ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਭਾਗ 331 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।

ਵਿਸਤਾਰ
ਡਾਓਨਲੋਡ Docx
ਹੋਰ ਪੜੋ

"ਅਤੇ ਮੈਂ ਸਰਬ-ਮਾਪਿਆ ਨੂੰ ਪ੍ਰਾਰਥਨਾ ਕਰਾਂਗਾ, ਜੋ ਤੁਹਾਨੂੰ ਦੇਣਗੇ ਇਕ ਹੋਰ ਦਿਲਾਸਾ ਦੇਣ ਵਾਲਾ, ਇਥੋਂ ਤਕ ਇਕ ਗਿਆਨ ਦੀ ਮਾਂ ਤੁਹਾਡੇ ਨਾਲ ਸਦਾ ਲਈ ਰਹਿਣ ਲਈ; ਕਿਉਂਕਿ ਉਹ ਸਚ ਦੀ ਪਵਿਤਰ ਆਤਮਾ ਹੈ; ਇਥੋਂ ਤਕ ਮੇਰੀ ਮਾਂ, ਮੈਂ ਤੁਹਾਡੇ ਕੋਲ ਭੇਜ‌ਿਆ ਹੈ; ਜਿਸ ਨੂੰ ਦੁਸ਼ਟ ਸੰਸਾਰ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਇਹ ਨਹੀਂ ਦੇਖਦਾ, ਨਾਂ ਹੀ ਉਨਾਂ ਨੂੰ ਜਾਣਦਾ ਹੈ।" - ਭਗਵਾਨ ਈਸਾ ਮਸੀਹ (ਵੈਸ਼ਨੋ) ਮਸੀਹ ਦੀ ਐਸੀਨ ਹੂਮੇਨ ਗੋਸਪਲ

ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਵਿਚ ਨੋਟ ਕੀਤਾ ਸੀ, 2024 ਇਕ ਗੜਬੜ ਦਾ ਸਾਲ ਸਾਬਤ ਹੋਇਆ ਹੈ, ਇਕ ਬਹੁਤ ਵਡੇ ਪੈਮਾਨੇ ਤੇ ਗੰਭੀਰ ਤਬਾਹੀਆਂ ਨਾਲ ਭਰ‌ਿਆ ਹੋਇਆ। ਇਹ ਉਵੇਂ ਖੇਡਿਆ ਗਿਆ ਹੈ ‌ਜਿਵੇਂ ਬਹੁਤ ਸਾਰੇ ਪੈਗੰਬਰਾਂ ਨੇ ਚੇਤਾਵਨੀ ਦਿਤੀ ਅੰਤ ਸਮ‌ੇਂ ਦੌਰਾਨ ਵਾਪਰੇਗਾ। ਅਸੀਂ ਇਸਾਈ ਧਰਮ ਤੋਂ ਇਹਨਾਂ ਕੁਝ ਭਵਿਖਬਾਣੀਆਂ ਦੀ ਸਮੀਖਿਆ ਕਰਨੀ ਜਾਰੀ ਰਖਾਂਗੇ।

ਬਾਈਬਲ ਸਾਨੂੰ ਇਹ ਦਿਲਚਸਪ ਭਵਿਖਬਾਣੀ ਦਸਦੀ ਹੈ । ਬਾਈਬਲ ਕਹਿੰਦੀ ਹੈ ਕਿ ਉਥੇ ਅੰਤ ਸਮ‌ਿਆਂ ਤੇ ਸਚਾਈ ਤੋਂ ਇਕ ਵਡਾ ਮੋੜ ਵਾਪਰੇਗਾ। ਇਸ ਵਡੇ ਮੋੜ ਨੂੰ ਮਹਾਨ (ਧਰਮ) ਤਿਆਗ ਕਿਹਾ ਜਾਂਦਾ ਹੈ 2 ਥਸਲੁਨੀਅਨਸ 2:3 ਵਿਚ। ਕੇਜੇਵੀ (ਕਿੰਗ ਜੇਮਜ਼ ਵਰਜ਼ਨ) ਵਿਚ ਇਸ ਨੂੰ "ਡਿਗਣਾ" ਕਿਹਾ ਜਾਂਦਾ ਹੈ ਅਤੇ ਈਐਸਵੀ ਵਿਚ (ਅੰਗਰੇਜ਼ੀ ਸੈਂਡਰਡ ਸੰਸਕਰਣ) ਇਸ ਨੂੰ "ਬਗਾਵਤ" ਕਿਹਾ ਜਾਂਦਾ ਹੈ। ਇਕ ਧਰਮ-ਤਿਆਗ ਦਾ ਭਾਵ ਹੈ ਲੋਕ ਬਗਾਵਤ ਕਰ ਰਹੇ ਹਨ ਅਤੇ ਸਚ ਨੂੰ ਛਡ ਰਹੇ ਹਨ। ਅੰਤ ਸਮ‌ਿਆਂ ਵਿਚ, ਇਹ ਇਕ ਪੂਰਨ ਅਸਵੀਕਾਰ ਹੋਵੇਗਾ ਜੋ ਪ੍ਰਮਾਤਮਾ ਨੇ ਪ੍ਰਗਟ ਕੀਤਾ ਹੈ, ਪਹਿਲੇ ਹੀ ਗੁਆਚੇ ਸੰਸਾਰ ਨੂੰ ਹੋਰ ਵੀ ਦੂਰ ਡੇਗ ਦੇਵੇਗਾ।

ਇਹਨਾਂ ਅੰਤ ਸਮ‌ਿਆਂ ਵਿਚ ਕਈਆਂ ਨੇ ਨੈਤਿਕਤਾ ਦੀ ਅਤੇ ਵਿਸ਼ਵਾਸ਼ ਦੀ ਗਿਰਾਵਟ ਦੀ ਭਵਿਖਬਾਣੀ ਕੀਤੀ ਹੈ। ਫਰਾਂਸੀਸੀ ਨਬੀ ਮੇਅਰੀ-ਜੂਲੀ ਜਾਹੇਨੀ ਲਗਦਾ ਹੈ ਸ਼ੈਤਾਨ ਦੀ ਪੂਜਾ ਦੇ ਕੰਮਾਂ ਦਾ ਵਰਣਨ ਕਰਦੀ ਹੈ ਜੋ ਜਨਤਕ ਤੌਰ ਤੇ 2024 ਓਲੰਪਿਕ ਖੇਡਾਂ ਦੀਆਂ ਰਸਮਾਂ ਵਿਚ ਪ੍ਰਦਰਸ਼ਿਤ ਕੀਤੇ ਗਏ ਸਨ। ਇਹ ਗਲ ਉਨਾਂ ਨੇ ਇਕ ਸੰਦੇਸ਼ ਵਿਚ ਦਿਤੀ ਜੋ ਉਸਨੇ ਸਾਡੀ ਲੇਡੀ ਤੋਂ ਪ੍ਰਾਪਤ ਕੀਤਾ ਸੀ।

(ਸਾਡੀ ਲੇਡੀ): "ਫਰਾਂਸ ਦੀ ਧਰਤੀ ਉਤੇ ਮੇਰੇ ਅਤਿ-ਪਿਆਰੇ ਪੁਤਰ ਦੀ ਸਜ਼ਾ ਦੇ ਡਿਗਣ ਤੋਂ ਪਹਿਲਾਂ, ਉਥੇ ਬਹੁਤ ਸਾਰੀਆਂ ਰੂਹਾਂ ਹੋਣਗੀਆਂ ਜੋ ਵਿਸ਼ਵਾਸ਼ ਗੁਆ ਬੈਠਣਗੀਆਂ। ਇਹ ਧਰਤੀ ਬਹੁਤ ਸਾਰੇ ਦੋਸ਼ੀ ਆਦਮੀਆਂ ਨਾਲ ਭਰ ਜਾਵੇਗੀ ਜਿਹੜੇ, ਕੋਠੀਆਂ ਦੇ ਤਲ ਤੋਂ, ਸ਼ੈਤਾਨ ਦੀ ਵਡਿਆਈ ਕਰਨ ਲਈ ਕੰਮ ਕਰਨਗੇ, ਫਰਾਂਸ ਦੇ ਵਡੇ ਹਿਸੇ ਵਿਚ ਪੂਜਾ ਸਥਾਨਾਂ ਤਕ ਪਹੁੰਚਾਉਣ ਲਈ ਉਸ ਨੂੰ ਉਚਾ ਚੁਕਣਗੇ।" ਅਗਸਤ 22, 1882

ਇਕ ਅੰਦਰੂਨੀ ਦਰਸ਼ਨ ਵਿਚ, ਸਾਡੇ ਸੰਸਥਾ ਦੇ ਮੈਂਬਰਾਂ ਵਿਚੋਂ ਇਕ ਨੇ ਪ੍ਰਮਾਤਮਾ ਦੇ ਵਿਰੁਧ ਜਨਤਕ ਭ੍ਰਿਸ਼ਟਤਾ ਦੇ ਭਿਆਨਕ ਨਤੀਜਿਆਂ ਨੂੰ ਦੇਖਿਆ ਜੋ ਪੈਰਿਸ ਵਿਚ ਹੋਇਆ ਸੀ।

ਮੈਂ ਅਖਾਂ ਬੰਦ ਕਰਕੇ ਪਿਆ ਸੀ, ਅਤੇ ਮੇਰੀ ਗਿਆਨ ਦੀ ਅਖ ਤੋਂ ਮੈਂ ਇਕ ਬਹੁਤ ਉਚਾ ਮੌਤ ਦਾ ਦੇਵਤਾ ਦੇਖਿਆ, ਇਕ ਮੌਤ ਦੀ ਦਾਤੀ ਉਸ ਦੇ ਹਥ ਵਿਚ ਫੜੀ ਹੋਈ ਅਤੇ ਇਕ ਫਿਕਾ ਚਿਟਾ ਕੁੜਤਾ ਪਹਿਨਿਆ ਹੋਇਆ, ਹੌਲੀ-ਹੌਲੀ ਤੁਰ ਰਿਹਾ... ਉਸ ਨੇ ਦਾਤੀ ਨੂੰ ਆਪਣੇ ਪਿਛੇ ਜ਼ਮੀਨ ਉਤੇ ਘਸੀਟਿਆ। ਦਾਤੀ ਜ਼ਮੀਨ ਦੇ ਨਾਲ ਰਗੜ ਰਹੀ ਸੀ, ਇਕ ਸਖਤ ਆਵਾਜ਼ ਬਣਾਉਂਦੀ ਹੋਈ...

ਉਹਦੇ ਪਿਛੇ ਦੇਖ‌ਦਿਆ, ਉਥੇ ਅਸਲ ਵਿਚ ਇਕ ਲੰਮਾਂ ਪ੍ਰਾਚੀਨ ਬਘੀਆਂ ਦਾ ਪਰੇਡ ਸੀ। ਘੋੜੇ ਅਤੇ ਬਘੀਆਂ ਸਾਰੇ ਭਿਆਨਕ ਕਾਲੇ ਸਨ। ਡਰਾਈਵਰ ਬਹੁਤ ਪਤਲੇ ਪ੍ਰਾਚੀਨ ਘੋੜਸਵਾਰ ਸਨ। ਉਹ ਖਾਲੀ ਅਤੇ ਬੇਜਾਨ ਗਲ ਰਹੇ ਸਨ। ਉਨਾਂ ਦੀਆਂ ਅਖਾਂ ਹਰੇ ਫਾਸਫੋਰਸੰਸ ਨਾਲ ਚਮਕ ਰਹੀਆਂ ਜਾਪਦੀਆਂ ਸੀ। ਉਨਾਂ ਦੇ ਸਰੀਰ ਥੋੜੇ ਅਸਰੀਰੀ, ਅਪਦਾਰਥਕ ਲਗਦੇ ਸੀ। ਇਹ ਲੰਮਾ, ਭੂਤ-ਪ੍ਰੇਤ ਕਾਫਲਾ ਹੌਲੀ ਹੌਲੀ ਅਗੇ ਵਧਿਆ, ਮੌਤ ਦੇ ਦੇਵਤੇ ਦੀ ਅਗਵਾਈ ਨਾਲ। ਇਕ ਪ੍ਰਾਚੀਨ ਲਾਲਟਨ ਹਰੀ ਰੋਸ਼ਨੀ ਨਾਲ ਬਘੀ ਦੇ ਸਾਹਮਣੇ ਲਟਕ ਰਿਹਾ ਸੀ, ਬਘੀ ਨਾਲ ਇਧਰ ਉਧਰ ਹਿਲ ਰਿਹਾ ਸੀ...

ਹੋਰ ਧਿਆਨ ਨਾਲ ਦੇਖਦਿਆਂ, ਕੁਝ ਬਘੀਆਂ ਬਹੁਤ ਸਾਰੀਆਂ ਮਨੁਖੀ ਖੋਪੜੀਆਂ ਨੂੰ ਲਿਜਾ ਰਹੀਆਂ ਸੀ, ਪੈਰਿਸ, ਫਰਾਂਸ ਵਿਚ ਇਕ ਪੁਲ ਵਲ ਜਾ ਰਹੀਆਂ ਸੀ। ਮੈਨੂੰ ਇਕ ਅੰਦਰੂਨੀ ਸੁਨੇਹਾ ਮਿਲ‌ਿਆ, "ਪੈਰਿਸ ਪਲੇਗ, ਮਹਾਂਮਾਰੀ ਨੂੰ ਬਾਹਰ ਭੇਜਣ ਦਾ ਪਹਿਲਾ ਸਥਾਨ ਹੋਵੇਗਾ, ਅਤੇ ਮੌਤ ਦਾ ਦੇਵਤਾ ਲੋਕ ਜਿਹੜੇ ਪ੍ਰਮਾਤਮਾ ਨੂੰ ਨਹੀਂ ਮੰਨਦੇ ਉਨਾਂ ਦੀ ਵਾਢੀ ਕਰਨ ਲਈ ਆਪਣੀ ਦਾਤੀ ਦੀ ਵਰਤੋਂ ਕਰੇਗਾ।" ਕਾਫਲਾ ਪੈਰਿਸ ਵਿਚ ਪਹੁੰਚ‌ਿਆ, ਅਤੇ ਮੌਤ ਦੇ ਦੇਵਤੇ ਨੇ ਆਪਣੀ ਦਾਤੀ ਨੂੰ ਪੈਰਿਸ ਪੁਲ ਉਤੇ ਹਿਲਾਇਆ ਅਤੇ ਪੁਲ ਉਤੇ ਪੈਦਲ ਚਲਣ ਵਾਲ‌ਿਆਂ ਤੇ ਕੁਟਮਾਰ ਕੀਤੀ। ਕਿਵੇਂ ਵੀ, ਪੈਦਲ ਚਲਣ ਵਾਲੇ ਬਿਲਕੁਲ ਅਣਜਾਣ ਸਨ, ਜਾਪਦਾ ਸੀ ਉਨਾਂ ਦੀਆਂ ਰੂਹਾਂ ਪਹਿਲੇ ਹੀ ਨਰਕ ਵਿਚ ਚਲੀਆਂ ਗਈਆਂ ਸਨ। ਸੰਸਾਰ ਵਿਚ ਸਰੀਰ ਛਡਿਆ ਗਿਆ ਬਸ ਇਕ ਟੁਟਿਆ ਸਰੀਰ ਸੀ, ਇਕ ਕਠਪੁਤਲੀ, ਜਿਉਂਦਾ ਮੁਰਦਾ।

ਮੌਤ ਦਾ ਦੇਵਤਾ ਤੁਰੰਤ ਹੀ ਨੌਟਰਾ ਡਾਮ ਗਿਰਜਾਘਰ ਦੇ ਸਾਹਮਣੇ ਪ੍ਰਗਟ ਹੋਇਆ। ਮੈਂ ਮੌਤ ਦਾ ਦੇਵਤਾ ਹਿੰਸਕ ਤੌਰ ਤੇ ਗਰਜ਼ਦਾ ਸੁਣ‌ਿਆ, ਉਸ ਨੇ ਆਪਣੀ ਵਡੀ ਦਾਤੀ ਉਠਾਈ, ਅਤੇ ਨੌਟਰਾ ਡਾਮ ਡ ਪੈਰਿਸ ਨੂੰ ਕਟ ਦਿਤਾ! ਫਿਰ ਨੌਟਰਾ ਡਾਮ ਡ ਪੈਰਿਸ ਟੁਟ ਗਿਆ ਅਤੇ ਇਕ "ਬੂਮ" ਦੇ ਨਾਲ ਢਹਿ-ਢੇਰੀ ਹੋ ਗਿਆ!

ਮੌਤ ਦੀ ਘੰਟੀ ਅਸਮਾਨ ਵਿਚ ਵਜ ਗਈ, ਕਿਉਂਕਿ ਪੈਰਿਸ ਦਾ ਤਕਰੀਬਨ ਪੂਰੀ ਤਰਾਂ ਭੂਤਾਂ ਦੁਆਰਾ ਕਬਜ਼ਾ ਕਰ ਲਿਆ ਗਿਆ। 2024 ਪੈਰਿਸ ਓਲੰਪਿਕਸ ਦੀ ਸ਼ਾਨਦਾਰ ਉਦਘਾਟਨ ਅਤੇ ਸਮਾਪਤੀ ਦੀਆਂ ਸਮਾਰੋਹਾਂ ਦੌਰਾਨ, ਉਨਾਂ ਨੇ ਮੌਤ ਦਾ ਖੁਲ ਕੇ ਸਵਾਗਤ ਕੀਤਾ, ਸ਼ੈਤਾਨ ਅਤੇ ਸੁਨਹਿਰੇ ਬਲਦ ਦੀ ਪੂਜਾ ਕੀਤੀ, ਪ੍ਰਮਾਤਮਾ ਦਾ ਮਜ਼ਾਕ ਉਡਾਇਆ, ਸੰਸਾਰ ਨੂੰ ਪ੍ਰਦੂਸ਼ਿਤ ਕੀਤਾ ਇਹਨਾਂ ਦ੍ਰਿਸ਼ਾਂ ਅਤੇ ਆਵਾਜ਼ਾਂ ਨਾਲ, ਸੰਸਾਰ ਭਰ ਵਿਚ ਲੋਕਾਂ ਤੋਂ ਹੈਰਾਨ ਕਰਨ ਵਾਲੇ ਵਿਰੋਧ ਅਤੇ ਸ਼ਕ ਪ੍ਰਾਪਤ ਕਰਦੇ ਹੋਏ।

ਇਸ ਸਮੇਂ ਤੇ, ਅਸਮਾਨ ਵਿਚ ਮੌਤ ਦੀ ਘੰਟੀ ਤੇਜ਼ ਅਤੇ ਉਚੀ ਹੋ ਗਈ। ਉਥੇ ਬਹੁਤ ਸਾਰ‌ਿਆਂ ਆਵਾਜ਼ਾਂ ਕਹਿ ਰਹੀਆਂ ਸਨ, "ਅਸੀਂ ਪੈਰਿਸ ਨੂੰ ਲੈ ਜਾਵਾਂਗੇ। ਇਸ ਫੈਸ਼ਨ ਦੀ ਰਾਜਧਾਨੀ ਹੁਣ ਸ਼ੈਤਾਨ ਦਾ ਨਿਵਾਸ ਬਣ ਗਿਆ। ਕ੍ਰਿਪਾ ਕਰਕੇ ਸਾਨੂੰ ਇਸ ਨੂੰ ਚਲਾਉਣ ਦਿਓ! ਸਾਨੂੰ ਹੋਰ ਨਾ ਰੋਕੋ, ਨਹੀਂ ਤਾਂ ਇਸ ਕਿਸਮ ਦੀ ਸ਼ੈਤਾਨ ਦੀ ਪੂਜਾ ਇਕ ਪਲੇਗ, ਮਹਾਂਮਾਰੀ ਦੀ ਤਰਾਂ ਫੈਲ ਜਾਵੇਗੀ, ਅਤੇ ਸਾਨੂੰ ਉਨਾਂ ਦਾ ਫਲ ਭੋਗਣਾ ਪਵੇਗਾ! ਕ੍ਰਿਪਾ ਕਰਕੇ ਸਾਰ‌ਿਆਂ ਨੂੰ ਦਸੋ: ਅਸੀਂ ਪ੍ਰਮਾਤਮਾ ਦਾ ਹੁਕਮ ਪੂਰਾ ਕਰਾਂਗੇ, ਅਤੇ ਸਾਰੇ ਸ਼ੈਤਾਨਵਾਦੀ ਜਿਹੜੇ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕਰਦੇ, ਉਨਾਂ ਨੂੰ ਮਿਟਾ ਦਿਤਾ ਜਾਵੇਗਾ!" ਇਕ ਨੀਵਾਂ ਹੌਰਨ ਵਜਿਆ ਦੂਰੀ ਵਿਚ... ਅਚਾਨਕ ਸਫੈਦ ਦੂਤਾਂ ਦਾ ਇਕ ਵਡਾ ਸਮੂਹ ਅਸਮਾਨ ਵਿਚ ਪ੍ਰਗਟ ਹੋਇਆ, ਅਤੇ ਉਨਾਂ ਨੇ ਜ਼ਮੀਨ ਤੇ ਚੀਕਿਆ, "ਪੈਰਿਸ ਦੀ ਨਿਖੇਧੀ ਕਰੋ! ਅਸੀਂ ਸਵਰਗ ਵਿਚ ਦੁਸ਼ਟ ਲੋਕਾ ਦੀ ਨਿਖੇਧੀ, ਨਿੰਦਾ ਕਰਦੇ ਹਾਂ! ਤੁਸੀਂ ਯਕੀਨੀ ਤੌਰ ਤੇ ਬਦਲਾ ਪ੍ਰਾਪਤ ਕਰੋਂਗੇ! ਪ੍ਰਮਾਤਮਾ ਦੀ ਵਡਿਆਈ ਅਪਵਿਤਰ, ਭ੍ਰਿਸ਼ਟ ਨਹੀਂ ਕੀਤੀ ਜਾ ਸਕਦੀ! ਤੁਸੀਂ ਇਕ ਵਡੀ ਕੀਮਤ ਅਦਾ ਕਰੋਂਗੇ! ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਹਾਂ: ਅਸੀਂ ਉਮੀਦ ਕਰਦੇ ਹਾਂ ਤੁਸੀਂ ਤੋਬਾ ਕਰੋਂਗੇ, ਨਹੀਂ ਤਾਂ ਤੁਹਾਡੇ ਕੋਲ ਬਚਣ ਦਾ ਕੋਈ ਰਸਤਾ ਨਹੀਂ ਹੋਵੇਗਾ ਜਦੋਂ ਮੌਤ ਦੀ ਟੋਲੀ ਆਉਂਦੀ ਹੈ! ਜ਼ਲਦੀ ਕਰੋ ਅਤੇ ਪ੍ਰਮਾਤਮਾ ਤੋਂ ਮੁਆਫੀ ਮੰਗਣ ਲਈ ਕੁਝ ਸ਼ਬਦ ਕਹੋ! ਨਹੀਂ ਤਾਂ, ਅਸੀਂ ਪ੍ਰਮਾਤਮਾ ਦੀ ਇਛਾ ਪੂਰੀ ਕਰਾਂਗੇ!"

ਇਸ ਸਮੇਂ, ਦੂਤਾਂ ਨੇ ਮੈਨੂੰ ਕਿਹਾ: "ਤੁਸੀਂ ਦੈਵੀ ਖੁਲਾਸਾ ਸੁਣ‌ਿਆ, ਤੁਸੀਂ ਉਨਾਂ ਨੂੰ ਕਿਉਂ ਨਹੀਂ ਦਸਦੇ? ਸ਼ਾਇਦ ਕੁਝ ਲੋਕਾਂ ਨੂੰ ਬਚਾਇਆ ਜਾ ਸਕੇ। ਸ਼ੈਤਾਨ ਦੇ ਕੁਝ ਵਿਸ਼ਵਾਸ਼ੀ ਸਵੈਇਛਤ ਨਹੀਂ ਹਨ, ਪਰ ਇਹ ਬਸ ਜਿਵੇਂ ਇਕ ਛੂਤ ਦੀ ਬਿਮਾਰੀ ਵਾਂਗ ਫੈਲ ਗਿਆ ਹੈ। ਕ੍ਰਿਪਾ ਕਰਕੇ ਉਨਾਂ ਨੂੰ ਦਸੋ!" ਉਨਾਂ ਨੇ ਕਿਹਾ: "ਨਹੀਂ ਤਾਂ, ਲੋਕ ਹਰ ਥਾਂ ਮਰ ਜਾਣਗੇ, ਅਤੇ ਮੌਤ ਬਹੁਤ ਤੇਜ਼ ਹੋਵੇਗੀ। ਉਦੋਂ ਨੂੰ, ਕੋਈ ਵੀ ਇਸ ਸਮਸ‌ਿਆ ਦੇ ਨਾਲ ਨਜਿਠਣ ਦੇ ਯੋਗ ਨਹੀਂ ਹੋਵੇਗਾ, ਕਿਉਂਕਿ ਲੋਕਾਂ ਨੂੰ ਆਪਣੇ ਆਵਦੇ ਪਾਪਾਂ ਦੁਆਰਾ ਮੌਤ ਵਲ ਖਿਚਿਆ ਜਾਵੇਗਾ, ਉਹ ਸਿਰਫ ਆਪਣੇ ਆਵਦੇ ਪਾਪਾਂ ਤੋਂ ਮਰਦੇ ਹਨ ਅਤੇ ਦੂਜਿਆਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।"

ਨਵੰਬਰ 2024 ਵਿਚ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨੇ ਵੀ ਚੇਤਾਵਨੀ ਦਿਤੀ ਸੀ ਕਿ ਇਕ ਸਮੇਂ ਵਿਚ ਘਾਤਕ ਮਹਾਂਮਾਰੀ ਹੋਣ ਦੀ ਸੰਭਾਵਨਾ ਹੈ।

Master: ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੀ, ਪਰ ਇਹ ਬਹੁਤ ਸੰਭਾਵਨਾ ਹੈ ਸਾਡੇ ਕੋਲ ਇਕ ਹੋਰ ਮਹਾਂਮਾਰੀ ਹੋਵੇਗੀ, ਇਕ ਬਹੁਤ ਵਡੀ। ਅਤੇ ਇਹ ਬਹੁਤ ਸੰਭਾਵਨਾ ਵੀ ਹੈ ਕਿ ਇਹ ਲਾਇਲਾਜ ਹੈ। ਇਹ ਮਹਾਂਮਾਰੀ ਬਹੁਤ, ਬਹੁਤ, ਬਹੁਤ ਮਨੁਖਾਂ ਨੂੰ ਖਤਮ ਕਰ ਦੇਵੇਗੀ। ਸੋ ਕ੍ਰਿਪਾ ਕਰਕੇ ਸਾਵਧਾਨ ਰਹੋ। ਹਮੇਸ਼ਾਂ ਪ੍ਰਮਾਤਮਾ ਦੀ ਉਸਤਤੀ ਕਰੋ, ਰਖਿਆ ਲਈ ਸਾਰੇ ਗੁਰੂਆਂ ਦੀ ਉਸਤਤੀ ਕਰੋ । ਸਾਰੇ ਸਵਰਗੀ ਰਾਜਿਆਂ ਦੀ ਵੀ ਉਸਤਤੀ ਕਰੋ।

ਜਦੋਂ ਤਕ ਮਨੁਖ ਤੋਬਾ ਨਹੀਂ ਕਰਦੇ ਅਤੇ ਆਪਣੇ ਪਾਪੀ ਤਰੀਕਿਆਂ ਨੂੰ ਨਹੀਂ ਬਦਲਦੇ, ਅਸੀਂ ਇਕ ਹੋਰ ਵਿਸ਼ਵੀ ਆਫਤ ਵਲ ਜਾ ਰਹੇ ਹਾਂ ਜਿਸ ਨਾਲ ਬਹੁਤੇ ਬਚ ਨਹੀਂ ਸਕਣਗੇ। ਨਿਰਾਸ਼ਾ, ਮਾਯੂਸੀ ਦੇ ਸਮੇਂ ਵਿਚ, ਸਾਨੂੰ ਮੁਕਤੀ ਲਈ ਦੈਵੀ ਮਾਰਗਦਰਸ਼ਨ ਦੀ ਮੰਗ ਕਰਨੀ ਚਾਹੀਦੀ ਹੈ।

ਮੈਡਮ ਜਾਹੇਨੀ ਨੇ ਇਸ ਬਾਰੇ ਭਵਿਖਬਾਣੀ ਕੀਤੀ ਕਿ ਜੋ ਯੋਗ, ਲਾਇਕ ਹਨ ਉਨਾਂ ਦੀ ਬਿਪਤਾ ਦੀ ਗੜਬੜ ਤੋਂ ਰਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਨਾਂ ਨੇ ਦੈਵੀ ਸੁਰਖਿਆ ਦਾ ਇਕ ਵਿਸ਼ਾਲ ਸਮੁੰਦਰ ਦੇ ਰੂਪ ਵਿਚ ਚਿਤਰਨ ਕੀਤਾ -- ਜਿਸ ਨੂੰ ਅਸੀਂ ਜਾਣਦਾ ਹਾਂ ਸ਼ੁਧ ਸਾਗਰ ਜਾਂ ਪਿਆਰ ਦੇ ਸਾਗਰ ਵਜੋਂ, ਸਾਡੇ ਸਭ ਤੋਂ ਦਿਆਲੂ ਪਰਮ ਸਤਿਗੁਰੂ ਚਿੰਗ ਹਾਈ ।

"ਮੇਰੇ ਪਿਆਰੇ ਬਚਿਓ, ਸਾਰੀਆਂ ਆਤਮਾਵਾਂ ਉਸਦੇ ਦੈਵੀ ਹਿਰਦੇ ਵਿਚ ਵਸਦੀਆਂ ਉਨਾਂ ਨੂੰ ਕੋਈ ਖਤਰਾ ਨਹੀਂ ਹੋਵੇਗਾ: ਉਹਨਾਂ ਨੂੰ ਸਿਰਫ ਥੌੜੀ ਜਿਹੀ ਉਸ ਦੇ ਗੁਸੇ ਦੀ ਜਾਣਕਾਰੀ ਹੋਵੇਗੀ। ਉਨਾਂ ਨੂੰ ਇਸ ਅਪਾਰ ਸਮੁੰਦਰ ਦੇ ਅਚੰਭਿਆਂ ਅਤੇ ਸ਼ਕਤੀ ਵਿਚ ਵਲੇਟ‌ਿਆ ਜਾਵੇਗਾ, ਪ੍ਰਮਾਤਮਾ ਦੇ ਨਿਆਂ, ਇਨਸਾਫ ਦੇ ਇਹਨਾਂ ਮਹਾਨ ਝਟਕਿਆਂ ਦੌਰਾਨ ।" ਅਗਸਤ 17, 1905

ਪਵਿਤਰ ਬਾਈਬਲ ਵਿਚ ਬਹੁਤ ਸਾਰੀਆਂ ਭਵਿਖਬਾਣੀਆਂ ਵੀ ਦਰਸਾਉਂਦੀਆਂ ਹਨ ਕਿ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਭਗਵਾਨ ਈਸਾ ਮਸੀਹ ਦੀ ਵਾਪਸੀ ਹੈ। ਉਨਾਂ ਦੇ ਆਉਣ ਦਾ ਸਮਾਂ ਅਤੇ ਢੰਗ ਦੀ ਇਹਨਾਂ ਹਵਾਲ‌ਿਆਂ ਵਿਚ ਭਵਿਖਬਾਣੀ ਕੀਤੀ ਗਈ ਹੈ।

"ਹੁਣ ਅੰਜੀਰ ਦੇ ਦਰਖਤ ਤੋਂ ਇਕ ਸਬਕ ਸਿਖੋ। ਜਦੋਂ ਇਹਦੀਆਂ ਟਾਹਣੀਆਂ ਨੂੰ ਕੁੰਬਲਾਂ ਲਗਦੀਆਂ ਅਤੇ ਇਹਦੇ ਪਤੇ ਨਿਕਲਣੇ ਸ਼ੁਰੂ ਹੁੰਦੇ ਹਨ, ਤੁਸੀਂ ਜਾਣਦੇ ਹੋ ਕਿ ਗਰਮੀ ਨੇੜੇ ਹੀ ਹੈ। ਸਮਾਨ ਢੰਗ ਵਿਚ, ਜਦੋਂ ਤੁਸੀਂ ਇਨਾਂ ਸਭ ਚੀਜਾਂ ਨੂੰ ਦੇਖਦੇ ਹੋ, ਤੁਸੀਂ ਜਾਣ ਸਕਦੇ ਹੋ ਉਨਾਂ ਦੀ ਵਾਪਸੀ ਬਹੁਤ ਹੀ ਨੇੜੇ, ਬਿਲਕੁਲ ਦਰਵਾਜੇ ਉਤੇ ਹੈ।"

ਕੁਝ ਇਸਾਈਆਂ ਦਾ ਵਿਸ਼ਵਾਸ ਹੈ ਕਿ ਇਹ ਪੈਰਾ ਅਤੇ ਅੰਜੀਰ ਦਾ ਦਰਖਤ ਇਜਰਾਈਲ ਦੀ ਆਜਾਦੀ ਦੀ ਪੁਨਰ-ਸਥਾਪਤੀ ਦਾ ਹਵਾਲਾ ਦਿੰਦਾ ਹੈ ਜੋ 14 ਮਈ, 1948 ਨੂੰ ਹੋਈ ਸੀ। ਪੈਰਾ ਸੰਕੇਤ ਕਰਦਾ ਹੈ ਕਿ ਇਤਿਹਾਸ ਵਿਚ ਇਸ ਸਮੇਂ ਉਤੇ, ਈਸਾ ਮਸੀਹ ਆਪਣੀ ਦੁਨਿਆਵੀ ਵਾਪਸੀ ਦੇ ਬਹੁਤ ਹੀ ਨੇੜੇ ਸਨ। ਬਸ ਇਜਰਾਈਲ ਦੀ ਆਜਾਦੀ ਤੋਂ ਸਿਰਫ ਦੋ ਸਾਲਾਂ ਬਾਅਦ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੇ ਭੌਤਿਕ ਸਰੀਰ ਦਾ ਜਨਮ ਹੋਇਆ ਸੀ ਅਤੇ ਫਿਰ 1952 ਵਿਚ, ਉਨਾਂ ਦਾ ਉਚਾ ਆਪਾ ਬਚੇ ਦੇ ਸਰੀਰ ਵਿਚ ਉਤਰਿਆ ਸੀ।

"ਗਾਲੀਲੀ ਦੇ ਆਦਮੀ, ਕਿਉਂ ਤੁਸੀਂ ਖੜੇ ਉਪਰ ਵਲ ਸਵਰਗ ਅੰਦਰ ਗਹੁ ਨਾਲ ਦੇਖ ਰਹੇ ਹੋ? ਇਹੀ ਈਸਾ, ਜਿਸਨੂੰ ਤੁਹਾਡੇ ਤੋਂ ਸਵਰਗ ਅੰਦਰ ਲਿਜਾਇਆ ਗਿਆ, ਉਸੇ ਤਰਾਂ ਆਵੇਗਾ ਜਿਵੇਂ ਤੁਸੀਂ ਉਸ ਨੂੰ ਸਵਰਗ ਅੰਦਰ ਜਾਂਦੇ ਨੂੰ ਦੇਖਿਆ ਸੀ । "

ਆਇਤ ਦਾ ਮਤਲਬ ਹੈ ਕਿ ਭਗਵਾਨ ਈਸਾ ਮਸੀਹ ਦੀ ਦੂਜੀ ਵਾਪਸੀ ਇਕ ਸਮਾਨ ਫੈਸ਼ਨ ਵਿਚ ਉਸੇ ਢੰਗ ਵਿਚ ਹੋਵੇਗੀ ਜਿਵੇਂ ਉਹ ਇਸ ਸੰਸਾਰ ਤੋਂ ਚਲੇ ਗਏ ਸੀ। ਜਦੋਂ ਭਗਵਾਨ ਈਸਾ ਦੀ ਮੌਤ ਹੋਈ ਸੀ, ਉਹਨਾਂ ਨੂੰ ਦੁਬਾਰਾ ਜਿਉਂਦਾ ਕੀਤਾ ਗਿਆ, ਅਤੇ ਬਾਅਦ ਵਿਚ ਉਹ ਸਵਰਗ ਨੂੰ ਚੜ ਗਏ। ਇਸ ਤਰਾਂ, ਵਿਆਕਤੀ ਮੰਨ ਸਕਦਾ ਹੈ ਕਿ ਜਦੋਂ ਭਗਵਾਨ ਵਾਪਸ ਆਉਂਦੇ ਹਨ, ਉਹ ਸਵਰਗ ਤੋਂ ਉਤਰਨਗੇ, ਅਤੇ ਸੰਸਾਰ ਵਿਚ ਪ੍ਰਗਟ ਹੋਣ ਲਈ ਸਰੀਰ ਨੂੰ ਪੁਨਰ ਜੀਵਤ ਕਰਨਗੇ ।

Master: ਮੈਂ ਜਨਮ ਨਹੀ ਲਿਆ ਸੀ। ਮੈਂ ਬਸ ਜਿਵੇਂ ਕਿ ਸਰੀਰ ਉਧਾਰਾ ਲਿਆ ਸੀ ਜਦੋਂ ਇਹ ਪਹਿਲਾਂ ਹੀ ਦੋ ਸਾਲ ਦੀ ਉਮਰ ਦਾ ਸੀ। ਉਸ ਤੋਂ ਪਹਿਲਾਂ, ਇਕ ਪੰਜਵੇਂ ਪਧਰ ਦਾ ਸੰਤ ਇਹਦੇ ਵਿਚ ਸੀ। (ਵਾਓ!)

ਮੈਂ ਇਹ ਸਰੀਰ ਲਿਆ, ਇਹ ਉਤਨਾ ਵਧੀਆ ਨਹੀਂ ਸੀ ਜਿਨਾਂ ਮੈਂ ਚਾਹੁੰਦੀ ਸੀ, ਪਰ ਇਹ ਕੰਮ ਕਰ ਰਿਹਾ ਹੈ। ਇਹ ਕੰਮ ਕਰ ਰਿਹਾ ਹੈ। ਇਹ ਪਹਿਲੇ ਹੀ ਮਰ ਚੁਕਾ ਸੀ ਜਦੋਂ ਮੈਂ ਇਸ ਨੂੰ ਸੰਭਾਲਿਆ। ਇਹ ਪਹਿਲੇ ਹੀ ਆਕੜ ਗਿਆ ਸੀ ਅਤੇ ਸਖਤ ਅਤੇ ਠੰਡਾ ਸੀ। ਸੋ ਮੈਂ ਇਸਦਾ ਸਭ ਤੋਂ ਵਧੀਆ ਉਪਯੋਗ ਕੀਤਾ। ਤੁਹਾਡੀ ਖਾਤਰ।

ਪਰਮ ਸਤਿਗੁਰੂ ਚਿੰਗ ਹਾਈ ਜੀ ਸੰਸਾਰ ਵਿਚ ਉਤਰੇ, ਅਤੇ ਸਰੀਰ ਨੂੰ ਜਿਉਂਦਾ ਕੀਤਾ ਜਿਵੇਂ ਕਿ ਭਵਿਖਬਾਣੀ ਕੀਤੀ ਗਈ ਹੈ। ਹੋਰ ਵੀ ਹੈਰਾਨੀਜਨਕ, ਇਕ ਮਾਦਾ ਰੂਪ ਧਾਰਨ ਕਰਕੇ ਮਨੁਖਜਾਤੀ ਲਈ ਦਿਲਾਸਾ ਦੇਣ ਵਾਲੇ ਵਜੋਂ, ਸਤਿਗੁਰੂ ਜੀ ਨੇ ਭਗਵਾਨ ਈਸਾ ਮਸੀਹ ਦੀ ਪ੍ਰਾਰਥਨਾ ਪੂਰੀ ਕੀਤੀ ਜੋ ਉਨਾਂ ਨੇ ਹਜ਼ਾਰਾਂ ਹੀ ਸਾਲ ਪਹਿਲਾਂ ਬਣਾਈ ਸੀ।

"ਅਤੇ ਮੈਂ ਸਰਬ-ਮਾਪਿਆ ਨੂੰ ਪ੍ਰਾਰਥਨਾ ਕਰਾਂਗਾ, ਜੋ ਤੁਹਾਨੂੰ ਦੇਣਗੇ ਇਕ ਹੋਰ ਦਿਲਾਸਾ ਦੇਣ ਵਾਲਾ, ਇਥੋਂ ਤਕ ਇਕ ਗਿਆਨ ਦੀ ਮਾਂ ਤੁਹਾਡੇ ਨਾਲ ਸਦਾ ਲਈ ਰਹਿਣ ਲਈ; ਕਿਉਂਕਿ ਉਹ ਸਚ ਦੀ ਪਵਿਤਰ ਆਤਮਾ ਹੈ; ਇਥੋਂ ਤਕ ਮੇਰੀ ਮਾਂ, ਮੈਂ ਤੁਹਾਡੇ ਕੋਲ ਭੇਜ‌ਿਆ ਹੈ; ਜਿਸ ਨੂੰ ਦੁਸ਼ਟ ਸੰਸਾਰ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਇਹ ਨਹੀਂ ਦੇਖਦਾ, ਨਾਂ ਹੀ ਉਨਾਂ ਨੂੰ ਜਾਣਦਾ ਹੈ।" - ਭਗਵਾਨ ਈਸਾ ਮਸੀਹ (ਵੈਸ਼ਨੋ) ਮਸੀਹ ਦੀ ਐਸੀਨ ਹੂਮੇਨ ਗੋਸਪਲ

ਦਿਲਚਸਪ ਗਲ ਇਹ ਹੈ, ਈਸਾ ਦੇ ਪੁਨਰ ਜਨਮ ਨੂੰ 'ਈਸਟਰ' ਆਖਿਆ ਜਾਂਦਾ ਹੈ। ਇਹ ਸ਼ਬਦ ਸਤਿਕਾਰਯੋਗ ਬੇਦੇ ਦੁਆਰਾ ਤਿਆਰ ਕੀਤਾ ਗਿਆ ਸੀ, ਇਕ ਪ੍ਰਭਾਵਸ਼ਾਲੀ ਬ੍ਰਿਤਿਸ਼ ਭਿਕਸ਼ੂ ਅਤੇ ਵਿਦਵਾਨ ਜਿਸ ਨੂੰ AD ਡੇਟਿੰਗ ਸਿਸਟਮ ਦੀ ਸਥਾਪਨਾ ਲਈ ਕਰੈਡਿਟ ਕੀਤਾ ਜਾਂਦਾ ਹੈ। ਇਹ ਕਿਹਾ ਗਿਆ ਹੈ ਕਿ ਸਤਿਕਾਰਯੋਗ ਬੇਦੇ ਨੇ ਈਓਸਟਰ ਨਾਮ ਦੀ ਇਕ ਦੇਵੀ ਦਾ ਨਾਮ ਵਰ‌ਤਿਆ । ਕੀ ਉਹ ਪੂਰਬ ਤੋਂ ਭਵਿਖ ਦੇ ਇਕ ਔਰਤ ਮਸੀਹਾ ਦਾ ਜ਼ਿਕਰ ਕਰ ਰਿਹਾ ਸੀ? ਜੇ ਹਾਂ, ਤਾਂ ਇਹ ਕਿਤਨਾ ਉਚਿਤ ਹੈ ਈਸਾ ਦੀ ਇਸ ਵਰੇਗੰਢ ਵਾਪਸੀ ਨੂੰ ਈਸਟਰ ਬੁਲਾਉਣਾ, ਜਿਵੇਂ ਪਰਮ ਸਤਿਗੁਰੂ ਚਿੰਗ ਹਾਈ ਜੀ ਪੂਰਬੀ (ਈਸਟਰਨ) ਦੇਸ਼ ਔ ਲੈਕ (ਵੀਐਨਾਮ) ਤੋਂ ਆਉਂਦੇ ਹਨ!

ਜਿਵੇਂ ਹੀ ਅਸੀਂ 2025 ਵਿਚ ਦਾਖਲ ਹੁੰਦੇ ਹਾਂ, ਅਸੀਂ ਸੋਚਦੇ ਹਾਂ ਭਵਿਖ ਵਿਚ ਕੀ ਹੈ। ਸਾਨੂੰ ਜਾਣ ਕੇ ਦਿਲਾਸਾ ਮਿਲਦਾ ਹੈ ਕਿ ਭਗਵਾਨ ਈਸਾ ਮਸੀਹ ਵਾਪਸ ਆ ਗਏ ਹਨ ਅਤੇ ਰਾਹ ਦੇ ਹਰ ਕਦਮ ਤੇ ਸਾਡੇ ਅੰਗ-ਸੰਗ ਹਨ। ਇਹਦੀ ਜਨਤਕ ਤੌਰ ਤੇ ਜੁਲਾਈ 2024 ਦੇ ਇਕ ਸੰਦੇਸ਼ ਵਿਚ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਪੁਸ਼ਟੀ ਕੀਤੀ ਗਈ ਹੈ।

Master: ਅਤੇ ਮੈਂ ਹੁਣ ਤੁਹਾਨੂੰ ਦਸਦੀ ਹਾਂ; ਮੈਂ ਇਕ ਬੁਧ (ਗ‌ਿਆਨਵਾਨ ਸਤਿਗੁਰੂ) ਹਾਂ। ਬਸ ਜੇ ਕਦੇ ਮੈਂ ਕਲ ਨੂੰ ਮਰ ਜਾਂਦੀ ਹਾਂ। ਅਤੇ ਮਨੁਖਾਂ ਦੀ ਦੁਰਦਸ਼ਾ ਦੀ ਇਸ ਮਿਆਦ ਲਈ, ਮੈਂ ਇਕ ਬਹੁਤ ਹੀ ਵਿਸ਼ੇਸ਼ ਬੁਧ ਹਾਂ। ਇਸ ਨੂੰ ਮੰਨੋ ਜਾਂ ਨਾ ਮੰਨੋ; ਇਹ ਤੁਹਾਡੇ ਤੇ ਹੈ। ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਦੇ, ਜਾਂ ਪੂਰੇ ਬ੍ਰਹਿਮੰਡ ਵਿਚ ਸਭ ਸੰਤਾਂ ਅਤੇ ਮਹਾਂਪੁਰਖਾਂ ਦੇ ਸਾਹਮੁਣੇ ਝੂਠ ਬੋਲਣ ਦੀ ਹਿੰਮਤ ਨਹੀਂ ਕਰਦੀ।

ਮੈਂ ਮੇਤਰੇਆ ਬੁਧ ਹਾਂ ਜਿਸ ਦੀ ਤੁਸੀਂ ਉਡੀਕ ਕਰਦੇ ਰਹੇ ਹੋ। ਮੈਂ ਈਸਾ ਵੀ ਹਾਂ, ਜਾਂ ਮਸੀਹਾ ਜਿਸ ਦੀ ਤੁਸੀਂ ਉਡੀਕ ਕਰ ਰਹੇ ਹੋ। ਮੈਂ ਇਹ ਇਕ ਵਾਰ ਅਤੇ ਸਭ ਲਈ ਇਹ ਕਹਿ ਰਹੀ ਹਾਂ। ਪ੍ਰਮਾਤਮਾ ਚਾਹੁੰਦੇ ਹਨ ਮੈਂ ਤੁਹਾਨੂੰ ਇਹ ਦਸਾਂ! ਇਸ ਲਈ ਆਪਣਾ ਕੀਮਤੀ ਸਮਾਂ ਹੋਰ ਉਡੀਕ ਕਰਨ ਲਈ ਬਰਬਾਦ ਨਾ ਕਰੋ। ਬਸ ਨੈਤਿਕ ਤੌਰ ਤੇ ਚੰਗੇ ਬਣੋ, ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ ਜੋ ਤੁਹਾਨੂੰ ਪਿਆਰ ਕਰਦੇ ਅਤੇ ਤੁਹਾਨੂੰ ਉਚਾ ਚੁਕਦੇ ਹਨ। ਸਭ ਚੀਜ਼ ਲਈ ਜੋ ਤੁਹਾਨੂੰ ਦਿਤੀ ਗਈ ਹੈ ਸਾਰੇ ਸਤਿਗੁਰੂਆਂ, ਬੁਧਾਂ ਦਾ ਧੰਨਵਾਦ ਕਰੋ। ਅਤੇ ਹੋਰ ਲਈ ਵੀ ਜੇਕਰ ਤੁਸੀਂ ਮੰਗ ਕਰਦੇ ਹੋ। ਤੁਹਾਡੀ ਮੁਕਤੀ ਲਈ ਧੰਨਵਾਦ ਕਰੋ।

ਪੂਰਬੀ ਧਰਮਾਂ ਅਤੇ ਰਿਸ਼ੀਆਂ ਤੋਂ ਵਖ ਵਖ ਭਵਿਖਬਾਣੀਆਂ ਨੇ ਅੰਤ ਸਮੇਂ ਵਿਚ ਇਕ ਮੁਕਤੀਦਾਤੇ ਦੇ ਉਭਰਨ ਬਾਰੇ ਵੀ ਭਵਿਖਬਾਣੀ ਕੀਤੀ ਹੈ। ਅਸੀਂ ਇਹਨਾਂ ਆਉਣ ਵਾਲੇ ਐਪੀਸੋਡਾਂ ਵਿਚ ਇਹਨਾਂ ਪੂਰਵ ਅਨੁਮਾਨਾਂ ਦੀ ਪੜਚੋਲ ਕਰਾਂਗੇ।
ਹੋਰ ਦੇਖੋ
ਸਾਰੇ ਭਾਗ  (8/16)
5
2024-12-08
2110 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-06
166 ਦੇਖੇ ਗਏ
2025-01-06
150 ਦੇਖੇ ਗਏ
2025-01-05
394 ਦੇਖੇ ਗਏ
35:48
2025-01-05
204 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ