ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਦੀਆਂ ਅੰਦਰੂਨੀ ਸ਼ਾਂਤੀ ਵਾਰਤਾਵਾਂ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ 29, 28 ਜਾਂ 29 [ਜੁਲਾਈ ਦੀ] ਹੈ। ਘੱਟ ਜਾਂ ਵੱਧ ਇਸ ਤਰ੍ਹਾਂ। ਮੈਨੂੰ ਲੱਗਦਾ ਹੈ ਕਿ ਇਹ ਇੱਕ... ਖੈਰ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬਹੁਤ ਸਮਾਂ ਹੋ ਗਿਆ ਹੈ ਜਦੋਂ ਸ਼ਾਂਤੀ ਦੇ ਰਾਜੇ ਨੇ ਦੂਰ-ਦੁਰਾਡੇ ਰਾਜਿਆਂ ਨਾਲ ਕੋਈ ਮੁਲਾਕਾਤ ਦਾ ਪ੍ਰਬੰਧ ਕੀਤਾ। ਇਸ ਲਈ ਮੈਂ ਪਹਿਲਾਂ ਪੁਛਿਆ ਸੀ, ਮੈਂ ਕੁਝ ਦਿਨ ਪਹਿਲਾਂ, ਕਿ ਮੈਨੂੰ ਕੋਈ ਨਵੀਂਆਂ ਨਿਯੁਕਤੀਆਂ ਕਿਉਂ ਨਹੀਂ ਮਿਲੀਆਂ। ਪ੍ਰਮਾਤਮਾ ਨੇ ਮੈਨੂੰ ਕਿਹਾ, "ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈ। ਛੱਡ ਦਿਓ..." ਅੱਜ, ਮੈਂ ਦੁਬਾਰਾ ਪੁੱਛਿਆ, ਅਤੇ ਪ੍ਰਮਾਤਮਾ ਨੇ ਕਿਹਾ ਕਿ ਮੈਨੂੰ ਫੈਸਲਾ ਕਰਨਾ ਚਾਹੀਦਾ ਹੈ। ਮੈਂ ਕਿਹਾ, "ਚਾਰ ਦਿਨ, ਤਿੰਨ, ਚਾਰ ਦਿਨ ਕਿਵੇਂ?" ਅਤੇ ਉਨਾਂ ਨੇ ਕਿਹਾ, "ਠੀਕ ਹੈ।"

ਅਤੇ ਮੈਂ ਸ਼ਾਂਤੀ ਦੇ ਰਾਜੇ ਨੂੰ ਪੁੱਛਿਆ, "ਹੁਣ ਕਿਉਂ ਨਹੀਂ? ਅੱਜ ਮੈਨੂੰ ਬਹੁਤਾ ਬੁਰਾ ਨਹੀਂ ਮਹਿਸੂਸ ਕਰ ਰਹੀ। ਮੈਂ ਚੰਗਾ ਮਹਿਸੂਸ ਕਰ ਰਹੀ ਹਾਂ। ਮੇਰੇ ਕੋਲ ਬਹੁਤ ਕੰਮ ਸੀ, ਅਤੇ ਇਹ ਬਹੁਤ ਹੀ ਰੁਝੇਵੇਂ ਵਾਲਾ ਅਤੇ ਵਾਧੂ ਕੰਮ ਸੀ। ਇਹ ਸਿਰਫ਼ ਵਾਧੂ ਕੰਮ ਆਉਂਦਾ ਹੈ। ਪਰ ਮੈਂ ਠੀਕ ਹਾਂ। ਅਸੀਂ ਇਹ ਕਰ ਸਕਦੇ ਹਾਂ।" ਮੈਂ ਉਸਨੂੰ ਪੁੱਛਿਆ ਕਿ ਰਾਜੇ ਕਿੰਨੇ ਦਿਨ ਬਾਅਦ ਆ ਸਕਦੇ ਹਨ। ਤਾਂ ਸ਼ਾਂਤੀ ਦੇ ਰਾਜੇ ਨੇ ਮੈਨੂੰ ਦੱਸਿਆ ਕਿ ਇਹ ਜ਼ੀਰੋ ਦਿਨ ਹਨ ਕਿਉਂਕਿ ਉਹ ਪਹਿਲਾਂ ਹੀ ਇੱਥੇ ਹਨ, ਭਾਵ ਉਹ ਪਹਿਲਾਂ ਹੀ ਸਾਡੇ ਗ੍ਰਹਿ 'ਤੇ ਹਨ। ਤਾਂ ਮੈਂ ਕਿਹਾ, "ਕੀ ਅਸੀਂ ਇਹ ਹੁਣ ਨਹੀਂ ਕਰ ਸਕਦੇ?" ਉਸਨੇ ਕਿਹਾ, "ਨਹੀਂ।" ਤਾਂ ਮੈਂ ਹੁਣ ਉਸਨੂੰ ਪੁੱਛ ਰਹੀ ਹਾਂ ਕਿ ਕਿਉਂ। ਇਸ ਲਈ ਉਮੀਦ ਹੈ ਕਿ ਚਾਰ ਦਿਨਾਂ ਵਿੱਚ, ਯਾਨੀ 1 ਅਗਸਤ ਨੂੰ, ਮੈਂ ਉਨ੍ਹਾਂ ਰਾਜਿਆਂ ਵਿੱਚੋਂ ਇੱਕ ਨਾਲ ਗੱਲ ਕਰ ਸਕਾਂਗੀਂ ਜੋ ਦੂਰੋਂ ਆਏ ਸਨ ਅਤੇ ਇੰਨੇ ਸਮੇਂ ਤੋਂ ਉਡੀਕ ਕਰਦੇ ਰਹੇ ਹਨ।

ਮੈਨੂੰ ਬਹੁਤ ਅਫ਼ਸੋਸ ਹੈ, ਤੁਸੀਂ ਸਾਰੇ, ਜਨਾਬ ਸ੍ਰੀਮਾਨ। ਮੈਨੂੰ ਬਹੁਤ ਅਫ਼ਸੋਸ ਹੈ। ਮੈਨੂੰ ਸੱਚਮੁੱਚ ਇਹ ਨਹੀਂ ਸੀ ਸੋਚ‌ਿਆ ਕਿ ਤੁਸੀਂ ਪਹਿਲਾਂ ਹੀ ਇੱਥੇ ਹੋ ਅਤੇ ਮੇਰਾ ਇੰਤਜ਼ਾਰ ਕਰ ਰਹੇ ਹੋਂ। ਅਤੇ ਮੈਂ ਸ਼ਾਂਤੀ ਦੇ ਰਾਜੇ ਨੂੰ ਪੁੱਛਿਆ, ਅਸੀਂ ਇਹ ਹੁਣੇ ਕਿਉਂ ਨਹੀਂ ਕਰ ਸਕਦੇ, ਅੱਜ ਰਾਤ - ਰਾਜ‌ਿਆਂ ਵਿਚੋਂ ਕਿਸੇ ਇੱਕ ਨਾਲ ਗੱਲਬਾਤ। ਉਸਨੇ ਕਿਹਾ, "ਨਹੀਂ ਹੋ ਸਕਦਾ, ਕਿਉਂਕਿ ਸ਼ਾਂਤੀ ਕਰਮ ਮੀਟਿੰਗ ਵਿੱਚ ਰੁਕਾਵਟ ਪਾਉਂਦਾ ਹੈ।" ਹਾਏ ਮੇਰੇ ਪ੍ਰਮਾਤਮਾ, ਮੈਨੂੰ ਬਹੁਤ ਨਿਰਾਸ਼ਾ ਮਹਿਸੂਸ ਹੋਈ। ਕੀ ਕਰੀਏ? ਸਾਨੂੰ ਸਿਰਫ਼ ਚਾਰ ਦਿਨ ਹੋਰ ਉਡੀਕ ਕਰਨੀ ਪਵੇਗੀ। ਅਤੇ ਇਸ ਦੌਰਾਨ, ਸਾਡੇ ਕੋਲ ਪਹਿਲਾਂ ਹੀ ਕਈ ਰਾਜੇ ਹਨ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ, ਅਤੇ ਮੈਂ ਉਨ੍ਹਾਂ ਨੂੰ ਰਿਕਾਰਡ ਕੀਤਾ ਸੀ, ਪਰ ਮੈਂ ਬਹੁਤ ਵਿਅਸਤ ਰਹੀ ਹਾਂ, ਬਹੁਤ ਵਿਅਸਤ ਕਿ ਇਹ ਕਰਨਾ ਸੰਭਵ ਨਹੀਂ ਸੀ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਪਿਆ ਅਤੇ ਬਹੁਤ ਸਾਰੀਆਂ ਛੋਟੀਆਂ ਲੜਾਈਆਂ ਲੜਨੀਆਂ ਪਈਆਂ। ਅਤੇ ਸ਼ਾਇਦ ਇਸੇ ਲਈ ਪ੍ਰਮਾਤਮਾ ਨੇ ਇਹ ਦੇਖਿਆ, ਅਤੇ ਜਦੋਂ ਮੈਂ ਦੂਰੋਂ ਰਾਜਿਆਂ ਨਾਲ ਕੁਝ ਗੱਲਾਂ ਕਰਨ ਲਈ ਕਿਹਾ, ਤਾਂ ਪ੍ਰਮਾਤਮਾ ਨੇ ਕਿਹਾ, "ਨਹੀਂ, ਇੰਤਜ਼ਾਰ ਕਰੋ - ਤੁਹਾਡੇ ਲਈ ਬਹੁਤ ਜ਼ਿਆਦਾ ਹੈ।"

ਹਾਂਜੀ, ਸ਼ਾਇਦ ਮੈਂ ਬਹੁਤ ਰੁੱਝੀ ਹੋਈ ਸੀ। ਠੀਕ ਹੈ, ਮੈਨੂੰ ਉਮੀਦ ਹੈ ਕਿ ਹੁਣ ਤੋਂ ਅਸੀਂ ਚੌਥੇ ਦਿਨ ਗੱਲਬਾਤ ਜਾਰੀ ਰੱਖ ਸਕਦੇ ਹਾਂ ਅਤੇ ਬਾਅਦ ਵਿੱਚ ਵੀ ਜਾਰੀ ਰੱਖ ਸਕਾਂਗੇ। ਮੈਂ ਹੁਣ ਕੁਝ ਵੀ ਐਲਾਨ ਨਹੀਂ ਕਰਨਾ ਚਾਹੁੰਦੀ, ਕਿਉਂਕਿ ਸਭ ਕੁਝ ਚੁੱਪਚਾਪ ਕਰਨਾ ਬਿਹਤਰ ਹੈ। ਨਹੀਂ ਤਾਂ, ਕਈ ਵਾਰ ਨਕਾਰਾਤਮਕ ਸ਼ਕਤੀ ਇਸਨੂੰ ਪਰੇਸ਼ਾਨ ਕਰਨ ਜਾਂ ਰੁਕਾਵਟ ਪਾਉਣ ਲਈ ਆ ਸਕਦੀ ਹੈ। ਠੀਕ ਹੈ, ਆਓ ਪ੍ਰਾਰਥਨਾ ਕਰੀਏ। ਜਿਵੇਂ ਹੀ ਰਾਜਾ, ਇਸ ਬੈਚ ਦਾ ਪਹਿਲਾ ਰਾਜਾ, ਉਪਲਬਧ ਹੋਵੇਗਾ, ਮੈਂ ਤੁਹਾਡੇ ਨਾਲ ਗੱਲ ਕਰਾਂਗੀਂ ਕਿ ਸ਼ਾਤੀ ਕਰਮ ਹੁਣ ਸਾਡੀਆਂ ਗੱਲਬਾਤ ਮੀਟਿੰਗਾਂ ਵਿੱਚ ਵਿਘਨ ਨਹੀਂ ਪਾ ਸਕੇਗਾ। ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਮੈਨੂੰ ਉਨਾਂ ਦਾ ਕੰਮ ਕਰਨ ਵਿੱਚ ਸਹਾਇਤਾ ਕਰੇ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀਓ।

ਪਰ ਅੱਜ ਤੱਕ, ਭਾਵੇਂ ਮੇਰੀ ਦੂਰੋਂ ਕਿਸੇ ਵੀ ਰਾਜੇ ਨਾਲ ਇਕ ਗੱਲਬਾਤ ਨਹੀਂ ਹੋਈ, ਉਥੇ ਬਹੁਤ ਸਾਰਾ ਕੰਮ ਹੈ, ਵਾਧੂ ਕੰਮ, ਖਾਸ ਕਰਕੇ, ਜ਼ਿਆਦਾਤਰ ਹਰ ਸਵੇਰ ਅੱਧੀ ਰਾਤ ਤੋਂ ਸੂਰਜ ਚੜ੍ਹਨ ਤੱਕ, ਕਈ ਵਾਰ ਇਸ ਤੋਂ ਵੀ ਵੱਧ। ਜਿੱਥੇ ਵੀ ਸ਼ਾਂਤੀ ਵਾਰਤਾ ਦਾ ਸਵਾਲ ਹੈ, ਮੈਨੂੰ ਲਗਭਗ ਅਚੱਲ ਰਹਿਣਾ ਪੈਂਦਾ ਹੈ। ਮੇਰਾ ਮਤਲਬ ਇਹ ਨਹੀਂ ਕਿ ਮੈਂ ਹਿੱਲ ਨਹੀਂ ਸਕਦੀ ਸੀ ਜਾਂ ਕੁਝ ਵੀ ਨਹੀਂ। ਮੈਂ ਹਿੱਲ ਸਕਦੀ ਸੀ, ਪਰ ਮੈਂ ਨਹੀਂ ਕਰ ਸਕਦੀ,,, ਮੇਰਾ ਮਤਲਬ ਹੈ, ਛੋਟੀਆਂ ਹਰਕਤਾਂ ਠੀਕ ਹਨ, ਪਰ ਮੈਂ ਆਪਣੇ ਆਰਾਮ ਸਥਾਨ ਤੋਂ ਬਾਹਰ ਨਹੀਂ ਨਿਕਲ ਸਕਦੀ ਜਦੋਂ ਤੱਕ ਪ੍ਰਮਾਤਮਾ ਅਜਿਹਾ ਨਹੀਂ ਕਹਿੰਦਾ, ਜਦੋਂ ਤੱਕ ਪ੍ਰਮਾਤਮਾ ਮੈਨੂੰ ਬਾਹਰ ਨਿਕਲਣ ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਆਪਣਾ ਕੰਮ ਕਰਨ ਦੀ ਆਗਿਆ ਨਹੀਂ ਦਿੰਦਾ, ਉਦਾਹਰਣ ਵਜੋਂ। ਕਈ ਵਾਰ ਮੈਂ ਆਪਣੇ ਕੰਮ ਲਈ ਥੋੜ੍ਹਾ ਲੇਟ ਹੋ ਜਾਂਦੀ ਹਾਂ ਅਤੇ ਸੰਪਾਦਿਤ ਦਸਤਾਵੇਜ਼ ਭੇਜਣ ਵਿੱਚ ਵੀ ਦੇਰ ਕਰ ਦਿੰਦੀ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਮੈਂ ਲੇਟ ਹੋ ਗਈ ਹਾਂ, ਪਰ ਮੈਂ ਤੁਹਾਨੂੰ ਕਦੇ ਵੀ ਇੰਤਜ਼ਾਰ ਨਹੀਂ ਕਰਵਾ ਰਹੀ ਹੁੰਦੀ, ਅਤੇ ਫਿਰ ਇਹ ਬਿਨਾਂ ਸ਼ੌਆਂ ਦੇ ਹੋ ਜਾਵੇ ਜਾਂ ਕੋਈ ਪਿਕਅੱਪ ਨਾ ਹੋਣ, ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ । ਮੈਂ ਅਜੇ ਵੀ ਹਮੇਸ਼ਾ ਸਮੇਂ ਸਿਰ ਪਹੁੰਚਾਉਂਦੀ ਹਾਂ, ਇਸ ਲਈ ਕਿਰਪਾ ਕਰਕੇ ਮੇਰੇ ਨਾਲ ਧੀਰਜ ਰੱਖੋ।

ਮੈਂ ਇਹ ਵੀ ਦੇਖਿਆ ਹੈ ਕਿ ਹਾਲ ਹੀ ਵਿੱਚ ਤੁਹਾਡੇ ਵਿੱਚੋਂ ਬਹੁਤ ਸਾਰੇ ਮੈਨੂੰ ਦਸਤਾਵੇਜ਼ ਭੇਜਣ ਵਿੱਚ ਦੇਰੀ ਕਰ ਰਹੇ ਹਨ। ਪਰ, ਹਾਂਜੀ, ਮੈਨੂੰ ਪਤਾ ਹੈ, ਕਿਉਂਕਿ ਤੁਹਾਨੂੰ ਹੁਣ ਹੋਰ ਮੈਡੀਟੇਸ਼ਨ ਕਰਨਾ ਪਵੇਗਾ। ਜੋ ਕਰ ਸਕਦੇ ਹੋ ਕਰੋ। ਜਿੰਨਾ ਹੋ ਸਕੇ ਮੈਡੀਟੇਸ਼ਨ ਕਰੋ, ਅਤੇ ਜੋ ਕਰ ਸਕਦੇ ਹੋ ਉਹ ਕਰੋ। ਪਰ ਇਸਦਾ ਮਤਲਬ ਹੈ ਕਿ ਸਾਡੇ ਕੋਲ ਦਸਤਾਵੇਜ਼ਾਂ ਵਿਚਕਾਰ ਕੋਈ ਵੱਡੀ ਖਿੜਕੀ ਨਹੀਂ ਹੈ। ਇਸ ਲਈ ਸਾਡੇ ਦੋਵਾਂ ਦੀ ਸਮਾਂ-ਸਾਰਣੀ ਵੀ ਬਹੁਤ ਤੰਗ ਹੈ। ਪਰ ਅਸੀਂ ਉਹ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਕੀ ਕਰੀਏ? ਮੈਂ ਅੱਜ ਕੱਲ੍ਹ ਸਿਰਫ਼ ਤੁਹਾਡੇ 'ਤੇ ਨਿਰਭਰ ਕਰ ਸਕਦੀ ਹਾਂ। ਭਾਵੇਂ ਦੁਨੀਆ ਦੇ ਲੋਕ ਪਹਿਲਾਂ ਹੀ ਵੀਗਨ ਖੁਰਾਕ, ਵੀਗਨ ਹਮਦਰਦੀ ਵਾਲੀ ਜੀਵਨ ਸ਼ੈਲੀ ਨੂੰ ਹੋਰ ਅਤੇ ਹੋਰ ਵਧ ਸਵੀਕਾਰ ਕਰ ਰਹੇ ਹਨ, ਫਿਰ ਵੀ ਇਹ ਪੂਰੀ ਤਰ੍ਹਾਂ ਨਹੀਂ ਹੋਇਆ ਹੈ। ਇਸ ਲਈ ਸਾਨੂੰ ਸਿਰਫ਼ ਆਪਣੇ ਆਪ 'ਤੇ ਭਰੋਸਾ ਕਰਨਾ ਪਵੇਗਾ ਅਤੇ ਜੋ ਅਸੀਂ ਕਰ ਸਕਦੇ ਹਾਂ ਉਹ ਕਰਨਾ ਪਵੇਗਾ। ਜੇਕਰ ਉਹ ਸਾਰੇ ਵੀਗਨ ਬਣ ਜਾਣ, ਤਾਂ ਇਹ ਬਹੁਤ ਵਧੀਆ ਹੋਵੇਗਾ; ਗ੍ਰਹਿ ਜ਼ਰੂਰ ਬਚਾਇਆ ਜਾਵੇਗਾ, ਜ਼ਰੂਰ ਬਚਾਇਆ ਜਾਵੇਗਾ। ਅਤੇ ਮਨੁੱਖਤਾ ਯਕੀਨੀ ਤੌਰ 'ਤੇ, ਯਕੀਨੀ ਤੌਰ 'ਤੇ ਬਚਾਈ ਜਾਵੇਗੀ, ਚੰਗੀ ਤਰ੍ਹਾਂ ਬਚੇਗੀ। ਅਤੇ ਦੁਨੀਆਂ ਇੱਕ ਫਿਰਦੌਸ ਬਣ ਜਾਵੇਗੀ।

ਮੈਨੂੰ ਪਤਾ ਹੈ ਕਿ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ ਅਤੇ ਜਦੋਂ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਹਾਂ ਤਾਂ ਇਹ ਪਹਿਲਾਂ ਵਾਂਗ ਆਰਾਮਦਾਇਕ ਨਹੀਂ ਹੋ ਸਕਦਾ, ਪਰ ਸਾਨੂੰ ਬੱਸ ਕਰਨਾ ਪਵੇਗਾ। ਸਾਨੂੰ ਮਨੁੱਖਤਾ ਅਤੇ ਜਾਨਵਰ-ਲੋਕਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾਉਣੀ ਪਵੇਗੀ ਕਿਉਂਕਿ ਅਸੀਂ ਉਨ੍ਹਾਂ ਨੂੰ ਦੇਖਦੇ ਹੋਏ ਮਰਨ ਨਹੀਂ ਦੇ ਸਕਦੇ। ਇਸ ਤਰ੍ਹਾਂ ਦੀਆਂ ਸਾਰੀਆਂ ਸ਼ਾਂਤੀ ਵਾਰਤਾਵਾਂ ਸੱਚਮੁੱਚ ਮੇਰੇ ਸਰੀਰ ਨੂੰ ਪਹਿਲਾਂ ਵਾਂਗ ਮਜ਼ਬੂਤ ਨਹੀਂ ਬਣਾਉਂਦੀਆਂ, ਪਹਿਲਾਂ ਵਾਂਗ ਊਰਜਾਵਾਨ ਨਹੀਂ ਬਣਾਉਂਦੀਆਂ ਜਦੋਂ ਕਿ ਮੈਨੂੰ ਗਤੀਹੀਣ ਰੱਖਿਆ ਜਾਂਦਾ ਹੈ। ਮੇਰਾ ਮਤਲਬ ਹੈ ਕਿ ਮੈਂ ਹਿੱਲ ਸਕਦੀ ਹਾਂ, ਜਿਵੇਂ ਮੈਂ ਆਪਣੇ ਆਰਾਮ ਸਥਾਨ 'ਤੇ ਖੱਬੇ ਮੁੜ ਸਕਦੀ ਹਾਂ, ਸੱਜੇ ਮੁੜ ਸਕਦੀ ਹਾਂ, ਪਰ ਮੈਂ ਇਸ ਤੋਂ ਬਾਹਰ ਨਹੀਂ ਨਿਕਲ ਸਕਦੀ। ਮੈਨੂੰ ਬਸ ਉੱਥੇ ਹੋਣਾ ਪਵੇਗਾ, ਉੱਥੇ ਬੈਠਣਾ ਪਵੇਗਾ। ਪਰ ਜਦੋਂ ਤੱਕ ਮੈਂ ਇਹ ਕਰ ਲਿਆ ਹੈ, ਮੈਂ ਠੀਕ ਹਾਂ; ਜਦੋਂ ਮੈਂ ਇਸ ਵਿੱਚੋਂ ਬਾਹਰ ਨਿਕਲਦੀ ਹਾਂ, ਮੈਂ ਫਿਰ ਠੀਕ ਹੋ ਜਾਂਦੀ ਹਾਂ, ਦੁਬਾਰਾ ਆਮ ਵਾਂਗ। ਮੈਂ ਤੁਹਾਨੂੰ ਸਿਰਫ਼ ਇਸ ਲਈ ਚੀਜ਼ਾਂ ਦੀ ਰਿਪੋਰਟ ਕਰ ਰਹੀ ਹਾਂ ਤਾਂ ਜੋ ਅਸੀਂ ਦੋਵੇਂ ਦੁਨੀਆ ਲਈ ਇਕੱਠੇ ਕੰਮ ਕਰਦੇ ਹੋਏ ਸਮਕਾਲੀ ਹੋ ਸਕੀਏ। ਪਰ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਚਿੰਤਾ ਕਰੋ।

ਹਾਲ ਹੀ ਵਿੱਚ, ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸ ਰਹੀ ਹਾਂ ਜੋ ਮੈਂ ਤੁਹਾਨੂੰ ਪਹਿਲਾਂ ਕਦੇ ਨਹੀਂ ਦੱਸੀਆਂ। ਇਸ ਲਈ ਇਹ ਮੇਰੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਤੁਹਾਨੂੰ ਘੱਟ ਜਾਂ ਵੱਧ ਪਤਾ ਲੱਗੇ ਕਿ ਮੈਂ ਕੀ ਕਰ ਰਹੀ ਹਾਂ। ਮੇਰਾ ਮਤਲਬ ਹੈ, ਮੈਂ ਤੁਹਾਨੂੰ ਦੱਸਦੀ ਹਾਂ ਜੋ ਵੀ ਮੈਂ ਦਸ ਸਕਦੀ ਹਾਂ, ਜੋ ਵਰਜਿਤ ਨਹੀਂ ਹੈ। ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਿਵੇਂ ਕੱਲ੍ਹ, ਉਦਾਹਰਣ ਵਜੋਂ, ਜਦੋਂ ਮੈਂ ਸ਼ਾਂਤੀ ਵਾਰਤਾ ਖੇਤਰ ਤੋਂ ਬਾਹਰ ਸੀ, ਅਤੇ ਮੈਨੂੰ ਬਹੁਤ ਚੰਗਾ, ਆਮ ਮਹਿਸੂਸ ਹੋਇਆ। ਤਾਂ ਮੈਂ ਆਪਣੇ ਆਪ ਨੂੰ ਸੋਚਿਆ, "ਓਹ, ਤੁਹਾਡੀ ਉਮਰ ਲਈ," ਮੇਰਾ ਮਤਲਬ ਹੈ ਮੇਰੀ ਉਮਰ ਲਈ, "ਤੁਸੀਂ ਕਾਫ਼ੀ ਵਧੀਆ ਕਰ ਰਹੇ ਹੋ।" ਮੈਂ ਇੱਕ ਜਵਾਨ ਵਿਅਕਤੀ ਵਾਂਗ ਮਹਿਸੂਸ ਕਰਦੀ ਹਾਂ, ਆਮ ਪਹਿਲਾਂ ਵਾਂਗ । ਉਦਾਹਰਣ ਵਜੋਂ, ਮੈਨੂੰ ਹੁਣ ਅਤੇ ਜਦੋਂ ਮੈਂ 30 ਸਾਲਾਂ ਦਾ ਸੀ, ਵਿੱਚ ਕੋਈ ਫ਼ਰਕ ਮਹਿਸੂਸ ਨਹੀਂ ਹੁੰਦਾ। ਇਸ ਲਈ ਚਿੰਤਾ ਨਾ ਕਰੋ।

ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵੀ ਠੀਕ ਹੋ। ਕਿਰਪਾ ਕਰਕੇ ਚੰਗਾ ਖਾਓ, ਚੰਗਾ ਆਰਾਮ ਕਰੋ, ਅਤੇ ਆਪਣਾ ਸਭ ਤੋਂ ਵਧੀਆ ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਇਹ ਸਿਰਫ਼ ਇੱਕ ਛੋਟਾ ਜਿਹਾ ਨੋਟ ਹੈ, ਇੱਕ ਛੋਟੀ ਜਿਹੀ ਰਿਪੋਰਟ। ਜਦੋਂ ਕੁਝ ਹੋਰ ਹੋਵੇਗਾ, ਮੈਂ ਤੁਹਾਨੂੰ ਦੱਸਾਂਗੀਂ। ਪਿਆਰ, ਪਿਆਰ, ਪਿਆਰ, ਪਿਆਰ, ਪਿਆਰ। ਪ੍ਰਮਾਤਮਾ ਭਲਾ ਕਰੇ, ਪ੍ਰਮਾਤਮਾ ਭਲਾ ਕਰੇ, ਪ੍ਰਮਾਤਮਾ ਭਲਾ ਕਰੇ। ਬਹੁਤ ਸਾਰੇ ਗੁਣ, ਬਹੁਤ ਸਾਰੇ ਗੁਣ, ਭਾਵੇਂ ਤੁਸੀਂ ਗੁਣ ਲਈ ਕੰਮ ਨਹੀਂ ਕਰਦੇ, ਪਰ ਤੁਹਾਡੇ ਕੋਲ ਇਹ ਸਿਰਫ਼ ਇਸ ਲਈ ਹੈ ਕਿਉਂਕਿ ਤੁਸੀਂ ਗੁਣ ਨਹੀਂ ਚਾਹੁੰਦੇ, ਤੁਸੀਂ ਇਨਾਮ ਬਾਰੇ ਨਹੀਂ ਸੋਚਦੇ, ਤੁਹਾਨੂੰ ਇਹ ਪੂਰਾ, ਪੂਰਾ ਮਿਲੇਗਾ। ਜਦੋਂ ਅਸੀਂ ਕਿਸੇ ਚੰਗੇ ਕੰਮ ਲਈ ਕੰਮ ਕਰਦੇ ਹਾਂ, ਤਾਂ ਅਸੀਂ ਯੋਗਤਾ ਜਾਂ ਇਨਾਮ ਬਾਰੇ ਨਹੀਂ ਸੋਚਦੇ। ਪਰ ਅਸੀਂ ਜਿੰਨੇ ਜ਼ਿਆਦਾ ਬਿਨਾਂ-ਸ਼ਰਤ ਹੋਵਾਂਗੇ, ਤੁਹਾਡੀ ਯੋਗਤਾ ਓਨੀ ਹੀ ਜ਼ਿਆਦਾ ਹੋਵੇਗੀ। ਅਸੀਂ ਇਸਨੂੰ ਦੂਜਿਆਂ 'ਤੇ ਖਰਚ ਕਰ ਸਕਦੇ ਹਾਂ - ਰਿਸ਼ਤੇਦਾਰਾਂ, ਅਤੇ ਦੋਸਤਾਂ ਅਤੇ ਅਜ਼ੀਜ਼ਾਂ 'ਤੇ। ਅਤੇ ਅਸੀਂ ਇਸਨੂੰ ਕਿਸ ਨਾਲ ਸਾਂਝਾ ਕਰ ਸਕਦੇ ਹਾਂ, ਇਹ ਪ੍ਰਮਾਤਮਾ ਹੀ ਜਾਣਦਾ ਹੈ। ਪ੍ਰਮਾਤਮਾ ਨੂੰ ਪਤਾ ਹੋਵੇਗਾ ਕਿ ਸਾਡੀ ਵਾਧੂ ਯੋਗਤਾ ਦਾ ਕੀ ਕਰਨਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਅਤੇ ਮੈਨੂੰ ਤੁਹਾਡੇ ਲਈ ਬਹੁਤ ਸਤਿਕਾਰ ਹੈ ਕਿਉਂਕਿ ਤੁਸੀਂ ਬਹੁਤ ਕੁਝ ਕੁਰਬਾਨ ਕਰਦੇ ਹੋ। ਮੈਂ ਤੁਹਾਡਾ ਫਿਰ ਧੰਨਵਾਦ ਕਰਦੀ ਹਾਂ। ਅਗਲੀ ਵਾਰ ਗੱਲ ਕਰਾਂਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ. ਪ੍ਰਮਾਤਮਾ ਤੁਹਾਨੂੰ ਪਿਆਰ ਦਿਖਾਵੇ ਅਤੇ ਮੇਰੇ ਨਾਲ ਇਸ ਮਿਸ਼ਨ ਵਿੱਚ ਕੰਮ ਕਰਦੇ ਹੋਏ ਤੁਹਾਨੂੰ ਸ਼ਾਂਤੀ ਅਤੇ ਤੰਦਰੁਸਤੀ ਮਹਿਸੂਸ ਕਰਵਾਏ। ਤੁਹਾਡਾ ਧੰਨਵਾਦ, ਮੇਰੇ ਪਿਆਰ‌ਿਉ।

ਤੁਸੀਂ ਜ਼ਰੂਰ ਸੋਚਿਆ ਹੋਵੇਗਾ ਕਿ ਸ਼ਾਂਤੀ ਵਾਰਤਾ ਦਾ ਮੇਰੇ ਨਾਲ ਕੋਈ ਸਬੰਧ ਕਿਉਂ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਸ਼ਾਂਤੀ ਗੱਲਬਾਤ ਦੇ ਮੇਜ਼ 'ਤੇ ਜਾਵਾਂ। ਇਹ ਇੱਕ ਅੰਦਰੂਨੀ ਸ਼ਾਂਤੀ ਗੱਲਬਾਤ ਹੈ, ਅੰਦਰੂਨੀ ਗੱਲਬਾਤ ਜਿਸਨੂੰ ਮੈਂ ਭੌਤਿਕ ਸੰਸਾਰ ਵਿੱਚ ਬਾਹਰੋਂ ਸ਼ਾਂਤੀ ਗੱਲਬਾਤ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ, ਬੇਸ਼ੱਕ, ਸਾਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਤਲੇਆਮ, ਜਾਨਵਰ-ਲੋਕਾਂ ਦੇ ਰੂਪ ਵਿੱਚ ਮਿਲੀਅਨਜ਼ ਅਤੇ ਮਿਲੀਅਨਜ਼ ਅਤੇ ਮਿਲੀਅਨਜ਼ ਜੀਵਾਂ ਦੀ ਰੋਜ਼ਾਨਾ ਹੱਤਿਆ। ਅਤੇ ਮੇਰੇ ਲਈ ਇਸ ਤੋਂ ਬਹਿਸ ਕਰਨਾ ਬਹੁਤ ਮੁਸ਼ਕਲ ਹੈ। ਇਸ ਲਈ ਇਹ ਸਰੀਰ 'ਤੇ ਵੀ ਅਸਰ ਪਾਉਂਦਾ ਹੈ ਕਿਉਂਕਿ ਮੈਨੂੰ ਇਸ ਸਭ ਲਈ ਊਰਜਾ ਵੀ ਖਰਚ ਕਰਨੀ ਪੈਂਦੀ ਹੈ, ਜਿੰਨੀ ਮੈਂ ਇਸਨੂੰ ਕਰਨ ਦਿੰਦੀ ਹਾਂ। ਕਾਰਨ ਅਤੇ ਪ੍ਰਭਾਵ ਦੇ ਨਿਯਮ ਦੇ ਕਾਰਨ, ਮਨੁੱਖਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਛੱਡ ਕੇ ਕੋਈ ਵੀ ਮੈਨੂੰ ਰੋਕ ਨਹੀਂ ਸਕਦਾ ਜਦੋਂ ਗਤੀਵਿਧੀਆਂ ਸਰਵ ਵਿਆਪਕ ਲਾਭਕਾਰੀ ਕਾਨੂੰਨ ਦੇ ਵਿਰੁੱਧ ਹੁੰਦੀਆਂ ਹਨ।

ਇਹ ਬਿਲਕੁਲ ਇੱਕ ਵਕੀਲ ਵਾਂਗ ਹੈ ਜੇਕਰ ਉਸਨੂੰ ਆਪਣੇ ਮੁਵੱਕਿਲਾਂ ਲਈ ਇੱਕ ਅਪਰਾਧਿਕ ਦੋਸ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਇਹ ਮੁਵੱਕਿਲਾਂ ਦਾ ਇੱਕ ਸਮੂਹ ਹੈ, ਜਦੋਂ ਉਹਨਾਂ ਨੇ ਰਾਸ਼ਟਰੀ ਕਾਨੂੰਨ ਦੇ ਅਨੁਸਾਰ ਕੁਝ ਵੀ ਚੰਗਾ ਨਹੀਂ ਕੀਤਾ ਉਹ ਜੋ ਕਰ ਰਹੇ ਹਨ ਉਹ ਇਸਦੇ ਵਿਰੁੱਧ ਹੈ, ਅਤੇ ਬਹੁਤ ਸਾਰੀਆਂ, ਬਹੁਤ ਸਾਰੀਆਂ ਅਪਰਾਧਿਕ ਗਤੀਵਿਧੀਆਂ ਦੇਸ਼ ਦੇ ਕਾਨੂੰਨ ਦੇ ਵਿਰੁੱਧ ਹਨ। ਫਿਰ ਦੇਸ਼ ਦੇ ਸਭ ਤੋਂ ਵਧੀਆ ਵਕੀਲ ਨੂੰ ਵੀ ਸਬੂਤਾਂ ਦੇ ਵਿਰੁੱਧ ਬਹਿਸ ਕਰਨਾ ਇੰਨਾ ਮੁਸ਼ਕਲ ਲੱਗ ਸਕਦਾ ਹੈ। ਮੈਂ ਅਜੇ ਵੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਤੁਹਾਨੂੰ ਇਸ ਵਿੱਚੋਂ ਕੁਝ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਸ਼ਾਂਤੀ ਪ੍ਰਕਿਰਿਆ ਇੰਨੀ ਹੌਲੀ ਕਿਉਂ ਹੈ। ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਸਾਨੂੰ ਬੱਸ ਇੰਨਾ ਹੀ ਪਤਾ ਹੈ। ਫਿਰ ਵੀ ਮੇਰੇ ਨਾਲ ਕੰਮ ਕਰਨ ਲਈ ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਬਹੁਤ, ਬਹੁਤ, ਬਹੁਤ ਅਸੀਸ ਦੇਵੇ। ਆਮੇਨ।

ਮੇਰੀ ਆਵਾਜ਼ ਓਨੀ ਖੁਸ਼ ਅਤੇ ਸਾਫ਼ ਨਹੀਂ ਹੈ ਜਿੰਨੀ ਮੈਂ ਚਾਹੁੰਦੀ ਹਾਂ, ਪਰ ਚਿੰਤਾ ਨਾ ਕਰੋ, ਮੈਂ ਸੱਚਮੁੱਚ ਠੀਕ ਹਾਂ। ਇਹ ਬਸ ਮੈਨੂੰ ਜਲਦੀ ਤੋਂ ਜਲਦੀ ਦੱਸਣਾ ਪਵੇਗਾ ਕਿਉਂਕਿ ਮੈਨੂੰ ਅਜੇ ਵੀ ਸਾਰੇ ਵੇਰਵੇ ਯਾਦ ਹਨ, ਨਹੀਂ ਤਾਂ ਜੇ ਮੈਂ ਇਸਨੂੰ ਹੋਰ ਲੰਮਾ ਹੋਣ ਦਿੱਤਾ ਤਾਂ ਮੈਂ ਉਹਨਾਂ ਨੂੰ ਭੁੱਲ ਸਕਦੀ ਹਾਂ। ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਜਦੋਂ ਮੈਂ ਥੋੜ੍ਹੀ ਜਿਹੀ... ਮੇਰੇ ਮਨ ਵਿੱਚ ਅਜੇ ਵੀ ਇਸ ਤਰ੍ਹਾਂ ਦੀ ਸਰੀਰਕ, ਸਮਾਧੀ-ਵਰਗੀ ਸਥਿਤੀ ਹੈ। ਪਰ ਬਾਅਦ ਵਿੱਚ, ਮੈਂ ਠੀਕ ਹੋ ਜਾਵਾਂਗੀਂ । ਬਾਅਦ ਵਿੱਚ, ਜਦੋਂ ਮੈਂ ਅੰਦਰੂਨੀ ਸਮਾਧੀ ਵਰਗੀ ਮਨ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਬਾਹਰ ਆ ਜਾਵਾਂਗੀ ਅਤੇ ਦਿਨ ਵੇਲੇ ਆਮ ਵਾਂਗ ਆਪਣਾ ਕੰਮ ਕਰਾਂਗੀਂ, ਤਾਂ ਮੈਂ ਠੀਕ ਹੋ ਜਾਵਾਂਗੀਂ। ਇਸ ਲਈ ਚਿੰਤਾ ਨਾ ਕਰੋ। ਮੈਂ ਸੱਚਮੁੱਚ ਠੀਕ-ਠਾਕ ਹਾਂ। ਅਤੇ ਤੁਹਾਡੇ ਸਾਰਿਆਂ ਦਾ ਭਲਾ, ਸਭ ਦਾ ਭਲਾ, ਸਾਰੀ ਖੁਸ਼ੀ, ਪ੍ਰਮਾਤਮਾ ਦੇ ਪਿਆਰ ਵਿੱਚ, ਸਾਡੇ MAPA ਦੀ ਗਲਵੱਕੜੀ ਵਿੱਚ। ਆਮੇਨ।

Photo Caption: “ਕੌਣ ਕਦੇ ਸੱਚਮੁੱਚ ਰੌਸ਼ਨੀ ਨੂੰ ਰੋਕ ਸਕਦਾ ਹੈ!”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-06
4048 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-07
4020 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:26
ਧਿਆਨਯੋਗ ਖਬਰਾਂ
2026-08-25
854 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-08-25
829 ਦੇਖੇ ਗਏ
7:21

No-Pain and Have-Pain Foods, Part 32

1200 ਦੇਖੇ ਗਏ
ਸ਼ਾਰਟਸ
2026-08-25
1200 ਦੇਖੇ ਗਏ
3:53

GLOBAL DISASTERS, JULY 2026

1099 ਦੇਖੇ ਗਏ
ਸ਼ਾਰਟਸ
2026-08-25
1099 ਦੇਖੇ ਗਏ
ਧਿਆਨਯੋਗ ਖਬਰਾਂ
2026-08-24
11447 ਦੇਖੇ ਗਏ
33:17
ਧਿਆਨਯੋਗ ਖਬਰਾਂ
2026-08-24
844 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ