਨਾਂ ਲਈ ਦਾਨ ਦੇਣ ਲਈ ਸਭ ਕਿਸਮ ਦੀਆਂ ਚਾਲਾਂ ਲਭਦੇ ਹਨ।

ਸੰਕਲਨ "ਟ੍ਰਕ ਥਾਏ ਮਿੰਨ ਕਹਿੰਦਾ ਹੈ ਰੂਹ ਭੇਟਾਵਾਂ ਲਈ ਬੁਲਾ ਰਹੀ ਹੈ ਜਿਵੇਂ ਭਿਕਸ਼ੂ ਕਰਦਾ ਹੈ" ਵਿਚੋਂ : ਭੇਟਾਵਾਂ ਚੜਾਉਣ ਦੀ ਇਕ ਸੁਖਣਾ ਖਾਓ! ਜਿਨਾਂ ਵੀ (ਭੂਤ ਰੂਹ) ਮੰਗਦੀ ਹੈ, ਅਤੇ ਸਾਡੀ ਜਾਨ ਨਹੀਂ ਲਵੇਗੀ, ਪਰ ਇਹ ਸਾਡੀ ਜਾਇਦਾਦ ਅਤੇ ਪੈਸੇ ਦੀ ਮੰਗ ਕਰਦੀ ਹੈ, ਅਤੇ ਸਾਨੂੰ ਉਹ ਇਹਨੂੰ ਪੇਸ਼ ਕਰਨਾ ਜ਼ਰੂਰੀ ਹੈ। ਸਮਝੇ? ਖੈਰ, ਜਾਂ ਤੁਸੀਂ ਆਪਣੀ ਜਿੰਦਗੀ ਗੁਆ ਬੈਠਦੇ ਹੋ, ਜਾਂ ਤੁਸੀਂ ਆਪਣੀ ਜਿੰਦਗੀ ਰਖੋ ਪਰ ਆਪਣੇ ਪੈਸਾ ਗੁਆ ਦਿਓ, ਹੋਰ ਤੁਸੀਂ ਕੀ ਕਰ ਸਕਦੇ ਹੋ? ਭੂਤ ਰੂਹ ਇਸ ਦੀ ਮੰਗ ਕਰਦੀ ਹੈ ਕਿ ਤੁਸੀਂ ਇਸ ਨੂੰ ਪੈਸੇ ਦੀ ਪੇਸ਼ਕਸ਼ ਕਰੋ, ਫਿਰ ਇਹ ਆਸ਼ੀਰਵਾਦ ਦੇਵੇਗੀ ਅਤੇ ਚਲੀ ਜਾਵੇਗੀ। ਤੁਸੀਂ ਚਾਹੇ ਕੋਈ ਵੀ ਦਵਾਈ ਲੈਂਦੇ ਹੋ, ਭਾਵੇਂ ਜੇਕਰ ਇਹ ਅਮਰੀਕਨ ਦਵਾਈ ਹੋਵੇ, ਜਾਂ ਸਭ ਤੋਂ ਉਚ ਗੁਣਵਤਾ ਦੀ, ਜੇਕਰ ਇਹ ਭੂਤ ਰੂਹ ਸੰਤੁਸ਼ਟ ਨਹੀਂ ਹੋ ਸਕਦੀ, ਫਿਰ ਤੁਹਾਨੂੰ ਬਚਾਇਆ ਨਹੀਂ ਜਾਵੇਗਾ ਅਤੇ ਮਰਨਾ ਪਵੇਗਾ। ਸਾਨੂੰ ਪੈਸੇ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ, ਇਹਨੂੰ ਸਾਰੇ ਕਰਜ਼ੇ ਅਦਾ ਕਰਨ ਲਈ। ਫਿਰ ਭੂਤ ਰੂਹ ਸਾਨੂੰ ਮਾਫ ਕਰ ਦੇਵੇਗੀ

ਸੰਕਲਨ "'ਕਾਰਮਿਕ ਕਰਜ਼ਿਆਂ' ਨੂੰ ਹਲ ਕਰਨਾ ਬਾ ਵਾਂਗ ਪਾਗੋਡਾ ਵਿਖੇ: 700 ‌ਮਿਲੀਅਨ ਵੀਐਨਡੀ (ਯੂਐਸ $28,000) ਰੀਤੀ ਅਨੁਸਾਰ ਅਤੇ ਇਕ ਜੀਵਤ ਗਵਾਹ ਦੀ ਕਹਾਣੀ" ਐਲ ਦੇ ਅਨੁਸਾਰ, ਸਮੂਹ ਨੂੰ ਇਕ ਵਡੇ ਕਮਰੇ ਵਿਚ ਲਿਜਾਇਆ ਗਿਆ ਸੀ। ਉਥੇ ਅੰਦਰ ਦੋ ਔਰਤਾਂ ਜਿਨਾਂ ਨੇ ਭੂਰੇ ਕੈਸੋਕਸ ਪਹਿਨੇ ਹੋਏ ਸਨ ਅਤੇ ਇਕ ਭਿਕਸ਼ੂ ਸੀ। ਸਮੂਹ ਨੂੰ ਫਰਸ਼ ਉਤੇ ਬੈਠਣ ਦਾ ਇਸ਼ਾਰਾ ਕੀਤਾ ਗਿਆ ਸੀ, ਫਿਰ ਭਿਕਸ਼ੂ ਨੇ ਇਕ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਭੂਤ ਰੂਹਾਂ ਨੂੰ ਬੁਲਾਉਣ ਲਈ ਦੋ ਔਰਤਾਂ ਨੂੰ ਕਾਬੂ (ਭੂਤ-ਗ੍ਰਸਿਤ) ਕਰਨ ਲਈ। ਪ੍ਰੀਵਾਰ ਜਿਹੜਾ ਆਇਆ ਸੀ ਉਨਾਂ ਨੇ ਆਪਣੇ ਰਿਸ਼ਤੇਦਾਰਾਂ ਦੀਆਂ ਭੂਤ ਰੂਹਾਂ ਨੂੰ ਬੁਲਾਇਆ, ਇਕ ਇਕ ਕਰਕੇ ਉਨਾਂ ਨੂੰ ਬੁਲਾਇਆ ਜਾ ਰਿਹਾ ਸੀ। ਕਿਵੇਂ ਵੀ, ਮੇਰੇ ਮਾਮੁਲੇ ਵਿਚ, ਰੂਹਾਂ ਦੁਆਰਾ ਦਿਤੀ ਗਈ ਜਾਣਕਾਰੀ ਸਭ ਗਲਤ ਸੀ। ਐਲ ਨੇ ਇਹ ਵੀ ਕਿਹਾ ਕਿ ਉਥੇ ਹਰ ਇਕ ਨੂੰ ਨੂੰ ਰੂਹਾਂ ਦੁਆਰਾ ਪੈਸੇ ਅਦਾ ਕਰਨ ਲਈ ਪੁਛਿਆ ਗਿਆ ਸੀ "ਆਪਣੇ ਕਰਮਾਂ ਨੂੰ ਸੁਲਝਾਉਣ ਲਈ।" ਹਰ ਵਾਰ, ਭੂਤ ਇਕ ਵਿਆਕਤੀ ਨੂੰ ਲਗਭਗ 5-7 ਮਿੰਟਾਂ ਲਈ ਕਾਬੂ ਕਰਦਾ, ਜਿਸ ਤੋਂ ਬਾਅਦ ਇਕ ਸਕਤਰ ਰੂਹ ਦੇ ਸ਼ਬਦਾਂ ਨੂੰ ਅਤੇ ਰਕਮ ਜੋ ਵਿਆਕਤੀ ਨੂੰ ਭੁਗਤਾਨ ਕਰਨੀ ਪਵੇਗੀ ਰਿਕਾਰਡ ਕਰੇਗਾ। ਐਲ ਦੇ ਕੇਸ ਵਿਚ, ਉਥੇ ਦੋ ਵਿਕਲਪ ਸਨ। ਜੇਕਰ ਉਹ ਪਨਾਹ ਲੈਣ ਦੀ ਚੋਣ ਕਰਦੀ ਹੈ ਅਤੇ ਅਕਸਰ ਬਾ ਵਾਂਗ ਮੰਦਰ ਦਾ ਦੌਰਾ ਕਰਦੀ ਹੈ, ਲਾਗਤ 32 ਮਿਲੀਅਨ ਵੀਐਨਡੀ (ਯੂਐਸ$1,300) ਹੋਵੇਗੀ। ਜੇਕਰ ਉਹ ਬਾ ਵਾਂਗ ਮੰਦਰ ਦੀ ਪਨਾਹ ਲੈਣ ਦੀ ਚੋਣ ਨਹੀਂ ਕਰਦੀ ਘਟ ਮੁਲਾਕਾਤਾਂ ਦੇ ਨਾਲ, ਉਹਨੂੰ 700 ਮਿਲੀਅਨ ਵੀਐਨਡੀ (ਯੂਐਸ$28,000) ਭੁਗਤਾਨ ਕਰਨਾ ਪਵੇਗਾ ਬਦਲਾ ਲੈਣ ਵਾਲੀਆਂ ਰੂਹਾਂ ਨੂੰ ਖੁਸ਼ ਕਰਨ ਲਈ। ਜਦੋਂ ਇਸ ਔਰਤ ਨੇ ਕਿਹਾ ਉਸ ਦੇ ਕੋਲ ਪੈਸੇ ਨਹੀਂ ਸਨ, ਮੰਦਰ ਵਿਚ ਲੋਕਾਂ ਨੇ ਐਲ ਨੂੰ ਸਲਾਹ ਦਿਤੀ ਕਿ ਉਹ ਕਿਸ਼ਤਾਂ ਵਿਚ ਭੁਗਤਾਨ ਕਰਨ ਦੀ ਜਾਂ ਇਕ ਸਾਲ ਲਈ ਮੰਦਰ ਵਿਚ ਸੇਵਾ ਕਰਨ ਦੀ ਚੋਣ ਕਰ ਸਕਦੀ। ਇਹ ਪਛਾਣਦੀ ਹੋਈ ਕਿ ਇਹ ਇਕ ਸਕੈਮ, ਧੋਖਾ, ਘੁਟਾਲਾ ਸੀ, ਕਾਮ ਫਾ ਸ਼ਹਿਰ ਤੋਂ ਔਰਤ (ਐਲ) ਨੇ ਇਨਕਾਰ ਕਰ ਦਿਤਾ। ਕਿਵੇਂ ਵੀ, ਮੰਦਰ ਨੇ ਉਸ ਨੂੰ ਕਾਗਜ਼ ਪਤਰ ਨਾਲ ਧਮਕੀ ਦਿਤੀ, ਕਹਿੰਦੇ ਹੋਏ ਕਿ ਜੇਕਰ ਐਲ ਪਨਾਹ ਨਹੀਂ ਲੈਂਦੀ ਅਤੇ ਭੁਗਤਾਨ ਨਹੀਂ ਕਰਦੀ, ਉਹ ਪਾਗਲ ਹੋ ਜਾਵੇਗੀ।

ਮੈਂ ਕਿਸੇ ਦੀ ਅਲੋਚਨਾ ਨਹੀਂ ਕਰਨੀ ਚਾਹੁੰਦੀ, ਅਸਲ ਵਿਚ। ਤੁਹਾਨੂੰ ਜਾਨਣਾ ਜ਼ਰੂਰੀ ਹੈ ਕੀ ਕਰਨਾ ਹੈ। ਮੈਂ ਨਹੀਂ ਜਾਣਦੀ ਤੁਹਾਨੂੰ ਕਿਵੇਂ ਸਲਾਹ ਦੇਣੀ ਹੈ। ਜੇਕਰ ਤੁਸੀਂ ਜਾਣਦੇ ਹੋ ਇਕ ਸਾਧੂ, ਭਿਕਸ਼ੂ ਚੰਗਾ ਹੈ ਅਤੇ ਉਸ ਦੇ ਪੈਰੋਕਾਰ ਚੰਗੇ ਹਨ... ਤੁਸੀਂ ਘਟੋ ਘਟ ਭੌਤਿਕ ਰੂਪ ਵਿਚ ਜਾਣ ਸਕਦੇ ਹੋ ਜਦੋਂ ਤੁਸੀਂ ਉਨਾਂ ਨੂੰ ਗਲਾਂ ਕਰਦੇ ਸੁਣਦੇ ਹੋ। ਤੁਹਾਨੂੰ ਕਾਫੀ ਸੁਣਨਾ ਪਵੇਗਾ ਤਾਂਕਿ ਇਕ ਅਸਲੀ ਨਿਰਣਾ ਕਰ ਸਕੋਂ। ਜੇਕਰ ਤੁਸੀਂ ਬਸ ਇਕ ਜਾਂ ਦੋ ਵਾਰ ਸੁਣਦੇ ਹੋ, ਕਦੇ ਕਦਾਂਈ ਤੁਸੀਂ ਜਾਣ ਸਕਦੇ, ਕਦੇ ਕਦਾਂਈ ਤੁਸੀਂ ਨਹੀਂ ਜਾਣ ਸਕਦੇ। ਇਹ ਨਿਰਭਰ ਕਰਦਾ ਹੈ ਉਹ ਕਾਹਦੇ ਬਾਰੇ ਗਲ ਕਰਦੇ ਹਨ ਅਤੇ ਉਹ ਕਿਵੇਂ ਗਲ ਕਰਦੇ ਹਨ। ਕੁਝ ਸਾਧੂਆਂ ਦੀਆਂ ਗਲਾਂ ਤੁਹਾਨੂੰ ਸਚਮੁਚ ਚੰਗਾ ਨਹੀਂ ਮਸਿਹੂਸ ਕਰਵਾਉਂਦੀਆਂ। ਮੈਂ ਹੈਰਾਨ ਹਾਂ ਕਿਉਂ ਕੁਝ ਸਾਧੂ, ਭਿਕਸ਼ੂ ਇਸ ਤਰਾਂ ਗਲਾਂ ਕਰਦੇ ਹਨ। ਪਰ ਕੁਝ ਸਾਧੂ, ਜਦੋਂ ਉਹ ਗਲਾਂ ਕਰਦੇ ਹਨ, ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਉਹ ਸਚਮੁਚ ਬਹੁਤ ਦੇਖ ਭਾਲ ਕਰਦੇ ਹਨ, ਉਨਾਂ ਕੋਲ ਦਿਆਲਤਾ ਹੈ ਅਤੇ ਸਚਮੁਚ ਇਕ ਸਚਾ ਦਿਲ ਹੈ ਬੁਧ ਦੀ ਪਾਲਣਾ ਕਰਨ ਲਈ, ਕਰਾਇਸਟ ਦੀ ਪਾਲਣਾ ਕਰਨ ਲਈ।

ਜਦੋਂ ਮੈਂ ਕਹਿੰਦੀ ਹਾਂ ਭਿਕਸ਼ੁ, ਸਾਧੂ ਮੇਰਾ ਭਾਵ ਸਿਰਫ ਬੁਧ ਧਰਮ ਹੀ ਨਹੀਂ ਹੈ, ਹੋਰ ਧਰਮ ਵੀ। ਤੁਹਾਨੂੰ ਆਪਣੇ ਲਈ ਆਪ ਨਿਰਣਾ ਕਰਨਾ ਪਵੇਗਾ ਜੇਕਰ ਤੁਹਾਡੇ ਚਰਚ ਦੀ ਸਚਮੁਚ ਇਕ ਚੰਗੇ ਪਾਦਰੀ, ਚੰਗੇ ਸਾਧੂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ, ਜਾਂ ਨਹੀਂ। ਜਾਂ ਦੇਖੋ ਜੇਕਰ ਜਿਸ ਵਰਗ ਦਾ ਤੁਸੀਂ ਸਤਿਕਾਰ ਕਰਦੇ ਹੋ ਅਤੇ ਜਿਸ ਵਿਚ ਵਿਸ਼ਵਾਸ਼ ਕਰਦੇ ਹੋ ਸਚਮੁਚ ਚੰਗੇ ਸਾਧੂਆਂ ਅਤੇ ਸਾਧਣੀਆਂ, ਜਾਂ ਭਿਕਸ਼ੂਆਂ ਜਾਂ ਭਿਕਸ਼ਣੀਆਂ ਦਾ ਹੈ ਇਕ ਅਸਲੀ ਪਵਿਤਰ ਰੂਹ ਨਾਲ, ਉਨਾਂ ਦੇ ਲਾਗੇ ਹੋਣ ਨਾਲ ਅਤੇ ਦੇਖਣ ਨਾਲ ਕਿ ਉਹ ਹਰ ਰੋਜ਼ ਕੀ ਕਰ ਰਹੇ ਹਨ - ਕਿਵੇਂ ਉਹ ਬੋਲਦੇ ਹਨ, ਕਿਵੇਂ ਉਹ ਪ੍ਰਤਿਕਿਰ‌ਿਆ ਕਰਦੇ ਹਨ, ਅਤੇ ਹੋਰਨਾਂ ਨਾਲ ਕਿਵੇਂ ਵਿਹਾਰ ਕਰਦੇ ਹਨ। ਫਿਰ ਤੁਸੀਂ ਸ਼ਾਇਦ ਕੁਝ ਦੇਖ ਸਕੋਂਗੇ। ਕਿਉਂਕਿ ਜੇਕਰ ਤੁਸੀਂ ਬਹੁਤ ਨਾ ਚੰਗੇ ਭਿਕਸ਼ੂਆਂ, ਸਾਧੂਆਂ ਨੂੰ ਪੈਸੇ ਦਿੰਦੇ ਹੋ, ਸ਼ਾਇਦ ਇਹ ਵੀ ਬਹੁਤਾ ਵਧੀਆ ਨਹੀਂ ਹੈ।

ਤੁਹਾਨੂੰ ਦੇਖਣਾ ਜ਼ਰੂਰੀ ਹੈ ਜੇਕਰ ਉਹ ਇਹਦੀ ਕੁਝ ਮਾੜੇ ਮੰਤਵਾਂ ਲਈ ਵਰਤੋਂ ਕਰਦੇ ਹਨ, ਜੇਕਰ ਉਨਾਂ ਕੋਲ ਇਹ ਮੌਕਾ ਹੈ ਅਤੇ ਆਰਥਿਕ ਸਮਰਥਨ ਪ੍ਰਚਾਰ ਕਰਨ ਲਈ, ਆਪਣੇ ਅਨੁਯਾਈਆਂ ਨੂੰ ਸਿਖਾਉਣ ਲਈ, ਪਰ ਉਹ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕਰਦੇ - ਜੇਕਰ ਇਹ ਜਿਆਦਾਤਰ ਸਿਰਫ ਮੁਨਾਫੇ ਲਈ ਹੈ, ਅਤੇ ਤੁਸੀਂ ਦੇਖਦੇ ਹੋ ਕਿਵੇਂ ਉਹ ਆਪਣਾ ਜੀਵਨ ਜੀਂਦੇ ਹਨ, ਵਧੇਰੇ ਸੌਖਾ, ਆਰਾਮਦਾਇਕ, ਸਗੋਂ ਅਸਲੀ ਅਭਿਆਸ ਕਰਨਾ ਚਾਹੁਣ ਨਾਲੋਂ ਅਤੇ ਆਪਣੀ ਆਵਦੀ ਆਤਮਾ ਅਤੇ ਨਾਲ ਹੀ ਹੋਰਨਾਂ ਦੀਆਂ ਆਤਮਾਵਾਂ ਨੂੰ ਉਚਾ ਚੁਕਣ ਨਾਲੋਂ।

Photo Caption: ਉਥੇ ਕੋਈ ਵਜ਼ਨ ਨਹੀਂ, ਕੋਈ (ਭੂਮੀ ਦੀ) ਖਿਚ ਨਹੀਂ ਜੇਕਰ ਤੁਹਾਨੂੰ ਉਚਾ ਚੁਕਾ ਗਿਆ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-20
496 ਦੇਖੇ ਗਏ
2025-01-20
781 ਦੇਖੇ ਗਏ
39:31
2025-01-20
271 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ