ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Religions and Veganism – Eating Meat Is Never Right, Part 1 of 2

ਵਿਸਤਾਰ
ਡਾਓਨਲੋਡ Docx
ਹੋਰ ਪੜੋ

01. "ਤੁਸੀ ਬਣੋ ਪਰਤਖ ਰੂਪ ਵਿਚ ਨਿਆਂਕਾਰੀ ਅਤੇ ਇਨਸਾਫ ਪਸੰਦ ਸਾਰੀ ਹੀ ਸਿਰਜ਼ਨਾ ਵਿਚ।" - ਕਿਤਾਬ-ਆਈ-ਅਕਦਸ (ਬਾਹਾਇ ਮਤ)

02. "ਮਨੁੱਖਾਂ ਦਾ ਢੁਕਵਾਂ ਆਹਾਰ ਅਨਾਜ ਹੋਣਾ ਚਾਹੀਦਾ ਹੈ ਨਾਂ ਕਿ ਮਾਸ।" - ਘੋਸ਼ਣਾ ਬ੍ਰਹਿਮੰਡੀ ਸ਼ਾਂਤੀ ਦੀ (ਬਾਹਾਇ ਮਤ)

03. "ਪ੍ਰਭੂ ਨੇ ਨਿਯਤ ਕੀਤੀ ਖੁਰਾਕ ਹਰ ਇਕ ਜਿੰਦੇ ਜੀਵ ਦੇ ਲਈ, ਅਤੇ ਇਸ ਦੇ ਵਿਪਰੀਤ ਖਾਣਾਂ ਖ਼ਾਣ ਦੀ ਇਜ਼ਾਜ਼ਤ ਨਹੀਂ ਦਿਤੀ ਗਈ।" - ਅਬਡੁਲ-ਬਾਹਾ (ਵੈਸ਼ਨੋ) (ਬਾਹਾਇ ਮਤ)

04. "ਸਾਰਾ ਮਾਸ ਜਿਹੜਾ ਖਾਧਾ ਜਾਂਦਾ ਹੈ ਜਿਉਂਦੇ ਜੀਵਾਂ ਵਲੋਂ ਉਨਾਂ ਦੇ ਆਪਣੇ ਹੀ ਰਿਸ਼ਤੇਦਾਰਾਂ ਦਾ ਹੁੰਦਾ ਹੈ।" - ਲੰਕਾਵਾਤਾਰਾ ਸੂਤਰ (ਬੁਧ ਧਰਮ)

05. "ਅਣਜਾਣਪੁਣੇ ਵਿਚ ਤੇ ਉਲਟਾ ਚਾਰਾ ਕਰਦਿਆਂ [...] ਖਾਣ ਪੀਣ ਲਈ ਜਾਨਵਰਾਂ ਨੂੰ ਮਾਰਨ ਦੇ ਨਾਲ... ਉਹ ਆਪਣੇ ਉਪਰ ਸਰਾਪ ਸਹੇੜ ਲੈਂਦੇ ਹਨ [...]।" - ਕਸੀਤੀਗਰਭਾ ਸੂਤਰ (ਬੁਧ ਧਰਮ)

06. "[...] ਚੜਾਵਾ ਦੇਣਾ ਦੇਵੀਆਂ ਨੂੰ ਮਾਸ ਦਾ [...] ਸੰਵੇਦਨਸ਼ੀਲ ਜੀਵਾਂ ਦਾ ਉਵੇਂ ਹੈ ਜਿਵੇਂ ਇਕ ਮਾਂ ਨੂੰ ਮਾਸ ਭੇਟ ਕਰਨਾ ਉਸ ਦੇ ਆਪਣੇ ਬਚੇ ਦਾ; ਇਹ ਇਕ ਬਹੁਤ ਭਾਰਾ ਪਾਪ ਹੈ।" - ਪਰਮ ਮਾਰਗ ਇਕ ਪੈਰੋਕਾਰ ਦਾ (ਬੁਧ ਧਰਮ)

07. “ਜੇ ਜਿਉਂਦੇ ਜੀਵ [...] ਹਤਿਆ ਕਰਨੀ ਬੰਦ ਕਰ ਦੇਣ, ਉਹ ਜੀਵਨ ਅਤੇ ਮਰਨ ਦੇ ਵਿਧੀਵਤ ਗੇੜ ਵਿਚ ਨਹੀਂ ਪੈਣਗੇ।” - ਸੁਰੰਗਾਮਾ ਸੂਤਰ (ਬੁਧ ਧਰਮ)

08. "ਮਾਸ ਖਾਣ ਨਾਲ ਤਰਸ ਜਾਂ ਦਇਆ ਦੀ ਭਾਵਨਾ ਖਤਮ ਹੋ ਜਾਂਦੀ ਹੈ।" - ਮਹਾਪਰੀਨਿਰਵਾਣ ਸੂਤਰ (ਬੁਧ ਧਰਮ)

09. "ਹਰ ਕਿਸਮ ਦਾ ਮਾਸ ਉਵੇਂ ਹੈ ਜਿਵੇਂ ਮਨੁੱਖਾਂ ਦੀਆਂ ਲੋਥਾਂ ਵਾਂਗ।" - ਲੰਕਾਵਾਤਾਰਾ ਸੂਤਰ (ਬੁਧ ਧਰਮ)

10. "ਇਕ ਅਵਸਥਾ ਜੋ ਸੁਹਾਵਣੀ ਜਾਂ ਬਹੁਤੀ ਖੁਸ਼ੀ ਵਾਲੀ ਨਾ ਹੋਵੇ ਮੇਰੇ ਲਈ, ਮੈ ਕਿਵੇਂ ਉਹਦਾ ਹੋਰ ਕਿਸੇ ਨੂੰ ਦੁਖ ਦੇ ਸਕਦਾ ਹਾਂ? - ਸਮਯੂਤਾ ਨੀਕਾਇਆ (ਬੁਧ ਧਰਮ)

11. "ਜਿਥੇ ਕਿਤੇ ਵੀ (ਇਕ ਮਾਸ ਖਾਣ ਵਾਲਾ) ਲੰਘਦਾ ਹੈ, ਪਾਣੀ ਵਿਚਲੇ ਜੀਵ, ਸੁੱਕੀ ਧਰਤੀ ਉਤਲੇ ਜੀਵ ਜਾਂ ਅਕਾਸ਼ ਵਿਚਲੇ ਜੀਵ ਡਰ ਜਾਂਦੇ ਹਨ। ਉਹ ਇਥੋਂ ਤਕ ਬੇਸੁੱਧ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ।" - ਮਹਾਪਰੀਨਿਰਵਾਣ ਸੂਤਰ (ਬੁਧ ਧਰਮ)

12. "ਜੇਕਰ ਕੋਈ ਵਿਅਕਤੀ ਆਪਣੇ ਸਰੀਰ ਅਤੇ ਮਨ ਨੂੰ ਕਾਬੂ ਕਰ ਸਕੇ ਅਤੇ ਇਸ ਸੰਬੰਧ ਵਿਚ ਪਰਹੇਜ਼ ਕਰੇ ਜਾਨਵਰਾਂ ਦਾ ਮਾਸ ਖਾਣ ਅਤੇ ਜਾਨਵਰਾਂ ਨਾਲ ਜੁੜੀਆਂ ਵਸਤਾਂ ਪਹਿਨਣ ਤੋਂ, ਮੈਂ ਕਹਿੰਦਾ ਹਾਂ ਕਿ ਉਹ ਸਚਮੁਚ ਮੁਕਤ ਹੋ ਜਾਵੇਗਾ।” - ਸੁਰੰਗਾਮਾ ਸੂਤਰ (ਬੁਧ ਧਰਮ)

13. "ਜੇਕਰ ਕੋਈ ਵੀ ਮੇਰੇ ਪੈਰੋਕਾਰ ਅਜ਼ੇ ਵੀ ਮਾਸ ਖਾਂਦਾ ਹੈ, ਜਾਣ ਲੈਣਾ ਕਿ ਉਹ ਕੈਨਡੇਲਾ ਦੀ ਪਰੰਪਰਾ ਤੋਂ ਹੈ। ਉਹ ਮੇਰਾ ਪੈਰੋਕਾਰ ਨਹੀ ਹੈ ਅਤੇ ਮੈਂ ਉਹਦਾ ਅਧਿਆਪਕ ਨਹੀ ਹਾਂ।" ਕੈਨਡੇਲਾ ਦਾ ਭਾਵ ਹੈ ਕਾਤਲ ਜਾਂ ਖੂਨੀ। - ਲੰਕਾਵਾਤਾਰਾ ਸੂਤਰ (ਬੁਧ ਧਰਮ)

14. "ਮਾਸ ਖਾਣ ਵਾਲਿਆਂ ਦੇ ਅਣਗਿਣਤ ਦੋਸ਼, ਅਪਰਾਧ ਹਨ, ਇਸੇ ਤਰ੍ਹਾਂ ਵੀਗਨ ਲੋਕਾਂ ਪਾਸ ਬਹੁਤ ਜਿਆਦਾ ਅਣਗਿਣਤ ਗੁਣ ਅਤੇ ਸਿਫਤਾਂ ਹਨ।" - ਲੰਕਾਵਾਤਾਰਾ ਸੂਤਰ (ਬੁਧ ਧਰਮ)

15. "ਉਹ ਜਿਹੜੇ, ਮਾਸ ਅਤੇ ਖੂਨ ਲਈ ਕਤਲ ਕਰਦੇ ਹਨ ਜਿੰਦਾ ਜੀਵਾਂ ਨੂੰ, ਉਹ ਅਠ ਗਰਮ ਨਰਕਾਂ ਵਿਚ ਸਾੜੇ ਜਾਣਗੇ।" - ਭਗਵਾਨ ਮਿਲਾਰਿਪਾ (ਵੈਸ਼ਨੋ)

16. “[...] ਮਾਨਵਤਾ' ਦਾ ਭਾਵ ਹੈ ਮਾਨਵ ਹਿਤੈਸ਼ੀ ਵਿਹਾਰ ਕਰਨਾ, ਨਾਂ ਕਿ ਮਨੁੱਖਾਂ ਅਤੇ ਪਸ਼ੂਆਂ ਨੂੰ ਮਾਰਨਾ ਜਾਂ ਨੁਕਸਾਨ ਪਹੁੰਚਾਉਣਾ, ਅੰਤ ਵਿੱਚ ਰੁੱਖਾਂ ਅਤੇ ਬੂਟਿਆਂ ਨੂੰ ਸ਼ਾਮਲ ਕਰਨਾ ਹੈ, ਅਤੇ ਸਿਖਣਾ ਜੀਵਨ ਨੂੰ ਸਾਂਭ ਕੇ ਰਖਣ ਬਾਰੇ।" - ਸਚ ਦੀ ਕਿਤਾਬ (ਦ ਬਿਕਸ਼ੂ ਸੰਗਾ ਬੂਡਿਸਟ ਅਸੋਸੀਏਸ਼ਨ)

17. "ਲੋਕੀਂ ਜਿਹੜੇ ਮਾਸ ਖਾਂਦੇ ਹਨ ਡਿਗਦੇ ਹਨ ਭਿਆਨਕ ਜਨਮ ਮਰਨ ਦੇ ਚਕਰਾਂ ਵਿਚ ਅਤੇ ਦੁਖ ਪਾਉਂਦੇ ਹਨ ਅਸੀਮ ਪੀੜਾ ਦਾ।" - ਸੁਰੰਗਾਮਾ ਸੂਤਰ (ਬੁਧ ਧਰਮ)

18. "ਮਾਸ ਖਾਣ ਵਾਲਿਆਂ ਤੋਂ ਦੈਵੀ ਜੀਵ ਦੂਰ ਰਹਿੰਦੇ ਹਨ ਅਤੇ ਹੋਰ ਸੰਵੇਦਨਸ਼ੀਲ ਜੀਵ ਉਨਾਂ ਤੋਂ ਡਰਦੇ ਹਨ।" - ਸੁਰੰਗਾਮਾ ਸੂਤਰ (ਬੁਧ ਧਰਮ)

19. "ਦੈਵੀ ਜੀਵ ਕਦੇ ਨਹੀ ਲਾਗੇ ਜਾਂਦੇ ਲੋਕਾਂ ਦੇ ਜਿਹੜੇ ਮਾਸ ਖਾਂਦੇ ਹਨ ਕਿਉਂਕਿ ਉਨਾਂ ਦੇ ਮੂੰਹ ਵਿਚੋਂ ਹਮੇਸ਼ਾਂ ਇਕ ਭੈੜੀ ਬਦਬੂ ਹੁੰਦੀ ਹੈ।" - ਲੰਕਾਵਾਤਾਰਾ ਸੂਤਰ (ਬੁਧ ਧਰਮ)

20. "ਮਾਸ ਚੰਗਾ ਨਹੀ ਹੈ, ਮਾਸ ਸਾਫ ਨਹੀ ਹੈ।" - ਲੰਕਾਵਾਤਾਰਾ ਸੂਤਰ (ਬੁਧ ਧਰਮ)

21. "ਭਾਵੇਂ ਕਿ ਤੁਸੀਂ ਆਦੀ ਨਹੀ ਹੋ ਵੀਗਨ ਭੋਜਨ ਦੇ, ਇਹ ਬਿਹਤਰ ਹੈ ਇਕ ਖੂਨ ਨਾਲ ਭਰੇ ਹੋਏ ਭੋਜਨ ਨਾਲੋਂ।" - ਦਸ ਸਿਫਾਰਸ਼ਾਂ ਆਪਾ ਚੀਨਣ ਲਈ (ਬੂ ਸੋਨ ਕਾਈ ਹੁਓਂਗ ਬੁਧ ਮਤ)

22. "ਜਪੋ ਬੁਧ ਦੇ ਨਾਮਾਂ ਨੂੰ ਨਸੀਹਤਾਂ ਦਾ ਪਾਲਣ ਕਰੋ ਅਤੇ ਵੀਗਨ ਆਹਾਰ ਦਾ । ਵੀਗਨ ਹੁੰਦੇ ਹੋਏ ਆਪਣੇ ਹਿਰਦੇ ਵਿਚ ਵੀ ਹੋਰ ਵੀ ਬਿਹਤਰ ਹੈ।" - ਪੈਗੰਬਰ ਹੂਈਨਾ ਫੋ ਸੋ (ਵੀਗਨ)

23. "ਫਲ ਅਤੇ ਸਬਜ਼ੀਆਂ ਖਾਉ, ਇਸ ਤਰਾਂ ਮੂੰਹ ਦੇ, ਸੁਆਦਾਂ ਦੇ ਮਾੜੇ, ਬੁਰੇ ਕਰਮਾਂ ਦਾ ਦੁੱਖ ਨਹੀਂ ਭੋਗੋਂਗੇ।” - ਸੰਸਾਰ ਵਿਚ ਜੀਵੋ, ਤਾਉ ਦਾ ਅਨੰਦ ਮਾਣੋ। (ਟਰਾਕ ਲਾਮ ਜ਼ੈਨ ਬੋਧੀ ਧਰਮ)

24. "ਉਹ ਜਿਹੜੇ ਗਹੁ ਨਾਲ ਪਾਲਣ ਕਰਦੇ ਹਨ ਨਿਯਮਾਂ ਦਾ ਕਿਸੇ ਨੂੰ ਵੀ ਜਖਮੀ ਨਹੀਂ ਕਰਦੇ ਬੇਸ਼ੁਮਾਰ ਜੀਵਾਂ ਦੀਆਂ ਕਿਸਮਾਂ ਨੂੰ ਸਵਰਗ ਅਤੇ ਧਰਤੀ ਦੀਆਂ।" - ਪੂਜਨੀਕ ਪਿਤਾਮਾ ਬੋਧੀਧਰਮਾ (ਵੀਗਨ)

25. "... ਸਭ ਤੋਂ ਅਹਿਮ ਚੀਜ਼ ਹੱਤਿਆ ਕਰਨ ਤੋਂ ਗੁਰੇਜ਼ ਕਰਨਾ ਹੈ... ਕਿਉਂਕਿ ਜਾਨਵਰਾਂ ਵਿਚ ਵੀ ਆਤਮਾਵਾਂ ਮੌਜ਼ੂਦ ਹਨ ਅਤੇ ਉਹ ਵੀ ਸਮਝਦੇ ਹਨ ਮਨੁਖਾਂ ਦੀ ਤਰਾਂ।" ਸਾਧੂ ਸੰਤਾਂ ਦੀਆਂ ਸਿੱਖਿਆਵਾਂ (ਕਾਓ ਡਾਏ-ਇਜ਼ਮ)

26. "ਕੀ ਫਾਇਦਾ ਹੈ ਆਪਣੇ ਸੁਆਦਾਂ ਨੂੰ ਸੰਤੁਸ਼ਟ ਕਰਨਾ ਜੇਕਰ ਤੁਹਾਡਾ ਦਿਲ ਦਿਆਲਤਾ ਤੋਂ ਵਾਂਝਾ ਹੈ?” - ਸਚੀਆਂ ਸਿਖਿਆਵਾਂ ਤਿੰਨਾਂ ਵਾਹਨਾਂ ਦੀਆਂ (ਕਾਓ ਡਾਏ-ਇਜ਼ਮ)

27. "ਮਾਸ ਪੇਟ ਦੇ ਲਈ, ਅਤੇ ਪੇਟ ਮਾਸ ਲਈ: ਪਰ ਪ੍ਰਭੂ ਨਾਸ਼ ਕਰ ਦੇਵੇਗਾ ਦੋਨੋਂ ਇਹਨੂੰ ਅਤੇ ਉਹਨਾਂ ਨੂੰ ਵੀ।" - 1 ਕੁਰਿੰਥੀਅਨਜ਼, ਪਵਿੱਤਰ ਬਾਈਬਲ

28. “ਪ੍ਰੰਤੂ ਮਾਸ ਉਸ ਦੀ ਜਾਨ ਸਮੇਤ, ਭਾਵ ਲਹੂ ਸਮੇਤ, ਤੁਹਾਨੂੰ ਨਹੀਂ ਖਾਣਾ ਚਾਹੀਦਾ।" - ਉਤਪਤ, ਪਵਿੱਤਰ ਬਾਈਬਲ

29. "ਤੁਹਾਨੂੰ ਨਹੀ ਮਾਰਨਾ ਚਾਹੀਦਾ।" - ਐਕੋਸੋਡਸ, ਪਵਿਤਰ ਬਾਈਬਲ

30. "ਮੈ ਰਹਿਮ ਸਵੀਕਾਰ ਕਰਦਾ ਹਾਂ, ਅਤੇ ਬਲੀਦਾਨ ਨਹੀ।" - ਮੈਥਿਊ, ਪਵਿਤਰ ਬਾਈਬਲ

31. "ਇਹ ਚੰਗਾ ਹੈ ਮਾਸ ਨਾਂ ਖਾਣਾ, ਨਾਂ ਹੀ ਅੰਗੂਰੀ ਸ਼ਰਾਬ ਪੀਣਾ , ਨਾ ਹੀ ਕੋਈ ਵੀ ਚੀਜ਼ ਜਿਸ ਨਾਲ ਤੁਹਾਡਾ ਭਰਾ ਲੜਖੜਾਉਂਦਾ ਚਲੇ, ਜਾਂ ਨਾਰਾਜ਼ ਹੋਵੇ, ਜਾਂ ਨਿਰਬਲ ਬਣਾਇਆ ਜਾਵੇ।" - ਰੋਮਨਜ਼, ਪਵਿਤਰ ਬਾਈਬਲ

32. "[...] ਜਦੋਂ ਅਸੀਂ ਗੁਰੇਜ ਕਰਦੇ ਹਾਂ (ਮਾਸ ਖਾਣ ਤੋਂ), ਉਹ ਕਰੀਏ ਕਿਉਂਕਿ 'ਅਸੀਂ ਰਖਦੇ ਹਾਂ ਆਪਣਾ ਸਰੀਰ ਹੇਠਾਂ, ਅਤੇ ਲਿਆਉਂਦੇ ਹਾਂ ਇਹਨੂੰ ਵਸੀਕਰਨ ਅੰਦਰ ।" - ਅੋਰੀਜਨ ਐਲਕਜ਼ੈਨਡਰੀਆ ਦੇ (ਵੈਸ਼ਨੋ)

33. "ਵਿਆਕਤੀ ਕੋਲ ਕਦੇ ਵੀ ਗੁਣ ਨਹੀ ਹੋ ਸਕਦੇ ਜੇ ਵਿਆਕਤੀ ਆਨੰਦ ਮਾਣਦਾ ਹੈ ਮਾਸ ਦੇ ਖਾਣਿਆਂ ਅਤੇ ਪ੍ਰੀਤੀਭੋਜ਼ਾਂ ਦਾ।" - ਮਹਾਨ ਸੰਤ ਬੇਜਿਲ (ਵੈਸ਼ਨੋ)

34. "ਇਹ ਵਿਪਰੀਤ ਹੈ ਮਨੁਖੀ ਸ਼ਾਨ ਦੇ ਜਾਨਵਰਾਂ ਨੂੰ ਦੁਖ ਦੇਣਾ ਅਤੇ ਮਾਰਨਾ ਅਜਾਈ।" - ਕੈਚਈਜ਼ਮ ਔਫ ਕੈਥੋਲਿਕ ਚਾਰਚ

35. "ਇਕ ਉਤਮ ਮਨੁੱਖ, ਜਿਸ ਨੇ ਜਾਨਵਰਾਂ ਨੂੰ ਜਿਊਂਦੇ ਵੇਖਿਆ ਹੋਵੇ, ਉਹ ਨਹੀਂ ਬਰਦਾਸ਼ਤ ਕਰ ਸਕਦਾ ਵੇਖ ਕੇ ਉਨਾਂ ਨੂੰ ਮਾਰੇ ਜਾਂਦੇ ਅਤੇ ਮਰਦਿਆਂ ਨੂੰ [...]" - ਮੈਂਨਸੀਏਸ (ਵੀਗਨ)

36. "ਸ਼ਾਂਤੀ ਹਾਸਲ ਕਰਨ ਲਈ, ਮਾਨਵਤਾ ਨੂੰ ਜਰੂਰੀ ਹੈ ਪਹਿਲਾਂ ਸ਼ਾਂਤੀ ਸਥਾਪਤ ਕਰਨੀ ਜਾਨਵਰਾਂ ਨਾਲ [...]" - ਸਤਿਗੁਰੂ ਨੂਯੈਨ ਥਾਨ ਨਾਮ, (ਵੀਗਨ) (ਨਾਮ-ਕੁਓਕ ਬੁਧ ਧਰਮ)

37. "[...] ਜੇਕਰ ਤੁਸੀਂ ਨਹੀਂ ਬੰਦ ਕਰਦੇ ਚੜ੍ਹਾਵਾ ਚੜ੍ਹਾਉਣਾ ਅਤੇ ਮਾਸ ਖਾਣਾ ਅਤੇ ਖੂਨ ਖਾਣਾ, ਫਿਰ ਪ੍ਰਭੂ ਦੇ ਕ੍ਰੋਧ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ।" - ਗੌਸਪਲ ਆਫ ਦ ਹੋਲੀ ਟਵੈਲਵ (ਐਸੇਨਸ)

38. "ਮੁਸੀਬਤ ਸ਼ਿਕਾਰੀਆਂ ਦੀ ਕਿਉਂਕਿ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਵੇਗਾ।” - ਗੌਸਪਲ ਆਫ ਦ ਹੋਲੀ ਟਵੈਲਵ (ਐਸੇਨਸ)

39. "ਆਓ ਕਿਸੇ ਵੀ ਮਨੁੱਖ ਨੂੰ ਕਿਸੇ ਹੋਰ ਜਿਊਂਦੇ ਪ੍ਰਾਣੀ ਜਾਂ ਘਿਸਰਣ ਵਾਲੇ ਪ੍ਰਾਣੀ ਨੂੰ ਖਾ ਕੇ ਆਪਣੇ ਆਪ ਨੂੰ ਘਿਨਾਉਣਾ ਨਾ ਬਣਨ ਦਈਏ।" - ਦ ਡੇਡ ਸੀਅ ਸਕਰੋਲਜ਼ (ਐਸੇਨਸ)

40. "ਉਹ ਜਿਹੜਾ ਮਾਸ ਖਾਂਦਾ ਹੈ ਵੱਢੇ ਹੋਏ ਜਾਨਵਰਾਂ ਦਾ, ਮੌਤ ਦੀ ਲੋਥ ਨੂੰ ਖਾਂਦਾ ਹੈ।" - ਦ ਐਸੇਨਿਜ਼ ਗੌਸਪਲ ਆਫ ਪੀਸ (ਐਸੇਨਸ)

41. "ਜਦੋਂ ਕਿ ਤੁਸੀਂ ਮਾਰੇ ਗਏ ਜਾਨਵਰਾਂ ਨੂੰ ਦੁਬਾਰਾ ਜਿਉਂਦਾ ਨਹੀਂ ਕਰ ਸਕਦੇ, ਤੁਸੀਂ ਉਨ੍ਹਾਂ ਨੂੰ ਮਾਰਨ ਦੇ ਜ਼ਿੰਮੇਵਾਰ ਹੋ। ਇਸ ਲਈ ਤੁਸੀਂ ਨਰਕ ਨੂੰ ਜਾਵੋਂਗੇ [...]" - ਆਦੀ-ਲੀਲਾ (ਹਿੰਦੂ ਧਰਮ)

42. “ਲੋਕੀ ਜਿਹੜੇ ਦਿਆਲੂ ਨਹੀਂ ਹਨ ਜਾਨਵਰਾਂ ਪ੍ਰਤੀ ਉਹ ਮਨੁਖਾਂ ਪ੍ਰਤੀ ਦਿਆਲੂ ਨਹੀਂ ਹੋ ਸਕਦੇ।" - ਬਿਸ਼ਨੋਈ ਧਰਮ ਦੇ ਸਿਧਾਂਤ

43. “[...] ਜੇ ਪ੍ਰਾਣੀਆਂ ਨੂੰ ਮਾਰਿਆ ਜਾਵੇ ਸਵਰਗ ਵਿਚ ਥਾਂ ਨਹੀਂ ਮਿਲਦੀ।" - ਮਨੁਸਿਮਰਿਤੀ (ਹਿੰਦੂ ਧਰਮ)

44. "ਤੁਹਾਨੂੰ ਨਹੀਂ ਵਰਤੋਂ ਕਰਨੀ ਚਾਹੀਦੀ ਆਪਣੇ ਪ੍ਰਭੂ-ਵੱਲੋਂ-ਦਿੱਤੇ ਗਏ ਸਰੀਰ ਦੀ ਪ੍ਰਭੂ ਦੇ ਪ੍ਰਾਣੀਆਂ ਨੂੰ ਮਾਰਨ ਲਈ, ਭਾਵੇਂ ਉਹ ਮਨੁੱਖ ਹੋਣ, ਜਾਨਵਰ ਹੋਣ ਜਾਂ ਕੋਈ ਵੀ।" - ਯਜੁਰ ਵੇਦ (ਹਿੰਦੂ ਧਰਮ)

45. "ਮਾਸ-ਖਾਣ ਵਾਲੇ ਵੱਖ ਵੱਖ ਕੁੱਖਾਂ ਵਿਚੋਂ ਬਾਰ ਬਾਰ ਜਨਮ ਲੈਂਦੇ ਹਨ ਅਤੇ ਹਰ ਵਾਰੀ ਉਨ੍ਹਾਂ ਦੀ ਗੈਰ ਕੁਦਰਤੀ ਢੰਗ ਨਾਲ ਜਬਰੀ ਘੁਟਣ ਰਾਹੀਂ ਮੌਤ ਹੁੰਦੀ ਹੈ।" - ਮਹਾਭਾਰਤ ਆਨੂਸਾਸਾਨਾ ਪਰਵਾ (ਹਿੰਦੂ ਧਰਮ)

46. "ਪ੍ਰਜਾਪਤੀ ਕਹਿੰਦੇ ਹਨ ਕਿ ਕਿਸੇ ਵੀ ਤਰ੍ਹਾਂ ਦਾ ਮਾਸ ਖਾਣਾ ਵੱਡੀ ਬੁਰਾਈ, ਪਾਪ ਹੈ ਅਤੇ ਇਸ ਤੋਂ ਪ੍ਰਹੇਜ਼ ਕਰਨਾ ਬਹੁਤ ਵੱਡਾ ਸਦਗੁਣ ਹੈ।" - ਯਮਸਿਮਰਿਤੀ (ਹਿੰਦੂ ਧਰਮ)

47. "ਸਾਰੇ ਜਿਹੜੇ ਜਿਉਂਦੇ ਹਨ ਉਹ ਆਪਣੇ ਦੋਵੇਂ ਹੱਥ ਜੋੜ ਕੇ ਸਤਿਕਾਰ ਵਜੋਂ ਅਰਦਾਸ ਕਰਨਗੇ ਉਨ੍ਹਾਂ ਲਈ ਜਿਹੜੇ ਇਨਕਾਰ ਕਰਦੇ ਹਨ ਵੱਢ ਟੁੱਕ ਅਤੇ ਮਾਸ ਖਾਣ ਤੋਂ ।" - ਤਿਰੂਕੁਰਾਲ (ਹਿੰਦੂ ਧਰਮ)

48. "ਕਿਸੇ ਜਿਉਂਦੇ ਜੀਵ ਨੂੰ ਨਾਂ ਮਾਰਣ ਨਾਲ, ਵਿਆਕਤੀ ਮੁਕਤੀ ਦਾ ਹੱਕਦਾਰ ਬਣ ਜਾਂਦਾ ਹੈ।" - ਮਨੂ-ਸਮਹਿਤਾ (ਹਿੰਦੂ ਧਰਮ)

49. "ਅਹਿੰਸਾ (ਗੈਰ-ਹਿੰਸਾ) ਸਭ ਤੋ ਉਚਾ ਧਰਮ ਹੈ।" - ਮਹਾਂਭਾਰਤ ਸ਼ਾਂਤੀਪੂਰਵਾ (ਹਿੰਦੂ ਧਰਮ)

50. "ਸੁਰਖਿਅਤ ਰਖੋ ਦੋਨੋਂ ਸਾਡੀ ਨਸਲ ਨੂੰ, ਦੋ ਲਤਾਂ ਵਾਲ‌ਿਆਂ ਦੀ ਅਤੇ ਚਾਰ ਲਤਾਂ ਵਾਲਿਆਂ ਦੀ ਨੂੰ।" - ਰਿਗ ਵੇਦ ਸਮਹੀਤਾ (ਹਿੰਦੂ ਧਰਮ)

51. "ਜਾਨਵਰਾਂ ਦੀ ਸੁਰਖਿਆ ਕਰਨੀ ਸਮਝੀ ਜਾਂਦੀ ਹੈ ਇਕ ਪਵਿਤਰ ਜੁੰਮੇਵਾਰੀ।" - ਚਾਰਕ ਸਨਹੀਤਾ (ਹਿੰਦੂ ਧਰਮ)

52. "ਕੋਈ ਹਾਨੀ ਨਾਂ ਪਹੁੰਚਾਉਣੀ ਜਿਉਂਦੇ ਜੀਵਾਂ ਪ੍ਰਤੀ ਸਭ ਤੋਂ ਉਚਤਮ ਧਰਮ ਹੈ।" - ਅਹਿੰਸਾ ਪਾਰਾਮੋ ਧਰਮਾਂ (ਹਿੰਦੂ ਧਰਮ)

53. "ਤੁਹਾਡੇ ਲਈ ਮਨਾਹੀ ਹੈ (ਇਹਨਾਂ ਭੋਜਨਾਂ ਦੀ): ਮਰੇ ਹੋਏ ਜਾਨਵਰ ਦਾ ਮਾਸ, ਲਹੂ, ਸੂਰ ਦਾ ਮਾਸ ਅਤੇ ਉਹ ਸਭ ਜਿਹੜਾ ਅੱਲ੍ਹਾ ਤੋਂ ਇਲਾਵਾ ਕਿਸੇ ਹੋਰ ਦੇ ਨਾਂ ਦੀ ਗੁਹਾਰ ਨਾਲ ਮਿਲੇ..." - ਪਵਿਤਰ ਕੁਰਾਨ

54. "ਇਸ ਵਿਚ ਤੁਹਾਡੇ ਲਈ ਹਰ ਕਿਸਮ ਦੇ ਫਲ ਹੋਣਗੇ ਜਿਨ੍ਹਾਂ ਨੂੰ ਤੁਸੀਂ ਖਾ ਸਕੋਗੇ।" - ਪਵਿਤਰ ਕੁਰਾਨ

55. “ਅਤੇ ਅਸੀਂ ਵਰ ਵਾਲਾ ਪਾਣੀ ਆਕਾਸ਼ ਤੋਂ ਭੇਜਿਆ ਹੈ, ਤਾਂ ਕਿ ਬਾਗ ਹਰੇ ਭਰੇ ਹੋ ਜਾਣ, ਅਤੇ ਅਨਾਜ ਦੀ ਪੈਦਾਵਾਰ ਹੋਵੇ ਅਤੇ ਲੰਮੇ ਲੰਮੇ ਖਜੂਰ ਦੇ ਰੁੱਖ, ਜਿਨ੍ਹਾਂ ਨੂੰ ਫਲ ਪਿਆ ਹੋਵੇ ਉਹ ਜਿਉਂਦੇ ਰਹਿਣ ਲਈ ਖੁਰਾਕ ਹੋਵੇਗੀ ਮੇਰੇ ਸੇਵਕਾਂ ਲਈ।" - ਪਵਿਤਰ ਕੁਰਾਨ

56. "ਆਪਣੇ ਪੇਟਾਂ ਨੂੰ ਜਾਨਵਰਾਂ ਦੀਆਂ ਕਬਰਸਤਾਨਾਂ ਨਾ ਬਣਨ ਦੇਵੋ!" - ਹਾਦਿਥ (ਇਸਲਾਮ)

57. "ਜਿਹੜਾ ਵੀ ਦ‌ਿਆਲੂ ਹੈ ਸਾਰੇ ਪ੍ਰਭੂ ਦੇ ਜੀਵਾਂ ਪ੍ਰਤੀ ਦਿਆਲੂ ਹੈ ਆਪਣੇ ਆਪ ਪ੍ਰਤੀ।" - ਹਾਦਿਥ (ਇਸਲਾਮ)

58. "ਅੱਲ੍ਹਾ ਨਹੀਂ ਰਹਿਮ ਕਰੇਗਾ ਕਿਸੇ ਉਤੇ, ਸਿਵਾਏ ਉਨ੍ਹਾਂ ਦੇ ਜਿਹੜੇ ਹੋਰਨਾਂ ਜੀਵਾਂ ਉਤੇ ਰਹਿਮ ਕਰਦੇ ਹਨ।" - ਹਾਦਿਥ (ਇਸਲਾਮ)

59. "ਇਕ ਸੱਚੇ ਭਿਖਸ਼ੂ ਨੂੰ ਉਹ ਭੋਜਨ ਅਤੇ ਪੇਅ ਪਦਾਰਥ ਸਵੀਕਾਰ ਨਹੀਂ ਕਰਨਾ ਚਾਹੀਦਾ ਜਿਹੜਾ ਖਾਸ ਤੌਰ ਤੇ ਉਸ ਲਈ ਤਿਆਰ ਕੀਤਾ ਜਾਵੇ ਜਿਹਦੇ ਵਿਚ ਜੀਵਾਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਵੀ ਸ਼ਾਮਲ ਹੋਵੇ।" - ਸੂਤਰਾਕ੍ਰਿਤੰਗਾ (ਜੈਨ ਧਰਮ)

60. "ਕਿਸੇ ਵੀ ਜਿੰਦਾ ਜੀਵ ਦੀ ਹਤਿਆ ਕਰਨੀ ਆਪਣੇ ਆਪ ਦੀ ਹਤਿਆ ਕਰਨ ਦੇ ਬਰਾਬਰ ਹੈ।" - ਭਗਵਤੀ ਅਰਾਧਨਾ (ਜੈਨ ਧਰਮ)

61. "ਦਇਆ ਕਰਨੀ ਦੂਜਿਆਂ ਉਤੇ ਆਪਣੇ ਆਪ ਉਤੇ ਰਹਿਮ ਕਰਨਾ ਹੈ।" - ਭਗਵਤੀ ਅਰਾਧਨਾ (ਜੈਨ ਧਰਮ)

62. "ਜਿਹੜਾ ਮਨੁੱਖ ਆਪਣੀ ਆਤਮਾ ਦੀ ਰੱਖਿਆ ਅਤੇ ਇੰਦਰੀਆਂ ਨੂੰ ਸ਼ਾਂਤ, ਕਾਬੂ ਰੱਖਦਾ ਹੈ, ਉਸ ਨੂੰ ਕਦੇ ਵੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਕਿਸੇ ਵਿਆਕਤੀ ਨੂੰ ਜੀਵਾਂ ਨੂੰ ਕਤਲ ਕਰਨ ਦੀ।" - ਸੂਤਰਾਕ੍ਰਿਤੰਗਾ (ਜੈਨ ਧਰਮ)

63. "ਉਹ ਜਿਨਾਂ ਦੇ ਮਨ ਸ਼ਾਂਤ ਹਨ ਅਤੇ ਉਹ ਜਿਹੜੇ ਆਜ਼ਾਦ ਹਨ ਤੀਬਰ ਲਾਲਸਾਵਾਂ ਤੋਂ ਨਹੀ ਖਾਹਸ਼ ਰਖਦੇ ਜਿਉਣ ਦੀ ਹੋਰਨਾਂ ਦੀ ਜਿੰਦਗੀ ਉਤੇ।" - ਪਵਿਤਰ ਅਚਾਰੰਗਾ ਸੂਤਰ (ਜੈਨ ਧਰਮ)

64. "ਕਿਸੇ ਵਿਆਕਤੀ ਨੂੰ ਨਹੀ ਚਾਹੀਦਾ ਚੋਟ ਪਹੁੰਚਾਉਣੀ, ਅਧੀਨ ਕਰਨਾ, ਕੈਦ ਕਰਨਾ, ਤਸੀਹੇ ਦੇਣੇ, ਜਾਂ ਮਾਰਨਾ ਕਿਸੇ ਜਾਨਵਰ ਨੂੰ, ਜਿਉਂਦਾ ਜੀਵ, ਆਰਗਨਿਜ਼ਮ, ਜਾਂ ਸੰਵੇਦਨਸ਼ੀਲ ਜੀਵ ਨੂੰ।" - ਪਵਿਤਰ ਅਚਾਰੰਗਾ ਸੂਤਰ (ਜੈਨ ਧਰਮ)

65. "ਉਦਾਰਤਾ ਪ੍ਰਗਟ ਕਰੋ ਸਾਰੇ ਜਿਉਂਦੇ ਜੀਵਾਂ ਪ੍ਰਤੀ।" - ਤਟਵਰਥਾ ਸੂਤਰ (ਜੈਨ ਧਰਮ)

66. "ਜਦੋਂ ਕਿ ਮਾਸ ਉਨਾਂ ਦੇ ਦੰਦਾਂ ਦੇ ਵਿਚਕਾਰ ਹੀ ਸੀ, [...] ਪ੍ਰਭੂ ਪਿਤਾ ਦਾ ਗੁਸਾ ਬਲ ਉੱਠਿਆ ਲੋਕਾਂ ਪ੍ਰਤੀ, ਅਤੇ [...] ਉਨਾਂ ਲੋਕਾਂ ਨੂੰ ਇਕ ਵਡੀ ਪਲੇਗ, ਬਿਪਤਾ ਵਿਚ ਪਾਇਆ।" - ਨੰਬਰ, ਪਵਿੱਤਰ ਹਿਬਰੂ ਬਾਈਬਲ

67. "ਤੁਹਾਨੂੰ ਚਾਹੀਦਾ ਹੈ ਖਾਣਾ ਧਰਤੀ ਉਤੇ ਉੱਗਿਆ ਸਾਗ ਪੱਤ।" - ਉਤਪਤ, ਪਵਿੱਤਰ ਹਿਬਰੂ ਬਾਈਬਲ

68. "ਮੈਂ ਨਹੀਂ ਪ੍ਰਸੰਨ ਹੁੰਦਾ ਬਲ੍ਹਦਾਂ ਅਤੇ ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ।" - ਈਸਾਇਆ, ਪਵਿਤਰ ਹਿਬਰੂ ਬਾਈਬਲ

69. "ਚੰਗਾ ਹੈ ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਇਕ ਪਲੇ ਹੋਏ ਬਲ੍ਹਦ ਨਾਲੋਂ ਅਤੇ ਨਫਰਤ ਜੋ ਇਸ ਤੋਂ ਪੈਦਾ ਹੁੰਦੀ ਹੈ ।" - ਕਹਾਵਤਾਂ, ਪਵਿੱਤਰ ਹਿਬਰੂ ਬਾਈਬਲ

70. "ਉਨਾਂ ਦੀ ਸੰਗਤ ਵਿਚ ਨਾਂ ਜੁੜਨਾ ਜਿਹੜੇ ਸ਼ਰਾਬ ਪੀਂਦੇ ਹਨ, ਜਾਂ ਉਨਾਂ ਪੇਟੂ ਕਬਾਬੀਆਂ ਨਾਲ ਜਿਹੜੇ ਆਪਣਾ ਪੇਟ ਭਰਦੇ ਹਨ ਮਾਸ ਨਾਲ।" - ਕਹਾਵਤਾਂ, ਪਵਿੱਤਰ ਹਿਬਰੂ ਬਾਈਬਲ

71. "ਇਹ ਇੱਕ ਸਦਾ ਦੀ ਬਿਧੀ ਹੈ ਤੁਹਾਡੀਆਂ ਪੀੜ੍ਹੀਆਂ ਲਈ ਤੁਹਾਡੇ ਸਾਰੇ ਵਸੇਬਿਆਂ ਵਿਚ, ਕਿ ਨਾਂ ਤੁਸੀਂ ਚਰਬੀ ਖਾਵੋਂਗੇ ਅਤੇ ਨਾਂ ਹੀ ਲਹੂ।*” *ਲਹੂ: ਭਾਵ ਹੈ "ਮਾਸ," ਜਿਸ ਵਿਚ ਲਹੂ ਹੈ - ਲੇਵੀਟੀਕਸ, ਪਵਿਤਰ ਹਿਬਰੂ ਬਾਈਬਲ

72. "ਜਿਹੜਾ ਵਿਆਕਤੀ ਨਸ਼ਟ ਕਰਦਾ ਹੈ ਇਕ ਵੀ ਜੀਵਨ ਨੂੰ ਇਹ ਸਮਝਿਆ ਜਾਂਦਾ ਹੈ ਪੂਰੇ ਇਕ ਸੰਸਾਰ ਭਰ ਨੂੰ ਨਸ਼ਟ ਕਰ ਦਿਤਾ, ਅਤੇ ਵਿਆਕਤੀ ਜਿਹੜਾ ਬਚਾਉਂਦਾ ਹੈ ਇਕ ਵੀ ਜਾਨ ਇਹ ਸਮਝਿਆ ਜਾਂਦਾ ਹੈ ਬਚਾ ਲਿਆ ਇਕ ਸਮੁਚੇ ਸੰਸਾਰ ਨੂੰ।" ਤਾਲਮੁਡ (ਯਹੂਦੀ ਮਤ)

73. "ਉਹ ਨਾਸ਼ਵਾਨ ਜੀਵ ਜਿਹੜੇ ਭੰਗ, ਮਾਸ ਅਤੇ ਸ਼ਰਾਬ ਪੀਂਦੇ ਖਾਂਦੇ ਹਨ - ਕੋਈ ਫਰਕ ਨਹੀਂ ਪੈਂਦਾ ਉਹ ਕਿਹੜੇ ਤੀਰਥਾਂ ਨੂੰ ਜਾਂਦੇ ਹਨ, ਵਰਤ ਰਖਦੇ ਅਤੇ ਰਸਮਾਂ ਨਿਭਾਉਂਦੇ ਹਨ, ਉਹ ਸਾਰੇ ਹੀ ਨਰਕ ਨੂੰ ਜਾਣਗੇ।" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

74. ਸਭ ਤੋਂ ਉਚਤਮ ਧਰਮ ਹੈ ਖੜੇ ਹੋਣਾ ਬ੍ਰਹਿਮੰਡੀ ਭਾਈਚਾਰੇ ਲਈ: ਅਤੇ ਸੋਚਣਾ ਕਿ ਸਾਰੇ ਜੀਵ ਤੁਹਾਡੇ ਬਰਾਬਰ ਹਨ। - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

75. "ਜੇਕਰ ਤੁਸੀਂ ਕਹਿੰਦੇ ਹੋ ਕਿ ਪ੍ਰਭੂ ਸਾਰਿਆਂ ਵਿਚ ਵੱਸਦਾ ਹੈ, ਫਿਰ ਤੁਸੀਂ ਇਕ ਮੁਰਗੀ ਕਿਉਂ ਮਾਰਦੇ ਹੋ?" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

76. "ਇਹ ਮੂਰਖਤਾ ਹੈ ਜਾਨਵਰਾਂ ਨੂੰ ਮਾਰਨਾ ਬੇਰਹਿਮੀ ਨਾਲ ਅਤੇ ਇਸ ਨੂੰ ਆਖਣਾ ਪਾਵਨ ਪਵਿੱਤਰ ਭੋਜਨ ।" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

77. "ਤੁਸੀਂ ਇੱਕ ਜ਼ਿੰਦਗੀ ਖਤਮ ਕਰਕੇ ਉਸ ਨੂੰ ਇਕ ਧਰਮ ਮੰਨਦੇ ਹੋ। ਫਿਰ ਅਧਰਮ ਕੀ ਹੋਇਆ?" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

78. “[...] ਜੇ ਖੂਨ (ਜਾਂ ਮਾਸ) ਕਿਸੇ ਮਨੁੱਖ ਵੱਲੋਂ ਖਾਧਾ ਜਾਵੇ, ਤਾਂ ਉਸ ਦਾ ਦਿਲ ਕਿਵੇਂ ਸ਼ੁੱਧ ਹੋ ਸਕਦਾ ਹੈ?" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

79. "ਸਾਡੇ ਗੁਰੂ, ਸਾਡੇ ਅਧਿਆਤਮਕ ਰਹਿਬਰ, ਤਾਂ ਹੀ ਸਾਡੇ ਨਾਲ ਖਲੋਂਦੇ ਹਨ ਜੇਕਰ ਅਸੀਂ ਨਹੀਂ ਖਾਂਦੇ ਕਿਸੇ ਤਰ੍ਹਾਂ ਦਾ ਮਾਸ ਜਾਂ ਮਰੇ ਹੋਏ ਸਰੀਰਾਂ, ਲੋਥਾਂ ਨੂੰ।" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

80. "[...] ਉਸੇ ਤਰ੍ਹਾਂ ਵਿਆਕਤੀ ਦੇ ਪਾਸ ਪਵਿਤਰ, ਸ਼ੁਧ ਚੇਤਨਤਾ ਨਹੀਂ ਰਹਿੰਦੀ ਜਦੋਂ ਉਹ ਹੋਰਨਾਂ ਜੀਵਾਂ ਦਾ ਲਹੂ ਅਤੇ ਮਾਸ ਖਾਂਦਾ ਹੈ।" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

81. "ਤੁਸੀ ਜਿਉਂਦੇ ਜੀਵਾਂ ਨੂੰ ਮਾਰਦੇ ਹੋ ਅਤੇ ਪੂਜ਼ਾ ਕਰਦੇ ਹੋ ਬੇਜਾਨ ਚੀਜ਼ਾਂ ਦੀ, ਤੁਹਾਡੇ ਅਖੀਰਲੇ ਪਲ ਵਿਚ, ਤੁਸੀ ਦੁਖ ਭੋਗੋਂਗੇ ਭਿਆਨਕ ਦੁਖ।" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

82. "ਦਿਆਲੂ ਬਣੋ ਸਾਰੇ ਜੀਵਾਂ ਪ੍ਰਤੀ - ਇਹ ਸਭ ਤੋਂ ਜਿਆਦਾ ਗੁਣਕਾਰੀ ਹੈ ਜਾ ਕੇ ਅਤੇ ਇਸ਼ਨਾਨ ਕਰਨ ਨਾਲੋਂ 68 ਤੀਰਥਾਂ ਦੀਆਂ ਜਗਾਵਾਂ ਵਿਚ ਅਤੇ ਦਾਨ ਪੁੰਨ ਦੇਣ ਨਾਲੋਂ।" - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿਖ ਧਰਮ)

83. "ਪਹਾੜ ਵਿਚ ਨਾਂ ਜਾਵੋ ਪੰਛੀਆਂ ਨੂੰ ਜਾਲਾਂ ਵਿਚ ਫਸਾਉਣ ਲਈ, ਨਾਂ ਹੀ ਮੱਛੀਆਂ ਅਤੇ ਮੀਨਿਕਾ ਨੂੰ ਪਾਣੀ ਵਿਚ ਜ਼ਹਿਰ ਦਿਓ। ਬਲ੍ਹਦ ਨੂੰ ਨਾਂ ਕਤਲ ਕਰੋ, ਨਾਂ ਵੱਢੋ।" - ਟਰੈਕਟ ਆਫ ਦ ਕੁਆਇਟ ਵੇਅ (ਤਾਓਇਜ਼ਮ)

84. "ਉਹ ਜਿਹੜੇ ਚਾਹੁੰਦੇ ਹਨ ਜਾਨਣਾ ਸਚ ਬ੍ਰਹਿਮੰਡ ਦਾ ਉਨਾਂ ਨੂੰ ਅਭਿਆਸ ਕਰਨਾ ਚਾਹੀਦਾ ਹੈ ਅਦਬ ਕਰਨਾ ਸਾਰੀ ਕਾਇਨਾਤ ਦਾ [...]" - ਹੂਆ ਹੂ ਚਿੰਗ (ਤਾਓਇਜ਼ਮ)

85. "ਖਰੀਦੋ ਕੈਦ ਕੀਤੇ ਜਾਨਵਰਾਂ ਨੂੰ ਅਤੇ ਉਨਾਂ ਨੂੰ ਆਜ਼ਾਦ ਕਰੋ।" - ਟਰੈਕਟ ਔਫ ਦ ਕੂਆਇਟ ਵੇਅ (ਤਾਓਇਜ਼ਮ)

86. "ਕਿਤਨਾ ਸਲਾਹੁਣਯੋਗ ਹੈ ਪ੍ਰਹੇਜ਼ ਕਰਨਾ ਜਿਹਦੇ ਨਾਲ ਬੁਚੜ ਦੀ ਲੋੜ ਹੀ ਨਾ ਰਹੇ!" - ਟਰੈਕਟ ਆਫ ਦ ਕੁਆਇਟ ਵੇਅ (ਤਾਓਇਜ਼ਮ)

87. "ਉਹ ਪੌਦਿਆਂ ਨੂੰ, ਮੈਂ, ਅਹੂਰਾ ਮਾਜ਼ਦਾ (ਪ੍ਰਭੂ) ਨੇ, ਧਰਤੀ ਉਤੇ ਮੀਂਹ ਵਾਂਗ ਵਰਸਾਇਆ ਹੈ ਤਾਂਕਿ, ਓੁਹ ਲਿਆਉਣ ਭੋਜ਼ਨ ਵਿਸ਼ਵਾਸੀਆਂ ਲਈ, ਅਤੇ ਚਾਰਾ ਦਿਆਲੂ ਗਾਂ ਲਈ।" - ਪਵਿਤਰ ਅਵਿਸਟਾ (ਜ਼ੋਰੋਐਸਟਰੀਅਨਿਜ਼ਮ)

88. "[...] ਵਢਣਾ ਭਿੰਨ ਭਿੰਨ ਕਿਸਮਾਂ ਦੇ ਜਿੰਦਾ ਜਾਨਵਰਾਂ ਨੂੰ ਇਕ ਘੋਰ ਪਾਪ ਹੈ।" - ਸੰਗ੍ਰਹਿ ਜ਼ੇਡਸਪਰੈਮ ਦਾ (ਜ਼ੋਰੋਐਸਰੀਅਨਿਜ਼ਮ)

89. "ਆਦਮੀ [...] ਜਿਹੜਾ ਸਮਝਦਾ ਹੈ ਸਾਰੇ ਜੀਵ ਜੰਤੂ ਧਰਤੀ ਉਤੇ ਆਪਣੇ ਆਪੇ ਵਜੋਂ, ਉਹਨੇ ਹਾਸਲ ਕਰ ਲਈ ਹੈ ਅਮਰ ਪ੍ਰਸਿਧੀ, ਸਚਾ ਪ੍ਰਮਾਤਮਾ ਹਮੇਸ਼ਾਂ ਉਹਦੇ ਨਾਲ ਹੈ।" - ਸੰਤ ਕਬੀਰ (ਵੈਸ਼ਨੋ)

90. " ਇਹ (ਵੀਗਨਿਜ਼ਮ) ਮੁਹਿੰਮ ਨੂੰ ਵਿਸ਼ੇਸ਼ ਖੁਸ਼ੀ ਲਿਆਉਣੀ ਚਾਹੀਦੀ ਹੈ ਉਨਾਂ ਲਈ ਜਿਨਾਂ ਦਾ ਜੀਵਨ ਯਤਨ ਕਰਨ ਵਿਚ ਹੈ ਪ੍ਰਭੂ ਦੀ ਬਾਦਸ਼ਾਹਿਤ ਨੂੰ ਧਰਤੀ ਉਤੇ ਲਿਆਉਣ ਲਈ ।" - ਲਿਓ ਟੋਲਸਟੋਏ (ਵੈਸ਼ਨੋ)

91. "ਇਕ ਆਦਮੀ ਨੈਤਿਕ ਹੈ ਕੇਵਲ ਜਦੋਂ ਜੀਵਨ, ਜਿਵੇਂ, ਪਵਿਤਰ ਹੋਵੇ ਉਹਦੇ ਲਈ, ਪੌਂਦਿਆਂ ਅਤੇ ਜਾਨਵਰਾਂ ਦਾ ਅਤੇ ਨਾਲ ਹੀ ਆਪਣੇ ਸਾਥੀ ਲੋਕਾਂ ਦਾ।" - ਡਾਕਟਰ ਐਲਬਾਰਟ ਸਵੈਟਜ਼ਰ, ਐਮਡੀ (ਵੈਸ਼ਨੋ)

92. "ਮੇਰੇ ਸ਼ਾਕਾਹਾਰਵਾਦ ਦਾ ਆਧਾਰ ਭੌਤਿਕ ਨਹੀਂ ਹੈ, ਪਰ ਨੈਤਿਕ ਹੈ।" - ਮਹਾਤਮਾਂ ਗਾਂਧੀ ਜੀ (ਵੈਸ਼ਨੋ)

93. "ਜਦੋਂ ਅਸੀਂ ਮਾਸ ਖਾਂਦੇ ਹਾਂ, ਅਸੀਂ ਸੋਖਦੇ ਹਾਂ ਤਤ ਜੋ ਜਾਨਵਰਾਂ ਦੀ ਬਾਦਸ਼ਾਹਿਤ ਦੇ ਨਾਲ ਜੁੜੇ ਹੋਏ ਹਨ, ਜਿਵੇਂ ਕਿ ਡਰ, ਜ਼ਾਲਮਤਾ, ਅਤੇ ਆਦਿ, ਅਤੇ ਇਹਦਾ ਭਾਵ ਹੈ ਕਿ ਇਹ ਬਹੁਤ ਹੀ ਮੁਸ਼ਕਲ ਹੋਵੇਗਾ ਸਾਡੇ ਲਈ ਆਪਣਾ ਉਚੇਰਾ ਆਪਾ ਵਿਕਸਤ ਕਰਨਾ..." - ਓਮਰਾਮ ਮੀਖੈਲ ਆਈਵਨਹੋਵ (ਵੈਸ਼ਨੋ)

94. "ਜੇਕਰ ਜਾਨਵਰ ਬੋਲ ਸਕਦੇ ਹੁੰਦੇ, ਕੀ ਅਸੀਂ ਫਿਰ ਹਿੰਮਤ ਕਰਦੇ ਉਨਾਂ ਨੂੰ ਕਤਲ ਕਰਨ ਅਤੇ ਖਾਣ ਦੀ? ਫਿਰ ਅਸੀਂ ਕਿਵੇਂ ਉਚਿਤ ਠਹਿਰਾ ਸਕਦੇ ਹਾਂ ਅਜਿਹੇ ਭਰਾ ਮਾਰੂ ਨੂੰ?" -ਵੋਲਟੇਅਰ (ਵੈਸ਼ਨੋ ਹਿਮਾਇਤੀ)

95. "ਜਾਨਵਰਾਂ ਨੂੰ ਕਤਲ ਨਾਂ ਕਰੋ। ਤੁਸੀਂ ਪਾਲਣਾ ਕਰੋ? ਉਨਾਂ ਨੂੰ ਨਾਂ ਕਤਲ ਕਰੋ ਖਾਣ ਲਈ।" - ਜੀਡੂ ਕ੍ਰਿਸ਼ਨਾਮੂਰਤੀ (ਵੈਸ਼ਨੋ)

96. "ਜਾਨਵਰ ਮੇਰੇ ਦੋਸਤ ਹਨ... ਅਤੇ ਮੈਂ ਆਪਣੇ ਦੋਸਤਾਂ ਨੂੰ ਨਹੀ ਖਾਂਦਾ।" -ਜੋਰਜ ਬਰਨਾਡ ਸ਼ਾਹ (ਵੈਸ਼ਨੋ)

97. "ਜਿੰਨਾ ਚਿਰ ਤਕ ਬੰਦੇ ਕਤਲ ਕਰਦੇ ਹਨ ਜਾਨਵਰਾਂ ਨੂੰ ਉਹ ਇਕ ਦੂਜੇ ਨੂੰ ਕਤਲ ਕਰਦੇ ਰਹਿਣਗੇ।" -ਪਾਈਥਾਗੋਰਸ (ਵੀਗਨ)

98. "ਸਮਾਂ ਆਵੇਗਾ ਜਦੋਂ ਬੰਦੇ ਨਫਰਤ ਕਰਨਗੇ ਜਾਨਵਰਾਂ ਦੇ ਕਤਲਾਂ ਨੂੰ ਜਿਵੇਂ ਉਹ ਨਫਰਤ ਕਰਦੇ ਹਨ ਬੰਦੇ ਦੇ ਕਤਲ ਨੂੰ।" - ਲੀਉਨਾਰਡੋ ਡਾ ਵਿੰਨਚੀ (ਵੈਸ਼ਨੋ)

99. "ਸਬਜੀਆਂ ਕੁਦਰਤੀ ਢੰਗ ਹਨ, ਸਭਾਵਿਕ, ਢੁਕਵਾਂ, ਸਾਫ ਕਰਨ ਯੋਗ।" -ਐਜਗਰ ਕੇਸ

ਹੋਰ ਦੇਖੋ
ਸਾਰੇ ਭਾਗ  (1/2)
1
2021-03-19
10335 ਦੇਖੇ ਗਏ
2
2021-03-20
3222 ਦੇਖੇ ਗਏ
ਹੋਰ ਦੇਖੋ
...ਧਰਮਾਂ ਵਿਚ  (3/24)
1
2024-11-29
981 ਦੇਖੇ ਗਏ
2
2021-06-25
5697 ਦੇਖੇ ਗਏ
3
2021-03-19
10335 ਦੇਖੇ ਗਏ
4
2021-12-08
7496 ਦੇਖੇ ਗਏ
6
2022-01-22
5797 ਦੇਖੇ ਗਏ
8
4:23

Prohibition on Alcohol in Religion

8781 ਦੇਖੇ ਗਏ
2019-11-06
8781 ਦੇਖੇ ਗਏ
9
2022-01-07
5763 ਦੇਖੇ ਗਏ
10
2021-04-28
19377 ਦੇਖੇ ਗਏ
17
2021-11-17
5297 ਦੇਖੇ ਗਏ
18
2018-07-27
7944 ਦੇਖੇ ਗਏ
19
2020-06-04
13470 ਦੇਖੇ ਗਏ
23
2018-01-21
6394 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-20
457 ਦੇਖੇ ਗਏ
38:04
2024-12-20
138 ਦੇਖੇ ਗਏ
2024-12-20
181 ਦੇਖੇ ਗਏ
2024-12-20
172 ਦੇਖੇ ਗਏ
2024-12-20
120 ਦੇਖੇ ਗਏ
2024-12-19
786 ਦੇਖੇ ਗਏ
35:17
2024-12-19
131 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ