ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕੁਦਰਤ ਅਤੇ ਜਾਨਵਰ ਦੋਸਤਾਂ ਦੇ ਅਚੰਭੇ ਵਿੱਚ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਸਕਾਰਾਤਮਕ ਅਤੇ ਨਕਾਰਾਤਮਕ ਵਿਚਕਾਰ ਇਹ ਲੜਾਈ ਕਿਸੇ ਕੁਸ਼ਤੀ ਦੇ ਸਟੇਜ, ਜਾਂ ਮੁੱਕੇਬਾਜ਼ੀ ਦੇ ਸਥਾਨ ਵਰਗੀ ਨਹੀਂ ਹੈ। ਅਸੀਂ ਅੰਦਰੂਨੀ ਅਧਿਆਤਮਿਕ ਸ਼ਕਤੀ ਅਤੇ ਗਿਆਨ, ਬੁੱਧੀ ਦੇ ਨਾਲ-ਨਾਲ ਮਨੁੱਖਤਾ ਅਤੇ ਸਾਰੇ ਜੀਵਾਂ ਲਈ ਹਮਦਰਦੀ ਨਾਲ ਲੜਦੇ ਹਾਂ। ਇਹੀ ਸਾਡਾ ਲੜਨ ਦਾ ਟੀਚਾ ਹੈ। ਅਸੀਂ ਸਿਰਫ਼ ਮੌਜ-ਮਸਤੀ ਲਈ, ਮਸ਼ਹੂਰ ਹੋਣ ਲਈ, ਪਿਆਰ ਕੀਤੇ ਜਾਣ ਲਈ, ਜਾਂ ਸਤਿਕਾਰੇ ਜਾਣ ਲਈ ਨਹੀਂ ਲੜਦੇ। ਜਿਵੇਂ-ਜਿਵੇਂ ਮੈਂ ਵਡੀ ਹੁੰਦੀ ਜਾਂਦੀ ਹਾਂ, ਮੈਂ ਸਿਆਣੀ ਮਹਿਸੂਸ ਕਰਦੀ ਹਾਂ; ਮੈਂ ਆਪਣੇ ਦਿਲ ਵਿੱਚ ਹੋਰ ਵੀ ਡੂੰਘਾਈ ਨਾਲ ਮਹਿਸੂਸ ਕਰਦੀ ਹਾਂ, ਕਿ ਮੈਂ ਸਹੀ ਲਈ ਲੜਨ ਲਈ ਵੀ ਹੋਰ ਦ੍ਰਿੜ ਹਾਂ, ਅਤੇ ਰੂਹਾਂ ਨੂੰ ਨਰਕਾਂ ਅਤੇ ਹੋਰ ਕਿਸੇ ਵੀ ਵਧੇਰੇ ਨੀਵੇਂ ਸੰਸਾਰ ਵਿੱਚ ਦੁੱਖਾਂ ਤੋਂ ਬਚਾਉਣ ਲਈ ਦ੍ਰਿੜ ਹਾਂ। ਅਤੇ ਉਹ ਪ੍ਰੇਰਣਾ ਸੱਚਮੁੱਚ ਮੈਨੂੰ ਹਰ ਸਮੇਂ ਅੱਗੇ ਅਤੇ ਉੱਪਰ ਵੱਲ ਧੱਕ ਰਹੀ ਹੈ। […]

ਦੇਖੋ, ਅਸੀਂ ਇੱਥੇ ਸਰੀਰਕ ਤਾਕਤ ਬਾਰੇ ਗੱਲ ਨਹੀਂ ਕਰ ਰਹੇ। ਅਸੀਂ ਅਧਿਆਤਮਿਕ ਤਾਕਤ, ਪ੍ਰਮਾਤਮਾ-ਸਰੋਤ ਤੋਂ ਤਾਕਤ, ਸਾਰੀ ਸ੍ਰਿਸ਼ਟੀ ਦੇ ਸਰੋਤ ਤੋਂ, ਸਾਰੇ ਪਿਆਰ ਦੇ ਸਰੋਤ ਤੋਂ, ਸਾਰੀ ਜ਼ਿੰਦਗੀ, ਚੰਗੇ ਉਦੇਸ਼ ਲਈ ਸਾਰੀ ਬਿਨਾਂ-ਸ਼ਰਤ ਕਰਬਾਨੀ - ਮਸਕੀਨਾਂ, ਕਮਜ਼ੋਰਾਂ ਅਤੇ ਅਣਜਾਣ ਲੋਕਾਂ ਨੂੰ ਬਚਾਉਣ ਲਈ ਗੱਲ ਕਰ ਰਹੇ ਹਾਂ। ਉਹ ਪ੍ਰਮਾਤਮਾ ਦੇ ਪਿਆਰ ਅਤੇ ਬੁੱਧੀ ਨਾਲ ਪੈਦਾ ਹੋਏ ਹਨ, ਪਰ ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਗਈ ਹੈ ਅਤੇ ਹੱਥ-ਪੈਰ ਬੰਨ੍ਹੇ ਗਏ ਹਨ, ਜਦੋਂ ਕਿ ਤੈਰਨ ਲਈ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਹੈ। ਕਲਪਨਾ ਕਰੋ ਕਿ ਕੋਈ ਵੀ ਜੀਵ ਕਿੰਨਾ ਜ਼ਿਆਦਾ ਬੇਵੱਸ ਹੋ ਸਕਦਾ ਹੈ।" ਇਸ ਲਈ, ਭਾਵੇਂ ਮੈਂ ਮਰ ਰਹੀ ਹੋਵਾਂ ਜਾਂ ਹੁਣ ਨਾਲੋਂ ਵਡੀ ਹੋਵਾਂ, ਮੈਂ ਫਿਰ ਵੀ ਉਨ੍ਹਾਂ ਲਈ ਲੜਦੀ ਰਹਾਂਗੀ, ਅਤੇ ਮੈਂ ਜਿੱਤਾਂਗੀ। ਇਹ ਹੈ ਜਿਵੇਂ ਹੁਣ ਮੈਂ ਮਹਿਸੂਸ ਕਰਦੀ ਹਾਂ।

ਮੇਰਾ ਵੀ ਪ੍ਰਮਾਤਮਾ ਨਾਲ ਇੱਕ ਸਵਾਲ ਹੁੰਦਾ ਸੀ, ਇਸ ਤਰ੍ਹਾਂ: ਮੈਂ ਪ੍ਰਮਾਤਮਾ ਨੂੰ ਪੁੱਛਿਆ, "ਜਦੋਂ ਮੈਂ ਛੋਟੀ ਸੀ, ਉਸਦੇ ਮੁਕਾਬਲੇ ਤੁਸੀਂ ਮੈਨੂੰ ਅੱਜ-ਕੱਲ੍ਹ ਇੰਨਾ ਕੁਝ ਕਿਉਂ ਦੱਸਦੇ ਹੋ? ਜਦੋਂ ਮੈਂ ਛੋਟੀ ਸੀ ਤਾਂ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਤਾਂ ਜੋ ਮੈਂ ਬਹੁਤ ਵਧੀਆ ਕੰਮ ਕਰ ਸਕਦੀ?" ਤਾਂ, ਕੀ ਤੁਸੀਂ ਜਾਣਦੇ ਹੋ ਕਿ ਪ੍ਰਮਾਤਮਾ ਨੇ ਮੈਨੂੰ ਕੀ ਕਿਹਾ? ਉਨਾਂ ਨੇ ਕਿਹਾ, "ਹੁਣ ਤੁਸੀਂ ਸਿਆਣੇ ਹੋ ਗਏ ਹੋਂ। ਤੁਸੀਂ ਇਕ ਪੱਕੇ ਹੋਏ ਫਲ ਵਾਂਗ ਹੋ। ਜੇ ਇਹ ਬਹੁਤ ਛੋਟੀ ਉਮਰ ਵਿੱਚ ਹੁੰਦਾ, ਤਾਂ ਤੁਸੀਂ ਬਸ ਇੱਕ ਖੱਟੇ ਫਲ ਵਾਂਗ ਹੋ, ਖਾਣ ਯੋਗ ਨਹੀਂ, ਅਤੇ ਬੇਕਾਰ ਵੀ ਹੋ ਸਕਦੇ ਹੋ। ਹੁਣ ਤੁਸੀਂ ਪੱਕੇ ਹੋ। ਤੁਸੀਂ ਬਹੁਤ ਅੱਛੇ ਹੋ। ਹੁਣ ਤੁਹਾਡੇ ਅੰਦਰ ਸ਼ਕਤੀ ਹੋਰ ਵੀ ਇਕੱਠੀ ਹੋ ਗਈ ਹੈ। ਹੁਣ ਤੁਹਾਡੇ ਅੰਦਰ ਹੋਰ ਬੁੱਧੀ ਪਰਿਪੱਕ ਹੋ ਗਈ ਹੈ - ਹੋਰ ਹਿੰਮਤ, ਹੋਰ ਦ੍ਰਿੜ ਇਰਾਦਾ ਆਪਣਾ ਕੰਮ ਕਰਨ ਲਈ ਸਾਰੇ ਖ਼ਤਰਿਆਂ, ਰੁਕਾਵਟਾਂ, ਅਤੇ ਸਾਰੀਆਂ ਅਸੁਵਿਧਾਵਾਂ ਦੇ ਬਾਵਜੂਦ ਜਿਨਾਂ ਦਾ ਤੁਸੀਂ ਸਾਹਮੁਣਾ ਕਰਦੇ ਹੋਂ। ਜਾਂ ਹੋ ਸਕਦਾ ਹੈ ਕਿ ਬੁੱਢਾ ਸਰੀਰ ਤੁਹਾਨੂੰ ਪਹਿਲਾਂ ਨਾਲੋਂ ਘੱਟ ਆਰਾਮਦਾਇਕ ਬਣਾ ਦੇਵੇ। ਪਰ ਤੁਹਾਡੇ ਕੋਲ ਵਧੇਰੇ ਸ਼ਕਤੀ ਹੈ ਕਿਉਂਕਿ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤੁਸੀਂ ਕਾਰੋਬਾਰ ਕਰਦੇ ਹੋ। ਜਿੰਨਾ ਲੰਮੇ ਸਮੇਂ ਤਕ ਤੁਸੀਂ ਕਾਰੋਬਾਰ ਕਰੋਗੇ, ਜੇ ਤੁਸੀਂ ਸਿਆਣੇ ਅਤੇ ਚੰਗੇ ਅਤੇ ਸਫਲ ਹੋਵੋਗੇ, ਤਾਂ ਤੁਸੀਂ ਹੋਰ ਕਮਾਓਗੇ, ਹੋਰ ਦੌਲਤ ਇਕੱਠੀ ਕਰੋਗੇ। ਤੁਸੀਂ ਆਪਣੀ ਛੋਟੀ ਉਮਰ ਵਿੱਚ ਇਹ ਸਭ ਇੱਕੋ ਵਾਰ ਜਾਂ ਇਕ ਥੋੜ੍ਹੇ ਸਮੇਂ ਵਿੱਚ ਨਹੀਂ ਕਰ ਸਕਦੇ। ਕਿਉਂਕਿ ਜਿੰਨਾ ਜ਼ਿਆਦਾ ਸਮਾਂ ਤੁਹਾਡੇ ਕੋਲ ਹੋਵੇਗਾ, ਓਨਾ ਹੀ ਜ਼ਿਆਦਾ ਤੁਸੀਂ ਆਪਣੀ ਦੌਲਤ ਇਕੱਠੀ ਕਰੋਗੇ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਜਿੰਨਾ ਚਿਰ ਇਸ ਗ੍ਰਹਿ 'ਤੇ ਰਹੋਗੇ, ਓਨਾ ਹੀ ਜ਼ਿਆਦਾ ਤੁਹਾਡਾ ਹੋਰ ਜੀਵਾਂ ਨਾਲ ਨਾਤਾ ਹੋਵੇਗਾ, ਅਤੇ ਓਨਾ ਹੀ ਜ਼ਿਆਦਾ ਤੁਸੀਂ ਆਪਣੀ ਸਾਰੀ ਅਧਿਆਤਮਿਕ ਤਾਕਤ ਅਤੇ ਅਜਿੱਤ ਸ਼ਕਤੀ ਨੂੰ ਹੇਠਾਂ ਖਿੱਚੋਗੇ। ਇਸੇ ਲਈ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਹੁਣ ਦੱਸਦਾ ਹਾਂ, ਨਾ ਕਿ ਜਦੋਂ ਤੁਸੀਂ ਛੋਟੇ ਸੀ। ਇਹ ਸਮਾਂ ਨਹੀਂ ਸੀ। ਹੁਣ ਸਮਾਂ ਆ ਗਿਆ ਹੈ।"

ਮੈਨੂੰ ਇਹ ਗੱਲ ਸੱਚਮੁੱਚ ਸਮਝ ਆ ਗਈ। ਅਤੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਉਹ ਹਮੇਸ਼ਾ ਮੈਨੂੰ ਚੁੱਪ-ਚਾਪ ਜਾਂ ਖੁੱਲ੍ਹ ਕੇ ਸਿਖਾਉਂਦਾ ਹੈ, ਮੈਨੂੰ ਬਿਨਾਂ-ਸ਼ਰਤ ਪਿਆਰ ਕਰਦਾ ਹੈ, ਮੇਰੀ ਜ਼ਿੰਦਗੀ ਦੇ ਹਰ ਨੈਨੋ ਸਕਿੰਟ ਵਿੱਚ ਮੇਰੀ ਰੱਖਿਆ ਕਰਦਾ ਹੈ। ਅਤੇ ਮੈਂ ਪ੍ਰਮਾਤਮਾ ਤੋਂ, ਆਪਣੇ ਆਤਮਿਕ ਬੈਂਕ ਤੋਂ, ਹਰ ਸਮੇਂ, ਸਵਰਗ ਤੋਂ ਧਰਤੀ ਤੱਕ ਤਾਕਤ ਪ੍ਰਾਪਤ ਕਰਦੀ ਹਾਂ। ਇਸ ਵਿੱਚ ਸਮਾਂ ਲੱਗਦਾ ਹੈ। ਅਸੀਂ ਸਵਰਗ ਵਿੱਚ ਨਹੀਂ ਹਾਂ। ਇਸ ਲਈ ਭਾਵੇਂ ਮੈਂ ਆਪਣੀ ਸਾਰੀ ਤਾਕਤ ਇਕੱਠੀ ਕਰਨਾ ਚਾਹੁੰਦੀ ਹਾਂ, ਇਸ ਵਿੱਚ ਸਮਾਂ ਤਾਂ ਲੱਗਣਾ ਹੀ ਪਵੇਗਾ। ਇੱਕ ਸਮੇਂ ਵਿੱਚ ਕੁਝ ਹਿੱਸਾ, ਇੱਕ ਸਮੇਂ ਵਿੱਚ ਕੁਝ ਹਿੱਸਾ - ਕੋਈ ਵੀ ਸਾਰੀ ਅਧਿਆਤਮਿਕ ਸ਼ਕਤੀ ਇੱਕੋ ਵਾਰ ਵਿੱਚ ਵਾਪਸ ਨਹੀਂ ਲੈ ਸਕਦਾ। ਬ੍ਰਹਿਮੰਡ ਦੇ ਇਸ ਸਿਸਟਮ ਵਿੱਚ ਇਹ ਸੰਭਵ ਨਹੀਂ ਹੈ। ਅਤੇ ਨਾਲ ਹੀ, ਭੌਤਿਕ ਸਰੀਰ ਮੇਰੇ ਅੰਦਰ ਮੇਰੇ ਉੱਚੇ ਆਤਮੇ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਤੋਂ ਇੰਨੀ ਵੱਡੀ, ਅਵਿਸ਼ਵਾਸ਼ਯੋਗ ਅਧਿਆਤਮਿਕ ਸ਼ਕਤੀ ਦਾ ਸਾਹਮਣਾ ਨਹੀਂ ਕਰ ਸਕੇਗਾ। ਮੈਂ ਸੱਚਮੁੱਚ ਇਹ ਸਭ ਸਮਝ ਗਈ ਸੀ, ਅਤੇ ਮੇਰੇ ਕੋਲ ਉਨਾਂ ਲਈ ਕੋਈ ਹੋਰ ਸਵਾਲ ਨਹੀਂ ਸਨ।

"ਤੁਸੀਂ ਕੀ ਕਹਿੰਦੇ ਹੋ? ਤੁਹਾਨੂੰ ਕੀ ਲੱਗਦਾ ਹੈ? ਤੁਸੀਂ ਕੀ ਸੋਚਦਾ ਹੋ, ਡੀ? ਕੀ ਤੁਸੀਂ ਮੈਨੂੰ ਦੱਸ ਸੱਕਦੇ ਹੋ? ਮੈਂ ਸੁਣ ਰਹੀ ਹਾਂ, ਮਿਸ ਡੀ। ਸੋਹਣੀ ਮਿਸ ਡੀ, ਮੈਂ ਸੁਣ ਰਹੀ ਹਾਂ। ਤੁਸੀਂ ਇਸ ਬਾਰੇ ਸੋਚ ਕੇ ਅਤੇ ਮੈਨੂੰ ਦੱਸੋ। ਹੈਂਜੀ?" "ਵਿਸ਼ਵ ਸ਼ਾਂਤੀ ਆ ਰਹੀ ਹੈ, ਅਤੇ ਤੁਸੀਂ ਲੋਕਾਂ ਦੇ ਹੀਰੋ ਹੋਵੋਗੇ ਅਤੇ ਸਤਿਕਾਰੇ ਜਾਓਗੇ।" "ਖੈਰ, ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਮਿਸ ਡੀ, ਤੁਹਾਡੀ ਤਾਰੀਫ਼ ਲਈ ਅਤੇ/ਜਾਂ, ਕੀ ਇਹ ਇੱਕ ਭਵਿੱਖਬਾਣੀ ਹੈ? ਕੀ ਇਹ ਇੱਕ ਭਵਿੱਖਬਾਣੀ ਹੈ? ਹਾਂ? ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਮੈਂ ਇਹ ਕਈ ਵਾਰ, ਕਈ ਵਾਰ, ਵਾਰ-ਵਾਰ ਸੁਣਿਆ, ਇੱਥੋਂ ਤੱਕ ਕਿ ਸਾਡੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਤਮਾ ਖੁਦ-ਆਪ, ਮਾਪਾ, ਮੇਰੇ ਮਾਤਾ-ਪਿਤਾ, ਸਾਡੇ ਮਾਤਾ-ਪਿਤਾ, ਸਾਡੇ ਇਕਲੌਤੇ ਮਾਤਾ-ਪਿਤਾ ਤੋਂ ਵੀ। ਪਰ ਮੈਂ ਇਸ ਬਾਰੇ ਕਦੇ ਜ਼ਿਆਦਾ ਮਹਿਸੂਸ ਨਹੀਂ ਕਰਦੀ।

ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਸ਼ਾਂਤੀ ਸੱਚਮੁੱਚ ਆ ਜਾਵੇ, ਅੰਤ ਵਿੱਚ, ਸਾਰੇ ਲੋਕਾਂ ਅਤੇ ਸਾਰੇ ਜੀਵਾਂ ਨੂੰ ਸੰਬੰਧਿਤ ਦਰਦ ਅਤੇ ਦੁੱਖਾਂ, ਅਣਗਿਣਤ ਦੁੱਖਾਂ, ਅਤੇ ਨਰਕ ਵਿੱਚ ਭਵਿੱਖ ਵਿੱਚ ਹੋਰ ਦੁੱਖਾਂ ਤੋਂ ਮੁਕਤ ਕਰਨ ਲਈ, ਜੇਕਰ ਉਹ ਯੁੱਧ ਨੂੰ ਨਹੀਂ ਰੋਕਦੇ, ਤਾਂ ਮੈਂ ਬਹੁਤ ਖੁਸ਼ ਹੋਵਾਂਗੀ। ਪਰ ਮੈਨੂੰ ਯਕੀਨ ਨਹੀਂ ਹੈ ਕਿ ਮੈਨੂੰ ਸਤਿਕਾਰਿਆ ਜਾਵੇ ਅਤੇ ਨਾਇਕ ਦਾ ਖਿਤਾਬ ਦਿੱਤਾ ਜਾਵੇ। ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਹਰ ਕੋਈ ਨਹੀਂ ਜਾਣਦਾ ਕਿ ਮੈਂ ਕੀ ਕਰ ਰਹੀ ਹਾਂ। ਮੈਂ ਇਸ ਅਤੇ ਉਸ ਬਾਰੇ ਗੱਲ ਕਰ ਸਕਦੀ ਹਾਂ, ਅਤੇ ਸ਼ਾਂਤੀ ਲਈ, ਮੈਂ ਕੀ ਕਰ ਰਹੀ ਹਾਂ, ਪਰ ਉਹ ਮੇਰੇ 'ਤੇ ਕਿਵੇਂ ਵਿਸ਼ਵਾਸ ਕਰਨਗੇ? ਜੇ ਉਹ ਮੈਨੂੰ ਬਦਨਾਮ ਨਹੀਂ ਕਰਦੇ, ਮੇਰੀ ਆਲੋਚਨਾ ਨਹੀਂ ਕਰਦੇ ਅਤੇ ਮੈਨੂੰ ਝੂਠਾ ਨਹੀਂ ਦੱਸਦੇ, ਤਾਂ ਮੈਂ ਪਹਿਲਾਂ ਹੀ ਪ੍ਰਮਾਤਮਾ ਪ੍ਰਤੀ ਸ਼ੁਕਰਗੁਜ਼ਾਰ ਹੋਵਾਂਗੀ। ਪਰ ਜੇ ਉਹ ਅਜਿਹਾ ਕਰਦੇ ਵੀ ਹਨ, ਤਾਂ ਵੀ ਮੈਂ ਉਨ੍ਹਾਂ ਲਈ ਲੜਦੀ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਨਰਕ ਵਿੱਚ ਦੁੱਖ ਝੱਲਦੇ ਨਹੀਂ ਦੇਖ ਸਕਦੀ। ਮੈਨੂੰ ਪਤਾ ਹੈ ਕਿ ਇਹ ਕਿਹੋ ਜਿਹਾ ਹੈ।

ਬਹੁਤ ਸਾਰੇ ਲੋਕ ਜੋ ਮੌਤ ਦੇ ਮੂੰਹ ਵਿੱਚ ਹਨ, ਨਰਕ ਵਿੱਚ ਚਲੇ ਗਏ ਹਨ ਅਤੇ ਵਾਪਸ ਆ ਕੇ ਸਾਨੂੰ ਬਹੁਤ ਸਾਰੀਆਂ ਭਿਆਨਕ ਗੱਲਾਂ ਦੱਸੀਆਂ ਹਨ। ਨਰਕ ਮੌਜੂਦ ਹੈ। ਮੇਰੇ ਆਪਣੇ ਅਖੌਤੀ ਪੈਰੋਕਾਰ ਵੀ ਮੇਰੇ ਨਾਲ ਨਰਕ ਵਿੱਚ ਗਏ, ਉਦਾਹਰਣ ਵਜੋਂ, ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ, ਜਾਂ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਲਈ। ਪਰ ਕਈ ਵਾਰ ਉਹ ਇਕੱਲੇ ਵੀ ਜਾਂਦੇ ਸਨ, ਅਤੇ ਮੈਂ ਉਨ੍ਹਾਂ ਨੂੰ ਕਿਸੇ ਕਿਸਮ ਦਾ ਦਿੱਤਾ ਸੀ - ਅਧਿਆਤਮਿਕ ਸੰਸਾਰ ਵਿੱਚ, ਭੌਤਿਕ ਸੰਸਾਰ ਵਿੱਚ ਨਹੀਂ - ਉਹ ਮੇਰੇ ਤੋਂ ਕਿਸੇ ਕਿਸਮ ਦਾ ਵਿਸ਼ੇਸ਼ ਪ੍ਰਵੇਸ਼ ਕਾਰਡ ਪ੍ਰਾਪਤ ਕਰ ਸਕਣ ਤਾਂ ਜੋ ਉਹ ਹੇਠਾਂ ਜਾ ਸਕਣ ਅਤੇ ਆਪਣੇ ਦੋਸਤਾਂ, ਪਰਿਵਾਰ ਨੂੰ ਇਕ ਪਿਛਲੇ ਜਨਮ ਜਾਂ ਇਸ ਜੀਵਨ ਤੋਂ ਬਚਾ ਸਕਣ, ਭਾਵੇਂ ਉਹ ਉਨ੍ਹਾਂ ਨੂੰ ਇੱਕ ਨਵੇਂ ਪੁਨਰ ਜਨਮ ਵਿੱਚ ਵੱਖੋ-ਵੱਖਰੇ ਰੂਪਾਂ ਜਾਂ ਵੱਖੋ-ਵੱਖਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਅਤੇ ਵੱਖੋ-ਵੱਖਰੇ ਪਰਿਵਾਰਾਂ ਦੇ ਕਾਰਨ ਰਿਸ਼ਤੇਦਾਰਾਂ ਜਾਂ ਦੋਸਤਾਂ ਵਜੋਂ ਯਾਦ ਨਾ ਰੱਖਣ। ਕੁਝ ਯਾਦ ਰੱਖਦੇ ਹਨ, ਕੁਝ ਨਹੀਂ, ਕਿਉਂਕਿ ਉਹ ਨਰਕ ਵਿੱਚ ਬਹੁਤ ਜ਼ਿਆਦਾ ਸੜ ਗਏ ਸਨ। ਉਹ ਸਾਰੇ ਸੜ ਗਏ, ਉਨ੍ਹਾਂ ਨੂੰ ਬਹੁਤਾ ਕੁਝ ਯਾਦ ਨਹੀਂ। ਅਤੇ ਉਹ ਵੀ ਹਲਕੇ ਨਰਕਾਂ ਤੋਂ। ਉਨ੍ਹਾਂ ਭਾਰੀ ਨਰਕਾਂ ਦੀ ਕਲਪਨਾ ਕਰੋ, ਸਾਰਾ ਦਿਨ, ਸਾਰੀ ਰਾਤ ਲਗਾਤਾਰ ਸਜ਼ਾ। ਉਹ ਕੁਝ ਵੀ ਸੋਚ ਵੀ ਨਹੀਂ ਸਕਦੇ। ਉਹਨਾਂ ਨੂੰ ਪ੍ਰਮਾਤਮਾ ਯਾਦ ਨਹੀਂ ਹੈ, ਉਹਨਾਂ ਨੂੰ ਪ੍ਰਭੂ ਯਿਸੂ ਯਾਦ ਨਹੀਂ ਹੈ, ਉਹਨਾਂ ਨੂੰ ਕਿਸੇ ਬੁੱਧ ਦਾ ਨਾਮ ਯਾਦ ਨਹੀਂ ਹੈ।

ਪਿਆਰੇ ਸਭ ਤੋਂ ਦਿਆਲੂ ਸਤਿਗੁਰੂ ਜੀ, ਮੈਂ ਸੱਤ ਸਾਲ ਦਾ ਹਾਂ। 7 ਸਤੰਬਰ, 2024 ਦੀ ਦੁਪਹਿਰ ਨੂੰ, ਮੈਡੀਟੇਸ਼ਨ ਕਰਦੇ ਸਮੇਂ ਮੈਨੂੰ ਹੇਠ-ਲਿਖੀ ਅੰਦਰੂਨੀ ਦ੍ਰਿਸ਼ਟੀ ਹੋਈ: ਮੈਂ ਸਵਰਗ ਵਿੱਚ ਸੀ, ਅਤੇ ਸਤਿਗੁਰੂ ਜੀ ਨੇ ਮੈਨੂੰ ਲੋਕਾਂ ਨੂੰ ਬਚਾਉਣ ਲਈ ਨਰਕ ਵਿੱਚ ਜਾਣ ਲਈ ਬੁਲਾਇਆ। ਸਤਿਗੁਰੂ ਜੀ ਨੇ ਇਕ ਚੱਕਰ ਬਣਾਉਣ ਲਈ ਕਰਾਸ ਦੀ ਵਰਤੋਂ ਕੀਤੀ; ਫਿਰ ਮੇਰੇ ਲਈ ਇੱਕ ਕਮਲ ਦੀ ਪੌੜੀ ਪ੍ਰਗਟ ਹੋਈ ਜਿਸ ਤੋਂ ਮੈਂ ਹੇਠਾਂ ਉਤਰਿਆ ਅਤੇ ਇੱਕ ਨਰਕ ਵਿੱਚ ਦਾਖਲ ਹੋਇਆ ਜਿਸਨੂੰ "ਕੀਟ ਮੀਂਹ ਦਾ ਨਰਕ" ਕਿਹਾ ਜਾਂਦਾ ਹੈ (ਜਿਸਦਾ ਅਰਥ ਹੈ ਕਿ ਇਸ ਵਿੱਚ ਮਧੂ-ਮੱਖੀਆਂ, ਮੱਛਰ, ਮੱਖੀਆਂ ਅਤੇ ਦੀਮਕ ਹਨ; ਇਹ ਕੀੜੇ ਜੇਲ੍ਹ ਵਿੱਚ ਬੰਦ ਲੋਕਾਂ ਦਾ ਮਾਸ ਖਾਂਦੇ ਹਨ, ਉਨ੍ਹਾਂ ਦਾ ਖੂਨ ਪੀਂਦੇ ਹਨ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਹੱਡੀਆਂ ਵੀ ਖਾ ਜਾਂਦੇ ਹਨ)।

ਫਿਰ ਮੈਂ ਇੱਕ ਹੋਰ ਜੇਲ੍ਹ ਵਿੱਚ ਗਿਆ ਜਿਸਨੂੰ "ਸ਼ਾਰਪ ਕਲੌ ਰੇਨ ਹੈਲ" ਕਿਹਾ ਜਾਂਦਾ ਸੀ, ਜਿੱਥੇ ਜਾਨਵਰਾਂ ਦੇ ਤਿੱਖੇ ਪੰਜੇ ਮੀਂਹ ਵਾਂਗ ਬਹੁਤ ਸਨ। ਉਨ੍ਹਾਂ ਨੇ ਲੋਕਾਂ ਦੇ ਸਰੀਰਾਂ ਵਿੱਚ ਛੇਕ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਖੂਨ ਵਹਿਣ ਲੱਗਾ, ਦੁੱਖ ਝੱਲਣੇ ਪਏ ਅਤੇ ਮਰਨਾ ਪਿਆ। ਅੱਗੇ, ਮੈਂ "ਆਈਵਰੀ ਐਂਡ ਬਫੇਲੋ ਹੌਰਨ ਰੇਨ ਹੈਲ" ਗਿਆ। ਅਸਮਾਨ ਤੋਂ ਤਿੱਖੇ ਸਿੰਗ ਲਗਾਤਾਰ ਡਿੱਗਦੇ ਰਹੇ, ਲੋਕਾਂ ਦੇ ਸਰੀਰਾਂ ਨੂੰ ਵਿੰਨ੍ਹਦੇ ਰਹੇ। ਉਹ ਪੀੜ ਨਾਲ ਚੀਕ ਰਹੇ ਸਨ, ਅਤੇ ਇਹ ਸਜ਼ਾਵਾਂ ਵਾਰ-ਵਾਰ ਦੁਹਰਾਈਆਂ ਜਾ ਰਹੀਆਂ ਸਨ। ਮੈਂ "ਆਇਰਨ ਸੱਪ ਰੇਨ ਨਰਕ" ਵੱਲ ਵਧਿਆ। ਲੋਹੇ ਦੇ ਸੱਪ ਲੋਕਾਂ ਦੇ ਸਰੀਰਾਂ ਵਿੱਚ ਘੁਸਪੈਠ ਕਰਦੇ ਸਨ, ਫਿਰ ਉਨ੍ਹਾਂ ਦੀਆਂ ਉਂਗਲਾਂ ਰਾਹੀਂ ਬਾਹਰ ਨਿਕਲਦੇ ਸਨ, ਅਤੇ ਉਨ੍ਹਾਂ ਦੇ ਨੱਕ ਅਤੇ ਕੰਨਾਂ ਵਿੱਚ ਦਾਖਲ ਹੋ ਜਾਂਦੇ ਸਨ, ਜਿਸ ਨਾਲ ਅਕਹਿ ਦਰਦ ਹੁੰਦਾ ਸੀ। ਅੱਗੇ, ਮੈਂ "ਸਵੋਰਡ ਐਂਡ ਬਲੇਡ ਰੇਨ ਹੈਲ" ਗਿਆ। ਧਰਤੀ ਉੱਤੇ, ਜੋ ਲੋਕ ਬੁਰੇ ਕੰਮ ਕਰਦੇ ਹਨ, ਜਿਵੇਂ ਕਿ ਜਾਨਵਰ-ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਨੂੰ ਤਲਣਾ ਜਾਂ ਭੁੰਨਣਾ, ਉਨ੍ਹਾਂ ਨੂੰ ਨਰਕ ਵਿੱਚ ਉਸੇ ਤਰ੍ਹਾਂ ਸਜ਼ਾ ਦਿੱਤੀ ਜਾਂਦੀ ਹੈ। ਅਤੇ ਉਥੇ ਹੋਰ ਵੀ ਬਹੁਤ ਸਾਰੇ ਨਰਕ ਹਨ, ਆਦਿ।

ਉਸ ਪਲ, ਮੈਂ ਕਮਲ ਵਾਲਾ ਥੈਲਾ ਕੱਢਿਆ ਜੋ ਸਤਿਗੁਰੂ ਜੀ ਨੇ ਮੈਨੂੰ ਨਰਕ ਵਿੱਚ ਉਤਰਨ ਤੋਂ ਪਹਿਲਾਂ ਦਿੱਤਾ ਸੀ। ਮੈਂ ਨਰਕ ਦੇ ਸਾਰੇ ਲੋਕਾਂ ਨੂੰ ਬੈਗ ਵਿੱਚ ਇਕੱਠਾ ਕਰ ਲਿਆ - ਇੰਨੇ ਸਾਰੇ ਲੋਕ ਕਿ ਬੈਗ ਬਹੁਤ ਵੱਡਾ ਹੋ ਗਿਆ। ਫਿਰ ਮੈਂ ਉੱਡ ਕੇ ਸਤਿਗੁਰੂ ਜੀ ਨੂੰ ਦੇ ਦਿੱਤਾ। ਮੈਂ ਦੇਖਿਆ ਕਿ ਉਹ ਲੋਕ [ਜੋ ਥੈਲੇ ਵਿੱਚੋਂ ਬਾਹਰ ਆਏ] ਸਤਿਗੁਰੂ ਜੀ ਅੱਗੇ ਗੋਡੇ ਟੇਕ ਗਏ, ਪਛਤਾਵਾ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਹੁਣ ਹੋਰ ਜਾਨਵਰ-ਲੋਕਾਂ ਦਾ ਮਾਸ ਨਹੀਂ ਖਾਣਗੇ। ਉਨ੍ਹਾਂ ਨੇ ਵੀਗਨ ਬਣਨ, ਅਧਿਆਤਮਿਕ ਤੌਰ 'ਤੇ ਅਭਿਆਸ ਕਰਨ ਅਤੇ ਚੰਗੇ ਕੰਮ ਕਰਨ ਦਾ ਪ੍ਰਣ ਲਿਆ। ਫਿਰ ਸਤਿਗੁਰੂ ਜੀ ਨੇ ਇੱਕ ਚਮਤਕਾਰ ਕੀਤਾ, ਉਨ੍ਹਾਂ ਦੀਆਂ ਰੂਹਾਂ ਦੇ ਪ੍ਰਵੇਸ਼ ਲਈ ਬਹੁਤ ਸਾਰੇ ਨਵੇਂ ਸਰੀਰ ਬਣਾਏ, ਅਤੇ ਉਨ੍ਹਾਂ ਨੂੰ ਅਧਿਆਤਮਿਕ ਅਭਿਆਸ ਲਈ ਧਰਤੀ ਤੇ ਵਾਪਸ ਭੇਜਿਆ।

ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਰੰਤ ਵੀਗਨ ਖੁਰਾਕ ਅਪਣਾਉਣ ਅਤੇ ਅਧਿਆਤਮਿਕ ਅਭਿਆਸ ਕਰਨ। ਮੈਂ ਪਹਿਲਾਂ ਹੀ ਕਈ ਵਾਰ ਨਰਕ ਵਿੱਚ ਉਤਰ ਚੁੱਕਾ ਹਾਂ - ਉਥੇ ਅਣਗਿਣਤ ਨਰਕ ਹਨ। ਇਹ ਸਿਰਫ਼ ਤੁਸੀਂ ਹੀ ਨਹੀਂ ਹੋ ਜੋ ਨਰਕ ਵਿੱਚ ਹੋ; ਤੁਹਾਡੇ ਪਰਿਵਾਰ ਅਤੇ ਪਿਆਰੇ ਵੀ ਉੱਥੇ ਹਨ। ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਸਾਡੇ ਜਾਨਵਰ ਦੋਸਤਾਂ ਨੂੰ ਖਾਣਾ ਬੰਦ ਕਰੋ। ਉਹ ਵੀ ਲੋਕ ਹਨ, ਭੋਜਨ ਨਹੀਂ। ਔ ਲੈਕ (ਵੀਐਤਨਾਮ) ਤੋਂ ਪੈਰੋਕਾਰ ਹੁ ਨਾਈ

ਆਦਿ...

ਇਸ ਜੀਵਨ ਕਾਲ ਵਿੱਚ ਵੀ, ਲੋਕ ਅਜੇ ਵੀ ਜ਼ਿੰਦਾ ਹਨ, ਉਹਨਾਂ ਨੂੰ ਪ੍ਰਮਾਤਮਾ ਜਾਂ ਬੁੱਧ, ਪ੍ਰਭੂ ਯਿਸੂ, ਸੰਤਾਂ ਅਤੇ ਰਿਸ਼ੀਆਂ ਬਾਰੇ ਵੀ ਬਹੁਤਾ ਯਾਦ ਨਹੀਂ ਹੈ। ਇਹ ਜ਼ਿੰਦਗੀ, ਮੈਨੂੰ ਹੁਣ ਇਹ ਦੁਨੀਆਂ ਪਸੰਦ ਨਹੀਂ ਹੈ, ਕਿ ਹਰ ਚੀਜ਼ ਲਈ ਤੁਹਾਨੂੰ ਦੁੱਖ ਦੇ ਨਾਲ ਭੁਗਤਾਨ ਕਰਨਾ ਪੈਂਦਾ ਹੈ।

ਅਤੇ ਤੁਸੀਂ, ਕੀ ਤੁਸੀਂ ਕਦੇ ਨਰਕ ਦੇਖਿਆ ਹੈ, ਮਿਸ ਡੀ? ਕੀ ਤੁਸੀਂ ਮਿਸ ਹੋ ਜਾਂ ਮਿਸੇਸ ਹੋ? ਮਿਸ, ਹਾਂਜੀ, ਜਵਾਨ ਅਤੇ ਸੁੰਦਰ। ਹਹ? ਹਾਂਜੀ। ਕਾਸ਼ ਮੈਂ ਵੀ ਤੇਰੇ ਵਾਂਗ ਜਵਾਨ ਅਤੇ ਸੁੰਦਰ ਹੋ ਸਕਾਂ। ਪਰ ਮੈਨੂੰ ਸੱਚਮੁੱਚ ਕੋਈ ਇਤਰਾਜ਼ ਨਹੀਂ ਹੈ। ਮੈਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕਿਵੇਂ ਦਿਖਦੀ ਹਾਂ। ਇਸ ਲਈ ਮੈਂ ਅਸਲ ਵਿੱਚ ਆਪਣਾ ਬਹੁਤਾ ਧਿਆਨ ਨਹੀਂ ਰੱਖਦੀ, ਬਸ ਘੱਟ ਤੋਂ ਘੱਟ। ਕੀ ਤੁਸੀਂ ਨਰਕ ਵਿੱਚ ਗਏ ਹੋ? ਨਹੀਂ, ਪ੍ਰਮਾਤਮਾ ਦਾ ਸ਼ੁਕਰ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਰਕ ਕਿਹੋ ਜਿਹਾ ਲੱਗਦਾ ਹੈ? ਹੈਂਜੀ? ਤੁਹਾਨੂੰ ਕਿਵੇਂ ਪਤਾ ਹੈ? ਓਹ, ਕਿਉਂਕਿ ਤੁਸੀਂ ਅੰਦਰੋਂ ਦੇਖ ਸਕਦੇ ਹੋ। ਵਾਹ। ਤੁਸੀਂ ਸਮਝਦਾਰ ਹੋ। ਤੁਸੀਂ ਬਹੁਤ ਅਭਿਆਸ ਕੀਤਾ ਹੋਵੇਗਾ, ਅਧਿਆਤਮਿਕ ਤੌਰ 'ਤੇ, ਇਕ ਪਿਛਲੇ ਜਨਮ ਵਿੱਚ ਜਾਂ ਇਸ ਜਨਮ ਵਿੱਚ ਵੀ, ਠੀਕ ਹੈ? ਓਹ, ਹਾਂਜੀ? ਤੁਹਾਡੇ ਲਈ ਚੰਗਾ।

ਨਰਕ ਕਿਹੋ ਜਿਹਾ ਹੁੰਦਾ ਹੈ? ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਇਸਨੂੰ ਕਿਵੇਂ ਦੇਖਿਆ? ਭਿਆਨਕ? ਜ਼ਰੂਰ! ਮੈਂ ਤੁਹਾਨੂੰ ਦੱਸਿਆ ਸੀ। ਇਸੇ ਲਈ ਮੈਂ ਸਖ਼ਤ ਮਿਹਨਤ ਕਰ ਰਹੀ ਹਾਂ। ਜਿਵੇਂ ਤੁਸੀਂ ਕਹਿੰਦੇ ਹੋ, ਮੈਂ ਹੁਣ ਬਹੁਤ ਬੁੱਢੀ ਹੋ ਗਈ ਹਾਂ, ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ ਕਿ ਤੁਸੀਂ ਬੁੱਢੇ ਹੋ ਜਾਂ ਜਵਾਨ, ਜਿੰਨਾ ਚਿਰ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਇਹੀ ਮਾਇਨੇ ਰੱਖਦਾ ਹੈ, ਠੀਕ ਹੈ? ਮਿਸ ਡੀ, ਤੁਸੀਂ ਇੱਕ ਬਹੁਤ ਹੀ ਦਿਲਚਸਪ ਜੀਵ ਹੋ। ਮੈਨੂੰ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਈ। ਅੱਜ ਤੁਸੀਂ ਮੈਨੂੰ ਇੱਕ ਝਟਕਾ ਦਿੱਤਾ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਜੁਗਨੂੰ ਇੰਨੀ ਸਪੱਸ਼ਟ, ਸਮਝਦਾਰੀ ਅਤੇ ਸੰਪੂਰਨ ਅੰਗਰੇਜ਼ੀ ਵਿੱਚ ਗੱਲ ਕਰ ਸਕਦਾ ਹੈ।

Photo Caption: "ਆਉਣ-ਵਾਲੇ ਪੱਕੇ ਮੌਸਮਾਂ ਨਾਲ ਮਹਿਮਾਮਈ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-23
6171 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-24
5191 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-25
4764 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-26
4915 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-27
4523 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-28
4512 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-29
4153 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-30
4030 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:26
ਧਿਆਨਯੋਗ ਖਬਰਾਂ
2026-08-25
871 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-08-25
841 ਦੇਖੇ ਗਏ
7:21

No-Pain and Have-Pain Foods, Part 32

1211 ਦੇਖੇ ਗਏ
ਸ਼ਾਰਟਸ
2026-08-25
1211 ਦੇਖੇ ਗਏ
3:53

GLOBAL DISASTERS, JULY 2026

1114 ਦੇਖੇ ਗਏ
ਸ਼ਾਰਟਸ
2026-08-25
1114 ਦੇਖੇ ਗਏ
ਧਿਆਨਯੋਗ ਖਬਰਾਂ
2026-08-24
11501 ਦੇਖੇ ਗਏ
33:17
ਧਿਆਨਯੋਗ ਖਬਰਾਂ
2026-08-24
869 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ