ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਸ਼ਵ ਸ਼ਾਂਤੀ ਇੱਥੇ ਹੈ: ਸਥਾਈ ਰਹਿਣ ਲਈ ਮੈਡੀਟੇਸ਼ਨ ਕਰੋ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਲਈ ਮੈਂ ਬਸ ਉਮੀਦ ਕਰਦੀ ਹਾਂ ਕਿ ਹੁਣ ਇਹ ਸੱਚਮੁੱਚ ਹੋਇਆ ਹੈ - ਕਿ ਵਿਸ਼ਵ ਸ਼ਾਂਤੀ ਸੱਚਮੁੱਚ ਆ ਗਈ, ਘੱਟੋ ਘੱਟ ਲੋਕਾਂ ਲਈ ਕੱਲ੍ਹ ਤੋਂ ਡਰੇ ਬਿਨਾਂ ਆਪਣੀਆਂ ਜ਼ਿੰਦਗੀਆਂ ਜੀਉਣ ਦੇ ਯੋਗ ਹੋਣ ਲਈ। ਘੱਟੋ ਘੱਟ ਬੱਚੇ, ਉਹ ਸਕੂਲ ਜਾਂਦੇ ਹਨ, ਇਹ ਜਾਣਦੇ ਹੋਏ ਕਿ ਉਹ ਸੁਰੱਖਿਅਤ ਹਨ, ਅਤੇ ਬੱਚੇ ਜਾਣਦੇ ਹਨ ਕਿ ਉਹ ਇੱਕ ਟੁਕੜੇ ਵਿੱਚ ਘਰ ਵਾਪਸ ਆਉਣ ਲਈ ਸੁਰੱਖਿਅਤ ਹਨ; ਘੱਟੋ ਘੱਟ ਤੁਹਾਡੇ ਲਈ, ਮੇਰੇ ਵਿਸ਼ਵਾਸੀਆਂ ਲਈ, ਅਤੇ ਮੇਰੇ ਲਈ, ਸਾਨੂੰ ਵੀ ਸ਼ਾਂਤੀ ਮਿਲੇਗੀ। ਸਾਨੂੰ ਇਸ ਸਾਰੀ ਮੂਰਖਤਾ-ਭਰੀ ਬੇਰਹਿਮੀ ਵਿੱਚ ਮਨੁੱਖਤਾ ਦੇ ਦੁੱਖ ਲਈ ਹਰ ਰੋਜ਼ ਰੋਣਾ ਨਹੀਂ ਪਵੇਗਾ। ਘੱਟੋ ਘੱਟ ਤੁਸੀਂ ਅਤੇ ਮੈਂ, ਸਾਨੂੰ ਸਿਰਫ਼ ਗੋਡੇ ਟੇਕ ਕੇ ਪ੍ਰਮਾਤਮਾ ਦਾ ਧੰਨਵਾਦ ਕਰਨਾ ਪਵੇਗਾ, ਅਤੇ ਕਿਸੇ ਹੋਰ ਚੀਜ਼ ਲਈ ਰੋਣਾ ਨਹੀਂ ਪਵੇਗਾ, ਵਿਸ਼ਵ ਸ਼ਾਂਤੀ ਲਈ ਸਭ ਤੋਂ ਗਰੀਬ ਭਿਖਾਰੀਆਂ ਵਾਂਗ ਭੀਖ ਨਹੀਂ ਮੰਗਣੀ ਪਵੇਗੀ, ਕਿ ਸਾਡੇ ਦਿਲ ਹੁਣ ਖੂਨ ਨਾਲ ਨਹੀਂ ਰੋਣਗੇ। ਫਿਰ, ਅਸੀਂ ਵਿਸ਼ਵ ਵੀਗਨ ਲਈ, ਉਨ੍ਹਾਂ ਗਰੀਬ, ਮਾਸੂਮ ਜਾਨਵਰ-ਲੋਕਾਂ ਲਈ ਹੋਰ ਪ੍ਰਾਰਥਨਾ ਕਰਾਂਗੇ ਜੋ ਇੰਨਾ ਜ਼ਿਆਦਾ, ਇੰਨਾ ਜ਼ਿਆਦਾ ਦੁੱਖ ਝੱਲਦੇ ਹਨ ਕਿ ਅਸੀਂ ਉਨ੍ਹਾਂ ਦੇ ਦਰਦ ਦੀਆਂ ਤਸਵੀਰਾਂ ਵਲ ਦੇਖਣ ਦੀ ਹਿੰਮਤ ਵੀ ਨਹੀਂ ਕਰਦੇ, ਮਨੁਖਾਂ ਦੇ ਬੇਸਹਾਰਾ, ਨੇਤਾਣੀਆਂ ਰੂਹਾਂ ਤੇ ਕੀਤੇ ਗਏ ਅਣਜਾਣ ਅਤਿਆਚਾਰਾਂ ਦੀਆਂ ਤਸਵੀਰਾਂ ਜੋ ਉਸੇ ਗ੍ਰਹਿ ਤੇ ਰਹਿੰਦੀਆਂ ਹਨ ਜੋ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਹੈ।

ਠੀਕ ਹੈ, ਕੋਈ ਗੱਲ ਨਹੀਂ, ਮੈਂ ਹੁਣ ਸ਼ਾਂਤ ਹੋ ਜਾਂਦੀ ਹਾਂ ਅਤੇ MAPA ਅਤੇ ਸ਼ਾਂਤੀ ਦੇ ਰਾਜੇ ਨਾਲ ਆਪਣੀ ਗੱਲ ਜਾਰੀ ਰੱਖਦੀ ਹਾਂ। ਯੂਕਰੇਨ (ਯੂਰੇਨ) ਅਤੇ ਰੂਸ ਇੱਕ ਸ਼ਾਂਤੀ ਸੰਧੀ 'ਤੇ ਦਸਤਖਤ ਕਰਨਗੇ। ਮੈਨੂੰ ਇਹੀ ਦੱਸਿਆ ਗਿਆ ਹੈ। ਉਮੀਦ ਹੈ, ਮੈਂ ਇਸਨੂੰ ਗਲਤ ਨਹੀਂ ਸੁਣਿਆ। ਅਤੇ ਉਸ ਤੋਂ ਬਾਅਦ, ਰੂਸ ਯੂਕਰੇਨ (ਯੂਰੇਨ) ਛੱਡਣ ਦੀ ਤਿਆਰੀ ਕਰੇਗਾ। ਰੂਸ ਇੱਕ ਹਫ਼ਤੇ ਦੇ ਅੰਦਰ-ਅੰਦਰ ਯੂਕਰੇਨ (ਯੂਰੇਨ) ਛੱਡਣਾ ਸ਼ੁਰੂ ਕਰ ਦੇਵੇਗਾ, ਘੱਟ ਜਾਂ ਵੱਧ।

ਮੈਨੂੰ ਉਮੀਦ ਹੈ ਕਿ ਇਹ ਮੇਰੀ ਆਪਣੀ ਕਲਪਨਾ ਅਤੇ ਪਰੀ ਕਹਾਣੀ ਨਹੀਂ ਹੈ, ਕਿਉਂਕਿ ਕਈ ਮਹੀਨੇ ਪਹਿਲਾਂ ਹੀ, ਪਿਛਲੇ ਸਾਲ ਤੋਂ ਵੀ, ਮੈਨੂੰ ਹਰ ਸਮੇਂ, ਕਈ ਵਾਰ, ਵਾਰ-ਵਾਰ, ਲਗਭਗ ਲਗਾਤਾਰ "ਡਾਕ" ਭੇਜੀ ਗਈ ਹੈ, ਜਿਵੇਂ, "ਚਿੰਤਾ ਨਾ ਕਰੋ, ਸ਼ਾਂਤੀ ਆਵੇਗੀ।" “ਡਰੋ ਨਾ, ਸ਼ਾਂਤੀ ਆਵੇਗੀ," ਜਾਂ ਹਰ ਸਮੇਂ ਇਸੇ ਤਰ੍ਹਾਂ ਦੇ ਸੁਨੇਹੇ, ਅਤੇ ਮੈਂ ਲਗਭਗ ਪਾਗਲ ਦੀ ਤਰਾਂ ਹੋ ਗਈ, ਕਿਉਂਕਿ ਮੈਨੂੰ ਇਹ ਆਉਂਦੀ ਦਿਖਾਈ ਨਹੀਂ ਦਿੱਤੀ। ਉਸ ਸਮੇਂ, ਮੈਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਮੈਨੂੰ ਕੁਝ ਵੀ ਦੇਖਣ ਦੀ ਇਜਾਜ਼ਤ ਨਹੀਂ ਹੈ। ਮੈਨੂੰ ਸਿਰਫ਼ ਇੱਕ ਅੰਨ੍ਹੇ, ਬੋਲ਼ੇ ਅਤੇ ਗੂੰਗੇ ਵਿਅਕਤੀ ਵਾਂਗ ਕੰਮ ਕਰਨਾ ਪਿਆ। ਮੈਨੂੰ ਬਸ ਕੰਮ ਕਰਨਾ ਪਿਆ, ਇਹ ਨਾ ਜਾਣਦੇ ਹੋਏ ਕਿ ਕੀ ਹੋਵੇਗਾ, ਇਹੀ ਕਾਰਨ ਹੈ ਕਿ ਇਸਨੂੰ ਸਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨਕਾਰਾਤਮਕ ਅਸਲ ਵਿੱਚ ਚਾਹੁੰਦਾ ਸੀ ਕਿ ਮੈਂ ਹਨੇਰੇ ਵਿੱਚ ਕੰਮ ਕਰਾਂ, ਇਹ ਦੇਖਣ ਲਈ ਕਿ ਕੀ ਮੈਂ ਅਜੇ ਵੀ ਕੰਮ ਕਰਨਾ ਜਾਰੀ ਰੱਖਦੀ ਹਾਂ ਜਾਂ ਨਹੀਂ। ਮਾਰਾ ਰਾਜਾ ਨੇ ਮੈਨੂੰ ਇਹ ਬਾਅਦ ਵਿੱਚ ਦੱਸਿਆ, ਉਸਦੀ ਆਤਮਾ ਧੰਨ ਹੋਵੇ। ਇਸ ਲਈ ਉਮੀਦ ਹੈ, ਕਿ ਇਹ ਸੱਚਮੁੱਚ ਸੱਚ ਹੋਵੇਗਾ।

ਅਤੇ, ਜੇਕਰ ਤੁਸੀਂ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਬਾਰੇ ਇੰਟਰਨੈੱਟ 'ਤੇ ਸਾਰੀਆਂ ਖ਼ਬਰਾਂ ਪੜ੍ਹੀਆਂ ਹਨ, ਤੁਸੀਂ ਜਾਣਦੇ ਹੋ, ਜਾਂ ਹੋਰ ਬਹੁਤ ਸਾਰੀਆਂ ਭਵਿੱਖਬਾਣੀਆਂ ਜੋ ਕਹਿੰਦੀਆਂ ਹਨ ਕਿ ਇਸ ਸਾਲ, ਸਾਡੇ ਕੋਲ ਇੱਕ ਪਰਮਾਣੂ ਯੁੱਧ ਹੋਵੇਗਾ, ਇੱਕ ਅੰਤਰਰਾਸ਼ਟਰੀ ਯੁੱਧ, ਵਿਸ਼ਵ ਯੁੱਧ ਅਤੇ ਇਹ ਸਭ ਕੁਝ। ਉਹ ਤੁਹਾਡੇ ਸਿਰ 'ਤੇ ਬੰਬਾਰੀ ਕਰਦੇ ਰਹਿੰਦੇ ਹਨ ਅਤੇ ਤੁਹਾਨੂੰ ਸੱਚਮੁੱਚ ਮਾਯੂਸ ਮਹਿਸੂਸ ਕਰਵਾਉਂਦੇ ਹਨ।

ਮਿਸ਼ੇਲ ਡੀ ਨੋਸਟ੍ਰੇਡੇਮ। 1555 ਵਿੱਚ, ਉਸਨੇ "ਦ ਪ੍ਰੋਫੇਸੀਜ਼" ਪ੍ਰਕਾਸ਼ਿਤ ਕੀਤਾ। ਉਸਨੇ ਬੁਝਾਰਤਾਂ ਵਿੱਚ ਲਿਖਿਆ। ਉਸਨੇ ਚੌਪਈਆਂ ਵਿੱਚ ਲਿਖਿਆ, ਕੋਡ ਦੀਆਂ ਚਾਰ ਲਾਈਨਾਂ ਜਿਨ੍ਹਾਂ ਦਾ ਉਦੇਸ਼ ਇਨਕੁਈਜ਼ੀਸ਼ਨ ਤੋਂ ਸੱਚਾਈ ਨੂੰ ਛੁਪਾਉਣਾ ਸੀ। ਪਰ ਅੱਜ, ਉਹ ਕੋਡ ਟੁੱਟ ਰਹੇ ਹਨ। ਉਹ ਨਕਸ਼ੇ 'ਤੇ ਇੱਕੋ ਬਿੰਦੂ ਵੱਲ ਇਸ਼ਾਰਾ ਕਰ ਰਹੇ ਹਨ। ਉਹ ਹੁਣੇ ਵੱਲ ਇਸ਼ਾਰਾ ਕਰ ਰਹੇ ਹਨ। ਕੁਆਟਰੇਨ ਇੱਕ "ਲਾਲ ਵਿਰੋਧੀ" ਦੀ ਗੱਲ ਕਰਦੇ ਹਨ। ਦਹਾਕਿਆਂ ਤੱਕ, ਅਸੀਂ ਸੋਚਦੇ ਰਹੇ ਕਿ ਇਹ ਸੋਵੀਅਟ ਯੂਨੀਅਨ ਹੈ। ਫਿਰ, ਅਸੀਂ ਸੋਚਿਆ ਕਿ ਇਹ ਚੀਨ ਹੈ। ਪਰ ਅੱਜ ਨਕਸ਼ੇ ਵੱਲ ਦੇਖੋ। ਝੰਡਿਆਂ ਵੱਲ ਦੇਖੋ। ਪੂਰਬ ਤੋਂ ਉੱਠ ਰਹੀ ਇਨਕਲਾਬੀ ਅੱਗ ਵੱਲ ਦੇਖੋ। ਲਾਲ ਵਿਰੋਧੀ ਡਰ ਨਾਲ ਫਿੱਕਾ ਪੈ ਗਿਆ ਹੈ। ਇੱਕ ਜਲ ਸੈਨਾ ਦੀ ਲੜਾਈ ਸ਼ੁਰੂ ਹੋ ਗਈ ਹੈ। ਨੋਸਟ੍ਰਾਡਾਮਸ ਨੇ ਇੱਕ "ਮਹਾਨ ਬੇੜੇ ਦੇ ਮੁਖੀ" ਦੀ ਗੱਲ ਕੀਤੀ। ਉਸਨੇ ਇੱਕ ਜਗ੍ਹਾ ਦਾ ਨਾਮ ਰੱਖਿਆ: ਕਾਰਮੇਨੀਆ। ਇਹ ਇੱਕ ਪ੍ਰਾਚੀਨ ਨਾਮ ਹੈ, ਸਮੇਂ ਦੇ ਨਾਲ ਗੁਆਚਿਆ ਨਾਮ, ਪਰ ਨਕਸ਼ਾ-ਬਣਾਉਣ ਵਾਲੇ ਇਸਨੂੰ ਜਾਣਦੇ ਹਨ। ਕਾਰਮੇਨੀਆ ਈਰਾਨ ਦਾ ਦੱਖਣੀ ਤੱਟ ਹੈ। ਉਸਨੇ ਉਨ੍ਹਾਂ ਕੰਢਿਆਂ ਤੋਂ ਇੱਕ ਕਮਾਂਡਰ ਨੂੰ ਉੱਠਦੇ ਦੇਖਿਆ। ਉਸਨੇ ਰਾਤ ਦੇ ਹਨੇਰੇ ਵਿੱਚ ਇੱਕ ਬੇੜਾ ਨਿਕਲਦਾ ਦੇਖਿਆ। "ਮੱਖੀਆਂ ਦਾ ਵੱਡਾ ਝੁੰਡ ਉੱਠੇਗਾ।" ਇਹ ਉਸਦੇ ਸ਼ਬਦ ਹਨ। 1555 ਵਿੱਚ, ਉਥੇ ਕੋਈ ਮਸ਼ੀਨਾਂ ਨਹੀਂ ਸਨ। ਕੋਈ ਰੋਬੋਟ ਨਹੀਂ ਸਨ। ਪਰ ਇਕ ਰਾਡਾਰ ਸਕ੍ਰੀਨ 'ਤੇ ਡਰੋਨਾਂ ਦਾ ਇੱਕ ਝੁੰਡ ਕਿਹੋ ਜਿਹਾ ਦਿਖਾਈ ਦਿੰਦਾ ਹੈ? ਆਤਮਘਾਤੀ ਡਰੋਨਾਂ ਦਾ ਇੱਕ ਝੁੰਡ ਹਵਾ ਵਿੱਚ ਚੀਕਦੇ ਹੋਏ ਕਿਹੋ ਜਿਹਾ ਲੱਗਦਾ ਹੈ? ਮਧੂ-ਮੱਖੀਆਂ ਦਾ ਝੁੰਡ, ਇਕ ਰਾਤ ਦਾ ਹਮਲਾ। ਭਵਿੱਖਬਾਣੀ ਕਹਿੰਦੀ ਹੈ ਕਿ ਸੰਸਾਰ ਇੱਕ ਵੱਡੀ ਮੁਸੀਬਤ ਵਿੱਚ ਡੁੱਬ ਜਾਵੇਗਾ। ਨੋਸਟ੍ਰਾਡਾਮਸ ਨੇ ਇੱਕ ਸੱਤ-ਮਹੀਨਿਆਂ ਦੇ ਮਹਾਨ ਯੁੱਧ ਬਾਰੇ ਲਿਖਿਆ। ਅੱਗ ਦੇ ਸੱਤ ਮਹੀਨੇ। ਸੱਤ ਮਹੀਨੇ ਜਿੱਥੇ ਕਣਕ ਦਾ ਝਾੜ ਇੰਨਾ ਵੱਧ ਜਾਵੇਗਾ ਕਿ ਆਦਮੀ ਆਪਣੇ ਸਾਥੀ ਨੂੰ ਖਾ ਜਾਵੇਗਾ। ਬਾਜ਼ਾਰਾਂ ਵੱਲ ਦੇਖੋ। ਅਨਾਜ ਦੇ ਸਾਈਲੋ ਦੇਖੋ। 2026 ਦੇ ਟਕਰਾਅ ਨੇ ਵਪਾਰਕ ਰਸਤ‌ਿਆਂ ਨੂੰ ਦਬਾ ਦਿੱਤਾ ਹੈ। ਹੋਰਮੁਜ਼ ਜਲਡਮਰੂਮਧ ਲੋਹੇ ਦਾ ਇੱਕ ਕਬਰਸਤਾਨ ਹੈ। ਭਵਿੱਖਬਾਣੀ ਸਿਰਫ਼ ਗੋਲੀਆਂ ਬਾਰੇ ਨਹੀਂ ਹੈ। ਇਹ ਭੁੱਖ ਬਾਰੇ ਹੈ।

ਈਰਾਨ-ਅਮਰੀਕਾ ਦੇ ਚੱਲ-ਰਹੇ ਤਣਾਅ ਦੇ ਵਿਚਕਾਰ। ਜਿਵੇਂ-ਜਿਵੇਂ ਜ਼ਮੀਨੀ ਪੱਧਰ 'ਤੇ ਤਣਾਅ ਵਧਦਾ ਜਾ ਰਿਹਾ ਹੈ, ਬਹੁਤ ਸਾਰੇ ਲੋਕ ਭਵਿੱਖ ਵਿੱਚ ਕੀ ਹੋ ਸਕਦਾ ਹੈ, ਇਸ ਬਾਰੇ ਸੁਰਾਗ ਲੱਭਣ ਲਈ ਪੁਰਾਣੀਆਂ ਭਵਿੱਖਬਾਣੀਆਂ ਵੱਲ ਮੁੜ ਰਹੇ ਹਨ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨ 'ਤੇ ਸਾਂਝੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਮੱਧ ਪੂਰਬ ਸੜ ਰਿਹਾ ਹੈ। ਤਹਿਰਾਨ ਨੇ ਯੂਏਈ (ਸੰਯੁਕਤ ਅਰਬ ਅਮੀਰਾਤ), ਬਹਿਰੀਨ, ਸਾਊਦੀ ਅਰਬ ਅਤੇ ਕਤਰ ਵਿਰੁੱਧ ਹਮਲੇ ਕਰਕੇ ਬਦਲਾ ਲਿਆ। ਇਸ ਤਾਜ਼ਾ ਟਕਰਾਅ ਨੇ ਇਹ ਡਰ ਮੁੜ ਤਾਜ਼ਾ ਕਰ ਦਿੱਤਾ ਹੈ ਕਿ ਇਹ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਸਕਦੀ ਹੈ। ਬੁਲਗਾਰੀਅਨ ਰਹੱਸਵਾਦੀ ਬਾਬਾ ਵਾਂਗਾ ਨੇ ਸਪੱਸ਼ਟ ਤੌਰ 'ਤੇ ਚੇਤਾਵਨੀ ਦਿੱਤੀ ਸੀ ਕਿ ਸਾਲ 2026 ਇੱਕ ਵਿਸ਼ਵਵਿਆਪੀ ਯੁੱਧ ਦਾ ਗਵਾਹ ਬਣ ਸਕਦਾ ਹੈ। ਅੰਨ੍ਹੇ ਮਾਨਸਿਕ ਨੇ ਆਪਣੇ ਸੁਪਨਿਆਂ ਵਿੱਚ ਦਰਸ਼ਨ ਦੇਖੇ ਜੋ ਉਸ ਨਾਲ ਸੰਬੰਧਿਤ ਭਵਿੱਖਬਾਣੀਆਂ ਦਾ ਆਧਾਰ ਬਣ ਗਏ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਇੱਕ ਯੁੱਧ ਬਾਰੇ ਹੈ ਜੋ ਪੂਰਬ ਵਿੱਚ ਸ਼ੁਰੂ ਹੋਵੇਗਾ ਅਤੇ ਪੱਛਮ ਵਿੱਚ ਫੈਲ ਜਾਵੇਗਾ। ਮੱਧ ਪੂਰਬ ਇੱਕ ਵੱਡੇ ਟਕਰਾਅ ਦੀ ਲਪੇਟ ਵਿੱਚ ਹੈ ਜਿਸ ਵਿੱਚ ਹੋਰ ਉਥਲ-ਪੁਥਲ ਹੋ ਸਕਦੀ ਹੈ। ਈਰਾਨ, ਇਜ਼ਰਾਈਲ (ਅਤੇ) ਅਮਰੀਕਾ ਦੇ ਇਕ ਟਕਰਾਅ ਵਿੱਚ ਫਸਣ ਨਾਲ, ਲੋਕ ਹੈਰਾਨ ਹਨ ਕਿ ਕੀ ਬਾਬਾ ਵਾਂਗਾ ਦੀ ਭਵਿੱਖਬਾਣੀ ਸੱਚ ਹੋ ਸਕਦੀ ਹੈ।

ਪਰ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ, ਗਾਜ਼ੀਲੀਅਨ ਦੇ ਗਾਜ਼ੀਲੀਅਨ ਦੇ ਗਾਜ਼ੀਲੀਅਨ ਵਾਰ, ਕਿ ਸ਼ਾਂਤੀ ਅਜੇ ਵੀ ਆ ਰਹੀ ਹੈ। ਘੱਟੋ-ਘੱਟ ਇਸ ਸਮੇਂ, ਸਾਡੇ ਕੋਲ ਈਰਾਨ ਅਤੇ ਇਜ਼ਰਾਈਲ ਵਿੱਚ ਸ਼ਾਂਤੀ ਹੈ। ਅਸੀਂ ਰਾਸ਼ਟਰਪਤੀ ਟਰੰਪ ਅਤੇ ਅਮਰੀਕੀਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਪ੍ਰਮਾਤਮਾ ਦੀ ਕਿਰਪਾ, ਸਾਡੇ ਮਾਤਾ-ਪਿਤਾ, MAPA, ਅਤੇ ਸਾਰੇ ਸਵਰਗੀ ਜੀਵਾਂ ਦੀ ਰਹਿਮਤ, ਅਤੇ ਸਾਰੇ ਸੰਤਾਂ ਅਤੇ ਰਿਸ਼ੀਆਂ, ਭੂਤਕਾਲ, ਵਰਤਮਾਨ ਅਤੇ ਭਵਿੱਖ ਦੀ ਕਿਰਪਾ ਅਤੇ ਅਸ਼ੀਰਵਾਦ, ਯੋਗਤਾ ਦੁਆਰਾ ਇਸ ਨੂੰ ਸੰਭਵ ਬਣਾਉਣ ਵਿੱਚ ਇੰਨੀ ਮਿਹਨਤ ਕਰਨ ਲਈ। ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਆਪਣੇ ਗੋਡੇ ਜ਼ਮੀਨ 'ਤੇ ਰੱਖ ਕੇ ਅਤੇ ਸਾਡਾ ਸਿਰ ਵੀ ਜ਼ਮੀਨ 'ਤੇ। ਅਸੀਂ ਤੁਹਾਡਾ ਬਾਰ ਬਾਰ, ਬਾਰ ਬਾਰ, ਬੇਅੰਤ ਧੰਨਵਾਦ ਕਰਦੇ ਹਾਂ, MAPA, ਅਤੇ ਤੁਹਾਡੇ ਸਾਰੇ ਨੁਮਾਇੰਦਿਆਂ ਦਾ, ਅਤੇ ਤੁਹਾਡੇ ਸਾਰੇ ਵਫ਼ਾਦਾਰ ਵਿਸ਼ਵਾਸੀਆਂ ਦਾ, ਤੁਹਾਡੇ ਸਾਰੇ ਉਪਾਸਕਾਂ ਦਾ, ਤੁਹਾਡੇ ਸਾਰੇ ਪ੍ਰੇਮੀਆਂ ਦਾ, ਤੁਹਾਡੇ ਸਾਰੇ ਪ੍ਰਸ਼ੰਸਾ-ਕਰਨ ਵਾਲਿਆਂ ਦਾ, ਤੁਹਾਡੇ ਸਾਰੇ ਨਿਮਰ ਵਫ਼ਾਦਾਰ ਸੇਵਕਾਂ ਦਾ। ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਮਨੁੱਖਤਾ ਅਤੇ ਇਸ ਧਰਤੀ ਦੇ ਸਾਰੇ ਜੀਵਾਂ ਦੇ ਨਾਮ 'ਤੇ।

ਸੌਦੇ ਦੇ ਹਿੱਸੇ ਵਜੋਂ ਰੂਸੀ ਸੁਰੱਖਿਅਤ ਘਰ ਵਾਪਸ ਆ ਜਾਣਗੇ। ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਸੋਚ ਰਹੀ ਸੀ ਕਿ ਇਹ ਇੱਕ ਪਰੀ ਕਹਾਣੀ ਹੈ, ਪਰ ਫਿਰ ਵੀ, ਅਸੀਂ ਆਪਣੀ ਉਮੀਦ ਨੂੰ ਜ਼ਿੰਦਾ ਰੱਖਣ ਲਈ ਇਸ 'ਤੇ ਵਿਸ਼ਵਾਸ ਕਰ ਸਕਦੇ ਹਾਂ। ਸਾਡੇ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ। ਇਹ ਸਾਰੀਆਂ ਤਸਵੀਰਾਂ, ਇੱਕ ਸੁਰੱਖਿਅਤ ਭਵਿੱਖ, ਇੱਕ ਸ਼ਾਂਤਮਈ ਭਵਿੱਖ ਦੀਆਂ ਇਹ ਸਾਰੀਆਂ ਤਸਵੀਰਾਂ, ਸਾਡੇ ਦਿਮਾਗਾਂ ਵਿੱਚ, ਸਾਡੇ ਮਨਾਂ ਵਿੱਚ ਛਾਪ ਜਾਣਗੀਆਂ, ਤਾਂ ਜੋ ਘੱਟੋ ਘੱਟ ਸਾਡੇ ਕੋਲ ਜੀਣ ਲਈ ਕੁਝ ਸਕਾਰਾਤਮਕ ਹੋਵੇ। ਅਤੇ ਅਣਗਿਣਤ ਲੋਕਾਂ ਦੀ ਇਹ ਸਾਰੀ ਸਕਾਰਾਤਮਕ ਸੋਚ, ਨਕਾਰਾਤਮਕਤਾ ਦੇ ਵਿਰੁੱਧ ਜਾਣ ਲਈ ਵੀ ਇੱਕ ਬਹੁਤ ਹੀ ਸ਼ਾਨਦਾਰ ਊਰਜਾ ਪੈਦਾ ਕਰੇਗੀ, ਜੋ ਸਾਡੀ ਦੁਨੀਆ ਨੂੰ ਤਬਾਹ ਕਰਨ, ਮਨੁੱਖਤਾ ਨੂੰ ਤਬਾਹ ਕਰਨ, ਪਿਆਰ ਕਰਨ ਵਾਲੇ-ਗੁਆਂਢੀਆਂ ਵਰਗੇ ਜੀਵਨ, ਅਤੇ ਪ੍ਰਮਾਤਮਾ ਵਿੱਚ ਸਾਡੇ ਵਿਸ਼ਵਾਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਉਹ ਸਭ ਕੁਝ ਜੋ ਸਾਡੀਆਂ ਜ਼ਿੰਦਗੀਆਂ ਨੂੰ ਜਾਰੀ ਰੱਖਣ ਲਈ ਸੁੰਦਰ ਅਤੇ ਸਕਾਰਾਤਮਕ ਹੈ। ਅਤੇ ਘੱਟੋ-ਘੱਟ ਅਸੀਂ ਇਸਦੀ ਉਮੀਦ ਤਾਂ ਕਰ ਸਕਦੇ ਹਾਂ, ਅਤੇ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਨੂੰ ਸੰਭਵ ਬਣਾਉਣ ਲਈ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦੇ ਹਾਂ।

ਮੈਂ ਸੋਚ ਰਹੀ ਸੀ ਕਿ ਸ਼ਾਇਦ ਮੈਂ ਉਨ੍ਹਾਂ ਨੂੰ ਇਹ ਤੁਹਾਡੇ ਸਾਰਿਆਂ ਨੂੰ, ਸ਼ਾਇਦ ਘੱਟੋ-ਘੱਟ ਸਾਡੇ ਲਈ, ਪ੍ਰਮਾਤਮਾ ਦੇ ਸਾਰੇ ਪੈਰੋਕਾਰਾਂ ਨੂੰ, ਅਤੇ ਉਨ੍ਹਾਂ ਸਾਰਿਆਂ ਨੂੰ ਜੋ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਇਹ ਦੱਸਣ ਦਿੰਦੀ ਹਾਂ। ਸਾਡੇ ਕੋਲ ਸੋਚਣ ਲਈ ਕੁਝ ਚੰਗਾ ਹੋ ਸਕਦਾ ਹੈ, ਭਾਵੇਂ ਦੁਨੀਆਂ ਸਾਡੇ ਵਿਸ਼ਵਾਸਾਂ ਵਿਚ ਵਿਸ਼ਵਾਸ ਨਾ ਵੀ ਕਰੇ। ਜੇਕਰ ਇਹ ਹੁੰਦਾ ਹੈ, ਤਾਂ ਇਹ ਸਾਡੇ ਲਈ ਚੰਗਾ ਹੈ। ਜੇ ਇਹ ਨਹੀਂ ਹੁੰਦਾ, ਤਾਂ ਕੀ ਕਰੀਏ? ਸ਼ਾਇਦ ਅਸੀਂ ਕਹਿ ਸਕਦੇ ਹਾਂ, ਅਸੀਂ ਆਪਣੇ ਕੰਮ ਨਾਲ ਜੁੜੇ ਹੋਏ ਹਾਂ, ਹਰ ਰੋਜ਼ ਸਵਰਗ ਜਾਂਦੇ ਹਾਂ, ਵਾਪਸ ਆਉਂਦੇ ਹਾਂ ਅਤੇ ਆਪਣਾ ਆਮ ਸੰਸਾਰਿਕ ਕੰਮ ਕਰਦੇ ਹਾਂ, ਅਤੇ ਘਰ ਜਾਣ ਦੀ ਉਡੀਕ ਕਰਦੇ ਹਾਂ। ਅਤੇ ਜਿਵੇਂ ਭਗਵਾਨ ਯਿਸੂ ਨੇ ਕਿਹਾ, "ਫਿਰ ਮੁਰਦਿਆਂ ਨੂੰ ਮੁਰਦਿਆਂ ਨੂੰ ਦੱਬਣ ਦਿਓ।"

ਅਤੇ ਸਾਰੇ ਯੂਕਰੇਨੀਅਨ (ਯੂਰੇਨੀਅਨ) ਸ਼ਰਨਾਰਥੀ ਆਪਣੇ ਟੁੱਟੇ-ਹੋਏ ਘਰਾਂ, ਆਪਣੇ ਬਰਬਾਦ-ਹੋਏ ਪਿੰਡਾਂ ਨੂੰ ਦੁਬਾਰਾ ਬਣਾਉਣ ਅਤੇ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਮਿਲਣ ਲਈ ਸੁਰੱਖਿਅਤ ਘਰ ਵਾਪਸ ਆਉਣਗੇ। ਹੋ ਸਕਦਾ ਹੈ ਕਿ ਉਹ ਸਿਪਾਹੀ ਜੋ ਸਮੇਂ ਦੇ ਨਾਲ ਆਪਣੇ ਸਰੀਰਾਂ ਜਾਂ ਦਿਲਾਂ ਵਿਚ ਟੁੱਟੇ ਹੋਏ ਹਨ, ਠੀਕ ਹੋ ਜਾਣ। ਪ੍ਰਮਾਤਮਾ ਦੀ ਉਸਤਤਿ ਕਰੋ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਯੂਕਰੇਨੀਅਨ (ਯੂਰੇਨੀਅਨ)। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਰੂਸੀਆਂ ਨੂੰ ਵੀ। ਇਹ ਤੁਹਾਡੀ ਗਲਤੀ ਨਹੀਂ ਹੈ। ਤੁਹਾਡੇ ਵਿੱਚੋਂ ਕੋਈ ਵੀ ਇਹ ਨਹੀਂ ਚਾਹੁੰਦਾ ਸੀ। ਇਹ ਸਿਰਫ਼ ਆਗੂਆਂ ਅਤੇ ਆਗੂਆਂ ਦੀਆਂ ਗਲਤੀਆਂ ਹਨ ਜੋ ਤੁਹਾਡੇ ਲੋਕਾਂ ਦੇ ਕੁਝ ਸਮੂਹ ਦੀਆਂ ਗੱਪਾਂ ਅਤੇ ਸ਼ਿਕਾਇਤਾਂ ਸੁਣ ਰਹੇ ਸਨ ਜੋ ਤੁਹਾਡੇ ਦੇਸ਼ ਨਾਲ ਧੋਖਾ ਕੀਤਾ ਅਤੇ ਇਹ ਸਭ ਸਿਰਫ਼ ਪ੍ਰਸਿੱਧੀ ਅਤੇ ਮੁਨਾਫ਼ੇ ਲਈ ਕਰ ਰਹੇ ਸਨ। ਮੈਨੂੰ ਬਹੁਤ ਅਫ਼ਸੋਸ ਹੈ ਕਿ ਉਹ ਬਹੁਤ ਅਣਜਾਣ ਹਨ। ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੇ ਦੂਜਿਆਂ ਨੂੰ ਜੋ ਵੀ ਨੁਕਸਾਨ ਪਹੁੰਚਾਇਆ ਹੈ, ਉਹ ਉਨ੍ਹਾਂ ਨੂੰ ਹਜ਼ਾਰ ਗੁਣਾ ਵਾਪਸ ਆਵੇਗਾ, ਜਾਂ ਤਾਂ ਤੁਰੰਤ ਜਾਂ ਬਾਅਦ ਵਿੱਚ, ਜਾਂ ਤਾਂ ਇੱਥੇ ਧਰਤੀ 'ਤੇ ਜਾਂ ਨਰਕ ਵਿੱਚ। ਤੁਸੀਂ ਚੰਗੇ ਲੋਕੋ, ਰੂਸੀ ਅਤੇ ਯੂਕਰੇਨੀਅਨ (ਯੂਰੇਨੀਅਨ), ਹੁਣ ਤੋਂ ਸੁਰੱਖਿਅਤ ਰਹੋਗੇ ਅਤੇ ਸ਼ਾਂਤੀ ਨਾਲ ਰਹੋਗੇ।

ਮੇਰਾ ਅੰਦਾਜ਼ਾ ਹੈ ਕਿ ਯੂਕਰੇਨ (ਯੂਰੇਨ) ਅਤੇ ਰੂਸ ਵਿੱਚ ਹੋਰ ਬਹੁਤ ਸਾਰੇ ਵੇਰਵਿਆਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਪ੍ਰਗਟ ਕੀਤਾ ਜਾਵੇਗਾ। ਪਰ ਇਸ ਵੇਲੇ, MAPA ਮੈਨੂੰ ਹੋਰ ਕੁਝ ਨਹੀਂ ਦੱਸਦਾ। ਅਤੇ ਸ਼ਾਂਤੀ ਦਾ ਰਾਜਾ ਵੀ ਮੈਨੂੰ ਹੋਰ ਕੁਝ ਨਹੀਂ ਦੱਸਦਾ। ਅਸੀਂ ਦੇਖਾਂਗੇ ਕਿ ਕੀ ਹੋਣ ਵਾਲਾ ਹੈ, ਕੀ ਵਿਸ਼ਵ ਸ਼ਾਂਤੀ ਸੱਚਮੁੱਚ ਆਉਂਦੀ ਹੈ ਜਾਂ ਨਹੀਂ, ਮੇਰਾ ਮਤਲਬ ਹੈ ਈਰਾਨ ਤੋਂ ਬਾਅਦ।

ਮੈਂ ਇਸ ਵਾਰ ਥੋੜਾ ਜਿਹਾ ਜੋਖਮ ਲੈ ਰਹੀ ਹਾਂ ਕਿਉਂਕਿ ਆਮ ਤੌਰ 'ਤੇ ਤੁਹਾਨੂੰ ਕੁਝ ਹੋਣ ਤੋਂ ਪਹਿਲਾਂ ਨਹੀਂ ਦੱਸਣਾ ਚਾਹੀਦਾ, ਖੈਰ, ਮੇਰੇ ਕੰਮ ਵਿਚ, ਕਿਉਂਕਿ ਨਕਾਰਾਤਮਕ ਆਪਣੀ ਪੂਰੀ ਤਾਕਤ ਇਸ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਮੈਨੂੰ ਇੱਕ ਝੂਠੇ ਦਾਅਵੇ ਕਰਨ ਵਾਲੀ ਦੇ ਰੂਪ ਵਿਚ ਦਿਖਾਉਣ ਲਈ। ਪਰ ਮੈਨੂੰ ਹੁਣ ਕੋਈ ਪਰਵਾਹ ਨਹੀਂ । ਮੈਂ ਤੁਹਾਡੇ ਤੋਂ ਬਹੁਤ ਸਾਰੀਆਂ ਗੱਲਾਂ ਲੁਕਾਉਂਦੀ ਅਤੇ ਲੁਕਾਉਂਦੀ ਹੋਈ ਥੱਕ ਗਈ ਹਾਂ। ਭਾਵੇਂ ਅਸੀਂ ਕੁਝ ਘੰਟੇ ਸਕਾਰਾਤਮਕ ਸੋਚ ਦਾ ਆਨੰਦ ਮਾਣੀਏ, ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਨੂੰ ਰਹਿਣ ਦਿਓ। ਹੋ ਸਕਦਾ ਹੈ ਕਿ ਮੈਂ ਉਹਨਾਂ ਨੂੰ ਇਸਨੂੰ ਹੁਣੇ ਤੁਹਾਡੇ ਲਈ ਬਿਨਾਂ ਜਾਂ ਉਪਸਿਰਲੇਖਾਂ ਨਾਲ ਪ੍ਰਸਾਰਿਤ ਕਰਨ ਦੇਵਾਂਗੀ ਅਤੇ ਫਿਰ ਤੁਸੀਂ ਬਾਅਦ ਵਿੱਚ ਇਸ 'ਤੇ ਕੰਮ ਕਰ ਸਕਦੇ ਹੋ। ਤੁਹਾਨੂੰ ਪਿਆਰ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਮੇਰੀਆਂ ਕੰਮ-ਕਰਨ ਵਾਲੀਆਂ ਟੀਮਾਂ। ਪ੍ਰਮਾਤਮਾ ਤੁਹਾਨੂੰ ਬਹੁਤ ਅਸੀਸ ਦੇਵੇ। ਤੁਹਾਡੇ ਕੋਲ ਬਹੁਤ ਗੁਣ ਹਨ, ਮੇਰੇ ਪਿਆਰਿਓ। ਪ੍ਰਮਾਤਮਾ ਸਾਨੂੰ ਅਜੇ ਵੀ ਪਿਆਰ ਕਰੇ, ਸਾਡੀਆਂ ਸਾਰੀਆਂ ਗਲਤੀਆਂ, ਮੁਸੀਬਤਾਂ ਅਤੇ ਅਗਿਆਨਤਾ ਤੋਂ ਸਾਡੀ ਰੱਖਿਆ ਕਰੇ। ਪ੍ਰਮਾਤਮਾ ਸਾਨੂੰ ਅਸੀਸ ਦੇਵੇ। ਪ੍ਰਮਾਤਮਾ ਵਿਸ਼ਵ ਸ਼ਾਂਤੀ ਬਖਸ਼ੇ। ਆਮੇਨ।

Photo Caption: "ਇੱਕ ਬਹੁਤ ਹੀ ਗਿਆਨਵਾਨ ਗੁਰੂ ਦੁਆਰਾ ਦੀਖਿਆ ਸ਼ਾਨ ਅਤੇ ਮਹਾਨਤਾ ਦੀ ਸਿਰਫ਼ ਸ਼ੁਰੂਆਤ ਹੈ!"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-02
5239 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-03
4198 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:26
ਧਿਆਨਯੋਗ ਖਬਰਾਂ
2026-08-25
856 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-08-25
830 ਦੇਖੇ ਗਏ
7:21

No-Pain and Have-Pain Foods, Part 32

1202 ਦੇਖੇ ਗਏ
ਸ਼ਾਰਟਸ
2026-08-25
1202 ਦੇਖੇ ਗਏ
3:53

GLOBAL DISASTERS, JULY 2026

1100 ਦੇਖੇ ਗਏ
ਸ਼ਾਰਟਸ
2026-08-25
1100 ਦੇਖੇ ਗਏ
ਧਿਆਨਯੋਗ ਖਬਰਾਂ
2026-08-24
11456 ਦੇਖੇ ਗਏ
33:17
ਧਿਆਨਯੋਗ ਖਬਰਾਂ
2026-08-24
848 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ