ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਦੇ ਸਮੇਂ ਵਿਚ, ਇਹ ਵਧੇਰੇ ਸ਼ਾਂਤਮਈ ਸੀ। ਪਰ ਤੁਸੀਂ ਦੇਖੋ, ਵਖ ਵਖ ਸਮ‌ਿਆਂ ਵਿਚ, ਪੁਨਰ ਜਨਮ ਦੀ ਵਖਰੀ ਮਿਆਦ ਵਿਚ, ਕਰਮ ਕੁਝ ਵਖਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ। ਇਥੋਂ ਤਕ ਬੁਧ, ਉਸ ਦਾ ਕਬੀਲਾ ਤਬਾਹ ਕੀਤਾ ਗਿਆ ਸੀ ਇਕ ਲੰਮੇਂ ਸਮੇਂ ਤੋਂ ਕੁਝ ਕਰਮਾਂ ਕਰਕੇ, ਕੁਝ ਹੋਰ ਜੀਵਨਕਾਲਾਂ ਤੋਂ, ਅਤੇ ਫਿਰ ਇਹ ਉਸ ਦੇ ਜੀਵਨਕਾਲ ਵਿਚ ਪ੍ਰਗਟ ਹੋਇਆ ਤਾਂਕਿ ਉਸ ਦੇ ਪ੍ਰੀਵਾਰ, ਉਸ ਦੇ ਕਬੀਲੇ ਨੂੰ ਤਬਾਹ ਕੀਤਾ ਗਿਆ ਸੀ। […] ਫਿਰ ਉਸ ਸਮੇਂ, ਦੁਸ਼ਮਣਾਂ ਦੇ ਮਾੜੇ ਅਧਿਕਾਰੀਆਂ ਵਿਚੋਂ ਇਕ ਨੇ ਰਾਜੇ ਨੂੰ ਯਾਦ ਦਿਲਾਇਆ ਕਾਰਨ ਜਿਸ ਕਰਕੇ ਉਸ ਨੂੰ ਜਾਣਾ ਅਤੇ ਸ਼ਕਿਆ ਕਬੀਲੇ ਨੂੰ ਮਾਰਨਾ ਚਾਹੀਦਾ ਹੈ, ਅਤੇ ਫਿਰ ਉਸ ਨੇ ਇਹ ਕੀਤਾ ਸੀ। ਪਰ ਉਸ ਤੋਂ ਬਾਅਦ, ਇਹ ਰਾਜਾ ਜਿਹੜਾ ਗਿਆ ਅਤੇ ਬਹੁਤ, ਬਹੁਤ ਲੋਕਾਂ ਨੂੰ - ਔਰਤਾਂ ਅਤੇ ਬਚਿਆਂ ਨੂੰ ਵੀ ਮਾਰ‌ਿਆ, ਕਤਲ ਕੀਤਾ ਸੀ - ਨਰਕ ਨੂੰ ਗਿਆ ਸੀ, ਨਿਰੰਤਰ ਨਰਕ ਨੂੰ, ਅਤੇ ਕਦੇ ਵਾਪਸ ਨਹੀਂ ਆਇਆ। ਮੈਨੂੰ ਦੇਖਣ ਦੇਵੋ ਜੇਕਰ ਉਹ ਅਜ਼ੇ ਉਥੇ ਹੈ। ਉਹ ਹੁਣ ਕਿਥੇ ਹੈ? ਉਹ ਉਥੇ ਹੋਰ ਨਹੀਂ ਹੈ; ਫਿਰ ਉਹ ਹੁਣ ਕਿਥੇ ਹੈ? ਓਹ, ਉਹ ਮਨੁਖ-ਵਰਗੀ ਸਥਿਤੀ ਵਿਚ ਪੈਦਾ ਹੋਇਆ ਹੈ, ਪਰ ਅਜਿਹੇ ਇਕ ਲਗਾਤਾਰ ਜੰਗ-ਨਾਲ ਤਬਾਹ ਕਿਸਮ ਦੇ ਦੇਸ਼ ਵਿਚ। ਇਸ ਸੰਸਾਰ ਵਿਚ ਨਹੀਂ, ਕਿਸੇ ਹੋਰ ਸੰਸਾਰ ਵਿਚ। ਸਾਡੇ ਕੋਲ ਹੋਰ ਗ੍ਰਹਿ ਵੀ ਹਨ, ਅਤੇ ਜਿਹੜਾ ਵੀ ਬਹੁਤ ਯੁਧ ਪੈਦਾ ਕਰਦਾ ਹੈ ਨਰਕ ਨੂੰ ਪਹਿਲਾਂ ਜਾਵੇਗਾ। ਜੇਕਰ ਉਹ ਬਹੁਤ ਸਾਰੇ ਲੋਕਾਂ ਨੂੰ ਮਾਰਦੇ ਹਨ, ਫਿਰ ਉਨਾਂ ਨੂੰ ਨਰਕ ਨੂੰ, ਨਿਰੰਤਰ, ਲਗਾਤਾਰ ਨਰਕ ਨੂੰ ਜਾਣਾ ਪਵੇਗਾ। ਕਦੇ ਕਦਾਂਈ ਇਹ ਸਦਾ ਲਈ ਹੋ ਸਕਦਾ ਹੈ। ਪਰ ਅਜਿਹੀ ਇਕ ਸਥਿਤੀ ਵਿਚ, ਤੁਹਾਡੇ ਜੀਵਨ ਦਾ ਇਕ ਸਕਿੰਟ ਵੀ ਉਵੇਂ ਜਾਪਦਾ ਹੈ ਜਿਵੇਂ ਹਮੇਸ਼ਾਂ ਲਈ ਹੀ।

ਉਸ ਕਿਸਮ ਦਾ ਨਰਕ, ਉਹ ਇਸ ਨੂੰ ਨਿਰੰਤਰ ਕਿਉਂ ਆਖਦੇ ਹਨ? ਕਿਉਂਕਿ ਇਹ ਇਕ ਤੋਂ ਬਾਅਦ ਦੂਜੀ, ਤੁਹਾਨੂੰ ਸਜ਼ਾ ਦੇਣ ਤੋਂ, ਤੁਹਾਨੂੰ ਤਸੀਹੇ ਦੇਣ ਤੋਂ ਕਦੇ ਨਹੀਂ ਰੁਕਦਾ। ਤੁਸੀਂ ਹਮੇਸ਼ਾਂ ਹੀ ਪੀੜਾ ਦਰਦ ਮਹਿਸੂਸ ਕਰੋਂਗੇ। ਤੁਸੀਂ ਕਦੇ ਪੀੜਾ ਮਹਿਸੂਸ ਕਰਨਾ ਬੰਦ ਨਹੀਂ ਕਰ ਸਕਦੇ, ਜਾਂ ਇਕ ਆਰਾਮ ਨਹੀਂ ਲੈ ਸਕਦੇ। ਕੁਝ ਹੋਰ ਨਰਕਾਂ ਵਿਚ, ਉਨਾਂ ਕੋਲ ਇਕ ਆਰਾਮ, ਵਿਸ਼ਰਾਮ ਹੈ। ਜਿਵੇਂ, ਜੇਕਰ ਲੋਕ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹਨ - ਇਹ ਨਿਰਭਰ ਕਰਦਾ ਹੈ ਕਿਤਨਾ ਅਤੇ ਕਿਹੋ ਜਿਹਾ - ਜਦੋਂ ਉਨਾਂ ਕੋਲ ਇਕ ਅਤੀਤ ਦੇ ਜਨਮ ਤੋਂ ਕੋਈ ਗੁਣ ਨਹੀਂ ਹੋਰ ਰਹਿੰਦੇ ਜਾਂ ਕੋਈ ਗੁਰੂ ਉਨਾਂ ਨੂੰ ਬਚਾਉਣ ਜਾਂ ਮਦਦ ਕਰਨ ਲਈ ਨਾ ਹੋਵੇ, ਫਿਰ ਉਹ ਨਰਕ ਨੂੰ ਜਾਣਗੇ, ਅਤੇ ਉਨਾਂ ਨੂੰ ਕੀਮਾ (ਸਰੀਰ ਨੂੰ ਪੀਸਿਆ ਜਾਂਦਾ) ਬਣਾਇਆ ਜਾਂਦਾ, ਉਵੇਂ ਜਿਵੇਂ ਇਸ ਸੰਸਾਰ ਵਿਚ ਉਹ ਜਾਨਵਰ-ਲੋਕਾਂ ਨੂੰ ਮਾਰਦੇ ਅਤੇ ਮਾਸ ਨੂੰ ਪੀਸਦੇ ਅਤੇ ਇਸ ਨੂੰ ਕੀਮਾ ਬਣਾਉਂਦੇ ਹਨ, ਸ਼ਾਇਦ ਦਿਹਾੜੀ ਵਿਚ ਦੋ, ਤਿੰਨ ਵਾਰ, ਸ਼ਾਇਦ ਛੇ, ਦਸ ਹਜ਼ਾਰ ਵਾਰ। ਪਰ ਉਹ ਅਜੇ ਵੀ ਵਿਚਕਾਰ ਇਕ ਆਰਾਮ ਕਰ ਸਕਦੇ ਹਨ। ਪਰ ਨਿਰੰਤਰ ਨਰਕ ਵਿਚ, ਕਿਸੇ ਨੂੰ ਆਰਾਮ ਕਰਨ ਲਈ ਬਿਲਕੁਲ ਵੀ ਇਜਾਜ਼ਤ ਨਹੀਂ ਦਿਤੀ ਜਾਂਦੀ। ਇਹ ਸਦਾ ਜ਼ਾਰੀ ਰਹਿੰਦਾ ਹੈ। ਜਿਵੇਂ, ਔਟੋਮੈਟਿਕ ਮਸ਼ੀਨਾਂ ਉਨਾਂ ਨੂੰ ਅੰਦਰ ਚੂਸਦੀਆਂ, ਉਨਾਂ ਨੂੰ ਤਸੀਹੇ ਦਿੰਦੀਆਂ, ਕੁਝ ਦਾਨਵਾਂ ਨਾਲ ਜਿਹੜੇ ਬਸ ਆਲੇ ਦੁਆਲੇ ਲਟਕਦੇ ਹਨ ਬਸ ਦੇਖਣ ਲਈ ਜਾਂ ਨਿਗਰਾਨੀ ਕਰਨ ਲਈ, ਅਤੇ ਇਹ ਕਦੇ ਨਹੀਂ ਰੁਕਦਾ। ਉਹ ਸਭ ਤੋਂ ਬਦਤਰ ਨਰਕ ਹੈ ਜਿਸ ਵਿਚ ਤੁਸੀਂ ਡਿਗ ਸਕਦੇ ਹੋ।

ਉਹ ਨਰਕ ਜੰਗੀ ਲੋਕਾਂ ਲਈ ਰਾਖਵਾਂ ਹੈ, ਲੋਕਾਂ ਲਈ ਜਿਹੜੇ ਅਸਲ ਵਿਚ ਦੂਜਿਆਂ ਦਾ ਬੇਰਹਿਮੀ ਨਾਲ, ਰਹਿਮ ਦੇ ਬਗੈਰ, ਕਤਲੇਆਮ ਕਰਨਾ ਚਾਹੁੰਦੇ ਹਨ। ਇਹ ਲੋਕ ਇਸ ਕਿਸਮ ਦੇ ਬੇਰਹਿਮ ਨਰਕ ਵਿਚ ਫਸ ਜਾਣਗੇ। ਜਿਸ ਤਰਾਂ ਦਾ ਵਿਹਾਰ ਉਨਾਂ ਨੇ ਦੂਜਿਆਂ ਦਾ ਕੀਤਾ, ਉਨਾਂ ਨਾਲ ਅਜਿਹਾ ਹੀ ਵਿਹਾਰ ਬਾਰ, ਬਾਰ, ਬਾਰ ਬੇਰਹਿਮੀ ਨਾਲ ਕੀਤਾ ਜਾਵੇਗਾ। ਅਤੇ ਤੁਸੀਂ ਪ੍ਰਮਾਤਮਾ, ਬੁਧ ਨੂੰ ਕਦੇ ਯਾਦ ਨਹੀਂ ਕਰ ਸਕੋਂਗੇ - ਕੁਝ ਨਹੀਂ। ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ, ਤੁਸੀਂ ਆਪਣੇ ਲਈ ਕੁਝ ਨਹੀਂ ਕਰ ਸਕਦੇ। ਉਧਰ ਉਥੇ ਦਮਨਕਾਰੀ ਐਨਰਜ਼ੀ ਤੁਹਾਨੂੰ ਇਕ ਨਾਨੋ ਸੈਕੰਡ ਲਈ ਵੀ ਨਹੀਂ ਸੋਚਣ ਦੇਵੇਗੀ। ਤੁਸੀਂ ਕੁਝ ਨਹੀਂ ਯਾਦ ਕਰ ਸਕਦੇ। ਤੁਸੀਂ ਬਸ ਸਾਰਾ ਸਮਾਂ ਸਿਰਫ ਚੀਕਾਂ ਮਾਰਦੇ ਹੋ, ਚੌਵੀ ਘੰਟੇ, ਬਾਰ, ਬਾਰ,ਅਤੇ ਬਾਰ ਬਾਰ। ਇਹ ਭਿਆਨਕ ਹੈ। ਇਸੇ ਕਰਕੇ ਅਨੇਕ ਹੀ ਗੁਰੂ ਧਰਤੀ ਨੂੰ ਹੇਠਾਂ ਆਏ ਸੀ, ਕਿਉਂਕਿ ਉਹ ਇਸ ਗ੍ਰਹਿ ਉਤੇ ਲੋਕ ਇਸ ਤਰਾਂ ਜੀਵਾਂ ਨੂੰ ਦੁਖ ਪਾਉਂਦੇ ਦੇਖਣਾ ਬਰਦਾਸ਼ਿਤ ਨਹੀਂ ਕਰ ਸਕਦੇ। ਮੇਰੇ ਨਾਲ ਵੀ ਇਹੀ ਹੈ। ਹਰ ਰੋਜ਼ ਮੈਂ ਤੁਹਾਡੇ ਦੇਖੇ ਬਿਨਾਂ ਰੋਂਦੀ ਹਾਂ।

ਜਦੋਂ ਮੈਂ ਸ਼ੌਆਂ ਦਾ ਸੰਪਾਦਨ ਕਰਦੀ ਹਾਂ ਜੋ ਤੁਸੀਂ ਮੈਨੂੰ ਦਿੰਦੇ ਹੋ, ਜਦੋਂ ਜਾਨਵਰ-ਲੋਕਾਂ ਨੂੰ ਜਾਂ ਮਨੁਖਾਂ ਨੂੰ ਉਸ ਸ਼ੌ ਵਿਚ ਦੁਖ ਪਾਉਂਦੇ ਦੇਖਦੀ ਹਾਂ, ਓਹ, ਮੈਂ ਬਹੁਤ ਰੋਂਦੀ ਹਾਂ, ਸਾਰਾ ਸਮਾਂ। ਮੈਨੂੰ ਸਚਮੁਚ ਆਪਣੇ ਆਪ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ; ਨਹੀਂ ਤਾਂ, ਮੈਂ ਇਸ ਤਰਾਂ ਕੰਮ ਨਹੀਂ ਕਰ ਸਕਦੀ। ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ, ਤੁਹਾਡੇ ਸਾਰ‌ਿਆਂ ਦਾ, ਸੁਪਰੀਮ ਮਾਸਟਰ ਟੀਵੀ ਟੀਮਾਂ ਦਾ ਜੋ ਅਜਿਹੀਆਂ ਦੁਖ ਵਾਲੀਆਂ ਸ਼ੋਆਂ ਤੇ ਕੰਮ ਕਰਦੇ ਹਨ, ਜਦੋਂ ਸਾਨੂੰ ਸੰਸਾਰ ਨੂੰ ਸਚ ਦਿਖਾਉਣਾ ਪੈਂਦਾ ਹੈ - ਜਾਨਵਰ-ਲੋਕ ਕਿਵੇਂ ਦੁਖੀ ਹੁੰਦੇ ਹਨ, ਯੁਧ ਦੇ ਪੀੜਤ ਕਿਵੇਂ ਦੁਖੀ ਹੁੰਦੇ ਹਨ। ਤੁਹਾਨੂੰ ਸਾਰ‌ਿਆਂ ਨੂੰ ਉੇਹਦੇ ਉਤੇ ਕੰਮ ਕਰਨਾ ਪੈਂਦਾ ਹੈ। ਮੈਨੂੰ ਵੀ - ਹਰ ਰੋਜ਼ ਮੈਂ ਤੁਹਾਡੇ ਨਾਲ-ਨਾਲ ਕੰਮ ਕਰਦੀ ਹਾਂ; ਭਾਵੇਂ ਅਸੀਂ ਦੂਰ ਹਾਂ, ਪਰ ਅਸੀਂ ਇਕਠੇ ਕੰਮ ਕਰਦੇ ਹਾਂ।

ਅਜਕਲ, ਮੈਂ ਸਭ ਚੀਜ਼ ਤੋਂ ਦੂਰ, ਵਖਰਾ ਨਹੀਂ ਮਹਿਸੂਸ ਕਰਦੀ ਕਿਉਂਕਿ ਸਾਡੇ ਕੋਲ ਇੰਟਰਨੈਟ ਹੈ; ਅਸੀਂ ਇਕ ਦੂਜੇ ਨਾਲ ਸੰਪਰਕ ਕਰ ਸਕਦੇ ਹਾਂ ਅਤੇ ਅਸੀਂ ਗਲ ਕਰ ਸਕਦੇ ਹਾਂ, ਅਸੀਂ ਇਕ ਦੂਜੇ ਨਾਲ ਕੰਮ ਕਰ ਸਕਦੇ ਹਾਂ ਉਵੇਂ ਜੇਕਰ ਅਸੀਂ ਸਮਾਨ ਕਮਰੇ ਵਿਚ ਹੋਈਏ, ਉਸੇ ਦਫਤਰ ਵਿਚ। ਸੋ ਮੈਂ ਤੁਹਾਡੇ ਬਹੁਤ ਨੇੜੇ ਮਹਿਸੂਸ ਕਰਦੀ ਹਾਂ, ਤੁਹਾਡੇ ਸਾਰ‌ਿਆਂ ਦੇ। ਬਸ ਕਦੇ ਕਦਾਂਈ, ਕਦੇ ਕਦੇ, ਜਦੋਂ ਮੈਂ ਪੁਰਾਣੇ ਸਤਿਸੰਗ ਦੇਖਦੀ ਹਾਂ ਜਦੋਂ ਅਸੀਂ ਇਕਠ‌ਿਆਂ ਨੇ ਇਕ ਚੰਗਾ ਸਮਾਂ ਬਿਤਾਇਆ, ਜਦੋਂ ਲੋਕ ਮੈਨੂੰ ਦੇਖ ਕੇ ਖੁਸ਼ ਸਨ, ਫਿਰ ਮੈਂ ਇਹ ਮਿਸ ਕਰਦੀ ਹਾਂ। ਪਰ ਮੈਂ ਸਮਾਜ਼ ਵਿਚ ਹੋਣਾ ਨਹੀਂ ਮਿਸ ਕਰਦੀ। ਮੈਂ ਇਕ ਨਿਜੀ ਜਗਾ ਵਿਚ ਹੋਣਾ ਬਹੁਤ ਪਸੰਦ ਕਰਦੀ ਹਾਂ। ਸਿਵਾਇ ਜਦੋਂ ਮੈਂ ਪੈਰੋਕਾਰਾਂ ਵਿਚੋਂ ਜਾਂ ਬਾਹਰ ਪ੍ਰਸ਼ੰਸਕਾਂ ਤੋਂ ਪਿਆਰ ਡੁਲਦਾ ਦੇਖਦੀ ਹਾਂ, ਉਹ ਹੈ ਜਦੋਂ ਮੇਰਾ ਦਿਲ ਛੂਹਿਆ ਜਾਂਦਾ ਹੈ ਅਤੇ ਮੈਂ ਉਨਾਂ ਨੂੰ ਸਮਾਨ ਕਿਸਮ ਦੀ ਖੁਸ਼ੀ, ਖੁਸ਼ੀ ਦੁਬਾਰਾ ਦੇਣੀ ਚਾਹੁੰਦੀ ਹਾਂ - ਜਦੋਂ ਹਰ ਇਕ ਉਥੇ ਜਾਂਦਾ ਸੀ ਅਤੇ ਸਭ ਆਸ਼ੀਰਵਾਦ ਅਤੇ ਅਨੰਦਮਈ , ਖੁਸ਼ ਮਹਿਸੂਸ ਕਰਦਾ ਸੀ, ਅਤੇ ਜਿਵੇਂ ਸਾਰੇ ਬਸ ਇਕ ਬਣ ਜਾਂਦੇ ਸੀ, ਸਿਰਫ ਪਿਆਰ ਅਤੇ ਖੁਸ਼ੀ ਵਿਚ।

ਉਹ ਹੈ ਜੋ ਮੈਨੂੰ ਛੂੰਹਦਾ ਹੈ, ਅਤੇ ਉਹ ਹੈ ਜੋ ਮੈਨੂੰ ਦੁਬਾਰਾ ਸਮਾਜ਼ ਵਿਚ ਵਾਪਸ ਖਿਚਦਾ ਹੈ।

ਪਰ ਇਹਨਾਂ ਚਾਰ ਸਾਲਾਂ ਦੌਰਾਨ - ਚਾਰ ਤੋਂ ਵਧ ਸਾਲਾਂ ਵਿਚ, ਤਕਰੀਬਨ ਪੰਜ ਸਾਲ ਹੁਣ, ਜਦੋਂ ਮੈਂਇਕਾਂਤ ਵਿਚ ਇਕਲੀ ਹਾਂ, ਮੈਂ ਕੋਈ ਚੀਜ਼ ਨਹੀਂ ਮਿਸ ਕਰਦੀ। ਮੈਂ ਆਪਣੇ ਆਪ ਨੂੰ ਤਾਕੀਦ ਨਹੀਂ ਕਰਦੀ ਜਾਂ ਸਚਮੁਚ ਨਹੀਂ ਮਹਿਸੂਸ ਕਰਦੀ ਜਿਵੇਂ ਮੈਨੂੰ ਬਾਹਰ ਜਾਣਾ ਜ਼ਰੂਰੀ ਹੈ ਅਤੇ ਸਮਾਨ ਨਾਲ ਗਲਬਾਤ ਕਰਨੀ ਅਤੇ ਉਹ ਸਭ। ਨਹੀਂ, ਮੇਰੇ ਕੋਲ ਅਜਿਹੀ ਇਕ ਤਾਂਘ ਨਹੀਂ ਹੈ। ਮੈਂ ਕਰਦੀ ਹਾਂ ਜੋ ਵੀ ਸੰਸਾਰ ਲਈ ਚੰਗਾ ਹੈ, ਬਸ ਇਹੀ। ਭਾਵੇਂ ਜੋ ਵੀ ਅਸੀਂ ਕਰਦੇ ਹਾਂ, ਉਥੇ ਹਮੇਸ਼ਾਂ ਕੁਰਬਾਨੀ ਕਰਨ ਦੀ ਜਾਂ ਨਾ ਕਰਨ ਦੀ ਚੋਣ ਹੈ।

ਮੈਂ ਆਪਣੇ ਕੁਤੇ-ਲੋਕਾਂ ਨੂੰ, ਆਪਣੇ ਪੰਛੀ-ਲੋਕਾਂ ਨੂੰ ਮਿਸ ਕਰਦੀ ਹਾਂ। ਬਸ ਇਹੀ, ਸਚਮੁਚ। ਅਤੇ ਤੁਹਾਨੂੰ ਸਾਰਿਆਂ ਨੂੰ, ਮੈਂ ਪਿਆਰ ਕਰਦੀ ਹਾਂ, ਪਰ ਮੇਰੇ ਕੋਲ ਕਿਸੇ ਲਈ ਇਹ ਮਿਸ ਕਰਨ ਦੀ ਭਾਵਨਾ ਨਹੀਂ ਹੈ। ਪ੍ਰਮਾਤਮਾ ਨੂੰ ਮੈਨੂੰ ਇਸ ਤਰਾਂ ਬਣਾਇਆ ਹੈ, ਮੇਰੇ ਖਿਆਲ ਵਿਚ; ਨਹੀਂ ਤਾਂ, ਮੈਂ ਇਹ ਨਹੀਂ ਸਹਿਣ ਕਰ ਸਕਣਾ ਸੀ; ਇਹ ਬਹੁਤ ਇਕਲਾਪਣ ਹੋਣਾ ਸੀ ਇਕਲੇ ਇਸ ਤਰਾਂ ਹੋਣਾ। ਹੀਮਾਲ‌ਿਆ ਵਿਚ, ਮੈਂ ਇਕਲੀ ਸੀ; ਮੈਂ ਵੀ ਨਹੀਂ ਪ੍ਰਵਾਹ ਕੀਤੀ ਸੀ। ਹਨੇਰੇ ਵਿਚ ਪੈਦਲ ਜਾਣਾ ਜਾਂ ਮੀਂਹ ਵਿਚ, ਮੇਰੇ ਕੋਲ ਬਹੁਤ ਘਟ ਸੀ। ਮੈਂ ਕਦੇ ਉਹਦੇ ਬਾਰੇ ਪ੍ਰਵਾਹ ਨਹੀਂ ਕੀਤੀ। ਮੈਂ ਉਸ ਸਮੇਂ ਬਹੁਤ ਖੁਸ਼ੀ ਮਹਿਸੂਸ ਕੀਤੀ ਸੀ । ਅਤੇ ਹੁਣ ਮੈਂ ਉਹ ਖੁਸ਼ੀ ਨਹੀਂ ਮਹਿਸੂਸ ਕਰਦੀ ਕਿਉਂਕਿ ਹਰ ਰੋਜ਼ ਮੈਨੂੰ ਸ਼ੋਆਂ ਚੈਕ ਕਰਨੀਆਂ ਪੈਂਦੀਆਂ ਜੋ ਤੁਸੀਂ ਬਣਾਉਂਦੇ ਹੋ ਅਤੇ ਕਦੇ ਕਦਾਂਈ ਅਚਾਨਕ ਕੁਝ ਦੁਖ ਆਉਂਦਾ। ਅਤੇ ਇਹ ਸਚਮੁਚ ਮੈਨੂੰ ਬਹੁਤ ਦੁਖੀ ਕਰਦਾ।

ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਵੈਬ ਤੋਂ ਸਾਡੇ ਸ਼ੋਆਂ ਵਿਚ ਹੋਰ ਵਧੇਰੇ ਖੁਸ਼ ਜਾਨਵਰ-ਲੋਕਾਂ ਦੇ ਕਲਿਪ ਪਾਉਣ ਲਈ, ਨਾਲੇ ਬਾਹਰਲੇ ਲੋਕਾਂ ਨਾਲ ਵੀ ਖੁਸ਼ੀ ਸਾਂਝੀ ਕਰਨ ਲਈ। ਜਦੋਂ ਮੈਂ ਉਹ ਕਲਿਪ ਦੇਖੇ - ਖੁਸ਼, ਮਜ਼ਾਕੀਆ ਜਾਨਵਰ-ਲੋਕ ਮਨੁਖਾਂ ਨਾਲ ਜਾਂ ਇਕ ਦੂਜੇ ਨਾਲ - ਮੈਂ ਖੁਸ਼ ਮਹਿਸੂਸ ਕਰਦੀ ਹਾਂ। ਅਤੇ ਮੈਂ ਕਦੇ ਕਦਾਂਈ ਉਸ ਤੋਂ ਹਸਦੀ ਹਾਂ। ਇਸੇ ਕਰਕੇ ਮੈਂ ਸੋਚ‌ਿਆ ਸਾਨੂੰ ਇਹ ਸੰਸਾਰ ਨੂੰ ਹੋਰ ਦੇਣਾ ਚਾਹੀਦਾ ਹੈ, ਅਤੇ ਚੁਟਕਲੇ, ਤਾਂਕਿ ਲੋਕ ਘਟੋ ਘਟ ਕੁਝ ਸਮੇਂ ਖੁਸ਼ੀ ਮਹਿਸੂਸ ਕਰ ਸਕਣ ਅਤੇ ਆਰਾਮਦਾਇਕ , ਕਿਉਂਕਿ ਉਨਾਂ ਦੀ ਜਿੰਦਗੀ ਪਹਿਲੇ ਹੀ ਮੁਸੀਬਤਾਂ ਨਾਲ ਭਰੀ ਹੋਈ ਹੈ, ਖਾਸ ਕਰਕੇ ਅਜਕਲ। ਹਰ ਰੋਜ਼ ਲਖਾਂ ਹੀ ਲੋਕ ਭੁਖੇ ਹਨ ਅਤੇ ਮੇਰਾ ਦਿਲ ਸਚਮੁਚ ਕਦੇ ਸਾਰੇ ਦਿਨ ਲਈ ਰਾਜ਼ੀ ਜਾਂ ਖੁਸ਼ ਨਹੀਂ ਮਹਿਸੂਸ ਕਰ ਸਕਦਾ। ਨਹੀਂ, ਨਹੀਂ, ਬਸ ਕੁਝ ਪਲ ਜਦੋਂ ਮੈਂ ਸ਼ੋਆਂ ਵਿਚ ਕੁਝ ਚੰਗਾ ਦੇਖਦੀ ਹਾਂ। ਪਰ ਤੁਹਾਡਾ ਧੰਨਵਾਦ ਇਹ ਸਭ ਮੇਰੇ ਨਾਲ ਹੋਰਨਾਂ ਦੀ ਖਾਤਰ ਬਰਦਾਸ਼ਿਤ ਕਰਨ ਲਈ।

ਮੈਂ ਜਾਣਦੀ ਹਾਂ ਤੁਹਾਡੀ ਕੁਰਬਾਨੀ ਮਹਾਨ ਹੈ। ਤੁਹਾਡੇ ਕੋਲ ਆਪਣੇ ਨਾਲ ਪ੍ਰੀਵਾਰ ਨਹੀਨ ਹੈ। ਤੁਹਾਡੇ ਕੋਲ ਨਿਜ਼ੀ ਰਿਸ਼ਤੇ ਨਹੀਂ ਹਨ। ਬਿਲਕੁਲ ਕੁਝ ਵੀ ਨਹੀਂ। ਮੈਂ ਉਹ ਸਭ ਜਾਣਦੀ ਹਾਂ। ਤੁਸੀਂ ਬਸ ਕੰਮ ਕਰਦੇ ਅਤੇ ਖਾਂਦੇ ਹੋ ਅਤੇ ਕਦੇ ਕਦਾਂਈ ਮੈਂ ਵੀ ਤੁਹਾਨੂੰ ਤੰਗ ਕਰਦੀ ਹਾਂ। ਮੈਂ ਮਾਫੀ ਮੰਗਦੀ ਹਾਂ ਕਿਉਂਕਿ ਕੰਮ ਕਲ ਤਕ ਨਹੀਂ ਉਡੀਕਦਾ। ਕੰਮ ਕਾਲੇ ਅਤੇ ਚਿਟੇ ਵਾਂਗ ਨਹੀਂ ਹੈ ਜਾਂ ਇਕ ਸਿਧੀ ਲਾਈਨ ਤੁਹਾਡੇ ਤੁਰਨ ਲਈ ਜਾਂ ਇਕ ਸਾਈਕਲ ਚਲਾਉਣ ਵਾਲੇ ਦਾ ਰਸਤਾ ਕਿ ਤੁਸੀਂ ਬਸ ਚਲਦੇ ਜਾ ਸਕਦੇ ਹੋ ਅਤੇ ਰੁਕ ਸਕਦੇ ਜਦੋਂ ਵੀ ਤੁਸੀਂ ਚਾਹੋ। ਇਹ ਇਸ ਤਰਾਂ ਨਹੀਂ ਹੈ ਕਿਉਂਕਿ ਚੀਜਾਂ ਉਤਨੀਆਂ ਸੌਖੀਆਂ ਨਹੀਂ ਹਨ। ਜੇਕਰ ਤੁਸੀਂ ਕੁਝ ਜਾਣਕਾਰੀ ਲਭਦੇ ਅਤੇ ਖੋਜ਼ ਕਰਦੇ ਅਤੇ ਉਹ ਸਭ, ਇਹਦੇ ਲਈ ਇਕ ਲੰਮਾਂ, ਲੰਮਾਂ ਸਮਾਂ ਲਗਦਾ ਹੈ। ਅਤੇ ਜਦੋਂ ਮੈਨੂੰ ਕੁਝ ਚੀਜ਼ ਠੀਕ ਕਰਨੀ ਪੈਂਦੀ ਹੈ, ਕਦੇ ਕਦਾਂਈ ਕੰਪਿਊਟਰ ਮੇਰੀ ਗਲ ਨਹੀਂ ਸੁਣਦਾ। ਇਹ ਵਖ ਵਖ ਜਗਾਵਾਂ ਤੇ ਛਾਲ ਮਾਰਦਾ ਹੈ, ਅਤੇ ਮੈਨੂੰ ਇਹ ਦੁਬਾਰਾ ਲਿਖਣਾ ਪੈਂਦਾ ਹੈ। ਜਾਂ ਮੈਂ ਨਹੀਂ ਜਾਣਦੀ ਇਸ ਨੂੰ ਕਿਵੇਂ ਕੰਟ੍ਰੋਲ ਕਰਨਾ ਹੈ, ਠੀਕ ਕਰਨਾ ਹੈ, ਜਦੋਂ ਮੇਰੇ ਸਾਰੇ ਸੰਪਾਦਨ ਥਲੇ ਜਾਂਦੇ ਅਤੇ ਰਲ ਮਿਲ ਜਾਂਦੇ ਛਾਪੇ ਗਏ ਹਿਸੇ ਨਾਲ ਅਤੇ ਫਿਰ ਕੋਈ ਨਹੀਂ ਇਹ ਪੜ ਸਕਦਾ। ਮੈਂ ਬਸ ਸਖਤ ਕੋਸ਼ਿਸ਼ ਕਰਦੀ ਹਾਂ ਇਹਨੂੰ ਬਚਾਉਣ ਦੀ, ਪਰ ਕਦੇ ਕਦਾਂਈ ਮੈਂ ਨਹੀਂ ਕਰ ਸਕਦੀ। ਫਿਰ ਮੈਨੂੰ ਇਹ ਸਭ ਮੁੜ ਦੁਬਾਰਾ ਲਿਖਣਾ ਪੈਂਦਾ ਹੈ। ਪਰ ਉਹ ਹੈ ਬਸ ਜਿਵੇਂ ਸਾਨੂੰ ਕੰਮ ਕਰਨਾ ਪੈਂਦਾ ਹੈ। ਅਸੀਂ ਸਭ ਚੀਜ਼ ਨੂੰ ਨਹੀਂ ਟਾਲ ਸਕਦੇ।

ਅਤੇ ਕਲਪਨਾ ਕਰੋ, ਅਸੀਂ ਇਤਨਾ ਦੁਖੀ ਹੁੰਦੇ ਹਾਂ ਜਦੋਂ ਅਸੀਂ ਬਸ ਜਾਨਵਰ-ਲੋਕਾਂ ਦੇ ਦੁਖ ਜਾਂ ਮਨੁਖਾਂ ਦੀ ਬਿਮਾਰੀ ਜਾਂ ਯੁਧ ਅਤੇ ਇਹ ਸਭ ਤੋਂ ਦੁਖ ਦੀਆਂ ਘਟਨਾਵਾਂ ਦਾ ਕਲਿਪ ਦੇਖਦੇ ਹਾਂ। ਕਲਪਨਾ ਕਰੋ ਜੇਕਰ ਤੁਸੀਂ ਉਸ ਸਥਿਤੀ ਵਿਚ ਹੋਵੋਂ - ਜੇਕਰ ਅਸੀਂ ਉਹ ਜਾਨਵਰ-ਵਿਆਕਤੀ ਹੋਈਏ - ਜਾਂ ਜੇਕਰ ਤੁਸੀਂ ਯੁਧ ਦੇ ਪੀੜਤ ਹੋਵੋਂ, ਖਾਸ ਕਰਕੇ ਜੇਕਰ ਤੁਸੀਂ ਇਕ ਛੋਟੇ ਜਿਹੇ ਹੋ। ਜਾਂ ਤੁਸੀਂ ਸਿਰਫ ਇਕ ਬਚੇ ਹੋ, ਇਕਲੇ, ਤੁਹਾਡੇ ਮਾਪੇ ਸਾਰੇ ਇਕ ਬੰਬ ਦੁਆਰਾ ਮਰ ਗਏ, ਅਤੇ ਤੁਸੀਂ ਇਕਲੇ ਸੜਕ ਉਤੇ ਹੋਰਨਾਂ ਲੋਕਾਂ ਨਾਲ ਤੁਰ ਰਹੇ ਹੋ, ਕੋਈ ਹੋਰ ਦੇਸ਼ ਲਭਣ ਦੀ ਕੋਸ਼ਿਸ਼ ਕਰਦੇ ਹੋਏ। ਪਰ ਫਿਰ ਤੁਹਾਡੇ ਕੋਲ ਕੁਝ ਖਾਣ ਲਈ ਨਹੀਂ ਹੈ, ਉਥੇ ਕੋਈ ਨਹੀਂ ਹੈ, ਅਤੇ ਤੁਸੀਂ ਇਤਨੇ ਥਕੇ ਹੋਏ ਹੋਵੋਂ। ਅਤੇ ਤੁਸੀਂ ਬਸ ਸੜਕ ਉਤੇ ਡਿਗਦੇ ਹੋ ਜਾਂ ਮਰ ਜਾਂਦੇ, ਜਾਂ ਮਾਯੂਸੀ ਨਾਲ ਜ਼ਖਮੀ ਜਦੋਂ ਤਕ ਕਿਸੇ ਨੂੰ ਤੁਹਾਨੂੰ ਦੇਖਣ ਦਾ ਇਕ ਮੌਕਾ ਮਿਲੇ ਅਤੇ ਤੁਹਾਨੂੰ ਇਕ ਦੂਰ ਹਸਪਤਾਲ ਨੂੰ ਲਿਜਾ ਸਕੇ। ਕਲਪਨਾ ਕਰੋ ਇਹ ਤੁਸੀਂ ਸੀ।

ਜਦੋਂ ਮੈਂ ਛੋਟੀ ਸੀ - ਜਾਂ ਬਹੁਤੀ ਛੋਟੀ ਨਹੀਂ, ਪਰ ਮੇਰੇ ਖਿਆਲ... ਮੈਨੂੰ ਯਾਦ ਕਰਨ ਦੇਵੋ... ਸਤ ਜਾਂ ਅਠ ਸਾਲ ਦੀ, ਅਸੀਂ ਸੂਬੇ ਦੇ ਕੇਂਦਰ ਤੋਂ ਸਾਰੇ ਰਾਹ ਮੇਰੇ ਛੋਟੇ ਜਿਹੇ ਜ਼ਿਲੇ ਨੂੰ ਵਾਪਸ ਗਏ ਸੀ। ਸੂਬਾ ਕੇਂਦਰ ਅਤੇ ਮੇਰਾ ਘਰ ਇਕ ਦੂਜੇ ਤੋਂ ਬਹੁਤ ਦੂਰ ਹੈ। ਤੁਹਾਨੂੰ ਕਾਰ ਰਾਹੀਂ, ਬਸ ਰਾਹੀਂ, ਜਾਂ ਛੋਟੇ ਟਕ-ਟਕ ਰਾਹੀਂ ਜਾਣਾ ਪਵੇਗਾ - ਤਿੰਨ-ਪਹੀਏ ਵਾਲੇ ਵਾਹਨ। ਤੁਸੀਂ ਅਜੇ ਵੀ ਅਜਕਲ ਉਨਾਂ ਨੂੰ ਦੇਖ ਸਕਦੇ ਹੋ, ਜਿਵੇਂ ਬੈਂਗਕੋਕ ਵਿਚ। ਡਰਾਈਵਰ ਸਾਹਮੁਣੇ ਚਲਾਉਂਦਾ ਹੈ ਇਕ (ਯਾਤਰੀ) ਸੀਟ ਦੇ ਨਾਲ, ਅਤੇ ਪਿਛੇ ਸ਼ਾਇਦ ਅਠ ਵਿਆਕਤੀ ਬੈਠ ਸਕਦੇ ਹਨ। ਪਰ ਕਦੇ ਕਦਾਂਈ ਦਸ ਵਿਚ ਵੜ ਸਕਦੇ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਕਿ ਮੁਰਗੇ- ਅਤੇ ਸੂਰ-ਵਿਆਕਤੀ, ਭੋਜਨ, ਸਬਜ਼ੀਆਂ ਅਤੇ ਚਾਵਲ। ਸੋ, ਕਦੇ ਕਦਾਂਈ ਮੈਂ ਸੋਚਦੀ ਸੀ ਕਿਵੇਂ ਵਿਚਾਰੀ ਗਡੀ ਇਥੋਂ ਤਕ ਹਿਲ ਵੀ ਸਕਦੀ। ਪਰ ਇਹ ਹਿਲ ਗਈ! ਉਹ ਇਸ ਤਰਾਂ ਦੀਆਂ ਚੀਜ਼ਾਂ ਬਨਾਉਣ ਵਿਚ ਪ੍ਰਤਿਭਾਵਾਨ ਹਨ। ਪਰ ਜੇਕਰ ਤੁਸੀਂ ਪਿਛਲੇ ਪਾਸੇ ਬੈਠਦੇ ਹੋ, ਨਿਕਾਸ ਦੇ ਧੂੰਏ ਤੁਹਾਡੇ ਚਿਹਰੇ ਅਤੇ ਨਕ ਨੂੰ ਆਉਂਦੇ ਹਨ, ਅਤੇ ਕਦੇ ਕਦਾਂਈ ਇਹਦੀ ਗੰਧ ਭਿਆਨਕ ਹੈ; ਮੈਂਨੂੰ ਕਈ ਵਾਰ ਉਲਟੀ ਆਉਂਦੀ ਸੀ। ਪਰ ਤੁਸੀਂ ਖੁਸ਼ਕਿਸਮਤ ਹੋ, ਇਥੋਂ ਤਕ, ਜੇਕਰ ਯੁਧ ਦੌਰਾਨ ਤੁਹਾਡੀ ਗਡੀ ਜਾਂ ਬਸ ਸਾਰੇ ਰਾਹ ਘਰ ਤਕ ਚਲਦੀ ਰਹਿ ਸਕੇ।

ਇਕ ਇਹਨੇ ਚਲਣਾ ਜ਼ਾਰੀ ਨਹੀਂ ਰਖਿਆ, - ਸੜਕ ਦੇ ਵਿਚਾਲੇ ਇਕ ਬੰਬ ਬਸ ਵਿਸਫੋਟ ਹੋ ਗਿਆ, ਅਤੇ ਬਹੁਤ ਸਾਰੇ ਲੋਕ ਮਰ ਗਏ। ਖੁਸ਼ਕਿਸਮਤੀ ਨਾਲ, ਮੈਂ ਅਤੇ ਮੇਰੇ ਪਿਤਾ ਜੀ ਨਹੀਂ ਮਰੇ। ਪਰ ਸਾਨੂੰ ਵਡਾ ਸੂਟਕੇਸ ਲੈਣਾ ਪਿਆ ਅਤੇ ਇਸ ਨੂੰ ਹਾਏਵੇ ਉਤੇ ਖਿਚਣਾ ਪਿਆ ਸੀ। ਇਹ ਰਾਸ਼ਟਰੀ ਰਸਤਾ ਇਕ ਖੂਬਸੂਰਤ ਹਾਏਵੇ ਨਹੀਂ ਸੀ ਜਿਵੇਂ ਤੁਸੀਂ ਅਜਕਲ, ਜਿਵੇਂ ਅਮਰੀਕਾ ਜਾਂ ਇੰਗਲੈਂਡ ਵਿਚ ਜਾਂ ਫਰਾਂਸ ਜਾਂ ਉਨਾਂ ਦੇਸ਼ਾਂ ਵਿਚ ਦੇਖਦੇ ਹੋ। ਉਸ ਸਮੇਂ ਜਦੋਂ ਮੈਂ ਜਵਾਨ ਸੀ, ਉਥੇ ਦਖਣ ਤੋਂ ਉਤਰ ਤਕ ਸਿਰਫ ਇਕ ਰਾਸ਼ਟਰੀ ਰਸਤਾ ਸੀ, ਅਤੇ ਇਹ ਬੈਨ ਹਾਏ ਨਦੀ ਤੇ ਖਤਮ ਹੋਇਆ। ਉਹ ਹੈ ਜਿਥੇ ਸਾਡਾ ਦੇਸ਼ ਵੰਡ‌ਿਆ ਗਿਆ ਸੀ। ਉਤਰ ਇਕ ਪਾਸੇ ਸੀ, ਦਖਣ ਦੂਜੇ ਪਾਸੇ ਸੀ। ਬਸ ਇਹੀ। ਅਸੀਂ ਉਥੇ ਜਾ ਸਕਦੇ ਸੀ; ਅਸੀਂ ਉਤਰ ਨੂੰ ਨਹੀਂ ਜਾ ਸਕਦੇ ਸੀ। ਮੈਨੂੰ ਨਹੀਂ ਯਾਦ ਕਿਵੇਂ ਅਸੀਂ ਜਾ ਸਕਦੇ। ਸ਼ਾਇਦ ਅਸੀਂ ਜਾ ਸਕਦੇ, ਸ਼ਾਇਦ ਅਸੀਂ ਨਹੀਂ ਜਾ ਸਕਦੇ। ਮੈਂ ਇਹਦੇ ਬਾਰੇ ਕਦੇ ਨਹੀਂ ਜਾਣਦੀ ਸੀ। ਮੈਂ ਸੋਚ‌ਿਆ ਉਥੇ ਜਾਣਾ ਵਰਜਿਤ ਸੀ; ਮੈਂ ਕਦੇ ਹੋਰ ਨਹੀਂ ਪੁਛਿਆ। ਮੇਰੇ ਖਿਆਲ ਵਿਚ ਅਸੀਂ ਉਤਨੀ ਆਸਾਨੀ ਨਾਲ ਨਹੀਂ ਜਾ ਸਕਦੇ ਸੀ ਕਿਉਂਕਿ ਮੇਰਾ ਚਾਚਾ ਉਤਰ ਵਿਚ ਸੀ, ਜਾਂ ਸ਼ਾਇਦ ਉਹ ਉਤਰ ਨੂੰ ਜਾਣਾ ਪਸੰਦ ਕਰਦਾ ਸੀ।

ਜ਼ੀਨੀਵਾ ਸ਼ਾਂਤੀ ਸਮਝੌਤੇ ਤੋਂ ਬਾਅਦ, ਦਖਣ ਤੋਂ ਬਹੁਤ ਸਾਰੇ ਲੋਕ ਉਤਰ ਨੂੰ ਚਲੇ ਗਏ ਅਤੇ ਉਥੇ ਗਏ ਅਤੇ ਰਹਿਣ ਲਗ ਗਏ, ਅਤੇ ਕੁਝ ਲੋਕ ਉਤਰ ਤੋਂ ਸਾਰੇ ਰਾਹ ਦਖਣ ਨੂੰ ਗਏ ਦਖਣੀ ਸਰਕਾਰ ਨਾਲ ਹੋਣ ਲਈ। ਉਥੇ ਦੋ ਵਖਰੇ ਕਿਸਮ ਦੇ ਸਿਸਟਮ ਸਨ। ਉਤਰ ਇਕ ਕੌਮਿਉਨਿਸਟ ਸਿਸਟਮ ਵਾਂਗ ਸੀ ਅਤੇ ਦਖਣ, ਉਹ ਇਸ ਨੂੰ ਇਕ ਡੈਮੋਕਰੈਟਿਕ ਸਿਸਟਮ ਆਖਦੇ ਸੀ। ਵਖ ਵਖ ਲੋਕਾਂ ਨੇ ਵਖ-ਵਖ ਸਿਸਟਮ ਪਸੰਦ ਕੀਤੇ, ਸੋ ਉਹ ਅਲਗ ਹੋ ਗਏ ਅਤੇ ਵਖ ਵਖ ਪਾਸ‌ਿਆਂ ਨੂੰ ਚਲੇ ਗਏ। ਸੋ, ਮੇਰਾ ਚਾਚਾ ਕਦੇ ਵਾਪਸ ਨਹੀਂ ਆਇਆ ਸਾਰਾ ਸਮਾਂ ਜਦੋਂ ਤਕ ਔ ਲੈਕ (ਵੀਐਤਨਾਮ) ਵਿਚ ਯੁਧ ਖਤਮ ਨਹੀਂ ਹੋ ਗਿਆ। ਮੇਰੇ ਖਿਆਲ ਇਹ 1974 ਵਿਚ ਸੀ। ਅਤੇ ਫਿਰ ਮੇਰਾ ਚਾਚਾ ਵਾਪਸ ਆ ਗਿਆ ਸੀ। ਮੈਂ ਉਸ ਨੂੰ ਕਦੇ ਨਹੀਂ ਦੇਖਿਆ; ਮੇਰੀ ਮਾਂ ਨੇ ਮੈਨੂੰ ਦਸ‌ਿਆ ਸੀ ਜਦੋਂ ਅਸੀਂ ਇਕ ਦੂਜੇ ਨੂੰ ਹਾਂਗ ਕਾਂਗ ਵਿਚ ਦੇਖਿਆ ਸੀ ਅਤੇ ਇਕ ਹੋਰ ਵਾਰ ਬੈਂਗਕਾਕ ਵਿਚ। ਉਨਾਂ ਨੂੰ ਦੋ ਵਾਰ ਮੈਨੂੰ ਆ ਕੇ ਦੇਖਣ ਦੀ ਇਜਾਜ਼ਤ ਦਿਤੀ ਗਈ ਸੀ। ਉਸ ਤੋਂ ਬਾਅਦ, ਉਹਨਾਂ ਨੂੰ ਹੋਰ ਇਜਾਜ਼ਤ ਨਹੀਂ ਦਿਤੀ ਗਈ। ਉਨਾਂ ਦੇ ਪਾਸਪੋਰਟ ਜ਼ਬਤ ਕੀਤੇ ਗਏ ਸੀ। ਉਨਾਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਹੋਰ ਆ ਕੇ ਨੇਹੀਂ ਦੇਖ ਸਕਦੇ। ਮੈਂ ਬਹੁਤ, ਬਹੁਤ ਹੀ ਦੁਖ ਮਹਿਸੂਸ ਕੀਤਾ, ਪਰ ਹਰ ਚੀਜ਼ ਇਤਨੀ ਜ਼ਲਦੀ ਸੀ, ਮੈਂ ਬਹੁਤ ਨਹੀਂ ਕਰ ਸਕੀ। ਕੋਈ ਗਲ ਨਹੀਂ। ਇਹਦੇ ਬਾਰੇ ਭੁਲ ਜਾਓ। ਇਹ ਸਿਰਫ ਮੇਰੀ ਨਿਜ਼ੀ ਚੀਜ ਸੀ। ਮੈਂ ਨਹੀਂ ਜਾਣਦੀ ਮੈਂ ਇਹਦੇ ਬਾਰੇ ਤੁਹਾਨੂੰ ਕਿਉਂ ਦਸ‌ਿਆ।

Photo Caption: ਅੰਦਰੋਂ ਬਾਹਰੋਂ ਖੂਬਸੂਰਤ, ਉਹ ਪਵਿਤਰ ਆਤਮਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1293 ਦੇਖੇ ਗਏ
7:13
2024-11-09
604 ਦੇਖੇ ਗਏ
36:12
2024-11-09
130 ਦੇਖੇ ਗਏ
2024-11-09
150 ਦੇਖੇ ਗਏ
2024-11-09
253 ਦੇਖੇ ਗਏ
2024-11-09
618 ਦੇਖੇ ਗਏ
2024-11-08
895 ਦੇਖੇ ਗਏ
2024-11-08
914 ਦੇਖੇ ਗਏ
32:16
2024-11-08
239 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ