ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬੁਧ ਜਾਂ ਮਸੀਹਾ ਜਿਨਾਂ ਦਾ ਅਸੀਂ ਇੰਤਜ਼ਾਰ ਕਰਦੇ ਰਹੇ ਹਾਂ ਹੁਣ ਇਥੇ ਮੌਜ਼ੂਦ ਹਨ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਮੰਦਰ ਦੇ ਲਾਗੇ ਰਹਿੰਦੀ ਸੀ। ਮੇਰੇ ਸਮੂਹ ਤੋਂ ਬਹੁਤ ਸਾਰੇ ਪੁਰਾਣੇ ਭਿਕਸ਼ੂ ਅਤੇ ਭਿਕਸ਼ਣੀਆਂ ਉਹ ਜਾਣਦੇ ਹਨ। ਅਸੀਂ ਇਕ ਛੋਟੇ ਜਿਹੇ ਘਰ ਵਿਚ ਰਹਿੰਦੇ ਸੀ। ਭਿਕਸ਼ੂ ਅਤੇ ਭਿਕਸ਼ਣੀਆਂ ਘਰ ਵਿਚ ਰਹਿੰਦੇ ਸੀ। ਮੈਂ ਵਿਹੜੇ ਤੋਂ ਥੋੜਾ ਜਿਹਾ ਦੂਰ ਇਕ ਛੋਟੇ ਜਿਹੇ ਛਪਰ, ਛੈਡ ਵਿਚ ਰਹਿੰਦੀ ਸੀ। ਇਹ ਸਾਰਾ ਟੁਟਿਆ ਸੀ ਅਤੇ ਖਰਾਬ, ਸੋ ਮੈਂ ਇਸ ਨੂੰ ਠੀਕ ਕੀਤਾ; ਮੈਂ ਉਥੇ ਰਹਿੰਦੀ ਸੀ। ਅਤੇ ਭਿਕਸ਼ੂ ਅਤੇ ਭਿਕਸ਼ਣੀਆਂ ਘਰ ਦੇ ਅੰਦਰ ਰਹਿੰਦੇ ਸਨ ਜੋ ਅਸੀਂ ਸਭਜ਼ੀਆਂ, ਸੋਇਆ ਸਪਰਾਉਟ ਅਤੇ ਉਹ ਸਭ ਵੇਚਣ ਤੋਂ ਆਪਣੀ ਮਾਮੂਲੀ ਆਮਦਨ ਨਾਲ ਕਿਰਾਏ ਤੇ ਲਿਆ ਸੀ। ਸਾਰੇ ਭਿਕਸ਼ੂ... ਉਨਾਂ ਵਿਚੋਂ ਬਹੁਤੇ ਜਿੰਦਾ ਹਨ ਅਤੇ ਇਹ ਜਾਣਦੇ ਹਨ। ਉਹ ਅਜ਼ੇ ਉਥੇ ਤਾਏਵਾਨ (ਫਾਰਮੋਸਾ) ਵਿਚ ਰਹਿੰਦੇ ਹਨ। ਕਈ ਸ਼ਾਇਦ ਕਿਸੇ ਹੋਰ ਜਗਾ ਚਲੇ ਗਏ ਹੋਣ, ਹੋਰਨਾਂ ਦੇਸ਼ਾਂ ਨੂੰ, ਪਰ ਉਹ ਇਹ ਸਾਰ‌ੀਆਂ ਕਹਾਣੀਆਂ ਜਾਣਦੇ ਹਨ ਕਿਉਂਕਿ ਉਹ ਉਥੇ ਮੇਰੇ ਨਾਲ ਰਹਿੰਦੇ ਸਨ। ਅਤੇ ਫਿਰ ਬਾਅਦ ਵਿਚ, ਇਥੋਂ ਤਕ ਉਹ ਘਰ ਵੀ ਵਿਕਰੀ ਹੋ ਗਿਆ ਅਤੇ ਸਾਨੂੰ ਬਾਹਰ ਨਿਕਲਣਾ ਪਿਆ, ਕਿਸੇ ਜਗਾ ਕੈਂਪ ਕਰਨਾ ਅਤੇ ਇਸ ਜਗਾ, ਉਸ ਜਗਾ ਵਿਚੋਂ ਬਾਹਰ ਕਢਿਆ ਗਿਆ। ਜਾਂ ਅਸੀਂ ਸੜਕ ਉਤੇ ਕੈਂਪ ਕਰਦੇ ਸੀ - ਭਾਵ ਰਦ ਕੀਤੀ ਗਈ ਸੜਕ। ਨਾਲੇ, ਅਸੀਂ ਕੁਝ ਭੂਤ-ਗ੍ਰਸਿਤ ਘਰਾਂ ਵਿਚ ਵੀ ਰਹੇ ਸੀ ਜਿਥੇ ਕੋਈ ਲੋਕ ਨਹੀਂ ਰਹਿੰਦੇ ਸਨ। ਉਥੇ ਤਾਏਵਾਨ (ਫਾਰਮੋਸਾ) ਵਿਚ ਪਹਿਲਾਂ ਬਹੁਤ ਸਾਰੇ ਸਨ, ਅਤੇ ਕਈ ਭਿਕਸ਼ੂ ਅਤੇ ਭਿਕਸ਼ਣੀਆਂ ਬਹੁਤ ਡਰਦੇ ਸਨ।

ਘਰ ਜੋ ਅਸੀਂ ਪਹਿਲਾਂ ਕਿਰਾਏ ਤੇ ਲਿਆ ਸੀ, ਉਥੇ ਇਕ ਲੰਮੇ, ਲੰਮੇਂ, ਲੰਮੇ, ਲੰਮੇ ਸਮੇਂ ਲਈ ਕੋਈ ਨਹੀਂ ਉਥੇ ਰਿਹਾ ਸੀ... ਮੈਂ ਨਹੀਂ ਜਾਣਦੀ ਕਿਤਨੇ ਸਾਲਾਂ ਲਈ। ਅਤੇ ਵਡਾ, ਲੰਮਾਂ ਘਾਹ - ਲਗਦਾ ਸੀ ਜਿਵੇਂ ਉਹ ਛੋਟੇ ਗੰਨਿਆਂ ਦੇ ਪੌਂਦੇ- ਸਾਰੀ ਜਗਾ ਸੜਕ ਉਤੇ ਉਗੇ ਹੋਏ ਸੀ। ਸਾਨੂੰ ਉਹ ਸਾਰੇ ਕਟਣੇ ਪਏ ਤਾਂਕਿ ਘਰ ਵਿਚ ਜਾ ਸਕੀਏ। ਪਰ ਅਸੀਂ ਕਿਰਾਇਆ ਭੁਗਤਾਨ ਕੀਤਾ; ਵਧ ਜਾਂ ਘਟ, ਇਹ ਸਸਤਾ ਸੀ। ਅਤੇ ਬਾਅਦ ਵਿਚ, ਜਦੋਂ ਇਹ ਸਾਰਾ ਕੀਤਾ ਗਿਆ, ਸਭ ਵਧੀਆ, ਸਾਰਾ ਸਾਫ ਕੀਤਾ ਗਿਆ, ਉਨਾਂ ਨੇ ਇਹ ਵੇਚ ਦਿਤਾ! ਕਿਸੇ ਨੇ ਇਹ ਖਰੀਦ ਲਿਆ। ਸੋ ਸਾਨੂੰ ਬਾਹਰ ਨਿਕਲਣਾ ਪਿਆ ਅਤੇ ਸਾਡੇ ਕੋਲ ਕਿਤੇ ਜਾਣ ਲਈ ਕੋਈ ਜਗਾ ਨਹੀਂ ਸੀ। ਸੋ ਅਸੀਂ ਤਾਏਵਾਨ (ਫਾਰਮੋਸਾ) ਵਿਚ ਇਕ ਪੰਜਵੇਂ-ਹਥ ਦੀ ਗਡੀ ਨਾਲ ਆਲੇ ਦੁਆਲੇ ਭਜ਼ਦੇ ਰਹੇ, ਹਮੇਸ਼ਾਂ ਕਿਸੇ ਵੀ ਸਮੇਂ ਸੜਕ ਉਤੇ "ਸੌਂਦੇ" ਸੀ ਜਦੋਂ ਵੀ ਗਡੀ "ਸੌਣਾ" ਚਾਹੁੰਦੀ ਸੀ। ਘਟੋ ਘਟ ਸਾਡੇ ਕੋਲ ਉਹ ਸੀ। ਅਸੀਂ ਆਪਣੀਆਂ ਚੀਜ਼ਾਂ ਵਿਚੋਂ ਕੁਝ ਇਹਦੇ ਵਿਚ ਰਖਦੇ ਅਤੇ ਇਸ ਨੂੰ ਇਹਦੇ ਨਾਲ ਧਕਦੇ, ਅਸੀਂ ਬਬਸ ਕਿਸੇ ਵੀ ਜਗਾ ਕੈਂਪ ਕਰਦੇ ਜਾਂ ਬਸ ਕਿਸੇ ਵੀ ਜਗਾ ਸੌਂ ਜਾਂਦੇ।

ਜੇਕਰ ਅਸੀਂ ਕੋਈ ਜਗਾ ਲਭ ਲੈਂਦੇ ਜਿਥੇ ਕੁਝ ਪਾਣੀ ਸੀ, ਫਿਰ ਅਸੀਂ ਬਸ ਥੋੜੇ ਸਮੇਂ ਲਈ ਉਸ ਦਿਨ ਜਾਂ ਉਸ ਰਾਤ ਲਈ ਕੈਂਪ ਕਰਦੇ। ਪਰ ਫਿਰ ਸਾਨੂੰ ਅਕਸਰ ਬਾਹਰ ਕਢਿਆ ਜਾਂਦਾ ਸੀ ਕਿਉਂਕਿ ਮਾਲਕ ਆਉਂਦਾ ਸੀ ਅਤੇ ਸਾਨੂੰ ਬਾਹਰ ਕਢ ਦਿੰਦਾ ਸੀ। ਅਸੀਂ ਨਹੀਂ ਜਾਣਦੇ ਸੀ ਮਾਲਕ ਕੌਣ ਸੀ; ਅਸੀਂ ਬਸ ਖੇਤ ਵਿਚ ਥੋੜੇ ਸਮੇਂ ਲਈ ਰਹੇ। ਪਰ ਫਿਰ ਜੇਕਰ ਉਹ ਸਾਨੂੰ ਦੇਖ ਲੈਂਦੇ, ਉਹ ਪੁਲੀਸ ਨੂੰ ਬੁਲਾਉਂਦੇ। ਫਿਰ ਸਾਨੂੰ ਕੁਝ ਰਾਤ ਦੇ ਸਮੇਂ ਬਦਲੀ ਕਰਨਾ ਪੈਂਦਾ ਸੀ। ਅਤੇ ਕਦੇ ਕਦਾਂਈ ਅਸੀਂ ਸੜਕ ਦੇ ਪਾਸੇ ਉਤੇ ਕੈਂਪ ਕਰਦੇ ਸੀ, ਅਤੇ ਕਦੇ ਕਦਾਂਈ ਸਾਡੇ ਕੋਲ ਚੰਗਾ ਪਾਣੀ ਪੀਣ ਲਈ ਜਾਂ ਕੋਈ ਚੀਜ਼ ਨਹੀਂ ਸੀ।

ਅਤੇ ਉਹ ਸਭ ਲਈ, ਮੈਂ ਇਥੋਂ ਤਕ ਉਸ ਮੰਦਰ ਦੇ ਸਰਪ੍ਰਸਤ ਨੂੰ ਝਿੜਕਾਂ ਦੇਣ ਦੀ ਹਿੰਮਤ ਕੀਤੀ। ਉਹ ਜ਼ਰੂਰ ਹੀ ਕੋਈ ਵਡਾ ਹੋਵੇਗਾ ਇਸ ਤਰਾਂ ਕਰ ਸਕਣ ਲਈ, ਬੁਧ ਦੇ ਸਾਹਮੁਣੇ ਇਸ ਤਰਾਂ ਝੂਲਣ ਲਈ। ਅਤੇ ਆਪਣੀ ਸਭ ਚੀਜ਼ ਦਾ ਦਿਖਾਵਾ ਕਰਦਾ ਹੋਇਆ, ਬੁਧ ਦੇ ਸਾਹਮੁਣੇ ਤਕਰੀਬਨ ਆਪਣੀ ਸਭ ਚੀਜ਼, ਚਿਤੜ ਅਤੇ ਸਾਹਮੁਣੇ ਵੀ। ਅਤੇ ਮੈਂ ਬਹੁਤ ਗੁਸੇ ਹੋਈ। ਸ਼ਾਇਦ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਪਰ ਮੈਂ ਜਵਾਨ ਸੀ ਅਤੇ ਕੋਈ ਤਜਰਬਾ ਨਹੀਨ ਸੀ ਕਿਵੇਂ ਅਜਿਹੀਆਂ ਸਥਿਤੀਆਂ ਨਾਲ ਨਜਿਠਣਾ ਹੈ। ਮੈਂ ਦਿਨਾਂ ਦੇ ਨਾਲ ਬਿਹਤਰ ਹੋ ਰਹੀ ਹਾਂ, ਉਹਦੇ ਬਾਰੇ ਸੋਚਦੇ ਹੋਏ। ਮੈਂ ਆਸ ਕਰਦੀ ਹਾਂ ਉਹ ਵਿਆਕਤੀ ਮੈਨੂੰ ਮਾਫ ਕਰਦਾ ਹੈ। ਹੁਣ, ਅਸੀਂ ਬਹੁਤ ਲੰਮੀ ਗਲ ਕੀਤੀ।

ਭਿਕਸ਼ੂਆਂ ਬਾਰੇ ਗਲ ਕਰਦੇ ਹੋਏ, ਭਿਕਸ਼ੂ ਚੋਗਾ ਪਹਿਨਦੇ ਹਨ, ਸਨਮਾਨਜਨਕ ਚੋਗਾ, ਬੁਧ ਦੀਆਂ ਸਿਖਿਆਵਾਂ ਅਤੇ ਦਿਆਲੂ ਤਰੀਕੇ ਦਾ ਪ੍ਰਤੀਕ ਕਰਨ ਲਈ। ਸੋ, ਬਿਨਾਂਸ਼ਕ, ਉਹ ਲੋਕਾਂ ਦੇ ਸਤਿਕਾਰ ਅਤੇ ਭਰੋਸਾ ਪ੍ਰਾਪਤ ਕਰਨਗੇ। ਕਦੇ ਕਦਾਂਈ ਵਫਾਦਾਰ, ਇਹ ਇਸ ਨੂੰ ਜਿਆਦਾ ਕਰ ਰਹੇ ਹਨ। ਉਹ ਬਹੁਤ ਜਿਆਦਾ ਸਮਸਿਆ ਪੈਦਾ ਕਰਦੇ ਜਾਂ ਉਹ ਭਿਕਸ਼ੂ ਨੂੰ ਇਤਨਾ ਵਿਗਾੜ ਦਿੰਦੇ ਕਿ ਉਹ ਭਿਕਸ਼ੂ ਕਦੇ ਕਦਾਂਈ ਭੁਲ ਜਾਂਦਾ ਉਹ ਕਾਹਦੇ ਲਈ ਇਕ ਭਿਕਸ਼ੂ ਹੈ। ਪਰ ਉਹਦੇ ਕਾਰਨ ਉਨਾਂ ਨੂੰ ਬਦਨਾਮ ਨਾ ਕਰੋ ਜਾਂ ਉਨਾਂ ਦੀ ਜਿੰਦਗੀ ਨੂੰ ਨਰਕ ਨਾ ਬਣਾਉ। ਜੋ ਵੀ ਉਹ ਕਹਿੰਦੇ ਹਨ, ਉਨਾਂ ਦਾ ਕੋਈ ਮਾੜਾ ਮਤਲਬ ਨਹੀਂ ਸੀ। ਉਨਾਂ ਨੇ ਇਹ ਸਿਧਾ ਆਪਣੇ ਦਿਲ ਤੋਂ ਕਿਹਾ ਕਿਉਂਕਿ ਉਹ ਘਟੋ ਘਟ ਬੁਧ ਦੇ ਕੁਝ ਸਿਧਾਂਤਾ ਨੂੰ ਸਿਖਾਉਂਦੇ ਰਹੇ ਹਨ ਅਤੇ ਉਹ 250 ਉਪਦੇਸ਼ਾਂ ਦੀ ਪਾਲਣਾ ਕਰਦੇ। ਸੋ ਘਟੋ ਘਟ ਮੂਲ ਰੂਪ ਵਿਚ, ਉਹ ਚੰਗਿਆਈ ਦੇ ਫਰੇਮ ਵਿਚ ਹਨ। ਬਿਨਾਂਸ਼ਕ, ਸ਼ਾਇਦ ਉਨਾਂ ਵਿਚੋਂ ਕਈ ਮਾੜੇ ਹਨ, ਜਾਂ ਜਾਣਬੁਝ ਕੇ ਜਾਂ ਉਹ ਬਿਮਾਰ ਹਨ ਜਾਂ ਉਹ ਆਮ ਤੌਰ ਤੇ ਅਸਲ ਵਿਚ ਇਕ ਚੰਗਾ ਵਿਆਕਤੀ ਨਹੀਂ ਜਾਂ ਉਨਾਂ ਨੂੰ ਚੰਗੀ ਤਰਾਂ ਨਹੀਂ ਸਿਖਾਇਆ ਗਿਆ। ਪਰ ਕੋਈ ਵੀ ਵਿਆਕਤੀ ਜਿਹੜਾ ਦਿਲੋਂ ਇਕ ਭਿਕਸ਼ੂ ਜਾਂ ਇਕ ਭਿਕਸ਼ਣੀ ਬਣਨਾ ਚਾਹੁੰਦਾ ਹੈ, ਉਨਾਂ ਕੋਲ ਉਨਾਂ ਦੇ ਦਿਲ ਵਿਚ ਇਹ ਆਦਰਸ਼ ਹੈ, ਮਹਾਨ ਆਦਰਸ਼। ਸ਼ਾਇਦ ਉਹ ਇਹ ਨਾ ਬਣਾ ਸਕੇ, ਫਿਰ ਉਹ ਬਾਹਰ ਨਿਕਲਦੇ ਜਾਂ ਉਹ ਚੰਗਾ ਨਹੀਂ ਕਰਦੇ। ਪਰ ਕ੍ਰਿਪਾ ਕਰਕੇ, ਉਨਾਂ ਨੂੰ ਸ਼ਾਂਤੀ ਵਿਚ ਰਹਿਣ ਦੇਵੋ।

ਭਾਵੇਂ ਜੇਕਰ ਇਕ ਭਿਕਸ਼ੂ, ਸਨਿਆਸੀ ਇਕ ਬੋਧੀ ਵਫਾਦਾਰ ਨੂੰ ਮੰਦਰ ਲਈ ਦਾਨ ਲਈ ਬਹੁਤ ਸਾਰਾ ਪੈਸਾ ਮੰਗਦਾ ਹੈ, ਉਹ ਇਹ ਸਭ ਨਹੀਂ ਖਾ ਸਕਦਾ। ਉਹ ਵਧ ਤੋਂ ਵਧ ਦਿਹਾੜੀ ਵਿਚ ਤਿੰਨ ਵਾਰ ਖਾਂਦਾ ਹੈ, ਜੋ ਵੀ ਤੁਸੀਂ ਉਸ ਨੂੰ ਮੰਦਰ ਵਿਚ ਦਿੰਦੇ ਹੋ। ਉਹ ਦੋ ਕੁ ਜੋੜੇ ਕਪੜਿਆਂ ਦੇ ਪਹਿਨਦਾ ਹੈ, ਬਹੁਤਾ ਨਹੀਂ। ਕੋਈ ਚੀਜ਼ ਮਹਿੰਗੀ ਨਹੀਂ। ਅਤੇ ਇਥੋਂ ਤਕ ਜੇਕਰ ਕੋਈ ਵਿਆਕਤੀ ਉਸ ਨੂੰ ਇਕ ਗਡੀ ਦਿੰਦਾ ਹੈ ਦਾਨ ਦੇ ਪੈਸੇ ਤੋਂ ਜਾਂ ਇਹ ਉਹਨੂੰ ਦਿੰਦਾ ਹੈ, ਇਹ ਉਹਦੇ ਲਈ ਹੈ ਜਾਂ ਬਸ ਉਸ ਦੇ ਸ਼ਹਿਰ ਵਿਚ ਆਲੇ ਦੁਆਲੇ ਤੁਰਦੇ ਹੋਏ ਥਕੇ ਹੋਏ ਸਰੀਰ ਲਈ ਹੈ ਕੁਝ ਸ਼ਾਇਦ ਬਿਮਾਰ ਵਫਾਦਾਰਾਂ ਨੂੰ ਮਿਲਣ ਲਈ ਉਨਾਂ ਲਈ ਪ੍ਰਾਰਥਨਾ ਕਰਨ ਲਈ ਜਾਂ ਉਨਾਂ ਲਈ ਕਰਬਸਤਾਨ ਨੂੰ ਜਾ ਕੇ ਕਿਸੇ ਆਤਮਾ ਲਈ ਪ੍ਰਾਰਥਨਾ ਕਰਨ ਲਈ ਹੈ। ਉਹ ਉਸ ਗਡੀ ਨਾਲ ਕੋਈ ਚੀਜ਼ ਬੁਰੀ ਨਹੀਂ ਕਰ ਰਿਹਾ। ਇਹ ਨਾ ਸੋਚਣਾ ਕਿ ਤੁਸੀਂ ਬਸ ਕੁਝ ਡਾਲਰ ਦਿੰਦੇ ਹੋ ਅਤੇ ਫਿਰ ਤੁਹਾਡੇ ਕੋਲ ਇਕ ਭਿਕਸ਼ੂ, ਸਨਿਆਸੀ ਦੀ ਇਸ ਤਰਾਂ ਅਲੋਚਨਾ ਕਰਨ ਦਾ ਅਧਿਕਾਰ ਹੈ। ਉਸ ਦੀ ਜਿੰਦਗੀ ਪਹਿਲੇ ਹੀ ਬਹੁਤ ਹੀ ਘਟ ਆਰਾਮਦਾਇਕ ਹੈ। ਉਸ ਦੇ ਕੋਲ ਕੋਈ ਪਤਨੀ ਨਹੀਂ, ਕੋਈ ਬਚੇ ਨਹੀਂ, ਕੋਈ ਪਿਆਰ ਨਹੀਂ, ਹੋਰ ਕੋਈ ਅਸਲੀ ਨਿਜ਼ੀ ਪਿਆਰ ਨਹੀਂ। ਸੋ ਉਸ ਨੇ ਬੁਧ ਦੀਆਂ ਸਿਖਿਆਵਾਂ ਦਾ ਅਨੁਸਰਨ ਕਰਨ ਲਈ ਉਨਾਂ ਸਭ ਚੀਜ਼ਾਂ ਨੂੰ ਤਿਆਗ ਦਿਤਾ ਹੈ, ਅਤੇ ਉਹ ਆਪਣੇ ਦਿਲ ਵਿਚ ਵਿਸ਼ਵਾਸ਼ ਰਖ ਰਿਹਾ ਹੈ ਕਿ ਕਿਉਂਕਿ ਉਹ ਇਕ ਭਿਕਸ਼ੂ ਬਣ ਗਿਆ ਹੈ, ਉਹ ਗਿਆਨਵਾਨ ਹੈ, ਉਹ ਸ਼ਾਇਦ ਮੁਕਤ ਹੋ ਜਾਵੇਗਾ। ਸ਼ਾਇਦ, ਸ਼ਾਇਦ ਨਹੀਂ, ਬਿਨਾਂਸ਼ਕ। ਹਰ ਇਕ ਜਿਹੜਾ ਇਕ ਭਿਕਸ਼ੂ ਹੈ ਗਿਆਨਵਾਨ ਨਹੀਂ ਹੈ।

ਇਹ ਪਹਿਲੇ ਹੀ ਇਸ ਸੰਸਾਰ ਵਿਚ ਰਹਿਣਾ ਬਹੁਤ ਮੁਸ਼ਕਲ ਹੈ, ਇਕ ਭਿਕਸ਼ੂ, ਸਨਿਆਸੀ ਵਜੋਂ ਰਹਿਣ ਦੀ ਗਲ ਤਾਂ ਪਾਸੇ ਰਹੀ। ਹਰ ਇਕ ਸਾਰਾ ਸਮਾਂ ਦੇਖ ਰਿਹਾ ਹੈ। ਸੋ ਕ੍ਰਿਪਾ ਕਰਕੇ ਇਹ ਸਮਝਣਾ। ਜੇਕਰ ਤੁਸੀਂ ਦਾਨ ਨਹੀਂ ਕਰਨਾ ਚਾਹੁੰਦੇ, ਤੁਸੀਂ ਦਾਨ ਨਾ ਦੇਵੋ। ਜੇਕਰ ਦਾਨ ਕਰਦੇ ਹੋ, ਫਿਰ ਤੁਸੀਂ ਕਿਸੇ ਭਿਕਸ਼ੂ ਦੀ ਨਿੰਦ‌ਿਆ ਨਾ ਕਰੋ ਬਸ ਤੁਹਾਡੇ ਦਾਨ ਕਰਕੇ। ਤੁਹਾਡੇ ਕੋਲ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਤੁਸੀਂ ਉਨਾਂ ਦਾ ਆਦਾਰ-ਸਤਿਕਾਰ ਕਰੋ। ਅਤੇ ਜੇਕਰ ਤੁਸੀਂ ਸਾਰੇ ਚੰਗੇ ਹੋ, ਫਿਰ ਉਹ ਵੀ ਚੰਗਾ ਹੋਵੇਗਾ, ਭਾਵੇਂ ਉਹ ਇਤਨਾ ਚੰਗਾ ਨਹੀਂ ਸੀ, ਪਰ ਫਿਰ ਉਹ ਚੰਗਾ ਵਿਵਹਾਰ ਕਰੇਗਾ। ਅਤੇ ਜੇਕਰ ਤੁਸੀਂ ਉਹਦੇ ਕੋਲ ਆਉਂਦੇ ਹੋ, ਤੁਸੀਂ ਸਿਰਫ ਧਰਮ (ਸਿਖਿਆ), ਚੰਗ‌ਿਆਈ ਬਾਰੇ ਹੀ ਪੁਛੋ, ਅਤੇ ਸਮਾਜ ਵਿਚ ਇਕ ਚੰਗਾ ਵਿਆਕਤੀ ਕਿਵੇਂ ਹੋਣਾ ਹੈ। ਤੁਸੀਂ ਉਸ ਨੂੰ ਸਭ ਕਿਸਮ ਦਾ ਬਕਵਾਸ ਨਾ ਪੁਛੋ, ਜਾਂ ਆਪਣੇ ਪਤੀ ਨੂੰ ਤੁਹਾਡੇ ਕੋਲ ਵਾਪਸ ਲਿਆਉਣ ਲਈ, ਜਾਦੂ ਵਰਤੋਂ ਕਰਨ ਲਈ ਆਪਣੀ ਪਤਨੀ ਤੁਹਾਡੇ ਕੋਲ ਵਾਪਸ ਲਿਆਉਣ ਲਈ, ਤੁਹਾਡੇ ਲਈ ਤੁਹਾਡੀ ਪਤਨੀ ਨੂੰ ਕਾਬੂ ਕਰਨਾ, ਜੋ ਵੀ। ਇਹੋ ਜਿਹੀਆਂ ਚੀਜ਼ਾਂ ਦਾ ਇਕ ਭਿਕਸ਼ੂ, ਸਨਿਆਸੀ ਦੇ ਕੰਮ ਨਾਲ ਸਬੰਧਤ ਨਹੀਂ ਹਨ।

ਅਤੇ ਇਕ ਹੋਰ ਚੀਜ਼: ਮੇਰਾ ਨਾਮ, ਮੇਰੀਆਂ ਸਿਖਿਆਵਾਂ ਨੂੰ ਕਿਸੇ ਵੀ ਕਿਸਮ ਦੇ ਕੋਈ ਵੀ ਭਿਕਸ਼ੂਆਂ ਜਾਂ ਪਾਦਰੀਆਂ ਦੇ ਨਾਲ ਨਾ ਜੋੜਨਾ। ਮੈਂ ਉਨਾਂ ਵਿਚੋਂ ਕਿਸੇ ਨੂੰ ਨਹੀਂ ਜਾਣਦੀ, ਜੇਕਰ ਉਹ ਚੰਗੇ ਹਨ ਜਾਂ ਨਹੀਂ ਚੰਗੇ। ਅਤੇ ਮੈਂ ਨਹੀਂ ਚਾਹੁੰਦੀ ਉਹ ਸੋਚਣ ਕਿ ਮੈਂ ਪ੍ਰਸਿਧ ਹੋਣ ਲਈ ਉਨਾਂ ਦਾ ਨਾਮ ਵਰਤੋਂ ਕਰ ਰਹੀ ਹਾਂ। ਮੈਂ ਪਹਿਲੇ ਹੀ ਪ੍ਰਸਿਧ ਹਾਂ - ਬਹੁਤ ਜਿਆਦਾ। ਮੈਂ ਚਾਹੁੰਦੀ ਹਾਂ ਮੈਂ ਇਸ ਤਰਾਂ ਮਸ਼ਹੂਰ ਹੋਣ ਲਈ ਪੈਦਾ ਨਾ ਹੋਈ ਹੁੰਦੀ। ਮੇਰੇ ਕੋਲ ਵਧੇਰੇ ਸ਼ਾਂਤੀ ਹੋਵੇਗੀ, ਘਟ ਕੰਮ। ਠੀਕ ਹੈ। ਉਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਅਸੀਂ ਸਾਰੇ ਇਸ ਸੰਸਾਰ ਵਿਚ ਪੈਦਾ ਹੋਏ ਹਾਂ; ਸਾਨੂੰ ਸਾਰ‌ਿਆਂ ਨੂੰ ਕੁਝ ਚੀਜ਼ ਝਲਣੀ ਪੈਂਦੀ ਹੈ ਜੋ ਅਸੀਂ ਪਸੰਦ ਕਰਦੇ ਹਾਂ ਜਾਂ ਨਹੀਂ ਪਸੰਦ ਕਰਦੇ। ਪਰ ਮੇਰਾ ਭਾਵ ਇਹ ਹੈ ਕਿ, ਮੇਰੇ ਲਈ ਬੇਲੋੜੀ ਮੁਸੀਬਤ ਨਾ ਪੈਦਾ ਕਰੋ। ਮੇਰਾ ਨਾਮ ਸੰਸਾਰ ਦੇ ਸਭ ਤੋਂ ਵਧੀਆ ਭਿਕਸ਼ੂ, ਸਭ ਤੋਂ ਸਤਿਕਾਰਿਤ, ਜਿਨਾਂ ਦਾ ਸਭ ਤੋਂ ਵਧ ਅਨੁਸਰਨ ਕੀਤਾ ਜਾਂਦਾ, ਜਾਂ ਭੈ ੜੇ ਭਿਕਸ਼ੂ, ਜਾਂ ਦਰ‌ਮਿਆਨੇ ਭਿਕਸ਼ੂ, ਜਾਂ ਕਿਸੇ ਵੀ ਧਰਮ ਦੇ ਕੋਈ ਵੀ ਸਨਿਆਸੀ, ਕੋਈ ਵੀ ਪਾਦਰੀ, ਜਾਂ ਕੋਈ ਵੀ ਸਨਿਆਸਣਾ ਨਾਲ ਨਾ ਜੋੜਨਾ।

ਮੈਂ ਇਹਨਾਂ ਸਾਰੇ ਕਿਸਮਾਂ ਦੇ ਧਾਰਮਿਕ ਸਿਸਟਮਾਂ ਤੋਂ ਬਾਹਰ ਹਾਂ। ਮੈਂ ਸਿਰਫ ਬੁਧਾਂ (ਗਿਆਨਵਾਨ ਸਤਿਗੁਰੂਆਂ), ਭਗਵਾਨ ਈਸਾ, ਅਤੇ ਅਨੇਕ ਹੀ ਹੋਰ ਸਮਾਨ ਸਤਿਗੁਰੂਆਂ ਅਤੇ ਬੁਧਾਂ ਦਾ ਅਨੁਸਰਨ ਕਰਦੀ ਹਾਂ - "ਸਤਿਗੁਰੂਆਂ" ਦਾ ਭਾਵ ਬੁਧ - ਜਦੋਂ ਤਕ ਮੈਂ ਗੁਰੂ ਦੇ ਘਰ ਨੂੰ ਵਾਪਸ ਨਹੀਂ ਚਲੀ ਜਾਂਦੀ, ਉਸ ਦਾ ਭਾਵ ਬੁਧ ਦੀ ਧਰਤੀ। ਮੈਂ ਉਥੇ ਜਾਵਾਂਗੀ। ਅਤੇ ਜੇਕਰ ਤੁਸੀਂ ਉਥੇ ਜਾਂਦੇ ਹੋ ਜਾਂ ਨਹੀਂ ਇਹ ਤੁਹਾਡੀ ਚੋਣ ਹੈ। ਮੈਂ ਸਿਰਫ ਤੁਹਾਨੂੰ ਮਾਰਗ ਦਿਖਾ ਸਕਦੀ ਹਾਂ ਅਤੇ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ ਜਿਸ ਤਰੀਕੇ ਨਾਲ ਮੈਂ ਕਰ ਸਕਾਂ - ਭੌਤਿਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਮਾਨਸਿਕ ਤੌਰ ਤੇ, ਅਤੇ ਰੂਹਾਨੀ ਤੌਰ ਤੇ। ਕਿਉਂਕਿ ਕਦੇ ਕਦਾਂਈ, ਲੋਕ ਮੇਰਾ ਨਾਮ ਹੋਰਨਾਂ ਚੀਜ਼ਾਂ ਲਈ ਵਰਤੋਂ ਕਰਦੇ ਹਨ ਜੋ ਮੈਂ ਕੰਟ੍ਰੋਲ ਨਹੀਂ ਕਰ ਸਕਦੀ। ਇਥੋਂ ਤਕ ਮੇਰੇ ਸਾਬਕਾ-ਰੈਸੀਡੇਂਟਾਂ ਵਿਚੋਂ ਇਕ ਬਾਹਰ ਆ ਗਿਆ, ਹੋਰ ਸ਼ਾਖਾ ਸ਼ੁਰੂ ਕੀਤੀ, ਅਤੇ ਆਪਣੇ ਆਪ ਨੂੰ ਇਕ ਗੁਰੂ ਕਹਾਉਂਦਾ ਹੈ। ਸਿਰਫ ਇਕ ਨਹੀਂ, ਸ਼ਾਇਦ ਦੋ ਕੁ - ਮੇਰੇ ਕੋਲ ਚੈਕ ਕਰਨ ਲਈ ਸਮਾਂ ਨਹੀਂ ਹੈ, ਪਰ ਮੈਂ ਬਸ ਜਾਣਦੀ ਹਾਂ ਕਈ ਕਿਉਂਕਿ ਉਹਨਾਂ (ਵਰਤਮਾਨ ਪੈਰੋਕਾਰਾਂ) ਨੇ ਮੈਨੂੰ ਇਹ ਰਿਪੋਰਟ ਕੀਤਾ। ਮੈਨੂੰ ਕੋਈ ਪ੍ਰਵਾਹ ਨਹੀਂ। ਮੈਂ ਬਸ ਆਸ ਕਰਦੀ ਹਾਂ ਕਿ ਉਹ ਮਾੜੀਆਂ ਚੀਜ਼ਾਂ ਨਾ ਕਰਨ ਅਤੇ ਹੋਰਨਾਂ ਲੋਕਾਂ ਲਈ ਨੁਕਸਾਨ ਨਾ ਪਹੁੰਚਾਉਣ ਆਪਣੇ ਲਾਲਚ ਅਤੇ ਆਪਣੇ ਨੀਵੇਂ ਪਧਰ ਦੇ ਕਾਰਨ।

ਗਲ ਇਹ ਹੈ, ਬੁਧ ਨੇ ਪਹਿਲੇ ਹੀ ਤੁਹਾਨੂੰ ਚਿਤਾਵਨੀ ਦਿਤੀ ਸੀ ਕਿ ਜੇਕਰ ਤੁਹਾਡੇ ਕੋਲ ਆਪਣੇ ਦਿਲ ਵਿਚ ਨੀਵੀਂ ਅਭਿਲਾਸ਼ਾ ਹੈ, ਸਾਰੇ ਦਾਨਵਾ, ਅਦਿਖ ਖੇਤਰ ਦੇ ਭੂਤ ਇਹ ਜਾਣ ਲੈਣਗੇ, ਅਤੇ ਉਹ ਤੁਹਾਨੂੰ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਭਰਮਾਉਣ ਲਈ, ਕੁਝ ਕਿਸਮ ਦਾ ਆਪਣਾ ਜਾਦੂ ਵਰਤਣਗੇ ਇਹ ਤੁਹਾਨੂੰ ਉਧਾਰਾ ਦੇਣ ਲਈ, ਸਭ ਕਿਸਮ ਦੀਆਂ ਨਕਲੀ ਚੀਜ਼ਾਂ ਬਨਾਉਣ ਲਈ। ਜਿਵੇਂ, ਉਹ ਲੋਕਾਂ ਨੂੰ ਦੇਖਣ ਲਈ ਮਜ਼ਬੂਰ ਕਰਨਗੇ ਕਿ ਤੁਹਾਡੇ ਸਰੀਰ ਕੋਲ ਇਹ ਅਤੇ ਉਹ ਚਮਤਕਾਰ ਹੈ, ਅਤੇ ਫਿਰ ਉਨਾਂ ਨਾਲ ਕੁਝ ਚੀਜ਼ ਵਾਪਰਦੀ ਹੈ, ਅਤੇ ਉਹ ਇਹਦੇ ਲਈ ਵੀ ਤੁਹਾਡੀ ਸ਼ੋਭਾ ਕਰਨਗੇ ਜਦੋਂ ਕਿ ਇਹ ਸਚ ਨਹੀਂ ਹੈ। ਜੇਕਰ ਤੁਹਾਡੇ ਕੋਲ ਅਭਿਲਾਸ਼ਾ ਹੈ - ਆਪਣੇ ਦਿਲ ਵਿਚ ਸੰਸਾਰੀ ਪ੍ਰਸਿਧੀ ਅਤੇ ਲਾਭ ਲਈ ਨੀਵੀਂ ਅਭਿਲਾਸ਼ਾ - ਫਿਰ ਤੁਸੀਂ ਦਾਨਵਾਂ ਦੇ ਪ੍ਰਭਾਵ ਹੇਠ ਹੋ। ਮੈਂ ਜਾਣਦੀ ਹਾਂ ਘਟੋ ਘਟ ਉਨਾਂ (ਪੈਰੋਕਾਰਾਂ) ਵਿਚੋਂ ਜਿਹੜੇ ਮੈਨੂੰ ਛਡ ਕੇ ਚਲੇ ਗਏ, ਹੋਰ ਕਿਤੇ ਜੁੜ ਗਏ ਅਤੇ ਦਾਨਵਾਂ ਦੇ ਸੰਸਾਰ ਵਿਚ ਉਨਾਂ ਜਾਦੂਈ ਜੀਵਾਂ ਦੁਆਰਾ ਕਬਜ਼ਾ ਕੀਤਾ ਗਿਆ।

ਉਥੇ ਬਹੁਤੇ ਕਿਸਮ ਦੇ ਦਾਨਵ ਹਨ। ਬੁਧ ਨੇ ਸਾਨੂੰ ਸਿਖਾਇਆ ਸੀ ਦਾਨਵਾਂ ਅਤੇ ਭੂਤਾਂ ਦੇ ਅਨੇਕ ਵਖ ਵਖ ਨਾਵਾਂ ਨੂੰ ਜਾਨਣ ਬਾਰੇ, ਜਿਵੇਂ ਇਕ "ਯਕਸਾ," ਮਿਸਾਲ ਵਜੋਂ। ਬਹੁਤ ਕਿਸਮ ਦੇ ਦਾਨਵਾਂ ਅਤੇ ਭੂਤਾਂ ਕੋਲ ਸ਼ਕਤੀ ਹੈ - ਇਹ ਨਹੀਂ ਜਿਵੇਂ ਉਨਾਂ ਕੋਲ ਨਹੀਂ ਹੈ। ਮਾਇਆ - ਬੁਧ ਦੇ ਤਤ ਦੇ ਉਲਟ - ਉਸ ਕੋਲ ਉਤਮ ਸ਼ਕਤੀ ਹੈ (ਦਾਨਵਾਂ ਅਤੇ ਭੂਤਾਂ ਨਾਲੋਂ)। ਉਸ ਦੇ ਕੋਲ ਤਕਰੀਬਨ ਸਮਾਨ ਸ਼ਕਤੀ ਹੈ ਜਿਵੇਂ ਬੁਧ ਕੋਲ ਹੈ, ਸਿਵਾਇ ਉਸ ਦੇ ਕੋਲ ਹਮਦਰਦੀ ਨਹੀਂ ਹੈ। ਬੁਧ ਅਤੇ ਮਾਇਆ ਦੇ ਵਿਚਕਾਰ ਸਿਰਫ ਇਹੀ ਫਰਕ ਹੈ। ਖੈਰ, ਅਸੀਂ ਇਹਦੇ ਬਾਰੇ ਪਹਿਲਾਂ ਗਲ ਕੀਤੀ ਸੀ। ਜੇਕਰ ਤੁਹਾਨੂੰ ਯਾਦ ਨਹੀਂ ਹੈ, ਇਕ ਸੂਤਰ ਜਾਂ ਕੁਝ ਚੀਜ਼ ਵਿਚ ਦੀ ਦੇਖਣ ਦੀ ਕੋਸ਼ਿਸ਼ ਕਰੋ।

ਅਤੇ ਉਨਾਂ ਨੇ ਇਥੋਂ ਤਕ ਬੁਧ ਨੂੰ ਧਮਕੀ ਦਿਤੀ - ਦਾਨਵਾਂ ਵਿਚੋਂ ਇਕ ਨੇ, ਮਾਰਾ (ਦਾਨਵਾਂ ਦਾ ਰਾਜਾ), ਸ਼ਕਤੀਸ਼ਾਲੀ ਦਾਨਵਾਂ ਵਿਚੋਂ ਇਕ ਨੇ ਬੁਧ ਨੂੰ ਕਿਹਾ ਕਿ ਧਰਮ ਦੇ ਅੰਤ ਯੁਗ ਵਿਚ, ਉਹ ਉਸ ਦੇ ਬਚਿਆਂ ਅਤੇ ਪੋਤੇ ਦੋਤ‌ਿਆਂ ਨੂੰ, ਪੜ-ਪੋਤੇ-ਦੋਤਿਆਂ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬਾਹਰ ਜਾ ਕੇ ਭਿਕਸ਼ੂ, ਸਨਿਆਸੀ ਬਣਨ ਦੇਵੇਗਾ, ਅਤੇ ਧਰਮ ਦੇ ਅੰਤ ਦੇ ਯੁਗ ਵਿਚ ਜੋ ਕਿ ਹੁਣ ਹੈ, ਬੁਧ ਦੀਆਂ ਸਿਖਿਆਵਾਂ ਨੂੰ ਨਸ਼ਟ ਕਰਨ ਲਈ ਭਿਕਸ਼ੂਆਂ ਦੀ ਦਿਖ ਦੀ ਵਰਤੋਂ ਕਰੇਗਾ ।

"ਅਨੰਦਾ ਦੇ ਤਿੰਨ ਵਾਰ ਸਵਾਲ ਦੁਹਰਾਉਣ ਤੋਂ ਬਾਅਦ, ਬੁਧ ਨੇ ਉਸ ਨੂੰ ਕਿਹਾ, "ਮੇਰੇ ਨਿਰਵਾਣ ਤੋਂ ਬਾਅਦ, ਜਦੋਂ ਧਰਮ ਲਗਭਗ ਖਤਮ ਹੋਣ ਵਾਲਾ ਹੋਵੇਗਾ, ਪੰਜ ਘਾਤਕ ਪਾਪ ਸੰਸਾਰ ਨੂੰ ਬਦਨਾਮ, ਦੂਸ਼ਿਤ ਕਰ ਦੇਣਗੇ, ਅਤੇ ਭੂਤਾਂ ਦਾ ਤਰੀਕਾ ਬਹੁਤ ਵਧੇ ਫੁਲੇਗਾ। ਮੇਰੇ ਮਾਰਗ ਨੂੰ ਵਿਗਾੜਨ ਅਤੇ ਬਰਬਾਦ ਕਰਨ ਲਈ, ਦਾਨਵ ਭਿਕਸ਼ੂ ਬਣ ਜਾਣਗੇ। ਉਹ ਦੁਨਿਆਵੀ ਲੋਕਾਂ ਦਾ ਪਹਿਰਾਵਾ ਵੀ ਪਹਿਨਣਗੇ ਭਿਕਸ਼ੂਆਂ ਲਈ ਇਕ ਸੈਸ਼ ਦੇ ਨਾਲ; ਉਹ ਬਹੁਰੰਗੀ ਉਪਦੇਸ਼-ਸੈਸ਼ (ਕਾਸਾਇਆ) ਦਿਖਾਉਣ ਲਈ ਖੁਸ਼ ਹੋਣਗੇ। ਉਹ ਸ਼ਰਾਬ ਪੀਣਗੇ ਅਤੇ ਮਾਸ ਖਾਣਗੇ, ਵਧੀਆ ਸੁਆਦ ਲਈ ਆਪਣੀ ਇਛਾ ਵਿਚ ਜੀਵਿਤ ਚੀਜ਼ਾਂ ਨੂੰ ਮਾਰਦੇ ਹੋਏ। ਉਨਾਂ ਕੋਲ ਹਮਦਰਦ ਮਨ ਨਹੀਂ ਹੋਣਗੇ, ਅਤੇ ਇਕ ਦੂਜੇ ਨਾਲ ਨਫਰਤ ਅਤੇ ਈਰਖਾ ਕਰਨਗੇ।'" - ਧਰਮ ਸੂਤਰ ਦਾ ਅੰਤਮ ਵਿਨਾਸ਼

ਪਰ ਉਥੇ ਅਨੇਕ ਹੀ ਚੰਗੇ ਭਿਕਸ਼ੂ, ਸਨਿਆਸੀ ਹਨ, ਮੈਂ ਉਹ ਜਾਣਦੀ ਹਾਂ। ਇਸ ਦਾ ਇਹ ਭਾਵ ਨਹੀਂ ਕਿ ਉਹ ਗਿਆਨਵਾਨ ਹਨ, ਜਾਂ ਪੂਰੀ ਤਰਾਂ ਗਿਆਨਵਾਨ ਹਨ ਜਾਂ ਇਕ ਅਰਹੰਤ ਬਣ ਗਏ ਜਾਂ ਇਕ ਬੁਧ ਬਣ ਗਏ ਜਾਂ ਕੁਝ ਅਜਿਹਾ। ਇਸ ਪਲ, ਸਾਡੇ ਕੋਲ ਕੋਈ ਨਹੀਂ ਹਨ। ਮੈਨੂੰ ਇਹ ਕਹਿਣ ਲਈ ਅਫਸੋਸ ਹੈ। ਖੈਰ, ਤੁਹਾਡੇ ਵਿਚੋਂ ਕਈ ਜਾਣਦੇ ਹੋਣਗੇ ਜੇਕਰ ਤੁਹਾਡੇ ਕੋਲ ਇਹ ਰੂਹਾਨੀ ਅਖ ਖੁਲੀ ਹੈ ਅਤੇ ਤੁਸੀਂ ਦੇਖ ਸਕਦੇ ਹੋ। ਬਿਨਾਂਸ਼ਕ, ਤੁਸੀਂ ਮੇਰੇ ਲੋਕ ਹੋ; ਤੁਸੀਂ ਬਹੁਤ ਸ਼ਕਤੀਸ਼ਾਲੀ ਹੋ। ਤੁਸੀਂ ਵਖ-ਵਖ ਗ੍ਰਹਿਆਂ ਤੇ, ਵਖ-ਵਖ ਬੁਧਾਂ ਦੀਆਂ ਧਰਤੀਆਂ ਤੇ ਜਾ ਸਕਦੇ ਹੋ, ਤੁਸੀਂ ਇਥੋਂ ਤਕ ਦਵਾਈ ਬੁਧ ਦੀ ਧਰਤੀ ਤੇ ਜਾ ਸਕਦੇ ਹੋ, ਅਤੇ ਤੁਹਾਡੇ ਵਿਚੋਂ ਕਈ ਅਮਿਤਾਬ ਬੁਧ ਦੀ ਧਰਤੀ ਨੂੰ ਜਾ ਸਕਦੇ ਹੋ। ਤੁਹਾਡੇ ਵਿਚੋਂ ਕਈ ਕੁਆਨ ਯਿੰਨ ਬੋਧੀਸਾਤਵਾ ਦੇਖ ਸਕਦੇ ਹਨ, ਤੁਹਾਡੇ ਵਿਚੋਂ ਕਈ ਭਗਵਾਨ ਈਸਾ ਨੂੰ ਅਕਸਰ ਦੇਖ ਸਕਦੇ ਹਨ। ਅਤੇ ਇਹ ਮਜ਼ਾਕੀਆ ਹੈ ਕਿ ਬੋਧੀ ਵਿਸ਼ਵਾਸ਼ੀ ਭਗਵਾਨ ਈਸਾ ਨੂੰ ਦੇਖਦੇ ਹਨ। ਹੁਣ ਤਕ, ਇਹ ਇਸ ਤਰਾਂ ਹੈ। ਅਤੇ ਕੁਝ ਇਸਾਈ ਬੁਧ ਨੂੰ ਦੇਖਦੇ ਹਨ ਅਤੇ ਬੁਧ ਦੀ ਧਰਤੀ ਨੂੰ ਜਾਂਦੇ, ਅਤੇ ਕੁਆਨ ਯਿੰਨ ਬੋਧੀਸਾਤਵਾ ਦੇਖਦੇ , ਆਦਿ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਉਹ ਸਾਰੇ ਕੁਲੀਨ ਹਨ ਅਤੇ ਦ‌ਇਆ ਦੇ ਅਵਤਾਰ। ਜਿਸ ਕਿਸੇ ਧਰਤੀ ਵਿਚ ਉਹ ਇਸ ਸਮੇਂ ਵਿਚ ਹਨ, ਉਹ ਸਿਰਫ ਦ‌ਿਆਲਤਾ, ਪਿਆਰ, ਕੁਲੀਨਤਾ, ਅਤੇ ਮਿਹਰ ਹਨ।

ਅਚਾਨਕ, ਸਭ ਚੀਜ਼ ਇਤਨੀ ਜਿਆਦਾ ਬਾਹਰ ਨਿਕਲ ਆਈ। ਮੈਂ ਨਹੀਂ ਜਾਣਦੀ ਹੋਰ ਤੁਹਾਨੂੰ ਕੀ ਦਸਣਾ ਹੈ। ਸੋ, ਤੁਸੀਂ ਬਸ ਅਭਿਆਸ ਕਰੋ (ਮੈਡੀਟੇਸ਼ਨ ਕਰੋ)। ਚੰਗਾ ਮੈਡੀਟੇਸ਼ਨ ਕਰੋ, ਚੁਪ ਚਾਪ, ਅਤੇ ਸ਼ੁਕਰਗੁਜ਼ਾਰ ਹੋਵੋ। ਸ਼ੁਕਰਗੁਜ਼ਾਰਾ ਹੋਣਾ।

Photo Caption: ਕਿਸੇ ਚੀਜ਼ ਦੀ ਕੋਸ਼ਿਸ਼ ਨਾ ਕਰਨੀ ਜੇਕਰ ਤੁਹਾਡਾ ਪੇਟ ਇਸ ਨੂੰ ਮਨਾ ਕਰਦਾ ਹੈ, ਭਾਵੇਂ ਜੇਕਰ ਉਹ ਦੇਖਣ ਵਿਚ ਤੁਹਾਡੇ ਮਨਪਸੰਦ ਵਰਗੇ ਲਗਦੇ ਹੋਣ ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-20
494 ਦੇਖੇ ਗਏ
2025-01-20
781 ਦੇਖੇ ਗਏ
39:31
2025-01-20
271 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ