ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਰੋਜ਼ ਤੁਹਾਨੂੰ ਚੌਕਸ ਰਹਿਣਾ ਜ਼ਰੂਰੀ ਹੈ। ਇਸ ਸੰਸਾਰ ਵਿਚ ਰਹਿਣਾ ਜਿਵੇਂ ਦੁਸ਼ਮਣ ਦੇਸ਼ ਵਿਚ ਰਹਿਣ ਵਾਂਗ ਹੈ । ਤੁਹਾਡੇ ਤੇ ਇਕ ਬਹੁਤ ਸਖਤ ਕਾਨੂੰਨ ਲਾਗੂ ਹੁੰਦਾ ਹੈ ਭਾਵੇਂ ਜੇਕਰ ਤੁਸੀਂ ਇਸ ਸੰਸਾਰ ਦੇ ਨਾਗਰਿਕ ਨਾ ਹੋਵੋਂ। ਸੋ ਭਾਵੇਂ ਜੇਕਰ ਤੁਸੀਂ ਇਕ ਬੋਧੀਸਾਤਵਾ ਜਾਂ ਬੁਧ ਹੋਵੋਂ ਜਿਹੜੇ ਇਸ ਸੰਸਾਰ ਨੂੰ ਥਲੇ ਆਉਂਦੇ ਹਨ, ਤੁਹਾਨੂੰ ਵੀ ਦੁਖ ਹੋਵੇਗਾ। ਖਾਸ ਕਰਕੇ ਜੇਕਰ ਇਸ ਸੰਸਾਰ ਉਤੇ ਤੁਸੀਂ ਦੂਜੇ ਲੋਕਾਂ, ਦੂਜੇ ਜੀਵਾਂ ਦੇ ਕਰਮਾਂ ਵਿਚ ਦਖਲ ਦਿੰਦੇ ਹੋ। ਜੇਕਰ ਤੁਸੀਂ ਕਿਸੇ ਵੀ ਤਰਾਂ ਉਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋ, ਇਹ ਬਹੁਤਾ ਚੰਗਾ ਨਹੀਂ ਹੈ। ਸੋ, ਬਹੁਤ ਸਾਰੇ ਮਨੁਖ ਰੀਟਾਇਰ ਹਨ। ਉਹ ਇਕ ਉਚੇ ਪਹਾੜ ਜਾਂ ਇਕ ਸੰਘਣੇ ਜੰਗਲ ਵਿਚ ਚਲੇ ਜਾਂਦੇ, ਉਥੇ ਰਹਿੰਦੇ, ਇਕਲੇ ਮੈਡੀਟੇਸ਼ਨ ਅਭਿਆਸ ਕਰਦੇ ਜਾਂ ਸੂਤਰਾਂ ਨੂੰ ਪੜਦੇ ਹਨ। ਕਿਤਾਬਾਂ ਦੁਆਰਾ ਜਾਂ ਬਾਅਦ ਵਿਚ ਇਕ ਉਚੇਰੇ ਪਧਰ ਤੇ ਇਕਲੇ ਸਿਖਣ ਨਾਲ, ਉਹ ਸਵਰਗੀ ਜੀਵਾਂ ਜਾਂ ਉਚੇ ਉਠ ਗਏ ਗੁਰੂਆਂ ਨਾਲ ਸਿਧਾ ਸੰਪਰਕ ਕਰਦੇ ਹਨ ਅਤੇ ਉਨਾਂ ਨਾਲ ਸਿਖਦੇ ਹਨ। ਭਾਵੇਂ ਉਹ ਮਨੁਖਾਂ ਦੇ ਨਾਲ ਰਲਣਾ ਨਹੀਂ ਪਸੰਦ ਕਰਦੇ, ਸ਼ਾਇਦ ਕਦੇ ਕਦਾਂਈ ਉਹ ਕਰਦੇ ਹਨ ਸਿਰਫ ਅਤੀਤ ਦੇ ਜਾਂ ਕੁਝ ਅਜਿਹੇ ਤੋਂ ਕੁਝ ਕਰਮਾਂ ਨੂੰ ਅਦਾ ਕਰਨ ਲਈ। ਜਾਂ ਇਹ ਜਿਵੇਂ ਇਕ ਪ੍ਰਕ੍ਰਿਆ ਹੋਣੀ ਚਾਹੀਦੀ ਹੈ। ਸੋ ਕਦੇ ਕਦਾਂਈ ਉਹ ਪਹਾੜਾਂ ਵਿਚ ਹੁੰਦੇ ਹਨ। ਉਹ ਬਹੁਤ, ਬਹੁਤ ਸਾਰੇ ਸਾਲਾਂ ਤਕ ਸ਼ਾਇਦ ਅਭਿਆਸ ਕਰਦੇ ਹਨ, ਅਤੇ ਕਦੇ ਕਦਾਂਈ ਉਹ ਦੋ ਕੁ ਸਾਲਾਂ ਲਈ ਜਾਂ ਇਕ ਸਾਲ ਜਾਂ ਕੁਝ ਕੁ ਮਹੀਨਿਆਂ ਲਈ ਥਲੇ ਆਉਂਦੇ ਹਨ, ਇਹ ਨਿਰਭਰ ਕਰਦਾ ਹੈ। ਜਾਂ ਬਸ ਥਲੇ ਜਾਂਦੇ ਹਨ ਅਤੇ ਵਾਪਸ ਆਉਂਦੇ ਹਨ।

ਜੇਕਰ ਤੁਸੀਂ ਇਸ ਤਰਾਂ ਅਭਿਆਸ ਕਰਦੇ ਹੋ, ਤੁਹਾਨੂੰ ਇਥੋਂ ਤਕ ਕਰਮਾਂ ਜਾਂ ਕਿਸੇ ਚੀਜ਼ ਬਾਰੇ ਚਿੰਤਾ ਨਹੀਂ ਕਰਨ ਦੀ ਲੋੜ, ਕਿਉਂਕਿ ਉਸ ਕਿਸਮ ਦਾ ਮੈਡੀਟੇਸ਼ਨ, ਉਸ ਕਿਸਮ ਦਾ ਅਭਿਆਸ ਤੁਹਾਨੂੰ ਇਸ ਗ੍ਰਹਿ ਉਤੇ ਕਿਸੇ ਜੀਵ ਦੇ ਕਰਮਾਂ ਵਿਚ ਦਖਲ ਦੇਣ ਦੀ ਇਜਾਜ਼ਤ ਨਹੀਂ ਹੈ। ਬਿਲਕੁਲ ਨਹੀਂ ਹੈ। ਇਥੋਂ ਤਕ ਇਕ ਗਡੋਏ ਦੇ ਕਰਮ ਵੀ ਨਹੀਂ, ਛੋਟੇ ਕਰਮ। ਤੁਹਾਨੂੰ ਇਥੋਂ ਤਕ ਚਿੜੀ-ਲੋਕਾਂ ਨੂੰ ਖੁਆਉਣ ਦੀ ਨਹੀਂ ਲੋੜ। ਤੁਹਾਨੂੰ ਕੋਈ ਚੀਜ ਕਰਨ ਦੀ ਨਹੀਂ ਲੋੜ। ਤੁਸੀਂ ਪਿਆਰ ਨਹੀਂ ਕਰਦੇ। ਤੁਸੀਂ ਪਿਆਰ ਨਹੀਂ ਦਿਖਾਉਂਦਾ ਜਾਂ ਬਿਲਕੁਲ ਕਿਸੇ ਬਾਰੇ ਚਿੰਤਾ ਨਹੀਂ ਕਰਦੇ। ਤੁਸੀਂ ਸਿਰਫ ਆਪਣੇ ਬਾਰੇ ਚਿੰਤਾ ਕਰਦੇ ਹੋ ਅਤੇ ਅੰਦਰੋਂ ਸਵਰਗਾਂ ਨਾਲ ਸੰਪਰਕ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋਵੋਂ ਜਾਂ ਆਪਣੇ ਰੂਹਾਨੀ ਯਤਨ ਵਿਚ ਇਕਲੇ ਰਹਿੰਦੇ ਹੋਵੋਂ। ਤੁਸੀਂ ਸ਼ਾਇਦ ਦੋ ਜਾਂ ਤਿੰਨ ਵਿਆਕਤੀਆਂ ਨਾਲ ਰਹੋ, ਸ਼ਾਇਦ ਆਪਣੇ ਗੁਰੂ ਨਾਲ ਅਤੇ ਦੋ ਕੁ ਹੋਰ ਭਰਾਵਾਂ ਅਤੇ ਭੈਣਾਂ ਨਾਲ, ਇਕਠੇ ਮੈਡੀਟੇਸ਼ਨ ਕਰਦੇ, ਸਾਦਾ ਖਾਂਦੇ। ਜਾਂ ਕਦੇ ਕਦਾਂਈ ਤੁਸੀਂ ਬਹੁਤ ਚੰਗਾ ਅਭਿਆਸ ਕਰਦੇ ਹੋਰ ਨਹੀਂ ਖਾਂਦੇ; ਤੁਹਾਨੂੰ ਲੋੜ ਨਹੀਂ ਹੈ। ਕੁਝ ਚੀਜ਼ ਇਸ ਤਰਾਂ - ਸੰਭਵ ਹੈ। ਅਤੇ ਫਿਰ ਤੁਹਾਡੇ ਕੋਲ ਹੋਰ ਸ਼ਕਤੀ ਹੋਵੇਗੀ, ਘਟੋ ਘਟ। ਅਤੇ ਤੁਹਾਨੂੰ ਇਥੋਂ ਤਕ ਮਰਨ ਦੀ ਨਹੀਂ ਲੋੜ, ਜਾਂ ਸ਼ਾਇਦ ਤੁਸੀਂ ਇਕ ਲੰਮੇਂ, ਲੰਮੇਂ ਸਮੇਂ ਤਕ ਜਿੰਦਾ ਰਹਿ ਸਕਦੇ ਹੋ। ਜਿਵੇਂ ਕੁਝ ਪੁਰਾਣੀਆਂ ਕਥਾਵਾਂ ਵਿਚ, ਤੁਹਾਨੂੰ ਦਸ‌ਿਆ ਗਿਆ ਕੁਝ ਕਹਾਣੀਆਂ ਵਿਚ ਇਹ ਅਤੇ ਉਹ ਵਿਆਕਤੀ ਸਦਾ ਲਈ ਜਿੰਉਂਦਾ ਰਿਹਾ, ਜਾਂ ਕਈ ਸੌ ਸਾਲਾਂ ਤੋਂ ਵਧ ਤਕ! ਅਤੇ ਅਜਕਲ, ਜੇਕਰ ਕੋਈ ਇਕ ਸੌ ਸਾਲ ਤੋਂ ਵਧ ਤਕ ਜਿੰਦਾ ਰਹਿ ਸਕਦਾ, ਲੋਕ ਪਹਿਲੇ ਹੀ ਮਨਾਉਂਦੇ ਹਨ, ਅਤੇ ਅਖਬਾਰ ਆਉਂਦੇ ਹਨ, ਟੈਲੀਵੀਜ਼ਨ ਇਕ ਕਲਿਪ ਲੈਂਦੀ , ਅਤੇ ਉਹ ਸਭ।

ਪੁਰਾਣੇ ਸਮ‌ਿਆਂ ਵਿਚ, ਲੋਕ ਲੰਮੇਂ, ਲੰਮੇਂ, ਲੰਮੇਂ ਸਮੇਂ ਤਕ - ਕੁਝ ਹਜ਼ਾਰਾਂ ਸਾਲਾਂ ਤਕ ਜਿਉਂਦੇ ਸਨ। ਉਹ ਸਧਾਰਨ ਸੀ। ਉਥੇ ਕੁਝ ਲੋਕ ਹਨ ਜਿਹੜੇ ਅਜਿਹੀ ਇਕ ਵਿਧੀ ਦਾ ਅਭਿਆਸ ਕਰਦੇ ਹਨ। ਕੁਆਨ ਯਿੰਨ ਵਿਧੀ ਤੁਹਾਡੇ ਲਈ ਚੰਗੀ ਹੈ - ਸਭ ਤੋਂ ਵਧੀਆ - ਕਿਉਂਕਿ ਸਾਡੇ ਕੋਲ ਅਜਿਹੇ ਇਕ ਅਭਿਆਸ ਦਾ ਅਧਿਐਂਨ ਕਰਨ ਲਈ ਆਪਣੀਆਂ ਵਿਆਸਤ ਜਿੰਦਗੀਆਂ ਵਿਚ ਬਹੁਤਾ ਸਮਾਂ ਨਹੀਂ ਹੈ ਬੁਧ ਨੇ ਅਜਿਹੇ ਇਕ ਅਭਿਆਸ ਦਾ ਅਧਿਐਨ ਕੀਤਾ ਸੀ - ਉਨਾਂ ਅਭਿਆਸਾਂ ਵਿਚੋਂ ਇਕ । ਸੋ ਇਸੇ ਕਰਕੇ ਉਨਾਂ ਨੇ ਅਨੰਦਾ ਨੂੰ ਕਿਹਾ ਸੀ ਕਿ ਉਹ ਸਦਾ ਲਈ ਜਿੰਦਾ ਰਹਿ ਸਕਦਾ, ਜਾਂ ਘਟੋ ਘਟ ਕੁਝ ਹਜ਼ਾਰਾਂ ਸਾਲਾਂ ਤਕ, ਆਪਣੇ ਸਰੀਰ ਨਾਲ ਬਰਕਰਾਰ। ਜਾਂ ਹੀਮਾਲਿਆ ਵਿਚ ਬਾਬਾਜੀ। ਉਹ ਵੀ ਪਹਿਲੇ ਹੀ ਕਈ ਹਜ਼ਾਰ ਸਾਲਾਂ ਤਕ ਜਿਉਂਦੇ ਰਹੇ ਹਨ। ਅਤੇ ਮੇਰੇ ਗੁਰੂਆਂ ਵਿਚੋਂ ਇਕ ਚਾਰ ਸੌ ਕੁਝ ਸਾਲਾਂ ਤਕ ਜਿੰਦਾ ਰਹੇ। ਹੋਰ ਨਹੀਂ। ਉਸ ਸਮੇਂ, ਇਹ ਚਾਰ ਸੌ ਅਤੇ ਕੁਝ ਸਾਲ ਸਨ ਪਹਿਲੇ ਹੀ। ਕਈ ਕੁਝ ਸੌਆਂ ਹੀ ਸਾਲਾਂ ਤਕ ਜਿੰਦਾ ਰਹਿ ਸਕਦੇ ਹਨ; ਕਈ ਹੋਰ ਲੰਮੇਂ ਸਮੇਂ ਤਕ ਜਿੰਦਾ ਨਹੀਂ ਰਹਿਣਾ ਚਾਹੁੰਦੇ।

ਮੈਂ ਸਚਮੁਚ ਲੰਮੇਂ ਸਮੇਂ ਤਕ ਨਹੀਂ ਰਹਿਣਾ ਚਾਹੁੰਦੀ। ਜੇਕਰ ਮੈਨੂੰ ਰਹਿਣਾ ਪਿਆ, ਮੈਂ ਰਹਾਂਗੀ। ਪਰ ਮੈਂ ਸਚਮੁਚ... ਕਦੇ ਕਦਾਂਈ, ਕੁਝ ਦਿਨ, ਮੈਂ ਬਸ ਘਰ ਨੂੰ ਜਾਣਾ ਪਸੰਦ ਕਰਦੀ ਹਾਂ। ਕਿਉਂਕਿ ਕਦੇ ਕਦਾਂਈ ਇਹ ਬਸ ਬਹੁਤ ਹੀ ਜਿਆਦਾ ਭਾਵੁਕ ਹੈ ਇਸ ਭੌਤਿਕ ਸਰੀਰ ਅਤੇ ਮਨ ਲਈ - ਸਚਮੁਚ ਇਸ ਤਰਾਂ। ਇਹ ਨਹੀਂ ਕਿ ਮੈਂ ਤੁਹਾਨੂੰ ਪਿਆਰਿਆਂ ਨੂੰ ਪਿਆਰ ਨਹੀਂ ਕਰਦੀ, ਪਰ ਇਹ ਸੰਸਾਰ ਬਹੁਤਾ ਜਿਆਦਾ ਮੇਰੇ ਲਈ ਖਿਚ ਨਹੀਂ ਰਖਦਾ। ਭਾਵੇਂ ਜੇਕਰ ਮੈਂ ਇਕ ਲੰਮੇਂ, ਲੰਮੇਂ ਸਮੇਂ ਤਕ, ਸੌਆਂ ਜਾਂ ਹਜ਼ਾਰਾਂ ਹੀ ਸਾਲਾਂ ਤਕ ਜਿੰਦਾ ਰਹਿ ਸਕਦੀ ਹੋਵਾਂ - ਉਸ ਮਾਮੁਲੇ ਵਿਚ, ਜੇਕਰ ਮੈਂ ਰਹਿ ਸਕਦੀ ਹੋਵਾਂ, ਜੇਕਰ ਮੈਂ ਇਹ ਕਰਨ ਦੀ ਚੋਣ ਕਰਦੀ ਹਾਂ, ਇਹ ਸ਼ਾਇਦ ਸਿਰਫ ਪਿਆਰ ਵਿਚੋਂ ਹੋਵੇਗਾ। ਅਤੇ ਸਿਰਫ ਜੇਕਰ ਪ੍ਰਮਾਤਮਾ ਚਾਹੁੰਦੇ ਹਨ ਮੈਂ ਇਹ ਕਰਾਂ; ਨਹੀਂ ਤਾਂ, ਮੈਂ ਪਸੰਦ ਕਰਦੀ ਹਾਂ ਬਸ ਇਕ ਆਮ ਮਨੁਖੀ ਜੀਵਨ ਜੀਣਾ ਅਤੇ ਫਿਰ ਘਰ ਨੂੰ ਜਾਣਾ। ਮੈਨੂੰ ਦੋਸ਼ ਨਾ ਦੇਣਾ।

ਇਹ ਚੰਗਾ ਹੋਵੇਗਾ ਜੇਕਰ ਤੁਸੀਂ ਲੰਮੇਂ ਸਮੇਂ ਤਕ ਜੀਅ ਸਕਦੇ ਹੋਂ ਅਤੇ ਕਿਸੇ ਚੀਜ਼ ਬਾਰੇ ਚਿੰਤਾ ਨਾ ਕਰਨੀ ਪਵੇ। ਪਰ ਇਸ ਭੌਤਿਕ ਸੰਸਾਰ ਵਿਚ, ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਤੁਹਾਨੂੰ ਚਿੰਤਾ ਕਰਨ ਲਈ - ਯੁਧ, ਮਹਾਂਮਾਰੀਆਂ ਅਤੇ ਦੁਸ਼ਟ ਲੋਕ। ਮਨੁਖ! ਤੁਹਾਡੀ ਆਪਣੀ ਮਨੁਖ ਜਾਤੀ ਦੇ ਲੋਕ, ਜੇਕਰ ਉਨਾਂ ਨੂੰ ਪਤਾ ਗਲ ਜਾਵੇ ਕਿ ਤੁਸੀਂ ਖਾਸ ਹੋ, ਓਹ ਰਬਾ! ਉਹ ਕੋਈ ਵੀ ਚਜ਼ਿ ਕਰਨਗੇ ਤੁਹਾਨੂੰ ਤੰਗ ਕਰਨ ਲਈ, ਤੁਹਾਨੂੰ ਬਦਨਾਮ ਕਰਨ ਲਈ। ਭਾਵੇਂ , ਤੁਸੀਂ ਇਥੋਂ ਤਕ ਉਨਾਂ ਨੂੰ ਜਾਣਦੇ ਵੀ ਨਾ ਹੋਵੋਂ - ਤੁਸੀਂ ਉਨਾਂ ਨੂੰ ਕਦੇ ਨਹੀਂ ਜਾਣਦੇ ਸੀ, ਅਤੇ ਤੁਸੀਂ ਉਨਾਂ ਨਾਲ ਕਦੇ ਕੋਈ ਗਲਤ ਚੀਜ਼ ਨਹੀਂ ਕੀਤੀ - ਉਹ ਤੁਹਾਨੂੰ ਟਰੈਕ ਕਰਨਗੇ ਅਤੇ ਕਿਵੇਂ ਨਾ ਕਿਵੇਂ ਤੁਹਾਨੂੰ ਲਭ ਲੈਣਗੇ ਅਤੇ ਤੁਹਾਨੂੰ ਸਮਸ‌ਿਆ ਦੇਣਗੇ, ਕੋਈ ਅੰਤ ਨਹੀਂ - ਤੁਹਾਨੂੰ ਨਾਮ ਦੇਣਗੇ, ਜਾਂ ਤੁਹਾਨੂੰ ਕੁਟ ਸੁਟਣਗੇ ਜਾਂ ਤੁਹਾਨੂੰ ਜ਼ਹਿਰ ਦੇਣਗੇ, ਸਭ ਕਿਸਮ ਦੀਆਂ ਚੀਜ਼ਾਂ।

ਮੀਲਾਰੀਪਾ ਕੋਲ ਸਿਰਫ ਥੋੜੇ ਜਿਹੇ ਪੈਰੋਕਾਰ ਸਨ ਕਿਉਂਕਿ ਉਸ ਨੇ ਆਪਣੇ ਗੁਰੂ ਨੂੰ ਸੁਣ‌ਿਆ ਸੀ। ਉਸ ਦੇ ਗੁਰੂ ਨੇ ਉਸ ਨੂੰ ਕਿਹਾ, "ਤੁਸੀਂ ਬਸ ਪਹਾੜ ਨੂੰ ਜਾਉ । ਇਕਲੇ ਅਭਿਆਸ ਕਰੋ। ਮਨੁਖਾਂ ਬਾਰੇ ਚਿੰਤਾ ਨਾ ਕਰੋ ਕਿਉਂਕਿ ਉਨਾਂ ਵਿਚੋਂ ਜਿਆਦਾਤਰ ਸਿਰਫ ਭੌਤਿਕ ਚੀਜ਼ਾਂ ਚਾਹੁੰਦੇ ਹਨ। ਉਹ ਤੁਹਾਨੂੰ ਬਸ ਉਨਾਂ ਚੀਜ਼ਾਂ ਲਈ ਉਨਾਂ ਨੂੰ ਆਸ਼ੀਰਦੇਣ ਦੀ ਮੰਗ ਕਰਨਗੇ, ਦੁਨਿਆਵੀ ਚੀਜ਼ਾਂ, ਅਤੇ ਤੁਹਾਡਾ ਸਮਾਂ ਅਤੇ ਐਨਰਜ਼ੀ ਬਰਬਾਦ ਕਰਨਗੇ। ਪ੍ਰਵਾਹ ਨਾ ਕਰਨੀ।" ਸੋ, ਜਿਆਦਾਤਰ, ਮੀਲਾਰੀਪ ਬਸ ਪਹਾੜਾਂ ਵਿਚ ਹੀ ਰਿਹਾ ਸੀ। ਭਾਵੇਂ ਜੇਕਰ ਉਸ ਕੋਲ ਖਾਣ ਲਈ ਕੁਝ ਨਹੀਂ ਸੀ, ਉਸ ਨੇ ਬਸ ਨੈਟਲਜ਼ ਜੜੀ ਬੂਟੀ ਖਾਧੀ, ਮੇਰੇ ਖਿਆਲ ਵਿਚ। ਉਹ ਜਿਸ ਵਿਚ ਬਹੁਤ ਸਾਰੇ ਸਪਾਈਕਸ ਹਨ ਅਤੇ ਜੇਕਰ ਤੁਸੀਂ ਇਸ ਨੂੰ ਛੂਹਦੇ ਹੋ, ਤੁਹਾਡੀ ਚਮੜੀ ਖਾਰਸ਼ ਵਾਲੀ ਹੋਵੇਗੀ। ਇਹ ਬਹੁਤ ਬੇਆਰਾਮ ਹੋ ਸਕਦਾ ਹੈ। ਜੇਕਰ ਤੁਸੀਂ ਉਹ ਖਾਣੀ ਚਾਹੋਂ, ਤੁਹਾਨੂੰ ਇਕ ਦਸਤਾਨੇ ਦੀ ਜਾਂ ਕੁਝ ਚੀਜ਼ ਦੀ ਵਰਤੋਂ ਕਰਨੀ ਜ਼ਰੂਰੀ ਹੈ ਇਸ ਨਾਲ ਸਿਝਣ ਲਈ। ਇਹਨੂੰ ਉਬਾਲਣ ਤੋਂ ਬਾਅਦ, ਇਹ ਠੀਕ ਹੋ ਜਾਵੇਗੀ। ਅਤੇ ਇਹ ਹੈ, ਮੇਰੇ ਖਿਆਲ ਵਿਚ, ਸਭ ਤੋਂ ਪੋਸ਼ਟਿਕ ਸਬਜ਼ੀਆਂ ਵਿਚੋਂ ਇਕ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ - ਸ਼ਾਇਦ ਇਥੋਂ ਤਕ ਸਭ ਤੋਂ ਵਧੀਆ, ਸਭ ਤੋਂ ਵਧੀਆ ਵਿਚੋਂ ਇਕ, ਪੋਸ਼ਟਿਕ ਭਰਪੂਰ। ਸੋ ਭਾਵੇਂ ਜੇਕਰ ਤੁਸੀਂ ਸਿਰਫ ਇਹੀ ਖਾਂਦੇ ਹੋ, ਤੁਸੀਂ ਜਿਉਂਦੇ ਰਹਿ ਸਕੋਂਗੇ। ਇਹੀ ਹੈ ਜੋ ਮੀਲਾਰੀਪਾ ਨੇ ਕੀਤਾ ਸੀ, ਅਤੇ ਉਹ ਸਾਰਾ ਹਰੇ ਰੰਗ ਦਾ ਬਣ ਗਿਆ, ਕਿਉਂਕਿ ਉਸ ਨੇ ਬਸ ਇਹ ਖਾਣੀ ਜ਼ਾਰੀ ਰਖੀ। ਅਤੇ ਇਸ ਨੇ ਉਸਦੇ ਸਰੀਰ ਉਤੇ ਵਾਲਾਂ ਨੂੰ ਵੀ ਹਰੇ ਰੰਗ ਵਿਚ ਦੀ ਰੰਗ ਦਿਤਾ ਸੀ, ਸੋ ਕੁਝ ਲੋਕਾਂ ਨੇ ਉਸ ਨੂੰ ਪੁਛਿਆ ਜੇਕਰ ਉਹ ਜਾਣਦਾ ਹੈ ਉਹ ਇਕ ਮਨੁਖ ਹੈ ਜਾਂ ਇਕ ਸ਼ੈਤਾਨ ਜਾਂ ਦਾਨਵ। ਪਰ ਮੈਂ ਤੁਹਾਨੂੰ ਸਿਰਫ ਇਹ ਖਾਣ ਦੀ ਸਲਾਹ ਨਹੀਂ ਦਿੰਦੀ ।

ਹੀਮਾਲ‌ਿਆ ਵਿਚ, ਜਿਥੇ ਮੀਲਾਰੀਪਾ ਸੀ, ਇਹ ਜਿਆਦਾਤਰ ਬਹੁਤ ਠੰਡ ਹੈ ਅਤੇ ਬਹੁਤੀਆਂ ਸਬਜ਼ੀਆਂ ਦੇ ਪਤ‌ਿਆਂ ਨਾਲ ਨਹੀਂ ਜਿਥੇ ਉਸ ਦੇ ਕੋਲ ਇਕ ਉਚੀ ਪਹਾੜੀ ਵਿਚ ਇਕ ਗੁਫਾ ਸੀ। ਜਦੋਂ ਮੈਂ ਹੀਮਾਲਿਆ ਵਿਚ ਸੀ, ਮੈਂਨੂੰ ਵੀ ਕੁਝ ਜੰਗਲੀ ਸਬਜ਼ੀਆਂ ਲਭਣੀਆਂ ਪਈਆਂ ਸੀ, ਛੋਟੀਆਂ ਚੀਜ਼ਾਂ ਜੋ ਪਹਾੜਾਂ ਵਿਚ ਉਗਦੀਆਂ ਹਨ। ਪਰ ਉਥੇ ਬਹੁਤਾ ਉਥੇ ਵੀ ਨਹੀਂ ਹੈ। ਅਤੇ ਤੁਸੀਂ ਬਸ ਕੁਝ ਜਗਾਵਾਂ ਵਿਚ ਕਚਾ ਖਾਂਦੇ ਹੋ ਕਿਉਂਕਿ ਤੁਸੀਂ ਪਕਾ ਨਹੀਂ ਸਕਦੇ। ਹਵਾ ਬਹੁਤ ਹੀ ਪਤਲੀ ਹੈ; ਜਦੋਂ ਮੈਂ ਪਕਾਉਣ ਦੀ ਕੋਸ਼ਿਸ਼ ਕੀਤੀ, ਇਹਦੇ ਲਈ ਬਹੁਤ ਹੀ ਸਮਾਂ ਲਗ‌ਿਆ। ਇਥੋਂ ਤਕ ਅਜਿਹਾ ਨਹੀਂ ਲਗਦਾ ਸੀ ਇਹ ਇਥੋਂ ਤਕ ਗਰਮ ਵੀ ਹੋਣਾ ਚਾਹੁੰਦਾ। ਤੁਹਾਨੂੰ ਇਕ ਚੰਗੀ, ਚੰਗੀ ਲਕੜੀ, ਸਚਮੁਚ ਸੁਕੀ ਲਭਣੀ ਪਵੇਗੀ; ਨਹੀਂ ਤਾਂ ਇਹ ਬਸ ਕਿਸੇ ਜਗਾ ਨਹੀਂ ਜਾਵੇਗੀ ਅਤੇ ਸਦਾ ਹੀ ਲਗੇਗਾ। ਅਤੇ ਮੇਰੇ ਕੋਲ ਚੰਗੇ ਪਤੀਲੇ ਜਾਂ ਪੈਨ ਨਹੀਂ ਸਨ ਜਾਂ ਕੋਈ ਚੀਜ਼ ਇਸ ਤਰਾਂ। ਮੈਂ ਤੁਹਾਨੂੰ ਦਸ‌ਿਆ ਸੀ ਮੇਰੇ ਕੋਲ ਸਿਰਫ ਇਕ ਛੋਟੀ ਜਿਹੀ ਪਲੇਟ ਸੀ, ਬਸ ਜਿਵੇਂ ਇਕ ਜਨਮਦਿਨ ਦੇ ਕੇਕ ਲਈ, ਸਪੰਜ ਕੇਕ ਲਈ ਇਕ ਮੋਲਡ। ਉਸ ਕਿਸਮ ਦਾ ਭਾਂਡਾ ਇਸ ਉਤੇ ਇਕ ਵਾਲ ਹੁੰਦਾ ਹੈ ਅਤੇ ਫਿਰ ਤੁਸੀਂ ਇਹਦੇ ਨਾਲ ਚਪਾਤੀ ਪਕਾ ਸਕਦੇ ਹੋ, ਅਤੇ ਮੈਂ ਪੀਣ ਲਈ ਪਾਣੀ ਵੀ ਉਬਾਲ ਸਕਦੀ ਸੀ। ਅਤੇ ਮੇਰੇ ਕੋਲ ਇਕ ਛੋਟਾ ਜਿਹਾ ਕਪ ਵੀ ਸੀ, ਬਹੁਤ ਹੀ ਛੋਟਾ। ਅਤੇ ਬਾਅਦ ਵਿਚ, ਮੈਂ ਇਹ ਸਭ ਤਿਆਗ ਦਿਤੇ। ਮੈਂ ਉਨਾਂ ਨੂੰ ਵੇਚ ਦਿਤਾ ਕਿਉਂਕਿ ਮੈਂ ਉਨਾਂ ਨੂੰ ਬਹੁਤੇ ਲੰਮੇਂ ਸਮੇਂ ਤਕ ਹੀਮਾਲਿਆ ਵਿਚ ਨਹੀਂ ਚੁਕ ਸਕਦੀ ਸੀ। ਬਸ ਇਹੀ ਸਭ ਹੈ ਜੋ ਮੇਰੇ ਕੋਲ ਸੀ। ਪਰ ਮੈਂ ਹੁਣ ਨਾਲੋਂ ਵਧੇਰੇ ਖੁਸ਼ ਸੀ।

ਉਸ ਸਮੇਂ, ਮੈਂ ਸੰਸਾਰ ਦਾ ਬਹੁਤਾ ਦੁਖ ਨਹੀਂ ਸੀ ਦੇਖਿਆ। ਸਿਵਾਇ ਜਦੋਂ ਮੈਂ ਹੀਮਾਲਿਆ ਵਿਚ ਸੀ, ਮੈਂ ਕੁਝ ਮਜ਼ਦੂਰਾਂ ਨੂੰ ਮਨੁਖਾਂ ਨੂੰ ਚੁਕਿਆ ਹੋਇਆ ਦੇਖਿਆ ਸੀ - ਕੁਝ ਬਜ਼ੁਰਗ ਮਨੁਖ ਜਾਂ ਕੁਝ ਅਮੀਰ ਲੋਕ ਜਿਹੜੇ ਤੁਰਨਾ ਨਹੀਂ ਚਾਹੁੰਦੇ ਸੀ ਜਾਂ ਉਹ ਤੁਰਨ ਤੋਂ ਡਰਦੇ ਸੀ - ਅਤੇ ਉਨਾਂ ਨੂੰ ਇਹਨਾਂ ਲੋਕਾਂ ਨੂੰ ਉਚੇ ਪਹਾੜਾਂ ਤਕ ਚੁਕ ਕੇ ਲਿਜਾਣਾ ਪਿਆ। ਉਨਾਂ ਦੇ ਹੇਠਾਂ ਬਰਫ ਸੀ, ਅਤੇ ਕਦੇ ਕਦਾਂਈ ਉਹ ਤਿਲਕ ਜਾਂਦੇ ਸੀ, ਅਤੇ ਇਹ ਭਿਆਨਕ ਸੀ। ਉਨਾਂ ਦੀ ਜੁਤੀ ਸਾਰੀ ਟੁਟੀ ਸੀ। ਇਹ ਨਹੀਂ ਜਿਵੇਂ ਉਨਾਂ ਕੋਲ ਚੰਗੇ ਸਪੋਰਟਜ਼ ਜੁਤੇ ਸਨ ਚੜਨ ਲਈ ਜਿਵੇਂ ਸਾਡੇ ਕੋਲ ਹਨ। ਅਤੇ ਭਾਵੇਂ ਜੇਕਰ ਤੁਹਾਡੇ ਕੋਲ ਸਪੋਟਰਜ਼ ਜੁਤੇ ਹੋਣ ਜਿਵੇਂ ਮੇਰੇ ਕੋਲ ਸਨ, ਕੁਝ ਸਮੇਂ ਤੋਂ ਬਾਅਦ ਉਹ ਸਾਰੇ ਭਿਜ਼ ਜਾਂਦੇ ਹਨ। ਮੇਰੇ ਪੈਰ ਸੁਜ ਗਏ ਸੀ ਅਤੇ ਗਿਲੇ ਅਤੇ ਠੰਡੇ। ਹਰ ਰੋਜ਼, ਜੇਕਰ ਤੁਸੀਂ ਹੀਮਾਲਿਆ ਵਿਚ ਤੁਰਦੇ ਹੋ, ਤੁਹਾਨੂੰ ਇਸ ਦੀ ਉਮੀਦ ਕਰਨੀ ਪਵੇਗੀ ਕਿਉਂਕਿ ਤੁਸੀਂ ਬਰਫ ਵਿਚ ਤੁਰਦੇ ਹੋ। ਇਹ ਅਜ਼ੇ ਵੀ ਉਥੇ ਹੈ, ਕੁਝ ਬਰਫ, ਪਰ ਉਤਨੀ ਮੋਟੀ, ਸੰਘਣੀ ਨਹੀਂ ਕਿਉਂਕਿ ਸੈਨਾ ਨੇ ਪਹਿਲੇ ਹੀ ਇਹ ਪਾਸੇ (ਸਾਫ) ਕਰ ਦਿਤੀ ਸੀ। ਪਰ ਫਿਰ ਵੀ, ਨਵੀਂ ਬਰਫ ਆਉਂਦੀ ਅਤੇ ਕੁਝ ਮੀਂਹ ਵੀ ਆਉਂਦਾ ਹੈ, ਅਤੇ ਕੁਝ ਜਗਾਵਾਂ ਵਿਚ ਅਜ਼ੇ ਵੀ ਕੁਝ ਬਰਫ ਅਤੇ ਸਨੋਅ ਹੈ, ਸੋ ਪਾਣੀ ਬਰਫ ਤੋਂ ਤੁਹਾਡੇ ਪੈਰਾਂ ਵਿਚ ਪਿਘਲ ਜਾਵੇਗਾ ਅਤੇ ਤੁਹਾਨੂੰ ਗਿਲਾ ਕਰ ਦੇਵੇਗਾ, ਅਤੇ ਤੁਸੀਂ ਉਥੇ ਬਸ ਰੁਕ ਕੇ ਜੁਤੇ ਨਹੀਂ ਬਦਲ ਸਕਦੇ। ਮੇਰੇ ਕੋਲ ਹੋਰ ਕੋਈ ਜੁਤੀ ਨਹੀਂ ਸੀ। ਮੈਂ ਉਨਾਂ ਮਜ਼ਦੂਰਾਂ ਨਾਲੋਂ ਵਧੇਰੇ ਖੁਸ਼ਕਿਸਮਤ ਸੀ। ਮਜ਼ਦੂਰਾਂ ਨੇ ਬਸ ਪਲਾਸਟਿਕ ਜੁਤੇ ਪਹਿਨੇ ਸਨ ਅਤੇ ਸਾਰੇ ਟੁਟੇ ਹੋਏ। ਓਹ, ਮੇਰਾ ਦਿਲ... ਸਿਰਫ ਉਦੋਂ, ਮੇਰੇ ਦਿਲ ਨੇ ਬਹੁਤ, ਬਹੁਤ, ਬਹੁਤ ਦੁਖ ਮਹਿਸੂਸ ਕੀਤਾ ਸੀ। ਪਰ ਨਹੀਂ ਤਾਂ, ਉਥੇ ਹੀਮਾਲਿਆ ਵਿਚ ਕੁਝ ਵੀ ਨਹੀਂ ਹੈ ਜੋ ਤੁਹਾਨੂੰ ਦੁਖੀ ਮਹਿਸੂਸ ਕਰਵਾਏਗਾ ਜਿਥੇ ਤੁਸੀਂ ਆਲੇ ਦੁਆਲੇ ਤੁਰ ਰਹੇ ਹੋ ਜਾਂ ਕੁਝ ਆਸ਼ਰਮ ਵਿਚ। ਤੁਸੀਂ ਬਹੁਤੀ ਦੁਖ-ਪੀੜਾ ਨਹੀਂ ਦੇਖਦੇ।

ਇਹ ਜਿਆਦਾਤਰ ਬਹੁਤ ਰੂਹਾਨੀ ਮਹਿਸੂਸ ਹੁੰਦਾ ਹੈ, ਜਿਥੇ ਵੀ ਤੁਸੀਂ ਹੀਮਾਲਿਆ ਵਿਚ ਜਾਂਦੇ ਹੋ। ਇਥੋਂ ਤਕ ਲੋਕ ਜਿਹੜੇ ਉਥੇ ਰਹਿੰਦੇ ਹਨ, ਉਹ ਵੀ ਬਹੁਤ ਧਰਮੀ ਹਨ। ਘਟੋ ਘਟ ਉਹ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਨ, ਅਤੇ ਉਹ ਪ੍ਰਾਰਥਨਾ ਕਰਦੇ ਹਨ ਜਾਂ ਆਪਣੀ ਮਾਲਾ ਨਾਲ ਜਪਦੇ ਹਨ। ਅਤੇ ਜਿਵੇਂ ਰਿਸ਼ੀਕੇਸ਼ ਵਿਚ, ਇਹ ਸਿਰਫ ਸ਼ਾਕਾਹਾਰੀ ਹੈ। ਮੈਂ ਅੰਡੇ ਵੀ ਨਹੀਂ ਕਿਤੇ ਦੇਖੇ ਸੀ, ਸੋ ਇਹ ਸ਼ਾਕਾਹਾਰੀਆਂ ਦਾ ਭਾਵ ਸ਼ਾਇਦ ਸਿਰਫ ਦੁਧ ਲੈਂਦੇ ਹੋਣਗੇ, ਤਾਜ਼ਾ ਦੁਧ; ਉਹ ਗਉ-ਲੋਕਾਂ ਦਾ ਦੁਧ ਹਥ ਨਾਲ ਚੋਂਅਦੇ ਹਨ। ਸ਼ਾਇਦ ਵਡੇ ਸ਼ਹਿਰ ਵਿਚ, ਜਾਂ ਕਿਸੇ ਜਗਾ ਦੂਰ, ਉਨਾਂ ਕੋਲ ਇਕ ਗਉ-ਲੋਕਾਂ ਦੀ ਫੈਕਟਰੀ ਹੋਵੇ ਜਾਂ ਕੁਝ ਅਜਿਹਾ। ਮੈਂ ਕਦੇ ਇਕ ਨਹੀਂ ਦੇਖੀ। ਮੈਂ ਸਿਰਫ ਗਊ-ਲੋਕਾਂ ਨੂੰ ਬਹੁਤ ਆਰਾਮ ਨਾਲ ਅਤੇ ਆਜ਼ਾਦੀ ਨਾਲ ਸੜਕ ਉਤੇ ਕਿਸੇ ਵੀ ਜਗਾ ਤੁਰਦੇ ਹੋਇਆਂ ਨੂੰ ਦੇਖਿਆ ਸੀ। ਅਤੇ ਜੇਕਰ ਉਹ ਰਸਤੇ ਦੇ ਮਧ ਵਿਚ ਹੋਣ ਉਥੇ, ਓਹ, ਵਿਚਾਰੀਆਂ ਕਾਰਾਂ, ਸਾਰੀ ਰੁਕ ਜਾਣਗੀਆਂ ਜਦੋਂ ਤਕ ਉਹ ਉਠ ਕੇ ਪਾਸੇ ਨਹੀਂ ਚਲੀਆਂ ਜਾਂਦੀਆਂ ਜਾਂ ਕੋਈ ਵਿਆਕਤੀ ਉਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੇਗਾ ਅਤੇ ਉਹ ਪਾਸੇ ਚਲੀਆਂ ਜਾਂਦੀਆਂ। ਉਹ ਹੈ ਜਿਵੇਂ ਮੈਂ ਭਾਰਤ ਵਿਚ ਗਉ-ਲੋਕਾਂ ਨੂੰ ਦੇਖਿਆ ਸੀ। ਇਸੇ ਕਰਕੇ ਜਦੋਂ ਮੈਂ ਭਾਰਤ ਵਿਚ ਸੀ, ਮੈਂ ਸੋਚ‌ਿਆ ਕਿ ਲੋਕ ਦੁਧ ਪੀਂਦੇ ਠੀਕ ਸੀ। ਮੇਰੇ ਕੋਲ ਦੁਧ ਖਰੀਦਣ ਲਈ ਬਹੁਤੇ ਪੈਸੇ ਨਹੀਂ ਸਨ, ਪਰ ਕਦੇ ਕਦਾਂਈ ਜੇਕਰ ਲੋਕ ਪਹਿਲੇ ਹੀ ਦੁਧ ਵਾਲੀ ਚਾਹ ਬਣਾਉਂਦੇ ਸਨ, ਮੈਂ ਕੁਝ ਪੀਤੀ, ਕਿਉਂਕਿ ਉਸ ਸਮੇਂ ਮੈਂ ਦੋਸ਼ੀ ਨਹੀਂ ਮਹਿਸੂਸ ਕੀਤਾ ਸੀ ਜਾਂ ਕੁਝ ਅਜਿਹਾ।

ਮੈਂ ਗਉ-ਲੋਕਾਂ ਦੀਆਂ ਫੈਕਟਰੀਆਂ ਬਾਰੇ ਬਹੁਤਾ ਨਹੀਂ ਜਾਣਦੀ ਸੀ ਜੋ ਉਨਾਂ ਨੂੰ ਇਤਨੇ ਤਸੀਹੇ ਦਿੰਦੀਆਂ, ਉਨਾਂ ਨੂੰ ਸਾਰੀਆਂ ਮਸ਼ੀਨਾਂ ਦੇ ਨਾਲ ਟੰਗਦੀਆਂ ਅਤੇ ਉਨਾਂ ਵਿਚੋਂ ਦੁਧ ਬਾਹਰ ਕਢਦੀਆਂ, ਉਨਾਂ ਨੂੰ ਗਰਭਵਤੀ ਬਣਾਉਂਦੀਆਂ ਦੁਧ ਦੁਬਾਰਾ ਲੈਣ ਲਈ ਜਦੋਂ ਤਕ ਉਨਾਂ ਦੀਆਂ ਆਂਦਰਾਂ ਅਤੇ ਪੇਟ ਬਾਹਰ ਨਿਕਲ ਜਾਂਦਾ ਅਤੇ ਉਹ ਹੋਰ ਇਥੋਂ ਤਕ ਤੁਰ ਵੀ ਨਹੀਂ ਸਕਦੀਆਂ। ਇਹ ਹੈ ਜਿਤਨੇ ਜ਼ਾਲਮ ਅਸੀਂ ਮਨੁਖ ਹੋ ਸਕਦੇ ਹਾਂ। ਕ੍ਰਿਪਾ ਕਰਕੇ ਇਹਦੇ ਬਾਰੇ ਸੋਚੋ ਅਤੇ ਜਾਨਵਰ-ਲੋਕਾਂ ਦੇ ਮਾਸ ਤੋਂ ਦੂਰ ਹੋ ਜਾਉ - ਕਤਲ ਤੋਂ। ਨਿਰਦੋਸ਼ਾਂ ਦਾ ਕਤਲ, ਜਿਵੇਂ ਗਊ-ਲੋਕ - ਉਹ ਬਹੁਤ ਪਿਆਰੇ, ਕੋਮਲ ਹਨ। ਉਹ ਵਡੇ ਹਨ ਉਹ ਤੁਹਾਨੂੰ ਇਕ ਪਲ ਵਿਚ ਮਾਰ ਸਕਦੇ ਹਨ, ਪਰ ਉਹ ਕਦੇ ਇਹ ਨਹੀਂ ਕਰਦੇ। ਸੋ ਸਾਨੂੰ ਇਕ ਗਊ-ਵਿਆਕਤੀ ਨਾਲੌਂ ਇਤਨੇ ਘਟ ਨੇਕ ਅਤੇ ਕੋਮਲ ਕਿਉਂ ਹੋਣਾ ਚਾਹੀਦਾ ਹੈ, ਜਿਸ ਕੋਲ ਸਾਰੀ ਤਾਕਲ ਹੈ ਪਰ ਇਸਨੂੰ ਨੁਕਸਾਨ ਪਹੁੰਚਾਉਣ ਲਈ ਕਦੇ ਨਹੀਂ ਵਰਤਦੀ? ਅਤੇ ਸਾਡੇ ਕੋਲ ਇਤਨੀ ਵਡੀ ਤਾਕਤ ਨਹੀਂ ਹੈ ਇਕ ਗਉ- ਜਾਂ ਹਾਥੀ-ਵਿਆਕਤੀ ਨਾਲੋਂ, ਪਰ ਅਸੀਂ ਸਾਰਾ ਦਿਨ, ਸਾਰੀ ਰਾਤ, ਸੋਚਦੇ ਹਾਂ ਕਿਵੇਂ ਇਹਨਾਂ ਨਿਰਦੋਸ਼ ਜਾਨਵਰ- ਲੋਕਾਂ ਨੂੰ ਮਾਰਨਾ ਹੈ ਤਾਂਕਿ ਉਨਾਂ ਦੇ ਦੰਦ ਜਾਂ ਉਨਾਂ ਦੀ ਚਮੜੀ ਪ੍ਰਾਪਤ ਕਰ ਸਕੀਏ, ਜਾਂ ਉਨਾਂ ਦਾ ਮਾਸ ਅਤੇ ਉਨਾਂ ਨੂੰ ਖਾਂਦੇ ਹਾਂ; ਇਥੋਂ ਤਕ ਕਈ ਕਚਾ, ਖੂਨੀ, ਮੂੰਹ ਵਿਚੋਂ ਚੋਂਦਾ ਇਸ ਤਰਾਂ। ਅਸੀਂ ਇਸ ਤਰਾਂ ਕੌਣ ਹਾਂ? ਕ੍ਰਿਪਾ ਕਰਕੇ ਆਪਣੇ ਨੇਕ ਆਪੇ ਬਾਰੇ ਸੋਚੋ। ਤੁਸੀਂ ਪ੍ਰਮਾਤਮਾ ਦੇ ਬਚੇ ਹੋ। ਤੁਹਾਡੇ ਕੋਲ ਅੰਦਰ ਬੁਧ ਸੁਭਾਅ ਹੈ; ਤੁਸੀਂ ਭਵਿਖ ਦੇ ਬੁਧ ਹੋ। ਕ੍ਰਿਪਾ ਕਰਕੇ ਇਕ ਵਾਂਗ ਵਿਹਾਰ ਕਰੋ!

Photo Caption: ਤਾਕਤਵਰ ਕਮਜ਼ੋਰਾਂ ਤੇ ਜ਼ੁਲਮ ਨਹੀਂ ਕਰਦਾ ਅਸੀਂ ਵਖਰੇ ਦਿਖਾਈ ਦਿੰਦੇ ਹਾਂ, ਪਰ ਸਾਡਾ ਤਤ ਇਕੋ ਜਿਹਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (7/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
585 ਦੇਖੇ ਗਏ
2024-11-08
871 ਦੇਖੇ ਗਏ
2024-11-08
895 ਦੇਖੇ ਗਏ
32:16
2024-11-08
209 ਦੇਖੇ ਗਏ
2024-11-08
171 ਦੇਖੇ ਗਏ
2024-11-08
148 ਦੇਖੇ ਗਏ
2024-11-08
178 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ